ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ''''ਤੇ ਕੇਂਦਰ ਨੇ ਕੀ ਕਹਿ ਕੇ ਲਗਾਈ ਰੋਕ - 5 ਅਹਿਮ ਖ਼ਬਰਾਂ
Thursday, Feb 18, 2021 - 07:34 AM (IST)


ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ''ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ।
ਤਕਰਬੀਨ 600 ਮੈਂਬਰਾਂ ਦਾ ਇਹ ਜਥਾ 18 ਤੋਂ 25 ਫਰਵਰੀ ਤੱਕ ਪਾਕਿਸਤਾਨ ਜਾਣਾ ਸੀ।
Click here to see the BBC interactiveਇਹ ਵੀ ਪੜ੍ਹੋ:
- ਕਿਸਾਨ ਅੰਦੋਲਨ ਦਾ MC ਚੋਣਾਂ ''ਚ ਹੋਈ ਕਾਂਗਰਸ ਦੀ ਜਿੱਤ ''ਤੇ ਕਿੰਨਾ ਅਸਰ ਰਿਹਾ
- ਮੁਸਲਮਾਨ ਕੁੜੀ ਤੇ ਹਿੰਦੂ ਮੁੰਡੇ ਦੇ ਪਿਆਰ ਦੀ ਦਾਸਤਾਨ ਜਿਸ ਨੂੰ ਏਡਜ਼ ਵੀ ਨਹੀਂ ਰੋਕ ਸਕੀ
- ''ਫ਼ਟਾਫ਼ਟ'' ਕਰਜ਼ਾ ਦੇ ਕੇ ਮਹਾਂਮਾਰੀ ਨਾਲ ਜੂਝਦੇ ਲੋਕਾਂ ਨੂੰ ਫ਼ਸਾਉਣ ਵਾਲੇ ਲੋਨ ਐਪਸ
ਗ੍ਰਹਿ ਵਿਭਾਗ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਚਿੱਠੀ ਭੇਜੀ ਹੈ ਜਿਸ ਵਿੱਚ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ ਹੈ।
ਇਸ ਤੋਂ ਬਾਅਦ ਐੱਸਜੀਪੀਸੀ ਦੀ ਪ੍ਰਧਾਨ ਜਗੀਰ ਕੌਰ ਨੇ ਕਿਹਾ, "ਪਾਕਿਸਤਾਨ ਭੇਜੇ ਜਾ ਰਹੇ ਜਥੇ ''ਤੇ ਰੋਕ ਲਗਾ ਕੇ ਭਾਰਤ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਾਰੀਆਂ ਤਿਆਰੀਆਂ ਮੁਕੰਮਲ ਹੋਣ ''ਤੇ ਆਖ਼ਰੀ ਮੌਕੇ ਜਥੇ ''ਤੇ ਰੋਕ ਲਗਾਉਣੀ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਸਬੂਤ ਹੈ।"
ਇੱਥੇ ਕਲਿੱਕ ਕਰ ਕੇ ਪੜ੍ਹੋ ਭਾਰਤ ਸਰਕਾਰ ਦੇ ਇਸ ਫ਼ੈਸਲੇ ਬਾਰੇ ਹੋਰ ਕਿਸ ਨੇ ਕੀ ਕੀ ਪ੍ਰਤੀਕਰਮ ਦਿੱਤਾ।
MC ਚੋਣਾਂ ''ਚ ਹੋਈ ਕਾਂਗਰਸ ਦੀ ਜਿੱਤ ''ਤੇ ਕਿਸਾਨ ਅੰਦੋਲਨ ਦਾ ਕਿੰਨਾ ਅਸਰ ਰਿਹਾ
ਪੰਜਾਬ ਦੇ 8 ਨਗਰ ਨਿਗਮਾਂ, 117 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਹੋਈਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿਸ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ।
ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਬਾਰੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਖ਼ਾਲਿਦ ਮੁਹੰਮਦ ਦਾ ਕਹਿਣਾ ਹੈ ਕਿ ਉਮੀਦ ਸੀ ਕਾਂਗਰਸ ਚੰਗਾ ਪ੍ਰਦਰਸ਼ਨ ਕਰੇਗੀ ਕਿਉਂਕਿ ਉਨ੍ਹਾਂ ਦੀ ਸਰਕਾਰ ਹੈ ਤੇ ਉਨ੍ਹਾਂ ਕੋਲ ਬਹੁਤ ਚੀਜ਼ਾ ਹੁੰਦੀਆਂ ਹਨ ਜੋ ਉਹ ਕਾਰਪੋਰੇਸ਼ਨ ਨੂੰ ਦੇ ਸਕਦੀਆਂ ਹਨ ਪਰ ਇਹ ਤਾਂ ਇੱਕ ਪਾਸੜ ਹੀ ਨਤੀਜਾ ਰਿਹਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਐਮ ਜੇ ਅਕਬਰ ਮਾਣਹਾਨੀ ਮਾਮਲੇ ''ਚ ਬਰੀ ਹੋਈ ਪੱਤਰਕਾਰ ਪ੍ਰਿਆ ਰਮਾਨੀ ਕੀ ਬੋਲੀ
ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪੱਤਰਕਾਰ ਰਹਿ ਚੁੱਕੇ ਐਮ ਜੇ ਅਕਬਰ ਵੱਲੋਂ ਪੱਤਰਕਾਰ ਪ੍ਰਿਆ ਰਮਾਨੀ ''ਤੇ ਲਗਾਏ ਗਏ ਮਾਣਹਾਨੀ ਦੇ ਮੁਕੱਦਮੇ ਵਿੱਚ ਦਿੱਲੀ ਦੀ ਅਦਾਲਤ ਨੇ ਪ੍ਰਿਆ ਰਮਾਨੀ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।
ਇਹ ਮਾਮਲਾ ਦੋ ਸਾਲ ਪਹਿਲਾਂ ਦੀ ਮੀ ਟੂ ਮੁਹਿੰਮ ਨਾਲ ਜੁੜਿਆ ਹੈ। ਇਸ ਨੇ ਭਾਰਤੀ ਮੀਡੀਆ ਇੰਡਸਟਰੀ ਨੂੰ ਹਿਲਾ ਦਿੱਤਾ ਸੀ।
ਫੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿਆ ਰਮਾਨੀ ਨੇ ਕਿਹਾ, "ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ, ਮੇਰੀ ਸੱਚਾਈ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਇਹ ਸਚਮੁਚ ਬਹੁਤ ਵੱਡੀ ਗੱਲ ਹੈ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਹਿੰਦੂ-ਮੁਸਲਮਾਨ ਜੋੜਾ ਜਿਸ ਦੇ ਪਿਆਰ ਤੋਂ ਏਡਜ਼ ਵੀ ਹਾਰਿਆ
ਗੁਜਰਾਤ ਦੇ ਬਨਾਸਕਾਂਠਾ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਮਾਨੂਜੀ ਠਾਕੁਰ (ਬਦਲਿਆ ਹੋਇਆ ਨਾਮ) ਨੇ ਆਪਣੇ ਪਿਆਰ ਖ਼ਾਤਰ ਦੁਨੀਆਂ ਦੀ ਇੱਕ ਨਾ ਸੁਣੀ ਅਤੇ ਐੱਚਆਈਵੀ ਤੋਂ ਪੀੜਤ ਪਤਨੀ ਨੂੰ ਨਾਲ ਹੀ ਰੱਖਿਆ।
ਮਾਨੂਜੀ ਬਹੁਤੇ ਪੜ੍ਹੇ ਲਿਖੇ ਨਹੀਂ ਹਨ। ਉਹ ਬਚਪਨ ਤੋਂ ਹੀ ਰਾਜਮਿਸਤਰੀ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਕੋਲ ਬਹੁਤੇ ਪੈਸੇ ਵੀ ਨਹੀਂ ਹਨ।
ਪਿਆਰ ਦੀ ਇਹ ਕਹਾਣੀ ਦੱਸ ਰਹੇ ਹਨ ਬੀਬੀਸੀ ਗੁਜਰਾਤੀ ਦੇ ਭਾਰਗਵ ਪਾਰੀਖ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਦੁਬਈ ਦੀ ਰਾਜਕੁਮਾਰੀ ਦੇ ''ਕੈਦੀ'' ਬਣਾਏ ਜਾਣ ਤੋਂ ਬਾਅਦ ਹੁਣ ਕੀ ਨਵਾਂ ਮੋੜ
ਦੁਬਈ ਦੇ ਸ਼ਾਸਕ ਦੀ ਬੇਟੀ ਪ੍ਰਿੰਸਿਜ਼ ਲਤੀਫ਼ਾ ਅਲ ਮਕਤੂਮ ਨੇ 2018 ਵਿੱਚ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਉਨ੍ਹਾਂ ਨੂੰ ਬਾਅਦ ਵਿੱਚ ਫੜ ਲਿਆ ਗਿਆ ਸੀ।
ਉਨ੍ਹਾਂ ਨੇ ਇਸ ਤੋਂ ਬਾਅਦ ਆਪਣੇ ਦੋਸਤਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ ਜਿਸ ਵਿੱਚ ਉਨ੍ਹਾਂ ਨੇ ਆਪਣੇ ਪਿਤਾ ''ਤੇ ਉਨ੍ਹਾਂ ਨੂੰ ''ਕੈਦੀ'' ਬਣਾਉਣ ਦੇ ਇਲਜ਼ਾਮ ਲਗਾਏ ਤੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ।
ਪ੍ਰਿੰਸਿਜ਼ ਲਤੀਫ਼ਾ ਦੀ ਇਹ ਵੀਡੀਓ ਫੁਟੇਜ ਬੀਬੀਸੀ ਪੈਨੋਰਮਾ ਨੂੰ ਮਿਲੀ ਹੈ। ਇਸ ਵਿੱਚ ਉਹ ਕਹਿ ਰਹੇ ਹਨ ਕਿ ਕਿਸ਼ਤੀ ''ਚ ਭੱਜਣ ਦੌਰਾਨ ਕਮਾਂਡੋਆਂ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਹਿਰਾਸਤੀ ਕੇਂਦਰ ਵਿੱਚ ਲਿਜਾਇਆ ਗਿਆ।
ਅਜ਼ਾਦੀ ਦਾ ਸੁਪਨਾ ਲੈ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੀ ਇੱਕ ਰਾਜਕੁਮਾਰੀ ਕਿਵੇਂ ਕੈਦ ਹੋ ਗਈ ਪੜ੍ਹਨ ਲਈ ਇੱਥੇ ਕਲਿੱਕ ਕਰੋ।
''ਫ਼ਟਾਫ਼ਟ'' ਕਰਜ਼ੇ ਦੇ ਜਾਲ਼ ਵਿੱਚ ਫ਼ਸਾਉਣ ਵਾਲੇ ਲੋਨ ਐਪਸ

ਭਾਰਤ ਵਿੱਚ ਕੋਰੋਨਾ ਮਾਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਸੀ। ਪਰ ਲੌਕਡਾਊਨ ਨੇ ਕਈ ਲੋਕਾਂ ਸਾਹਮਣੇ ਵਿੱਤੀ ਸੰਕਟ ਪੈਦਾ ਕਰ ਦਿੱਤਾ ਹੈ।
ਮਹੀਨਿਆਂ ਤੱਕ ਚੱਲੇ ਇਸ ਲੌਕਡਾਊਨ ਨੇ ਕਈ ਬਣੇ-ਬਣਾਏ ਸਥਾਪਤ ਕਾਰੋਬਾਰਾਂ ਨੂੰ ਬਰਬਾਦ ਕਰ ਦਿੱਤਾ। ਲੌਕਡਾਊਨ ਕਾਰਨ ਵਿਨੀਤਾ ਦੀ ਆਰਥਿਕ ਸਥਿਤੀ ਵੀ ਲੜਖੜਾ ਗਈ। ਅਜਿਹੇ ਵਿੱਚ ਉਨ੍ਹਾਂ ਨੇ ਐਪਸ ਦਾ ਰੁਖ਼ ਕੀਤਾ ਜੋ ''ਇੰਸਟੈਂਟ ਲੋਨ'' ਯਾਨੀ ਫ਼ਟਾਫ਼ਟ ਕਰਜ਼ਾ ਦੇਣ ਦਾ ਦਾਅਵਾ ਕਰਦੇ ਹਨ।
ਵਿਨੀਤਾ ਵਾਂਗ ਬਹੁਤ ਸਾਰੇ ਲੋਕ ਹੁਣ ਕਰਜ਼ਾ ਲੈਣ ਦੇ ਇਸ ਫ਼ੈਸਲੇ ਉੱਪਰ ਪਛਤਾ ਰਹੇ ਹਨ। ਇੱਥੇ ਕਲਿੱਕ ਕਰ ਕੇ ਪੜ੍ਹੋ ਕਿਵੇਂ ਕੰਮ ਕਰਦੇ ਹਨ ਇਹ ਐਪਸ।
ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=N_ED2Zld6ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''73d5acfa-1c63-4730-ae4f-688fb03ee5cc'',''assetType'': ''STY'',''pageCounter'': ''punjabi.india.story.56107567.page'',''title'': ''ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ \''ਤੇ ਕੇਂਦਰ ਨੇ ਕੀ ਕਹਿ ਕੇ ਲਗਾਈ ਰੋਕ - 5 ਅਹਿਮ ਖ਼ਬਰਾਂ'',''published'': ''2021-02-18T02:02:54Z'',''updated'': ''2021-02-18T02:02:54Z''});s_bbcws(''track'',''pageView'');