ਐਮ ਜੇ ਅਕਬਰ-ਪ੍ਰਿਆ ਰਮਾਨੀ ਕੇਸ ਵਿੱਚ ਹੁਣ ਤੱਕ ਕੀ-ਕੀ ਹੋਇਆ
Wednesday, Feb 17, 2021 - 09:19 AM (IST)


ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪੱਤਰਕਾਰ ਰਹਿ ਚੁੱਕੇ ਐਮ ਜੇ ਅਕਬਰ ਵੱਲੋਂ ਪੱਤਰਕਾਰ ਪ੍ਰਿਆ ਰਮਾਨੀ ''ਤੇ ਲਗਾਏ ਗਏ ਮਾਣਹਾਨੀ ਦੇ ਮੁਕੱਦਮੇ ਵਿੱਚ ਅੱਜ ਫੈਸਲਾ ਆ ਸਕਦਾ ਹੈ।
ਦੋ ਸਾਲ ਪਹਿਲਾਂ ਜਦੋਂ ਮੀ ਟੂ ਮੁਹਿੰਮ ਨੇ ਭਾਰਤੀ ਮੀਡੀਆ ਇੰਡਸਟਰੀ ਨੂੰ ਹਿਲਾ ਦਿੱਤਾ ਸੀ, ਉਸ ਮੁਹਿੰਮ ਨਾਲ ਇਹ ਮਾਮਲਾ ਜੁੜਿਆ ਹੈ।
Click here to see the BBC interactiveਪ੍ਰਿਆ ਰਮਾਨੀ ਨੇ ਐਮ ਜੇ ਅਕਬਰ ''ਤੇ ਉਨ੍ਹਾਂ ਦੇ ਬੌਸ ਰਹਿੰਦਿਆਂ ਇਤਰਾਜ਼ਯੋਗ ਵਤੀਰੇ ਦੇ ਇਲਜ਼ਾਮ ਲਗਾਏ ਸਨ। ਉਸ ਮਗਰੋਂ 20 ਹੋਰ ਔਰਤ ਪੱਤਰਕਾਰਾਂ ਨੇ ਐਮ ਜੇ ਅਕਬਰ ''ਤੇ ਇਤਰਾਜ਼ਯੋਗ ਵਤੀਰੇ, ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।
ਐਮ ਜੇ ਅਕਬਰ ਨੇ ਇਨ੍ਹਾਂ ਸਾਰਿਆਂ ਇਲਜ਼ਾਮਾਂ ਨੂੰ ਖਾਰਿਜ਼ ਕੀਤਾ ਹੈ। ਉਨ੍ਹਾਂ ਨੇ ਉਸ ਵੇਲੇ ਕਿਹਾ ਸੀ ਕਿ ਉਹ ਕਾਨੂੰਨੀ ਕਦਮ ਚੁੱਕਣਗੇ।
ਇਹ ਵੀ ਪੜ੍ਹੋ:
- ਕੀ ਕੋਰੋਨਾਵਾਇਰਸ ਭਾਰਤ ਵਿੱਚ ਖ਼ਤਮ ਹੋਣ ਵਾਲਾ ਹੈ? ਘੱਟਦੇ ਕੇਸਾਂ ਦੇ ਇਹ ਕਾਰਨ ਹੋ ਸਕਦੇ ਹਨ
- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ’ਤੇ ਸੋਸ਼ਲ ਮੀਡੀਆ ’ਤੇ ਲੋਕ ਘੋੜਾ-ਸਾਈਕਲ ਖਰੀਦਣ ਬਾਰੇ ਪੁੱਛ ਰਹੇ ਹਨ
- ਕੀ ਹੈ UAPA ਕਾਨੂੰਨ ਜਿਸ ਤਹਿਤ ਦਰਜ 97.8 ਫੀਸਦ ਮਾਮਲਿਆਂ ਵਿੱਚ ਇਲਜ਼ਾਮ ਤੈਅ ਨਹੀਂ ਹੋ ਸਕੇ
ਉਨ੍ਹਾਂ ਨੇ ਪ੍ਰਿਆ ਰਮਾਨੀ ਦੇ ਖਿਲਾਫ਼ ਦਿੱਲੀ ਦੀ ਇੱਕ ਅਦਾਲਤ ਵਿੱਚ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਇਸ ਕੇਸ ਨਾਲ ਜੁੜੀ ਅਹਿਮ ਘਟਨਾਵਾਂ ਦੀ ਟਾਈਮਲਾਈਨ ਕੁਝ ਇਸ ਪ੍ਰਕਾਰ ਹੈ।
12 ਅਕਤੂਬਰ, 2017: ਪੱਤਰਕਾਰ ਪ੍ਰਿਆ ਰਮਾਨੀ ਵੱਲੋਂ ਲਿਖੀ ਇੱਕ ਖੁੱਲ੍ਹੀ ਚਿੱਠੀ ਵੋਗ ਮੈਗਜ਼ੀਨ ''ਚ ਛਪੀ। ਇਸ ਦਾ ਸਿਰਲੇਖ ਸੀ, ''''ਟੂ ਦਿ ਹਾਰਵੀ ਵਾਈਨਸਟੀਨ ਆਫ਼ ਦਿ ਵਰਲਡ।'''' ਇਹ ਲੇਖ ''''ਮੇਲ ਬੌਸ'''' (ਮਰਦ ਬੌਸ) ਨੂੰ ਮੁਖ਼ਾਤਿਬ ਸੀ ਅਤੇ ਇਸ ਵਿੱਚ 1994 ''ਚ ਇੱਕ ਹੋਟਲ ਦੇ ਕਮਰੇ ਵਿੱਚ ਹੋਏ ਹਾਦਸੇ ਦਾ ਜ਼ਿਕਰ ਸੀ।
9 ਅਕਤੂਬਰ, 2018: ਐਮ ਜੇ ਅਕਬਰ ਉੱਤੇ ਗ਼ਲਤ ਵਤੀਰੇ ਅਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਕਈ ਔਰਤਾਂ ਵੱਲੋਂ ਲਗਾਏ ਗਏ। ਪ੍ਰਿਆ ਰਮਾਨੀ ਨੇ 8 ਅਕਤੂਬਰ ਨੂੰ ਇਹ ਖੁਲਾਸਾ ਕੀਤਾ ਕਿ ਜਿਸ ''ਮਰਦ ਸੰਪਾਦਕ'' ਬਾਰੇ ਉਨ੍ਹਾਂ 2017 ਵਿੱਚ ਲਖਿਆ ਸੀ, ਉਹ ਅਕਬਰ ਸਨ। ਇਸ ਦੇ ਨਾਲ ਹੀ ਭਾਰਤ ਵਿੱਚ ਇਹ ਮੀ ਟੂ ਮੁੰਹਿਮ ਦੀ ਪਹਿਲੀ ਅਹਿਮ ਸ਼ੁਰੂਆਤ ਸੀ।

14 ਅਕਤੂਬਰ, 2018: ਐਮ ਜੇ ਅਕਬਰ ਨੇ ਕਿਹਾ ਕਿ ਉਹ ਉਨ੍ਹਾਂ ਉੱਤੇ ਲੱਗੇ ਇਲਜ਼ਾਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਇਸ ਸਮੇਂ ਤੱਕ ਉਨ੍ਹਾਂ ਉੱਤੇ ਦਰਜਨਾਂ ਔਰਤਾਂ ਨੇ ਇਲਜ਼ਾਮ ਲਗਾਏ ਸਨ।
15 ਅਕਤੂਬਰ, 2018: ਐਮ ਜੇ ਅਕਬਰ ਨੇ ਪ੍ਰਿਆ ਰਮਾਨੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ। ਪ੍ਰਿਆ ਹੀ ਉਹ ਪਹਿਲੀ ਔਰਤ ਸੀ ਜੋ ਆਪਣੇ ਨਾਲ ਹੋਏ ਹਾਦਸੇ ਬਾਰੇ ਸਾਹਮਣੇ ਆਈ ਸੀ। ਇਸ ਸਬੰਧੀ ਕੇਸ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿੱਚ ਅਕਬਰ ਦੇ ਵਕੀਲਾਂ ਕਰੰਜਾਵਾਲਾ ਐਂਡ ਕੰਪਨੀ ਵੱਲੋਂ ਦਰਜ ਹੋਇਆ।
17 ਅਕਤੂਬਰ, 2018: ਐਮ ਜੇ ਅਕਬਰ ਨੇ ਬਤੌਰ ਯੂਨੀਅਨ ਮਿਨਿਸਟਰ ਆਫ਼ ਸਟੇਟ ਅਸਤੀਫ਼ਾ ਦੇ ਦਿੱਤਾ। 16 ਔਰਤਾਂ ਨੇ ਅਕਬਰ ਦਾ ਨਾਮ ਇਸ ਸਮੇਂ ਤੱਕ ਮੀ ਟੂ ਦੇ ਤਹਿਤ ਲਿਆ ਸੀ। ਅਕਬਰ ''ਤੇ 20 ਤੋਂ ਵੱਧ ਔਰਤਾਂ ਨਾਲ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲੱਗੇ ਸਨ।
2 ਨਵੰਬਰ, 2018: NPR ਦੀ ਚੀਫ਼ ਬਿਜ਼ਨਸ ਐਡੀਟਰ ਪੱਲਵੀ ਗੋਗੋਈ ਨੇ ਵਾਸ਼ਿੰਗਟਨ ਪੋਸਟ ਵਿੱਚ ਛਪੇ ਇੱਕ ਲੇਖ ''ਚ ਐਮ ਜੇ ਅਕਬਰ ਉੱਤੇ ਬਲਾਤਕਾਰ ਦੇ ਇਲਜ਼ਾਮ ਲਗਾਏ।
13 ਦਸੰਬਰ, 2018: ਦਿ ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਐਮ ਜੇ ਅਕਬਰ ਨੂੰ ਸਸਪੈਂਡ ਕਰ ਦਿੱਤਾ।
29 ਜਨਵਰੀ, 2019: ਐਡੀਸ਼ਨਲ ਚੀਫ਼ ਮੈਟਰੋਪੋਲੀਟੀਅਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਪ੍ਰਿਆ ਰਮਾਨੀ ਨੂੰ 25 ਫਰਵਰੀ ਤੋਂ ਪਹਿਲਾਂ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ।
4 ਮਈ, 2019: ਰਾਉਜ਼ ਐਵੀਨਿਊ ਕੋਰਟ ਕੌਂਪਲੈਕਸ ਵਿੱਚ ਟ੍ਰਾਇਲ ਸ਼ੁਰੂ ਹੋ ਗਿਆ।
20 ਮਈ, 2019: ਐਮ ਜੇ ਅਕਬਰ ਨੂੰ ਸਵਾਲ ਪੁੱਛੇ ਗਏ ਅਤੇ ਉਨ੍ਹਾਂ ਰਮਾਨੀ ਨੂੰ ਹੋਟਲ ਦੇ ਕਮਰੇ ਵਿੱਚ ਸੱਦੇ ਜਾਣ ਨੂੰ ਰੱਦ ਕੀਤਾ।
20 ਦਸੰਬਰ, 2019: ਪੱਤਰਕਾਰ ਗ਼ਜਾਲਾ ਵਾਹਬ ਅਕਬਰ ਖਿਲਾਫ਼ ਲੱਗੇ ਇਲਜ਼ਾਮਾਂ ਨੂੰ ਦੁਹਰਾਉਂਦੇ ਹਨ ਅਤੇ ਪ੍ਰਿਆ ਰਮਾਨੀ ਦੇ ਗਵਾਹ ਦੇ ਤੌਰ ''ਤੇ ਅਦਾਲਤ ਵਿੱਚ ਖੜ੍ਹੇ ਹੁੰਦੇ ਹਨ।

18 ਨਵੰਬਰ, 2020: ਐਡੀਸ਼ਨਲ ਚੀਫ਼ ਮੈਟਰੋਪੋਲੀਟੀਅਨ ਮੈਜਿਸਟ੍ਰੇਟ ਵਿਸ਼ਾਲ ਪਹੁਜਾ ਜੋ ਕੇਸ ਦੀ ਸੁਣਵਾਈ ਕਰ ਰਹੇ ਸਨ ਉਨ੍ਹਾਂ ਦਾ ਐਵੀਨਿਊ ਕੋਰਟ ਕੌਂਪਲੈਕਸ ਤੋਂ ਤਬਾਦਲਾ ਹੋ ਜਾਂਦਾ ਹੈ।
5 ਸਤੰਬਰ, 2020: ਪ੍ਰਿਆ ਰਮਾਨੀ ਆਪਣੇ ਇਲਜ਼ਾਮਾਂ ਉੱਤੇ ਕਾਇਮ ਰਹਿੰਦੇ ਹਨ ਅਤੇ ਕਹਿੰਦੇ ਹਨ ਕਿ ਇਹ ਖ਼ੁਲਾਸਾ ''''ਚੰਗੇ ਵਿਸ਼ਵਾਸ'''' ਅਤੇ ''''ਜਨਤਾ ਦੀ ਭਲਾਈ ਲਈ'''' ਸੀ, ਕਿਸੇ ਦੀ ਸ਼ਖ਼ਸੀਅਤ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ।
13 ਅਕਤੂਬਰ, 2020: ਦੋ ਸਾਲਾਂ ਬਾਅਦ ਜੱਜ ਨੇ ਐਲਾਨ ਕੀਤਾ ਕਿ ਕੇਸ ਨੂੰ ਹੋਰ ਅਦਾਲਤ ਵਿੱਚ ਸ਼ਿਫ਼ਟ ਕਰਨਾ ਹੋਵੇਗਾ ਕਿਉਂਕਿ ਇਹ ਉਨ੍ਹਾਂ ਦੀ ਹੱਦਬੰਦੀ ਵਿੱਚ ਨਹੀਂ ਆਉਂਦਾ।
25 ਨਵੰਬਰ, 2020: ਪ੍ਰਿਆ ਰਮਾਨੀ ਨੇ ਐਮ ਜੇ ਅਕਬਰ ਨਾਲ ਕਿਸੇ ਵੀ ਸਮਝੌਤੇ ਤੋਂ ਇਨਕਾਰ ਕੀਤਾ।
1 ਫਰਵਰੀ, 2021: ਫ਼ੈਸਲਾ 10 ਫਰਵਰੀ ਨੂੰ ਸੁਣਾਉਣ ਦਾ ਤੈਅ ਹੋਇਆ।
10 ਫਰਵਰੀ 2021: ਅਦਾਲਤ ਨੇ ਕੇਸ ਨੂੰ ਮੁਲਤਵੀ ਕੀਤਾ ਅਤੇ ਫੈਸਲੇ ਦੀ ਤਾਰੀਕ 17 ਫਰਵਰੀ ਤੈਅ ਹੋਈ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=KC88zr8QcOg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4cd9fdea-afb4-4a4e-9072-4e5a78fdc646'',''assetType'': ''STY'',''pageCounter'': ''punjabi.india.story.56090726.page'',''title'': ''ਐਮ ਜੇ ਅਕਬਰ-ਪ੍ਰਿਆ ਰਮਾਨੀ ਕੇਸ ਵਿੱਚ ਹੁਣ ਤੱਕ ਕੀ-ਕੀ ਹੋਇਆ'',''published'': ''2021-02-17T03:39:59Z'',''updated'': ''2021-02-17T03:39:59Z''});s_bbcws(''track'',''pageView'');