ਦੁਬਈ ਦੀ ਰਾਜਕੁਮਾਰੀ ਦੇ ''''ਬੰਧਕ'''' ਬਣਾਏ ਜਾਣ ਤੋਂ ਬਾਅਦ ਹੁਣ ਕੀ ਨਵਾਂ ਮੋੜ ਆਇਆ ਹੈ

02/17/2021 8:34:41 AM

ਦੁਬਈ ਦੀ ਅਗਵਾ ਪ੍ਰਿੰਸਿਜ਼ ਲਤੀਫ਼ਾ ਦੇ ਮਾਮਲੇ ਵਿੱਚ ਨਵੇਂ ਡਰਾਮਾਈ ਵੇਰਵੇ ਸਾਹਮਣੇ ਆਏ ਹਨ।

ਉਨ੍ਹਾਂ ਦੀ ਸਹੇਲੀ ਟੀਨਾ ਜੁਹੀਐਨਿਨ ਕੋਲ ਕਈ ਮਹੀਨਿਆਂ ਤੋਂ ਰਾਜਕੁਮਾਰੀ ਦੀ ਕੋਈ ਖ਼ਬਰ ਨਹੀਂ ਹੈ।

ਰਾਜਕੁਮਾਰੀ ਦੁਬਈ ਵਿੱਚ ਅਗਵਾ ਕਰ ਕੇ ਹਿਰਾਸਤੀ ਕੇਂਦਰ ਵਿੱਚ ਰੱਖੇ ਜਾਣ ਤੋਂ ਬਾਅਦ ਲੰਬਾ ਅਰਸਾ ਟੀਨਾ ਦੇ ਰਾਬਤੇ ਵਿੱਚ ਰਹੇ ਸਨ।

ਜਦਕਿ ਹੁਣ ਅਚਾਨਕ ਉਨ੍ਹਾਂ ਦਾ ਰਾਬਤਾ ਟੁੱਟ ਗਿਆ ਹੈ।

Click here to see the BBC interactive

ਇਹ ਵੀ ਪੜ੍ਹੋ:

ਪਿਛਲੀ ਵਾਰ ਜਦੋਂ ਉਹ ਮਿਲੀਆਂ ਸਨ ਤਾਂ ਇੱਕ ਯਾਟ ਉੱਪਰ ਲੇਟੀਆਂ ਆਸਮਾਨ ਵਿੱਚ ਤਾਰੇ ਦੇਖ ਰਹੀਆਂ ਸਨ।

ਇਹ ਉਹ ਸਮਾਂ ਸੀ ਜਦੋਂ ਉਹ ਫ਼ਰਵਰੀ 2018 ਵਿੱਚ ਲਤੀਫ਼ਾ ਦੁਬਈ ਵਿੱਚੋਂ ਕੱਢਣ ਦੀ ਇੱਕ ਖ਼ਤਰਨਾਕ ਵਿਉਂਤ ਬਣਾ ਰਹੇ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਦੁਬਈ ਦੇ ਸ਼ਾਸਕ ਦੀ ਬੇਟੀ ਪ੍ਰਿੰਸਿਜ਼ ਲਤੀਫ਼ਾ ਅਲ ਮਕਤੂਲ ਨੇ 2018 ਵਿੱਚ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਫੜ ਲਿਆ ਗਿਆ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਇੱਕ ਵੀਡੀਓ ਸੰਦੇਸ਼ ਭੇਜਿਆ ਜਿਸ ਵਿੱਚ ਉਹ ਆਪਣੇ ਪਿਤਾ ਉੱਪਰ ਉਨ੍ਹਾਂ ਨੂੰ "ਕੈਦੀ" ਬਣਾ ਕੇ ਰੱਖਣ ਦਾ ਇਲਜ਼ਾਮ ਲਾ ਰਹੇ ਹਨ ਅਤੇ ਆਪਣੀ ਜਾਨ ਖ਼ਤਰੇ ਵਿੱਚ ਹੋਣ ਬਾਰੇ ਕਹਿ ਰਹੇ ਹਨ।

ਰਾਜਕੁਮਾਰੀ ਲਤੀਫ਼ਾ ਦਾ ਇਹ ਵੀਡੀਓ ਫੁਟੇਜ ਬੀਬੀਸੀ ਪੈਨੋਰਮਾ ਨੂੰ ਮਿਲਿਆ ਹੈ। ਜਿਸ ਵਿੱਚ ਉਹ ਕਹਿ ਰਹੇ ਹਨ ਕਿ ਕਿਸ਼ਤੀ ''ਚ ਭੱਜਣ ਦੌਰਾਨ ਕਮਾਂਡੋਆਂ ਨੇ ਉਨ੍ਹਾਂ ਨੂੰ ਫੜ ਲਿਆ ਸੀ ਅਤੇ ਉਨ੍ਹਾਂ ਨੂੰ ਹਿਰਾਸਤੀ ਕੇਂਦਰ ਵਿੱਚ ਲਿਜਾਇਆ ਗਿਆ।

ਉਨ੍ਹਾਂ ਦੇ ਖ਼ੂਫ਼ੀਆ ਸੁਨੇਹੇ ਆਉਣੇ ਬੰਦ ਹੋ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਨੇ ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਮੰਗ ਕੀਤੀ ਹੈ।

ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਵੱਲੋਂ ਪਹਿਲਾਂ ਹੀ ਕਿਹਾ ਜਾ ਚੁੱਕਿਆ ਹੈ ਕਿ ਰਾਜਕੁਮਾਰੀ ਆਪਣੇ ਪਰਿਵਾਰ ਨਾਲ ਪੂਰਨ ਤੌਰ ''ਤੇ ਮਹਿਫ਼ੂਜ਼ ਹਨ।

ਰਾਜਕੁਮਾਰੀ ਦੁਬਈ ਦੇ ਸ਼ਾਸਕ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਦੂਮ ਦੇ 25 ਬੱਚਿਆਂ ਵਿੱਚੋਂ ਇੱਕ ਹੈ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''45dc8ec8-a541-4a27-a9f6-7b53a7f93af0'',''assetType'': ''STY'',''pageCounter'': ''punjabi.international.story.56093519.page'',''title'': ''ਦੁਬਈ ਦੀ ਰਾਜਕੁਮਾਰੀ ਦੇ \''ਬੰਧਕ\'' ਬਣਾਏ ਜਾਣ ਤੋਂ ਬਾਅਦ ਹੁਣ ਕੀ ਨਵਾਂ ਮੋੜ ਆਇਆ ਹੈ'',''published'': ''2021-02-17T02:50:18Z'',''updated'': ''2021-02-17T02:50:18Z''});s_bbcws(''track'',''pageView'');

Related News