ਦੁਬਈ ਦੀ ਰਾਜਕੁਮਾਰੀ ਨੂੰ ''''ਬੰਧਕ'''' ਬਣਾਊਣ ਤੋਂ ਬਾਅਦ ਆਇਆ ਨਵਾਂ ਮੋੜ - 5 ਅਹਿਮ ਖ਼ਬਰਾਂ

Wednesday, Feb 17, 2021 - 08:34 AM (IST)

ਦੁਬਈ ਦੀ ਰਾਜਕੁਮਾਰੀ ਨੂੰ ''''ਬੰਧਕ'''' ਬਣਾਊਣ ਤੋਂ ਬਾਅਦ ਆਇਆ ਨਵਾਂ ਮੋੜ - 5 ਅਹਿਮ ਖ਼ਬਰਾਂ

ਦੁਬਈ ਦੀ ਅਗਵਾ ਪ੍ਰਿੰਸਿਜ਼ ਲਤੀਫ਼ਾ ਦੇ ਮਾਮਲੇ ਵਿੱਚ ਨਵੇਂ ਡਰਾਮਾਈ ਵੇਰਵੇ ਸਾਹਮਣੇ ਆਏ ਹਨ।

ਉਨ੍ਹਾਂ ਦੀ ਸਹੇਲੀ ਟੀਨਾ ਜੁਹੀਐਨਿਨ ਕੋਲ ਕਈ ਮਹੀਨਿਆਂ ਤੋਂ ਰਾਜਕੁਮਾਰੀ ਦੀ ਕੋਈ ਖ਼ਬਰ ਨਹੀਂ ਹੈ।

ਰਾਜਕੁਮਾਰੀ ਦੁਬਈ ਵਿੱਚ ਅਗਵਾ ਕਰ ਕੇ ਹਿਰਾਸਤੀ ਕੇਂਦਰ ਵਿੱਚ ਰੱਖੇ ਜਾਣ ਤੋਂ ਬਾਅਦ ਲੰਬਾ ਅਰਸਾ ਟੀਨਾ ਦੇ ਰਾਬਤੇ ਵਿੱਚ ਰਹੇ ਸਨ।

ਜਦਕਿ ਹੁਣ ਅਚਾਨਕ ਉਨ੍ਹਾਂ ਦਾ ਰਾਬਤਾ ਟੁੱਟ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

Click here to see the BBC interactive

ਇਹ ਵੀ ਪੜ੍ਹੋ:

ਬਾਬਾ ਗੁਰਮੁਖ ਸਿੰਘ
BBC
ਗੁਰਮੁਖ ਸਿੰਘ ਖਿਲਾਫ਼ ਦਿੱਲੀ ਦੇ ਮੁਖਰਜੀ ਨਗਰ ਥਾਣੇ ਵਿੱਚ ਮਾਮਲਾ ਦਰਜ ਹੋਇਆ ਸੀ

80 ਸਾਲਾ ਗੁਰਮੁਖ ਸਿੰਘ ਜੋ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੀਤੀ 26 ਜਨਵਰੀ ਤੋਂ ਬੰਦ ਸਨ। ਹੁਣ ਜ਼ਮਾਨਤ ''ਤੇ ਰਿਹਾਅ ਹੋ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਆਪਣੇ ਪਿੰਡ ਸਮਸ਼ਪੁਰ ਆ ਗਏ ਹਨ।

ਉਨ੍ਹਾਂ ਨੇ ਦੱਸਿਆ, “ਮੈਨੂੰ ਧੱਕੇ ਮਾਰੇ ਗਏ ਕਹਿੰਦੇ ਵਰਦੀ ਪਾੜ ਦਿੱਤੀ, ਜਦਕਿ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਸੱਤ-ਅੱਠ ਜਣੇ ਮੈਨੂੰ ਧੱਕੇ ਕਿਉਂ ਮਾਰੀ ਜਾਂਦੇ ਹਨ। ਉਨ੍ਹਾਂ ਨੇ ਸਾਡੇ ਨਾਲ ਇੰਝ ਸਲੂਕ ਕੀਤਾ ਜਿਵੇਂ ਦੁਸ਼ਮਣ ਦੇਸ਼ ਦੇ ਲੋਕ ਹੋਈਏ?”

ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਦੇ ਬੁਰਾੜੀ ਗਰਾਊਂਡ ਤੋਂ ਗ੍ਰਿਫ਼ਤਾਰ ਕੀਤਾ ਸੀ, ਉਸ ਵੇਲੇ ਉਹ ਪ੍ਰਸ਼ਾਦਾ ਛੱਕਣ ਦੀ ਤਿਆਰੀ ਕਰ ਰਹੇ ਸਨ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਕੀ ਕੋਰੋਨਾਵਾਇਰਸ ਭਾਰਤ ਘੱਟਦੇ ਕੇਸਾਂ ਦੇ ਮਾਅਨੇ

ਨਰਸ
Getty Images

ਕੀ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਗਿਰਾਵਟ ਉਸ ਤਰ੍ਹਾਂ ਦੀ ਨਾਟਕੀ ਅਤੇ ਉਤਸੁਕਤਾ ਭਰੀ ਹੈ ਜਿਸ ਤਰ੍ਹਾਂ ਦੀ ਕਈ ਲੋਕ ਸੋਚ ਰਹੇ ਹਨ?

ਕੀ ਮਹਾਂਮਾਰੀ ਇਕ ਅਜਿਹੇ ਦੇਸ ਵਿੱਚ ਸੱਚੀਂ ਖ਼ਤਮ ਹੋਣ ਵਾਲੀ ਹੈ, ਜਿਸ ਬਾਰੇ ਸ਼ੁਰੂਆਤੀ ਰੁਝਾਨ ਦੇਣ ਵਾਲਿਆਂ ਨੇ ਕੋਵਿਡ -19 ਕਾਰਨ ਲੱਖਾਂ ਮੌਤਾਂ ਦੀ ਭਵਿੱਖਬਾਣੀ ਕੀਤੀ ਸੀ।

ਸਤੰਬਰ 2020 ਵਿੱਚ ਮਾਮਲੇ ਰਿਕਾਰਡ ਪੱਧਰ ''ਤੇ ਵਧੇ ਸਨ ਅਤੇ 10 ਲੱਖ ਤੋਂ ਵੱਧ ਐਕਟਿਵ ਮਾਮਲੇ ਸਨ। ਉਸ ਤੋਂ ਬਾਅਦ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ ਲਗਾਤਾਰ ਘਟੀ ਹੈ।

ਤਾਂ ਕੀ ਇਸ ਦਾ ਮਤਲਬ ਇਹ ਕੱਢਿਆ ਜਾ ਸਕਦਾ ਹੈ ਕਿ ਮਹਾਮਾਰੀ ਭਾਰਤ ਵਿੱਚੋਂ ਖ਼ਤਮ ਹੋਣ ਵਾਲ਼ੀ ਹੈ? ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਦਾ ਇਹ ਵਿਸ਼ਲੇਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੀ ਹੈ UAPA ਕਾਨੂੰਨ?

ਵਿਰੋਧ ਪ੍ਰਦਰਸ਼ਨ
Getty Images
ਸੈਕਸ਼ਨ 35ਮੁਤਾਬਕ ਸਰਕਾਰ ਕਿਸੇ ਵਿਅਕਤੀ ਜਾਂ ਸੰਗਠਨ ਨੂੰ ਮੁਕੱਦਮੇ ਦਾ ਫੈਸਲਾ ਹੋਣ ਤੋਂ ਪਹਿਲਾਂ ਹੀ ''ਅੱਤਵਾਦੀ'' ਕਰਾਰ ਦੇ ਸਕਦੀ ਹੈ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਯਾਨੀ ''ਐਨਸੀਆਰਬੀ'' ਦੀ ਤਾਜ਼ਾ ਰਿਪੋਰਟ ਮੁਤਾਬਕ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਯਾਨੀ ''ਯੂਏਪੀਏ'' ਦੇ ਸਭ ਤੋਂ ਵੱਧ ਮਾਮਲੇ 5,922 2016 ਤੋਂ 2019 ਦਰਮਿਆਨ ਹੀ ਦਰਜ ਕੀਤੇ ਗਏ ਹਨ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਕੁਲ 132 ਵਿਅਕਤੀਆਂ ਖ਼ਿਲਾਫ਼ ਹੀ ਆਰੋਪ ਤੈਅ ਹੋ ਪਾਏ ਹਨ।

2019 ਵਿੱਚ ਹੀ ਯੂਏਪੀਏ ਤਹਿਤ ਪੂਰੇ ਦੇਸ਼ ਵਿੱਚ 1,948 ਕੇਸ ਦਰਜ ਕੀਤੇ ਗਏ ਹਨ। ਚੌਂਹਟ ਮਾਮਲਿਆਂ ਵਿੱਚ ਸਰਕਾਰੀ ਵਕੀਲ ਕਿਸੇ ਉੱਤੇ ਵੀ ਇਲਜ਼ਾਮ ਸਾਬਤ ਨਾ ਕਰ ਸਕੇ ਅਤੇ ਇਨ੍ਹਾਂ ਲੋਕਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ।

ਬੀਬੀਸੀ ਪੱਤਰਕਾਰ, ਸਲਮਾਨ ਰਾਵੀ ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੋ ।

ਦਿਸ਼ਾ ਰਵੀ ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਤਾਵਰਨ ਕਾਰਕੁਨ ਡਰੇ ਹੋਏ ਹਨ?

ਬੰਗਲੁਰੂ ਦੀ 22 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਤਾਵਰਨ ਬਚਾਉਣ ਦੇ ਲਈ ਕੰਮ ਕਰਨ ਵਾਲੇ ਨੌਜਵਾਨਾਂ ਵਿਚਾਲੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਦਿਸ਼ਾ ਰਵੀ ''ਫ੍ਰਾਈਡੇ ਫ਼ੌਰ ਫ਼ਿਊਚਰ'' ਨਾਮ ਦੀ ਮੁਹਿੰਮ ਦੀ ਸਹਿ-ਸੰਸਥਾਪਕ ਹਨ। ਉਨ੍ਹਾਂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸ਼ਨੀਵਾਰ 13 ਫਰਵਰੀ ਦੀ ਸ਼ਾਮ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ। ਗ੍ਰੇਟਾ ਥਨਬਰਗ ਦੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਤੋਂ ਬਾਅਦ ਦਰਜ ਹੋਏ ਮਾਮਲੇ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ।

ਜਾਣੋ ਪੁਲਿਸ ਦਿਸ਼ਾ ਬਾਰੇ ਕੀ ਕਹਿੰਦੀ ਹੈ ਅਤੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਉਨ੍ਹਾਂ ਦੇ ਸਾਥੀ ਕਾਰਕੁਨ ਉਨ੍ਹਾਂ ਬਾਰੇ ਕਈ ਰਾਇ ਰੱਖਦੇ ਹਨ, ਬੰਗਲੁਰੂ ਤੋਂ ਬੀਬੀਸੀ ਦੇ ਸਹਿਯੋਗੀ ਇਮਰਾਨ ਕੁਰੈਸ਼ੀ ਦੀ ਇਸ ਰਿਪੋਰਟਨ ਵਿੱਚ। ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=KC88zr8QcOg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a2b4ee54-13de-4637-87e2-6457c5abe085'',''assetType'': ''STY'',''pageCounter'': ''punjabi.india.story.56093458.page'',''title'': ''ਦੁਬਈ ਦੀ ਰਾਜਕੁਮਾਰੀ ਨੂੰ \''ਬੰਧਕ\'' ਬਣਾਊਣ ਤੋਂ ਬਾਅਦ ਆਇਆ ਨਵਾਂ ਮੋੜ - 5 ਅਹਿਮ ਖ਼ਬਰਾਂ'',''published'': ''2021-02-17T03:02:09Z'',''updated'': ''2021-02-17T03:02:09Z''});s_bbcws(''track'',''pageView'');

Related News