ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ’ਤੇ ਸੋਸ਼ਲ ਮੀਡੀਆ ’ਤੇ ਲੋਕ ਘੋੜਾ-ਸਾਈਕਲ ਖਰੀਦਣ ਬਾਰੇ ਪੁੱਛ ਰਹੇ ਹਨ

Tuesday, Feb 16, 2021 - 06:19 PM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ’ਤੇ ਸੋਸ਼ਲ ਮੀਡੀਆ ’ਤੇ ਲੋਕ ਘੋੜਾ-ਸਾਈਕਲ ਖਰੀਦਣ ਬਾਰੇ ਪੁੱਛ ਰਹੇ ਹਨ
ਪੈਟਰੋਲ ਡੀਜ਼ਲ
Getty Images

ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ''ਤੇ ਪਹੁੰਚ ਗਈਆਂ ਹਨ।

ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਤੀ ਲੀਟਰ ਪੈਟਰੋਲ ਦੀ ਕੀਮਤ 90 ਰੁਪਏ ਤੋਂ ਵੱਧ ਚੁੱਕੀ ਹੈ। ਡੀਜ਼ਲ ਦੀ ਪ੍ਰਤੀ ਲੀਟਰ ਕੀਮਤ ਵੀ 90 ਰੁਪਏ ਦੇ ਨੇੜੇ ਹੀ ਹੈ।

Click here to see the BBC interactive

ਕਾਂਗਰਸ ਦੇ ਹੋਰ ਵਿਰੋਧੀ ਪਾਰਟੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੱਧਣ ਦਾ ਮੁੱਦਾ ਚੁੱਕ ਰਹੀ ਹੈ ਤੇ ਸਰਕਾਰ ਨੂੰ ਇਸ ਲਈ ਜ਼ਿੰਮੇਵਾਰ ਦੱਸ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀ ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ।

ਸਰਕਾਰ ਦਾ ਕੀ ਤਰਕ ਹੈ?

ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਪਿੱਛੇ ਭਾਜਪਾ ਨੇ ਕਾਰਨ ਦੱਸਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਇਸ ਬਾਬਤ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ 13 ਫਰਵਰੀ ਨੂੰ ਆਪਣੇ ਬਿਆਨ ਵਿੱਚ ਤੇਲ ਉਤਪਾਦਕ ਦੇਸ਼ਾਂ ਨੂੰ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਕਾਰਨ ਪੈਟਰੋਲ ਮੰਗ ਵਿੱਚ ਬਹੁਤ ਵੱਡੀ ਗਿਰਾਵਟ ਆਈ ਹੈ ਜਿਸ ਕਾਰਨ ਤੇਲ ਕੰਪਨੀਆਂ ਨੂੰ ਆਪਣਾ ਉਤਪਾਦਨ ਘੱਟ ਕਰਨਾ ਪਿਆ ਹੈ।

ਧਰਮਿੰਦਰ ਪ੍ਰਧਾਨ ਨੇ ਕਿਹਾ, “ਅਸੀਂ ਕੀਮਤਾਂ ਨੂੰ ਲੈ ਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ।”

ਲਗਾਤਾਰ ਵਧ ਰਹੀਆਂ ਕੀਮਤਾਂ ''ਤੇ ਆਮ ਲੋਕ ਪ੍ਰਤੀਕਰਮ ਦੇ ਰਹੇ ਹਨ, ਜੋ ਕਿ ਸੋਸ਼ਲ ਮੀਡੀਆ ''ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

15 ਫਰਵਰੀ ਨੂੰ ਕਾਂਗਰਸ ਪਾਰਟੀ ਨੇ ਵਧੀਆਂ ਘਰੇਲੂ ਗੈਸ ਦੀਆਂ ਕੀਮਤਾਂ ਬਾਬਤ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਬਕਾਇਦਾ 2 ਸਿਲੰਡਰ ਰੱਖ ਕੇ ਭਾਜਪਾ ਉੱਤੇ ਸੰਕੇਤਕ ਤੌਰ ''ਤੇ ਤੰਜ ਕੱਸਿਆ ਸੀ।

ਇਹ ਵੀ ਪੜ੍ਹੋ:

ਸਾਬਕਾ ਭਾਰਤੀ ਕ੍ਰਿਕਟਰ ਕੀਰਤੀ ਅਜ਼ਾਦ ਨੇ ਵੀ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਬਾਰੇ ਟਵੀਟ ਕੀਤਾ ਹੈ।

ਉਨ੍ਹਾਂ ਨੇ ਮਈ 2014 ਅਤੇ ਫਰਵਰੀ 2021 ਦੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਤੁਲਨਾ ਕਰਦੀ ਇੱਕ ਅਖ਼ਬਾਰ ਦੀ ਖ਼ਬਰ ਸਾਂਝੀ ਕਰਦਿਆਂ ਲਿਖਿਆ, "ਟੈਸਟ ਮੈਚ ਵਿੱਚ ਸੈਂਕੜਾ ਪੂਰਾ ਕਰਨਾ ਬਹੁਤ ਔਖਾ ਹੈ, ਪਰ ਸਾਡੇ ਚੌਕੀਦਾਰ ਲਈ ਨਹੀਂ, ਉਹ ਬਹੁਤ ਕੁਸ਼ਲਤਾ ਨਾਲ ਕਰਦੇ ਹਨ। ਦੂਜੀ ਪਾਰੀ ਦੇ ਇੰਤਜਾਰ ਵਿੱਚ ਹਾਂ। ਕੀ ਉਹ ਡੀਜ਼ਲ ਲਈ ਵੀ ਇਹ ਵਿਸ਼ੇਸ਼ਤਾ ਹਾਸਿਲ ਕਰਨਗੇ?"

https://twitter.com/KirtiAzaad/status/1361516007085404166

ਬਹੁਤ ਸਾਰੇ ਆਮ ਲੋਕ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਪ੍ਰਤੀਕਰਮ ਦੇ ਰਹੇ ਹਨ।

ਦੁਰਗਰਾਮ ਸ੍ਰੀਹਰੀ ਗੌੜ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਯੋਗ ਗੁਰੂ ਬਾਬਾ ਰਾਮਦੇਵ ਦਾ ਕਥਿਤ ਪੁਰਾਣਾ ਟਵੀਟ ਸਾਂਝਾ ਕੀਤਾ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਜੇਕਰ ਕਾਲਾਧਨ ਵਾਪਸ ਆਵੇ ਤਾਂ ਪੈਟਰੋਲ 30 ਰੁਪਏ ਵਿੱਚ ਮਿਲੇਗਾ।

ਇਸ ਟਵੀਟ ''ਤੇ ਚੁਟਕੀ ਲੈਂਦਿਆਂ, ਸ੍ਰੀਹਰੀ ਗੌੜ ਨੇ ਲਿਖਿਆ, "ਕਿੱਥੇ ਹਨ ਬਾਬਾ ਰਾਮਦੇਵ? ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਕਿਉਂ ਹੈ?"

https://twitter.com/Srihari4143/status/1361357289026818053

ਅਵਿਨਾਸ਼ ਖੈਰਨਰ ਨਾਮੀਂ ਇੱਕ ਟਵਿਟਰ ਯੂਜ਼ਰ ਨੇ ਨਾਸਿਕ ਵਿੱਚ ਪੈਟਰੋਲ ਦੀਆਂ ਕੀਮਤਾਂ ਬਾਰੇ ਗੂਗਲ ਸਰਚ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਹੈ।

ਉਨ੍ਹਾਂ ਇਸ ਦੇ ਨਾਲ ਲਿਖਿਆ, "ਅੱਛੇ ਦਿਨਾਂ ਲਈ ਧੰਨਵਾਦ ਨਰਿੰਦਰ ਮੋਦੀ ਜੀ, ਅਸੀਂ ਇਹ ਜਿੰਦਗੀ ਭਰ ਨਹੀਂ ਭੁੱਲਾਂਗੇ।"

https://twitter.com/khiarnar66/status/1361190182045716485

ਇੱਕ ਖੇਡ ਪੱਤਰਕਾਰ ਰਾਜਾਰਸ਼ੀ ਮਜੁੰਮਦਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਇੱਕ ਚਾਰਟ ਸਾਂਝਾ ਕਰਦਿਆਂ ਲਿਖਿਆ, "ਇਨ੍ਹਾਂ ਕੀਮਤਾਂ ਵੱਲ ਵੇਖੋ, ਲਗਦਾ ਹੈ ਫਿਰ ਤੋਂ ਸਾਈਕਲ ਖਰੀਦਣ ਦਾ ਸਮਾਂ ਆ ਗਿਆ ਹੈ।"

https://twitter.com/rajarshi_SI/status/1360238141320302595

ਟਵਿਟਰ ਯੂਜ਼ਰ ਯੋਗੇਸ਼ ਨੇ ਲਿਖਿਆ, "ਮੈਂ ਚੇਨੱਈ ਵਿੱਚ ਇੱਕ ਤੰਦਰੁਸਤ ਘੋੜਾ ਕਿੱਥੋਂ ਖਰੀਦ ਸਕਦਾ ਹਾਂ? ਨਹੀਂ ਲਗਦਾ ਕਿ ਹੁਣ ਆਪਣੇ ਵਾਹਨ ਲਈ ਪੈਟਰੋਲ ਖਰੀਦ ਸਕਾਂਗਾ। ਦਫ਼ਤਰ ਜਾਣ ਲਈ ਟਰਾਂਸਪੋਰਟ ਦਾ ਸਾਧਨ ਬਦਲਣ ਦਾ ਸਮਾਂ ਆ ਗਿਆ ਹੈ।"

https://twitter.com/YogeshKD2228/status/1361240693574787072

ਭਾਨੂੰ ਪ੍ਰਤਾਪ ਨਾਮੀਂ ਟਵਿੱਟਰ ਯੂਜ਼ਰ ਨੇ ਚੁਟਕੀ ਲੈਂਦੇ ਲਿਖਿਆ, "ਆਖਿਰ ਅੱਛੇ ਦਿਨ ਆ ਗਏ, ਮੁਬਾਰਕਾਂ ਭਾਰਤ।"

https://twitter.com/Bhanudeo1996/status/1361187976697442309

ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿੱਛੇ ਕੱਚੇ ਤੇਲ ਦੀਆਂ ਕੀਮਤਾਂ, ਰਿਫ਼ਾਇਨਰੀ ਦੀ ਕੀਮਤ, ਮਾਰਕੀਟਿੰਗ ਕੰਪਨੀਆਂ ਦਾ ਹਿੱਸਾ, ਐਕਸਾਈਜ਼ ਡਿਊਟੀ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਾਇਆ ਜਾਂਦਾ ਵੈਟ ਸ਼ਾਮਲ ਹੈ।

ਜਦੋਂ ਇਹ ਸਾਰੀਆਂ ਗੱਲਾਂ ਆ ਜਾਂਦੀਆਂ ਹਨ ਤਾਂ ਕਈ ਤਰ੍ਹਾਂ ਦੇ ਟੈਕਸ ਤੋਂ ਬਾਅਦ ਤੇਲ ਦੀਆਂ ਰਿਟੇਲ ਕੀਮਤਾਂ ਸਾਹਮਣੇ ਆਉਂਦੀਆਂ ਹਨ ਤੇ ਆਮ ਇਨਸਾਨ ਨੂੰ ਰੋਜ਼ਾਨਾ ਦੀਆਂ ਲੋੜਾਂ ਲਈ ਇਹ ਕੀਮਤ ਅਦਾ ਕਰਨੀ ਪੈਂਦੀ ਹੈ।

ਐਕਸਾਈਜ਼ ਡਿਊਟੀ ਉਹ ਟੈਕਸ ਹੈ ਜਿਹੜਾ ਸਰਕਾਰ ਵੱਲੋਂ ਮੁਲਕ ਵਿੱਚ ਤਿਆਰ ਹੁੰਦੇ ਮਾਲ (ਗੁਡਸ) ਉੱਤੇ ਲਗਾਇਆ ਜਾਂਦਾ ਹੈ ਤੇ ਇਹ ਟੈਕਸ ਕੰਪਨੀਆਂ ਅਦਾ ਕਰਦੀਆਂ ਹਨ। ਵੈਟ (ਵੈਲਿਊ ਐਡਿਡ ਟੈਕਸ) ਕਿਸੇ ਸਮਾਨ ਉੱਤੇ ਵੱਖ-ਵੱਖ ਪੜਾਅ ''ਤੇ ਲਗਾਇਆ ਜਾਂਦਾ ਹੈ।

ਪੈਟਰੋਲ ਡੀਜ਼ਲ
Getty Images

ਐਕਸਾਈਜ਼ ਡਿਊਟੀ ਤੇ ਵੈਟ (VAT), ਇਹ ਦੋਵੇਂ ਸਰਕਾਰ ਲਈ ਮੁੱਖ ਆਮਦਨੀ ਦੇ ਸਰੋਤ ਹਨ। ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਵੱਲੋਂ ਅਤੇ ਵੈਟ ਸੂਬਾ ਸਰਕਾਰ ਵੱਲੋਂ ਲਗਾਇਆ ਜਾਂਦਾ ਹੈ।

ਜਦੋਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ ਪਰ ਟੈਕਸ ਜ਼ਿਆਦਾ ਹੁੰਦੇ ਹਨ ਤਾਂ ਤੇਲ ਦੀ ਰਿਟੇਲ ਕੀਮਤਾਂ ਵਿੱਚ ਵਾਧੇ ਦੇ ਆਸਾਰ ਹੁੰਦੇ ਹਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=BsHd6XlRFe4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1734d252-cd14-43a7-9665-3bd1e0c016ec'',''assetType'': ''STY'',''pageCounter'': ''punjabi.india.story.56083461.page'',''title'': ''ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ’ਤੇ ਸੋਸ਼ਲ ਮੀਡੀਆ ’ਤੇ ਲੋਕ ਘੋੜਾ-ਸਾਈਕਲ ਖਰੀਦਣ ਬਾਰੇ ਪੁੱਛ ਰਹੇ ਹਨ'',''published'': ''2021-02-16T12:47:17Z'',''updated'': ''2021-02-16T12:47:17Z''});s_bbcws(''track'',''pageView'');

Related News