ਕੀ ਕੋਰੋਨਾਵਾਇਰਸ ਭਾਰਤ ਵਿੱਚ ਖ਼ਤਮ ਹੋਣ ਵਾਲਾ ਹੈ? ਘੱਟਦੇ ਕੇਸਾਂ ਦੇ ਇਹ ਕਾਰਨ ਹੋ ਸਕਦੇ ਹਨ

Tuesday, Feb 16, 2021 - 04:34 PM (IST)

ਕੀ ਕੋਰੋਨਾਵਾਇਰਸ ਭਾਰਤ ਵਿੱਚ ਖ਼ਤਮ ਹੋਣ ਵਾਲਾ ਹੈ? ਘੱਟਦੇ ਕੇਸਾਂ ਦੇ ਇਹ ਕਾਰਨ ਹੋ ਸਕਦੇ ਹਨ
ਕੋਰੋਨਾਵਾਇਰਸ
Getty Images

ਕੀ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਗਿਰਾਵਟ ਉਸ ਤਰ੍ਹਾਂ ਦੀ ਨਾਟਕੀ ਅਤੇ ਉਤਸੁਕਤਾ ਭਰੀ ਹੈ ਜਿਸ ਤਰ੍ਹਾਂ ਦੀ ਕਈ ਲੋਕ ਸੋਚ ਰਹੇ ਹਨ?

ਕੀ ਮਹਾਂਮਾਰੀ ਇਕ ਅਜਿਹੇ ਦੇਸ ਵਿੱਚ ਸੱਚੀਂ ਖ਼ਤਮ ਹੋਣ ਵਾਲੀ ਹੈ, ਜਿਸ ਬਾਰੇ ਸ਼ੁਰੂਆਤੀ ਰੁਝਾਨ ਦੇਣ ਵਾਲਿਆਂ ਨੇ ਕੋਵਿਡ -19 ਕਾਰਨ ਲੱਖਾਂ ਮੌਤਾਂ ਦੀ ਭਵਿੱਖਬਾਣੀ ਕੀਤੀ ਸੀ।

Click here to see the BBC interactive

ਅਕਤੂਬਰ ਵਿੱਚ ਮੈਂ ਇਸ ਬਾਰੇ ਬਹੁਤ ਵਿਸਥਾਰ ਨਾਲ ਲਿਖਿਆ ਸੀ ਕਿ ਭਾਰਤ ਵਿੱਚ ਮਹਾਂਮਾਰੀ ਦਾ ਪ੍ਰਭਾਵ ਘੱਟਦਾ ਕਿਉਂ ਨਜ਼ਰ ਆ ਰਿਹਾ ਹੈ।

ਸਤੰਬਰ 2020 ਵਿੱਚ ਮਾਮਲੇ ਰਿਕਾਰਡ ਪੱਧਰ ''ਤੇ ਵਧੇ, ਉਸ ਸਮੇਂ 10 ਲੱਖ ਤੋਂ ਵੱਧ ਐਕਟਿਵ ਮਾਮਲੇ ਸਨ।

ਇਹ ਵੀ ਪੜ੍ਹੋ:

ਉਸ ਤੋਂ ਬਾਅਦ ਦਿੱਲੀ ਵਰਗੇ ਸ਼ਹਿਰਾਂ ਵਿੱਚ ਲਗਾਤਾਰ ਹੋ ਰਹੇ ਟੈਸਟਾਂ ਅਤੇ ਕੁਝ ਛੋਟੇ ਅਤੇ ਡਰਾਉਣੇ ਵਾਧਿਆਂ ਤੋਂ ਬਾਅਦ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਅਤੇ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਘਟਣ ਲੱਗੀ।

ਉਸ ਤੋਂ ਬਾਅਦ ਤੋਂ ਸਥਿਤੀ ਵਿੱਚ ਕਾਫ਼ੀ ਸੁਧਾਰ ਹੋ ਰਿਹਾ ਹੈ।

ਫ਼ਰਵਰੀ 2021 ਦੇ ਪਹਿਲੇ ਹਫ਼ਤੇ ਦੇ ਮੱਧ ਤੋਂ ਭਾਰਤ ਵਿੱਚ ਮੁਸ਼ਕਿਲ ਨਾਲ ਹੀ ਪ੍ਰਤੀ ਦਿਨ ਔਸਤਨ 10,000 ਮਾਮਲੇ ਸਾਹਮਣੇ ਆ ਰਹੇ ਹਨ।

ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਹਫ਼ਤਾਵਰ ਰਿਪੋਰਟ ਵਿੱਚ ਗਿਣਤੀ 100 ਤੋਂ ਘੱਟ ਗਈ ਹੈ ਅਤੇ ਅੱਧੀ ਦਰਜਨ ਤੋਂ ਵੱਧ ਸੂਬਿਆਂ ਵਿੱਚ ਕੋਵਿਡ ਨਾਲ ਮੌਤ ਹੋਣਾ ਰਿਪੋਰਟ ਨਹੀਂ ਕੀਤਾ ਗਿਆ।

ਦਿੱਲੀ ਜੋ ਕਿ ਲਾਗ਼ ਦਾ ਹੌਟਸਪੋਟ ਰਿਹਾ ਹੈ, ਇਸ ਸ਼ਹਿਰ ਵਿੱਚ 10 ਮਹੀਨਿਆਂ ਵਿੱਚ ਪਹਿਲੀ ਵਾਰ ਕੋਵਿਡ ਕਾਰਨ ਕੋਈ ਮੌਤ ਨਹੀਂ ਹੋਈ।

ਹੁਣ ਤੱਕ ਭਾਰਤ ਵਿੱਚ ਕੋਰੋਨਾ ਲਾਗ਼ ਦੇ ਇੱਕ ਕਰੋੜ ਮਾਮਲੇ ਦਰਜ ਕੀਤੇ ਗਏ ਹਨ, ਇਹ ਦੁਨੀਆਂ ਭਰ ''ਚ ਅਮਰੀਕਾ ਤੋਂ ਬਾਅਦ ਦੂਸਰੇ ਨੰਬਰ ''ਤੇ ਸਭ ਤੋਂ ਵੱਧ ਮਾਮਲੇ ਹਨ।

ਕੋਰੋਨਾਵਾਇਰਸ
Reuters

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ 150,000 ਲੱਖ ਲੋਕਾਂ ਦੀ ਮੌਤ ਹੋਈ ਹੈ।

ਹਰ 10 ਲੱਖ ਵਿਅਕਤੀ ਪਿੱਛੇ 112 ਮੌਤਾਂ ਹੋਈਆਂ, ਜੋ ਕਿ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਰਿਪੋਰਟ ਕੀਤੀ ਗਈ ਮੌਤਾਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਹੈ।

ਇਹ ਵੀ ਸਪੱਸ਼ਟ ਹੈ ਕਿ ਮਾਮਲਿਆਂ ''ਚ ਕਮੀ ਟੈਸਟਾਂ ਦੀ ਕਮੀ ਕਾਰਨ ਨਹੀਂ ਹੈ।

ਜ਼ਿਆਦਾਤਰ ਮਹਾਂਮਾਰੀਆਂ ਬੈੱਲ ਸ਼ੇਪਡ ਕਰਵ (ਘੰਟੀ ਦੇ ਆਕਾਰ ਦੇ ਕਰਵ) ਨਾਲ ਵੱਧਦੀਆਂ ਅਤੇ ਘੱਟਦੀਆਂ ਹਨ। ਭਾਰਤ ਕੋਈ ਅਲੋਕਾਰ ਨਹੀਂ ਹੈ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਦੁਨੀਆਂ ਦੇ ਰੁਝਾਨਾਂ ਵਿੱਚ ਇਹ ਵੀ ਦੇਖਿਆ ਗਿਆ ਕਿ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਰਹਿਣ ਵਾਲੇ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਲਾਗ਼ ਅਤੇ ਮੌਤ ਅਨੁਪਾਤ ਮੁਕਾਬਲਤਨ ਵੱਧ ਰਿਹਾ ਹੈ।

ਇੱਕ ਪ੍ਰਮੁੱਖ ਵਾਇਰੋਲੋਜਿਸਟ ਡਾ. ਸ਼ਾਹਿਦ ਜਮੀਲ ਕਹਿੰਦੇ ਹਨ, "ਭਾਰਤ ਵਿੱਚ ਇਨਫ਼ੈਕਸ਼ਨ ਦੇ ਮਾਮਲਿਆਂ ਵਿੱਚ ਗਿਰਾਵਟ ਵਿੱਚ ਕੁਝ ਵੀ ਅਸਧਾਰਨ ਨਹੀਂ ਹੈ। ਇੱਥੇ ਕੋਈ ਚਮਤਕਾਰ ਨਹੀਂ ਹੋਇਆ।"

ਮਾਹਰਾਂ ਦਾ ਕਹਿਣਾ ਹੈ ਕਿ ਬਿਮਾਰੀ ਦੀ ਗੰਭੀਰਤਾ ਅਤੇ ਗਿਣਤੀ ਘਟਣ ਪਿੱਛੇ ਸੰਭਾਵਿਤ ਕਾਰਨਾਂ ਦੀ ਕੋਈ ਕਮੀ ਨਹੀਂ ਹੈ।

ਇਸ ਦੇ ਸੰਭਵ ਕਾਰਨ ਕੀ ਹਨ?

ਮਹਾਂਮਾਰੀ ਨੂੰ ਨੇੜਿਓਂ ਸਮਝਣ ਵਾਲੇ ਯੂਨੀਵਰਸਿਟੀ ਆਫ਼ ਮਿਸ਼ੀਗਨ ਵਿੱਚ ਬਾਇਓਸਟੈਸਟਿਕਸ ਅਤੇ ਐਪੀਡੈਮੀਲੋਜੀ ਦੇ ਪ੍ਰੋਫ਼ੈਸਰ ਭਰਾਮਰ ਮੁਖ਼ਰਜੀ ਦਾ ਕਹਿਣਾ ਹੈ, "ਸਾਡੇ ਕੋਲ ਹਾਲੇ ਵੀ ਆਮ ਸਪੱਸ਼ਟੀਕਰਨ ਨਹੀਂ ਹੈ। ਪਰ ਅਸੀਂ ਭਾਰਤ ਨੂੰ ਇੱਕ ਹਰਡ ਇਮਿਊਨਿਟੀ (ਲਾਗ਼ ਦੇ ਪ੍ਰਭਾਵ ਤੋਂ ਬਚਾਅ ਵਾਲੇ ਲੋਕਾਂ) ਤੋਂ ਦੂਰ ਰਾਸ਼ਟਰ ਵਜੋਂ ਜਾਣਦੇ ਹਾਂ।"

ਕੋਰੋਨਾਵਾਇਰਸ
Reuters

ਹਰਡ ਇਮੀਊਨਿਟੀ ਉਹ ਹੁੰਦੀ ਹੈ ਜਦੋਂ ਕਿਸੇ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਕਿਸੇ ਬੀਮਾਰੀ ਤੋਂ ਬਚਾਅ ਦੇ ਯੋਗ ਹੋਵੇ, ਫ਼ਿਰ ਉਹ ਟੀਕਾਕਰਨ ਜ਼ਰੀਏ ਹੋਵੇ ਜਾਂ ਫ਼ਿਰ ਬੀਮਾਰੀ ਦੇ ਵੱਡੇ ਪੱਧਰ ''ਤੇ ਫ਼ੈਲਾਅ ਕਾਰਨ।

ਭਾਰਤ ਹਰਡ ਇਮੀਊਨਿਟੀ ਤੋਂ ਦੂਰ ਕਿਉਂ ਹੈ?

ਤਾਜ਼ਾ ਸੈਰੋ ਸਰਵੇਖਣ, ਜੋ ਐਂਟੀਬਾਡੀਜ਼ ਦਾ ਪਤਾ ਕਰਦੇ ਹਨ - ਸੁਝਾਅ ਦਿੰਦੇ ਹਨ ਕਿ 21-22% ਬਾਲਗ ਅਤੇ 25% ਬੱਚੇ ਪਹਿਲਾਂ ਹੀ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

ਇਸ ਵਿੱਚ ਇਹ ਵੀ ਪਾਇਆ ਗਿਆ ਕਿ ਝੁੱਗੀਆਂ ਝੋਂਪੜੀਆਂ ਵਿੱਚ ਰਹਿਣ ਵਾਲੇ 31 ਫ਼ੀਸਦ ਅਤੇ ਝੁੱਗੀਆਂ ਝੋਪੜੀਆਂ ਦੀ ਬਜਾਇ ਹੋਰ ਥਾਵਾਂ ''ਤੇ ਰਹਿਣ ਵਾਲੀ ਸ਼ਹਿਰੀ ਆਬਾਦੀ ਦਾ 26 ਫ਼ੀਸਦ ਹਿੱਸਾ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੀ ਆਬਾਦੀ ਦਾ 19 ਫ਼ੀਸਦ ਹਿੱਸਾ ਪਹਿਲਾਂ ਹੀ ਵਾਇਰਸ ਦਾ ਸਾਹਮਣਾ ਕਰ ਚੁੱਕਿਆ ਹੈ।

ਇਹ 50 ਫ਼ੀਸਦ ਤੋਂ ਕਿਤੇ ਘੱਟ ਹੈ, ਉਹ ਅੰਕੜਾ ਜੋ ਪੂਣੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਰਿਪੋਰਟ ਕੀਤਾ ਗਿਆ।

ਇਥੇ ਬਹੁਤ ਹੀ ਵੱਡੇ ਪੱਧਰ ''ਤੇ ਵਾਇਰਸ ਦਾ ਸਾਹਮਣਾ ਕਰਨ ਦੇ ਸਬੂਤ ਹਨ, ਇਹ ਸੰਕੇਤ ਕਰਦੇ ਹਨ ਇਹ ਥਾਵਾਂ ਹਰਡ ਇਮੀਊਨਿਟੀ ਦੇ ਨੇੜੇ ਹੀ ਹਨ।

ਪਰ ਮਾਹਰਾਂ ਦਾ ਕਹਿਣਾ ਹੈ ਕਿ ਗਿਣਤੀ ਹਾਲੇ ਵੀ ਬਹੁਤ ਘੱਟ ਹੈ।

ਦਿੱਲੀ ਆਧਾਰਿਤ ਇੱਕ ਥਿੰਕ ਟੈਂਕ, ਪਬਲਿਕ ਹੈਲਥ ਫ਼ਾਉਂਡੇਸ਼ਨ ਆਫ਼ ਇੰਡੀਆ ਦੇ ਪ੍ਰੈਜ਼ੀਡੈਂਟ ਡਾ. ਕੇ ਸ਼੍ਰੀਨਾਥ ਰੈਡੀ ਨੇ ਦੱਸਿਆ, "ਦੇਸ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ਬਾਰੇ ਸਮਝਿਆ ਜਾਵੇ ਕਿ ਉਥੇ ਹਰਡ ਇਮੀਊਨਿਟੀ ਹਾਸਿਲ ਹੋ ਚੁੱਕੀ ਹੈ, ਸ਼ਾਇਦ ਛੋਟੇ-ਛੋਟੇ ਇਲਾਕੇ ਜ਼ਰੂਰ ਹੋਂਦ ਵਿੱਚ ਹੋਣ।"

ਇਸ ਲਈ ਉਹ ਲੋਕ ਜਿਹੜੇ ਮਹਾਂਮਾਰੀ ਦੇ ਬਹੁਤ ਜ਼ਿਆਦਾ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਰਹਿੰਦੇ ਹਨ ਅਤੇ ਹਾਲੇ ਤੱਕ ਉਨ੍ਹਾਂ ਨੇ ਵਾਇਰਸ ਦਾ ਸਾਹਮਣਾ ਨਹੀਂ ਕੀਤਾ ਹੈ, ਉਹ ਠੀਕ ਰਹਿ ਸਕਦੇ ਹਨ ਪਰ ਜੇ ਉਹ ਉਨ੍ਹਾਂ ਇਲਾਕਿਆਂ ਦਾ ਸਫ਼ਰ ਕਰਦੇ ਹਨ ਜਿੱਥੇ ਲਾਗ਼ ਸੰਚਾਰ ਦਾ ਪੱਧਰ ਘੱਟ ਹੈ ਤਾਂ ਇਨਫ਼ੈਕਸ਼ਨ ਸਾਹਮਣੇ ਕਮਜ਼ੋਰ ਹੋ ਸਕਦੇ ਹਨ।

ਮਾਮਲੇ ਘੱਟ ਕਿਉਂ ਰਹੇ ਹਨ?

ਮਾਹਰਾਂ ਦਾ ਕਹਿਣਾ ਹੈ ਇਸ ਦੇ ਕਈ ਵੱਖੋ-ਵੱਖਰੇ ਕਾਰਨ ਹੋ ਸਕਦੇ ਹਨ।

ਇੱਕ ਹੈ ਕਿ ਭਾਰਤ ਨੇ ਮਹਾਂਮਾਰੀ ਪੈਚਵਰਕ ਦੇ ਰੂਪ ਵਿੱਚ ਦੇਖੀ ਹੈ, ਦੇਸ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਦੇ ਰੁਝਾਨ ਵੱਖਰੇ ਰਹੇ ਹਨ।

ਕੁਝ ਇਲਾਕਿਆਂ ਵਿੱਚ ਬਹੁਤ ਹੀ ਜ਼ਿਆਦਾ ਪ੍ਰਭਾਵ ਰਿਹਾ ਤਾਂ ਕਈ ਹੋਰ ਇਲਾਕਿਆਂ ਵਿੱਚ ਘੱਟ।

ਕੋਰੋਨਾਵਾਇਰਸ
EPA

ਛੋਟੇ ਸ਼ਹਿਰਾਂ ਜਾਂ ਪਿੰਡਾਂ ਦੇ ਉਲਟ, ਸ਼ਹਿਰਾਂ, ਖ਼ਾਸਤੌਰ ''ਤੇ ਸੰਘਣੇ ਝੁੱਗੀ ਝੋਂਪੜੀ ਇਲਾਕਿਆਂ, ਵਿਕਸਿਤ ਸ਼ਹਿਰੀ ਇਲਾਕਿਆਂ ਵਿੱਚ ਬਹੁਤੇ ਲੋਕ ਪ੍ਰਭਾਵਿਤ ਹੋਏ।

ਇੰਨਾਂ ਸਾਰੀਆਂ ਥਾਵਾਂ ''ਤੇ ਵਾਇਰਸ ਦਾ ਪ੍ਰਭਾਵ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਵੱਖੋ-ਵੱਖਰਾ ਰਿਹਾ ਹੈ। ਹੁਣ ਬਹੁਤੇ ਸ਼ਹਿਰੀ ਇਲਾਕਿਆਂ ਵਿੱਚ ਮਾਮਲੇ ਘਟਣ ਲੱਗੇ ਹਨ, ਪਰ ਪੇਂਡੂ ਭਾਰਤ ਹਾਲੇ ਵੀ ਕੁਝ ਬੁਝਾਰਤ ਬਣਿਆ ਹੋਇਆ ਹੈ।

ਉੱਘੇ ਵਾਇਰਸ ਵਿਗਿਆਨੀ ਸ਼ਾਹੀਦ ਜਮੀਲ ਕਹਿੰਦੇ ਹਨ, "ਮੇਰਾ ਮੰਨਣਾ ਹੈ ਕਿ ਇਨਫ਼ੈਕਸ਼ਨ ਉਸ ਤੋਂ ਕਿਤੇ ਵੱਧ ਹੈ ਜਿੰਨੀ ਸਰਵੇਖਣਾਂ ਵਿੱਚ ਦਰਸਾਈ ਗਈ ਹੈ। ਸਾਨੂੰ ਭਾਰਤ ਨੂੰ ਇੱਕ ਨਹੀਂ ਮੰਨਣਾ ਚਾਹੀਦਾ, ਕੁਝ ਸ਼ਹਿਰਾਂ ਜਿਵੇਂ ਦਿੱਲੀ, ਮੁੰਬਈ, ਪੂਣੇ ਅਤੇ ਬੰਗਲੁਰੂ ਵਿੱਚ 60 ਫ਼ੀਸਦ ਤੋਂ ਵੱਧ ਲੋਕ ਵਾਇਰਸ ਵਿਰੁੱਧ ਪ੍ਰਤੀਰੋਧਕਾਂ ਨਾਲ ਪਾਏ ਗਏ। ਇਸ ਤਰ੍ਹਾਂ ਇਹ ਸਭ ਵੱਖੋ-ਵੱਖ ਹੈ।"

ਇੱਕ ਹੋਰ ਵਿਆਖਿਆ ਇਹ ਹੈ ਕਿ ਭਾਰਤ ਵਿੱਚ ਬਹੁਤ ਸਾਰੇ ਮਾਮਲੇ ਰਿਕਾਰਡ ਨਹੀਂ ਕੀਤੇ ਗਏ ਅਤੇ ਹਾਲੇ ਵੀ ਨਹੀਂ ਹੋ ਰਹੇ ਹਨ, ਮੁੱਖ ਤੌਰ ''ਤੇ ਕਿਉਂਕਿ ਪ੍ਰਭਾਵਿਤ ਵੱਡੀ ਗਿਣਤੀ ਲੋਕਾਂ ਵਿੱਚ ਕੋਈ ਲੱਛਣ ਨਹੀਂ ਦੇਖਿਆ ਗਿਆ ਜਾਂ ਫ਼ਿਰ ਬਿਲਕੁਲ ਹੀ ਮਾਮੁਲੀ ਲੱਛਣ ਪਾਏ ਗਏ।

ਮਹਾਂਮਾਰੀਆਂ ਦਾ ਅਧਿਐਨ ਕਰਨ ਵਾਲੇ, ਦਿੱਲੀ ਦੇ ਸੈਂਟਰ ਫ਼ਾਰ ਪੌਲਿਸੀ ਰਿਸਰਚ ਦੇ ਸੀਨੀਅਰ ਫ਼ੈਲੋ, ਪਾਰਥਾ ਮੁਖੋਪਾਧਿਆਏ ਪੁੱਛਦੇ ਹਨ, "ਜੇ ਸਾਡੇ ਕੋਲ ਬਹੁਤ ਵੱਡੀ ਗਿਣਤੀ ਮਾਮੁਲੀ ਲੱਛਣਾ ਜਾਂ ਬਗ਼ੈਰ ਲੱਛਣਾਂ ਵਾਲੇ ਮਾਮਲੇ ਹਨ, ਤਾਂ ਅਸੀਂ ਸ਼ਾਇਦ ਪਹਿਲਾਂ ਹੀ ਹਰਡ ਇਮੀਊਨਿਟੀ ਦੇ ਪੱਧਰ ''ਤੇ ਪਹੁੰਚ ਚੁੱਕੇ ਹਾਂ। ਜੇ ਇਹ ਮਸਲਾ ਹੈ ਤਾਂ ਅਸੀਂ ਹਾਲੇ ਦੱਸਣਾ ਹੈ, ਭਾਰਤ ਵਿੱਚ ਕਿਉਂ ਬਹੁਤ ਸਾਰੇ ਮਾਮਲੇ ਮਾਮੁਲੀ ਸਨ?"

ਕੀ ਘੱਟ ਮੌਤ ਦਰ ਇੱਕ ਰਹੱਸ ਹੈ?

ਬਹੁਤੇ ਵਿਗਿਆਨੀ ਵਿਸ਼ਵਾਸ ਕਰਦੇ ਹਨ ਲਾਗ਼ ਨਾਲ ਅਧਿਕਾਰਿਤ ਅੰਕੜਿਆਂ ਤੋਂ ਵੱਧ ਭਾਰਤੀ ਮਰੇ ਹਨ। ਭਾਰਤ ਵਿੱਚ ਮੌਤਾਂ ਦੀ ਤਸਦੀਕ ਕਰਨ ਦਾ ਰਿਕਾਰਡ ਪ੍ਰਬੰਧ ਮਾੜਾ ਹੈ ਅਤੇ ਬਹੁਤ ਵੱਡੀ ਗਿਣਤੀ ਲੋਕ ਘਰਾਂ ਵਿੱਚ ਮਰੇ ਹਨ।

ਪਰ ਰਿਪੋਰਟਿੰਗ ਦੇ ਮਾੜੇ ਪੱਧਰ ਨੇ ਵੀ ਜਨਤਕ ਘਬਹਾਰਟ ਪੈਦਾ ਕੀਤੀ ਅਤੇ ਹਸਪਤਾਲਾਂ ਵਿੱਚ ਭੀੜ ਕਰ ਦਿੱਤੀ।

ਇਸ ਵੱਲ ਧਿਆਨ ਦਿਓ, ਭਾਰਤ ਵਿੱਚ ਕਰੀਬ 600,000 ਪਿੰਡ ਹਨ। ਹਰ ਪਿੰਡ ਵਿੱਚ ਹਰ ਰੋਜ਼ ਇੱਕ ਬਗ਼ੈਰ ਇਲਾਜ ਮਰੀਜ਼ ਅਤੇ ਕੋਵਿਡ ਤੋਂ ਮੌਤ ਵੀ ਜਨਤਕ ਸਿਹਤ ਪ੍ਰਣਾਲੀ ਨੂੰ ਭਰ ਨੂੰ ਸਕਦੀ ਹੈ।

ਭਾਰਤ ਨੇ ਮਹਾਂਮਾਰੀ ਦੇ ਫ਼ੈਲਾਅ ਤੋਂ ਬਚਾਅ ਲਈ ਜਲਦ ਹੀ ਮਾਰਚ 2020 ਦੇ ਅਖ਼ੀਰ ਵਿੱਚ ਸਖ਼ਤ ਲੌਕਡਾਊਨ ਲਗਾ ਦਿੱਤਾ ਸੀ।

ਕੋਰੋਨਾਵਾਇਰਸ
Reuters
ਕੁੰਭ 2021 ਮੇਲੇ ਵਿੱਚ ਬਿਨਾਂ ਮਾਸਕ ਦੇ ਸ਼ਰਧਾਲੂ

ਵਿਗਿਆਨੀ ਮੰਨਦੇ ਹਨ ਕਿ ਇਹ ਲੌਕਡਾਊਨ ਕਰੀਬ 70 ਦਿਨ ਤੱਕ ਖਿੱਚਿਆ ਗਿਆ ਅਤੇ ਇਸ ਨਾਲ ਬਹੁਤ ਸਾਰੀਆਂ ਇੰਨਫ਼ੈਕਸ਼ਨਾਂ ਅਤੇ ਮੌਤਾਂ ਤੋਂ ਬਚਾਅ ਹੋਇਆ।

ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰਾਂ ਵਿੱਚ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਅਤੇ ਸਕੂਲ ਦਫ਼ਤਰਾਂ ਦੇ ਬੰਦ ਰਹਿਣ ਅਤੇ ਲੋਕਾਂ ਦੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰਨ ਕਾਰਨ ਸੰਚਾਰ ਘੱਟ ਗਿਆ।

ਵਿਗਿਆਨੀਆਂ ਨੇ ਨੌਜਵਾਨਾਂ ਦੀ ਗਿਣਤੀ, ਬਚਾਅਰੋਧਕ ਸ਼ਕਤੀ, ਵੱਧ ਪੇਂਡੂ ਆਬਾਦੀ ਜਿਸ ਦਾ ਸ਼ਹਿਰਾਂ ਨਾਲ ਬਹੁਤ ਘੱਟ ਤਾਲਮੇਲ ਹੈ, ਜੈਨੇਟਿਕ ਕਾਰਨ, ਸਾਫ਼ ਸਫ਼ਾਈ ਦੇ ਮਾੜੇ ਪ੍ਰਬੰਧ ਅਤੇ ਬਹੁਤ ਜ਼ਿਆਦਾ ਫ਼ੇਫੜਿਆਂ ਦਾ ਬਚਾਅ ਕਰਨ ਵਾਲੀ ਪ੍ਰੋਟੀਨ ਨੂੰ ਵੀ ਘੱਟ ਮੌਤਾਂ ਦਾ ਕਾਰਨ ਦੱਸਿਆ ਹੈ।

ਬਹੁਤ ਸਾਰੇ ਅਧਿਐਨ ਇਹ ਕਹਿੰਦੇ ਹਨ ਕਿ ਇੰਨਫ਼ੈਕਸ਼ਨ ਬਹੁਤੀਆਂ ਬੰਦ ਥਾਵਾਂ ''ਤੇ ਵਾਇਰਸ ਜਾਣ ਅਤੇ ਬਹੁਤ ਹੀ ਘੱਟ ਹਵਾਦਾਰ ਕਮਰਿਆਂ ਵਿੱਚ ਵਾਇਰਸ ਦੀਆਂ ਛੋਟੀਆਂ ਬੂੰਦਾ ਕਾਰਨ ਫ਼ੈਲਿਆ।

ਵਿਗਿਆਨੀਆਂ ਦਾ ਕਹਿਣਾ ਹੈ ਕਿ, 65 ਫ਼ੀਸਦ ਤੋਂ ਵੱਧ ਭਾਰਤੀ ਪੇਂਡੂ ਖੇਤਰਾਂ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ। ਉਦਾਹਰਣ ਦੇ ਤੌਰ ''ਤੇ ਬ੍ਰਾਜ਼ੀਲ ਭਾਰਤ ਦੇ ਮੁਕਾਬਲੇ ਕਰੀਬ ਤਿੰਨ ਗੁਣਾ ਵੱਧ ਸ਼ਹਿਰੀ ਆਬਾਦੀ ਵਾਲਾ ਹੈ, ਜੋ ਉਥੇ ਵੱਧ ਮਾਮਲਿਆਂ ਅਤੇ ਮੌਤਾਂ ਦੀ ਅੰਸ਼ਿਕ ਤੌਰ ''ਤੇ ਵਿਆਖਿਆ ਕਰ ਸਕਦਾ ਹੈ।

ਸ਼ਹਿਰਾਂ ਵਿੱਚ, ਭਾਰਤ ਦੀ ਕੰਮਕਾਜੀ ਬਹੁਤੀ ਆਬਾਦੀ ਗ਼ੈਰ ਰਸਮੀ ਆਰਥਿਕਤਾ ਨਾਲ ਜੁੜੀ ਹੋਈ ਹੈ। ਇਸ ਦਾ ਅਰਥ ਹੈ ਉਨ੍ਹਾਂ ਵਿੱਚੋਂ ਬਹੁਤੇ ਜਿਵੇਂ ਉਸਾਰੀ ਨਾਲ ਜੁੜੇ ਹੋਏ ਕਾਮੇ ਅਤੇ ਫ਼ੇਰੀ ਵਾਲੇ ਬੰਦ ਥਾਵਾਂ ''ਤੇ ਕੰਮ ਨਹੀਂ ਕਰਦੇ।

ਡਾ. ਰੈੱਡੀ ਕਹਿੰਦੇ ਹਨ, "ਵਾਇਰਸ ਦੇ ਸੰਚਾਰ ਦਾ ਜੋਖ਼ਮ ਖੁੱਲ੍ਹੀਆਂ ਥਾਵਾਂ ਅਤੇ ਘੱਟ ਹਵਾਦਾਰ ਅਤੇ ਬੰਦ ਥਾਵਾਂ ''ਤੇ ਕੰਮ ਕਰਨ ਵਾਲੇ ਵਿਅਕਤੀਆਂ ਲਈ ਘੱਟ ਹੁੰਦਾ ਹੈ।"

ਕੀ ਭਾਰਤ ਕੋਰੋਨਾ ਦੀ ਦੂਜੀ ਲਹਿਰ ਤੋਂ ਇਨਕਾਰਿਆ ਹੈ?

ਅਜਿਹਾ ਕਹਿਣਾ ਜਲਦਬਾਜ਼ੀ ਹੋਵੇਗੀ।

ਕੁਝ ਮਾਹਰਾਂ ਨੂੰ ਡਰ ਹੈ ਕਿ ਭਾਰਤ ਵਿੱਚ ਆਉਣ ਵਾਲੇ ਮੌਨਸੂਨ ਦੌਰਾਨ ਮਾਮਲਿਆਂ ਦੀ ਗਿਣਤੀ ਵਧੇਗੀ ਕਿਉਂਕਿ ਇਸ ਨਾਲ ਦੇਸ ਵਿੱਚ ਖੰਘ ਤੇ ਜ਼ੁਕਾਮ ਦਾ ਮੌਸਮ ਵੀ ਸ਼ੁਰੂ ਹੋ ਜਾਂਦਾ ਹੈ।

ਕੋਰੋਨਾਵਾਇਰਸ
Getty Images

ਇਹ ਜੂਨ ਤੋਂ ਸਤੰਬਰ ਤੱਕ ਚਲਦਾ ਹੈ ਅਤੇ ਹਰ ਸਾਲ ਦੱਖਣੀ ਏਸ਼ੀਆ ਵਿੱਚ ਇਸ ਸੀਜ਼ਨ ਵਿੱਚ ਹੜ੍ਹ ਆਉਂਦੇ ਹਨ।

ਆਪਣਾ ਨਾਮ ਨਾ ਜ਼ਾਹਰ ਕਰਨ ਨੂੰ ਤਰਜ਼ੀਹ ਦੇਣ ਵਾਲੇ ਇੱਕ ਮਹਾਂਮਾਰੀ ਮਾਹਰ ਨੇ ਕਿਹਾ, "ਆਉਣ ਵਾਲੀ ਮੌਨਸੂਨ ਸੀਜ਼ਨ ਦੀ ਸ਼ੁਰੂਆਤ ਸੰਵੇਦਨਸ਼ੀਲ ਹੋਣ ਵਾਲੀ ਹੈ। ਅਸੀਂ ਸਿਰਫ਼ ਸੂਚਨਾ ''ਤੇ ਆਧਾਰਿਤ ਅੰਦਾਜ਼ਾ ਲਗਾ ਸਕਦੇ ਹਾਂ ਕਿ ਭਾਰਤ ਵਿੱਚ ਇਸ ਸੀਜ਼ਨ ਦੇ ਖ਼ਤਮ ਹੋਣ ਤੋਂ ਬਾਅਦ ਮਹਾਂਮਾਰੀ ਸੱਚੀ ਖ਼ਤਮ ਹੋ ਚੁੱਕੀ ਹੈ ਜਾਂ ਨਹੀਂ।"

ਵਿਗਿਆਨੀਆਂ ਦਾ ਕਹਿਣਾ ਹੈ ਕਿ ਹਊਆ ਤਾਂ ਦੱਖਣੀ ਅਫ਼ਰੀਕਾ, ਬ੍ਰਾਜ਼ੀਲ ਅਤੇ ਯੂਕੇ ਵਿੱਚ ਪਾਇਆ ਜਾਣ ਵਾਲਾ ਵਾਇਰਸ ਦਾ ਨਵਾਂ ਰੂਪ ਹੈ।

ਕਿਉਂਕਿ ਵੱਡੀ ਗਿਣਤੀ ਭਾਰਤੀ ਕੋਵਿਡ-19 ਤੋਂ ਪ੍ਰਭਾਵਿਤ ਨਹੀਂ ਹੋਏ ਹਨ, ਇਸ ਲਈ ਇੱਕ ਹਾਵੀ ਸਟ੍ਰੇਨ ਨਾ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਆਸਾਨੀ ਨਾਲ ਸੰਚਾਰ ਕਰ ਸਕਦਾ ਹੈ ਅਤੇ ਨਵੇਂ ਸਿਰਿਓਂ ਬਿਮਾਰੀ ਨੂੰ ਫ਼ੈਲਾ ਸਕਦਾ ਹੈ।

ਭਾਰਤ ਵਿੱਚ ਜਨਵਰੀ 2021 ਦੇ ਅੰਤ ਤੱਕ ਯੂਕੇ ਵੇਰੀਐਂਟ ਦੇ 160 ਤੋਂ ਵੱਧ ਮਾਮਲੇ ਰਿਪੋਰਟ ਹੋਏ ਹਨ। ਇਹ ਸਪਸ਼ਟ ਨਹੀਂ ਹੈ ਕਿ ਵਾਇਰਸ ਦੇ ਹੋਰ ਰੂਪ ਪਹਿਲਾਂ ਹੀ ਦੇਸ ਵਿੱਚ ਸੰਚਾਰ ਕਰ ਚੁੱਕੇ ਹਨ। ਭਾਰਤ ਵਿੱਚ ਸਥਾਨਕ ਪੱਧਰ ''ਤੇ ਵੀ ਆਸਾਨੀ ਨਾਲ ਵਾਇਰਸ ਦਾ ਕੋਈ ਰੂਪ ਪੈਦਾ ਹੋ ਸਕਦਾ ਹੈ।

ਯੂਕੇ ਵੇਰੀਐਂਟ ਦੀ ਪਛਾਣ ਕੇਂਟ ਵਿੱਚ ਸਤੰਬਰ 2020 ''ਚ ਹੋਈ ਸੀ, ਪਰ ਬਾਅਦ ਵਿੱਚ ਇਹ ਦੋ ਮਹੀਨਿਆਂ ''ਚ ਹੀ ਦੂਜੀ ਭਰਵੀਂ ਲਹਿਰ ਦਾ ਕਾਰਨ ਬਣਿਆ।

ਉਸ ਤੋਂ ਬਾਅਦ ਤੋਂ ਇਹ 50 ਤੋਂ ਵੱਧ ਦੇਸਾਂ ਵਿੱਚ ਪਾਇਆ ਜਾ ਚੁੱਕਿਆ ਹੈ ਅਤੇ ਹੁਣ ਇਹ ਦੁਨੀਆਂ ਵਿੱਚ ਸਭ ਤੋਂ ਹਾਵੀ ਸਟ੍ਰੇਨ ਦਾ ਰੂਪ ਧਾਰਨ ਕਰ ਚੁੱਕਿਆ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਾਫ਼ੀ ਵਿਗਿਆਨਿਕ ਲੈਬਾਂ ਹਨ,ਪਰ ਜੀਨ ਤਰਤੀਬ ਅਧਿਐਨ ਹਾਲੇ ਵੀ ਨਾਕਾਫ਼ੀ ਹੈ।

ਡਾ. ਜਮੀਲ ਕਹਿੰਦੇ ਹਨ, "ਨਵੇਂ ਰੂਪ ਦੀ ਕਹਾਣੀ ਵੱਡੀ ਹੈ। ਇਹ ਸਾਡੀਆਂ ਸਾਰੀਆਂ ਗਿਣਤੀਆਂ ਨੂੰ ਹਿਲਾ ਸਕਦਾ ਹੈ। ਸਾਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ ਅਤੇ ਨਵੇਂ ਰੂਪਾਂ ਦਾ ਪਤਾ ਲਾਉਣ ਲਈ ਸਾਡੀਆਂ ਪ੍ਰਯੋਗਸ਼ਾਲਾਵਾਂ ਨੂੰ ਜੀਨ ਤਰਤੀਬ ਲਈ ਵਧੇਰੇ ਯੋਗ ਬਣਾਉਣ ਦੀ ਜ਼ਰੂਰਤ ਹੈ।"

ਸਪਸ਼ਟ ਰੂਪ ਵਿੱਚ ਭਾਰਤ ਨੂੰ ਟੀਕਾਕਰਨ ਮੁਹਿੰਮ ਤੇਜ਼ ਕਰਨ ਦੀ ਲੋੜ ਹੈ, ਇੱਕ ਮਹੀਨੇ ਤੋਂ ਘੱਟ ਸਮੇਂ ਵਿੱਚ ਕਰੀਬ 60 ਲੱਖ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।

ਸਰਕਾਰ ਦਾ ਟੀਚਾ ਅਗਸਤ ਤੱਕ ਕਰੀਬ 30 ਕਰੋੜ ਲੋਕਾਂ ਦਾ ਟੀਕਾਕਰਨ ਕਰਨਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਵਿਡ ਦੀ ਦੂਜੀ ਲਹਿਰ ਵੱਡੇ ਪੈਮਾਨੇ ''ਤੇ ਨਾ ਫ਼ੈਲੇ।

ਇਸ ਪ੍ਰਤੀ ਅਵੇਸਲੇਪਣ ਦੀ ਹਾਲੇ ਕੋਈ ਥਾਂ ਨਹੀਂ ਹੈ, ਡਾਕਟਰ ਅਤੇ ਵਿਗਿਆਨੀ ਲੋਕਾਂ ਨੂੰ ਇਕੱਠ ਕਰਨ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਬਚਣ ਦੀ ਅਪੀਲ ਕਰ ਰਹੇ ਹਨ, ਅਤੇ ਮਾਸਕ ਪਹਿਨਣ ਅਤੇ ਹੱਥਾਂ ਦੀ ਸਾਫ਼ ਸਫ਼ਾਈ ਜਾਰੀ ਰੱਖਣ ਲਈ ਕਹਿੰਦੇ ਹਨ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=9dbVQLD5QP4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''29f6ef69-82ca-4337-80cb-51a43a37f9ca'',''assetType'': ''STY'',''pageCounter'': ''punjabi.india.story.56073487.page'',''title'': ''ਕੀ ਕੋਰੋਨਾਵਾਇਰਸ ਭਾਰਤ ਵਿੱਚ ਖ਼ਤਮ ਹੋਣ ਵਾਲਾ ਹੈ? ਘੱਟਦੇ ਕੇਸਾਂ ਦੇ ਇਹ ਕਾਰਨ ਹੋ ਸਕਦੇ ਹਨ'',''author'': ''ਸੌਤਿਕ ਬਿਸਵਾਸ'',''published'': ''2021-02-16T11:04:10Z'',''updated'': ''2021-02-16T11:04:10Z''});s_bbcws(''track'',''pageView'');

Related News