ਮੱਧ ਪ੍ਰਦੇਸ਼: ਨਹਿਰ ''''ਚ ਡਿੱਗੀ ਬੱਸ, 37 ਮੌਤਾਂ ਤੇ 20 ਲੋਕਾਂ ਦੀ ਭਾਲ ਜਾਰੀ

02/16/2021 3:19:36 PM

ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹਾ ਵਿੱਚ ਇੱਕ ਹਾਦਸੇ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗ ਗਈ ਹੈ। ਹੁਣ ਤੱਕ 35 ਤੋਂ ਵੱਧ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ।

ਮਰਨ ਵਾਲਿਆਂ ''ਚ 20 ਮਰਦ ਅਤੇ 16 ਔਰਤਾਂ ਸਣੇ 1 ਚਾਰ ਸਾਲ ਦਾ ਬੱਚਾ ਵੀ ਸ਼ਾਮਿਲ ਹੈ।

Click here to see the BBC interactive

ਸਥਾਨਕ ਪ੍ਰਸ਼ਾਸਨ ਮੁਤਾਬਕ, ਇਸ ਹਾਦਸੇ ''ਚ ਸੱਤ ਲੋਕਾਂ ਨੂੰ ਹੀ ਬਚਾਇਆ ਜਾ ਸਕਿਆ। ਐਨਡੀਆਰਐਫ਼ ਅਤੇ ਐਸਡੀਆਰਐਫ਼ ਦੀਆਂ ਟੀਮਾਂ ਲਾਸ਼ਾਂ ਦੀ ਭਾਲ ''ਚ ਲੱਗੀਆਂ ਹੋਈਆਂ ਹਨ।

ਪਹਿਲਾਂ ਦੱਸਿਆ ਗਿਆ ਸੀ ਕਿ ਬੱਸ ਵਿੱਚ 54 ਮੁਸਾਫ਼ਰ ਸਵਾਰ ਸਨ। ਪਰ ਸਥਾਨਕ ਪ੍ਰਸ਼ਾਸਨ ਨੇ ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਹਾਦਸੇ ਦੇ ਸ਼ਿਕਾਰ ਹੋਈ ਬੱਸ ''ਚ ਕਿੰਨੇ ਲੋਕ ਸਵਾਰ ਸਨ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ ਸਾਢੇ ਸੱਤ ਵਜੇ ਹੋਇਆ। ਇਹ ਬੱਸ ਸੀਧੀ ਤੋਂ ਸਤਨਾ ਜ਼ਿਲ੍ਹੇ ਲਈ ਰਵਾਨਾ ਹੋਈ ਸੀ ਅਤੇ ਜਾਣਕਾਰੀ ਮੁਤਾਬਕ ਬੇਕਾਬੂ ਹੋਣ ਕਾਰਨ ਨਹਿਰ ''ਚ ਜਾ ਡਿੱਗੀ।

ਕੁਝ ਸਮਾਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ''''ਸੀਧੀ ਦੇ ਹਾਦਸੇ ਤੋਂ ਮਨ ਉਦਾਸ ਹੈ। ਬਚਾਅ ਕਾਰਜ ਲਗਾਤਾਰ ਜਾਰੀ ਹਨ। ਕਲੈਕਟਰ, ਕਮਿਸ਼ਨਰ, ਆਈਜੀ, ਐਸਪੀ ਅਤੇ ਐਸਡੀਆਰਐਫ ਦੀ ਟੀਮ ਬਚਾਅ ''ਚ ਲੱਗੀ ਹੈ।''''

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=BsHd6XlRFe4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5dd17d3b-a5e1-4bf0-a633-cf9eee57a6f0'',''assetType'': ''STY'',''pageCounter'': ''punjabi.india.story.56083455.page'',''title'': ''ਮੱਧ ਪ੍ਰਦੇਸ਼: ਨਹਿਰ \''ਚ ਡਿੱਗੀ ਬੱਸ, 37 ਮੌਤਾਂ ਤੇ 20 ਲੋਕਾਂ ਦੀ ਭਾਲ ਜਾਰੀ'',''published'': ''2021-02-16T09:44:18Z'',''updated'': ''2021-02-16T09:44:18Z''});s_bbcws(''track'',''pageView'');

Related News