ਦਿਸ਼ਾ ਰਵੀ ਕੌਣ ਹੈ ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਡਰ ''''ਚ ਹਨ ਵਾਤਾਵਰਨ ਕਾਰਕੁਨ
Tuesday, Feb 16, 2021 - 07:49 AM (IST)

ਬੰਗਲੁਰੂ ਦੀ 22 ਸਾਲਾ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਤਾਵਰਨ ਬਚਾਉਣ ਦੇ ਲਈ ਕੰਮ ਕਰਨ ਵਾਲੇ ਨੌਜਵਾਨਾਂ ਵਿਚਾਲੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਦਿਸ਼ਾ ਰਵੀ ''ਫ੍ਰਾਈਡੇ ਫ਼ੌਰ ਫ਼ਿਊਚਰ'' ਨਾਮ ਦੀ ਮੁਹਿੰਮ ਦੀ ਸਹਿ-ਸੰਸਥਾਪਕ ਹਨ। ਉਨ੍ਹਾਂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸ਼ਨੀਵਾਰ 13 ਫਰਵਰੀ ਦੀ ਸ਼ਾਮ ਬੰਗਲੁਰੂ ਤੋਂ ਗ੍ਰਿਫ਼ਤਾਰ ਕੀਤਾ। ਗ੍ਰੇਟਾ ਥਨਬਰਗ ਦੇ ਕਿਸਾਨਾਂ ਦੇ ਹੱਕ ਵਿੱਚ ਟਵੀਟ ਤੋਂ ਬਾਅਦ ਦਰਜ ਹੋਏ ਮਾਮਲੇ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ।
Click here to see the BBC interactiveਬੰਗਲੁਰੂ ਦੀ ਇੱਕ ਮੰਨੀ-ਪ੍ਰਮੰਨੀ ਕਾਰਕੁਨ ਤਾਰਾ ਕ੍ਰਿਸ਼ਣਾਸਵਾਮੀ ਨੇ ਬੀਬੀਸੀ ਨੂੰ ਆਖਿਆ, ''''ਅਸੀਂ ਵਾਤਾਵਰਨ ਬਚਾਉਣ ਨੂੰ ਲੈ ਕੇ ਕਈ ਮੁਹਿੰਮਾਂ ਦੇ ਸਿਲਸਿਲੇ ਵਿੱਚ ਇੱਕ-ਦੂਜੇ ਨਾਲ ਗੱਲ ਕੀਤੀ ਹੈ। ਪਰ ਮੈਂ ਉਨ੍ਹਾਂ ਨੂੰ ਨਿੱਜੀ ਤੌਰ ''ਤੇ ਨਹੀਂ ਜਾਣਦੀ। ਹਾਂ, ਪਰ ਮੈਂ ਹਮੇਸ਼ਾ ਇਹ ਨੋਟਿਸ ਕੀਤਾ ਹੈ ਕਿ ਕਦੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਦੀ, ਇੱਕ ਵਾਰ ਵੀ ਨਹੀਂ।''''
ਦਿੱਲੀ ਪੁਲਿਸ ਨੇ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ ''ਚ ਪੇਸ਼ ਕਰਦਿਆਂ ਕਿਹਾ ਕਿ ''''ਦਿਸ਼ਾ ਰਵੀ ਟੂਲਕਿੱਟ ਗੂਗਲ ਡੌਕੂਮੈਂਟ ਦੀ ਐਡਿਟਰ ਹੈ ਅਤੇ ਇਸ ਡੌਕੂਮੈਂਟ ਨੂੰ ਬਣਾਉਣ ਅਤੇ ਇਸ ਨੂੰ ਪ੍ਰਸਾਰਿਤ ਕਰਨ ਵਿੱਚ ਉਸ ਦੀ ਅਹਿਮ ਭੂਮਿਕਾ ਹੈ।''''
ਇਹ ਵੀ ਪੜ੍ਹੋ:
- ਕਿਸਾਨ ਅੰਦੋਲਨ ’ਤੇ ਨਜ਼ਰੀਆ: ‘ਉਲਟੀ ਹੋ ਗਈ ਸਭ ਤਦਬੀਰੇਂ...’
- ਕਿਸਾਨ ਅੰਦੋਲਨ ਦੀ ਟੂਲਕਿੱਟ ਮਾਮਲੇ ''ਚ ਦਿਸ਼ਾ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਪੁਲਿਸ ਨੇ ਕੀ ਕਿਹਾ
- ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ''ਤੇ ਪਾਕਿਸਤਾਨ ਤੋਂ ਲੈ ਕੇ ਬ੍ਰਿਟੇਨ ਤੇ ਅਮਰੀਕਾ ਤੱਕ ਕੌਣ ਕੀ ਕਹਿ ਰਿਹਾ
ਪੁਲਿਸ ਨੇ ਆਪਣੇ ਬਿਆਨ ''ਚ ਕਿਹਾ ਹੈ ਕਿ ''''ਇਸ ਸਿਲਸਿਲੇ ''ਚ ਉਸ ਨੇ ਖਾਲਿਸਤਾਨ ਸਮਰਥਕ ''ਪੌਇਟਿਕ ਜਸਟਿਸ ਫਾਉਂਡੇਸ਼ਨ'' ਦੇ ਨਾਲ ਮਿਲ ਕੇ ਭਾਰਤ ਪ੍ਰਤੀ ਉਦਾਸੀ ਫ਼ੈਲਾਉਣ ਦਾ ਕੰਮ ਕੀਤਾ ਅਤੇ ਉਸ ਨੇ ਹੀ ਗ੍ਰੇਟਾ ਥਨਬਰਗ ਦੇ ਨਾਲ ਇਹ ਟੂਲਕਿੱਟ ਸ਼ੇਅਰ ਕੀਤੀ ਸੀ।''''
ਦਿਸ਼ਾ ਰਵੀ ਦੀ ਇਮਾਨਦਾਰੀ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਦਾ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਹਮੇਸ਼ਾ ਜ਼ਿਕਰ ਕਰਦੇ ਹਨ।
ਤਾਰਾ ਕ੍ਰਿਸ਼ਣਾਸਵਾਮੀ ਕਹਿੰਦੇ ਹਨ, ''''ਸਿਰਫ਼ ਇਹੀ ਨਹੀਂ, ਸਾਰੇ ਸੰਗਠਨ ਦਾਇਰੇ ''ਚ ਰਹਿ ਕੇ ਹੀ ਕੰਮ ਕਰਦੇ ਹਨ। ਇਸ ''ਚ ਵੀ ਪੂਰੀ ਤਰ੍ਹਾਂ ਸਹਿਯੋਗ ਕਰਦੀ ਹੈ ਅਤੇ ਹਮੇਸ਼ਾ ਸਾਂਤਮਈ ਰਹਿੰਦੀ ਹੈ।''''
ਇੱਕ ਹੋਰ ਕਾਰਕੁਨ ਨੇ ਆਪਣਾ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ ਉੱਤੇ ਬੀਬੀਸੀ ਨੂੰ ਕਿਹਾ, ''''ਉਹ ਇੱਕ ਮਜ਼ਾਹੀਆ ਅਤੇ ਨਾਸਮਝ ਕੁੜੀ ਹੈ। ਉਹ ਅਕਸਰ ਪ੍ਰੋਗਰਾਮਾਂ ਵਿੱਚ ਦੇਰੀ ਨਾਲ ਆਉਂਦੀ ਹੈ।"
"ਅਸੀਂ ਹਮੇਸ਼ਾ ਉਸ ਦੀ ਇਸ ਆਦਤ ਤੋਂ ਚਿੜ ਜਾਂਦੇ ਹਾਂ, ਪਰ ਕਦੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹ ਜੋ ਕਰਦੀ ਹੈ, ਉਸ ਨੂੰ ਲੈ ਕੇ ਉਸ ''ਚ ਬਹੁਤ ਜਨੂੰਨ ਰਹਿੰਦਾ ਹੈ।''''
''''ਦਿਸ਼ਾ ਨੇ ਕਦੇ ਵੀ ਕੋਈ ਕਾਨੂੰਨ ਨਹੀਂ ਤੋੜਿਆ। ਸਾਡੇ ''ਦਰਖ਼ਤ ਬਚਾਓ'' ਅੰਦੋਲਨ ''ਚ ਉਸ ਨੇ ਹੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਅਧਿਕਾਰੀਆਂ ਤੋਂ ਇਸ ਦੀ ਇਜਾਜ਼ਤ ਲਈ। ਦਿਸ਼ਾ ਨੇ ਹਮੇਸ਼ਾ ਪੂਰੀ ਵਫ਼ਾਦਾਰੀ ਨਾਲ ਕਾਨੂੰਨੀ ਢਾਂਚੇ ''ਚ ਰਹਿ ਕੇ ਹੀ ਕੰਮ ਕੀਤਾ ਹੈ।''''
ਬੀਬੀਸੀ ਨੇ ਇਸ ਬਾਰੇ ਕਈ ਨੌਜਵਾਨ ਕਾਰਕੁਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਹੁਤਿਆਂ ਨੇ ਜਾਂ ਤਾਂ ਇਸ ਮਸਲੇ ਉੱਤੇ ਬੋਲਣ ਤੋਂ ਨਾਂਹ ਕਰ ਦਿੱਤੀ ਜਾਂ ਕਾਲ ਨਹੀਂ ਚੁੱਕੀ।
ਇੱਕ ਹੋਰ ਵਾਤਾਵਰਨ ਕਾਰਕੁਨ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਕਿਹਾ ਕਿ ''''ਲੋਕ ਡਰੇ ਹੋਏ ਹਨ, ਇਸ ਲਈ ਚੁੱਪ ਹੋ ਗਏ ਹਨ।''''
ਇੱਕ ਹੋਰ ਕਾਰੁਕਨ ਯਾਦ ਕਰਦੇ ਹਨ ਕਿ ਕਿਵੇਂ ਅੱਤਵਾਦ ਰੋਧੀ ਕਾਨੂੰਨ (UAPA) ਲਗਾਏ ਜਾਣ ਦੇ ਖ਼ਤਰੇ ਨੇ ਨੌਜਵਾਨਾਂ ਨੂੰ ਡਰਾ ਦਿੱਤਾ ਸੀ ਅਤੇ ਜੂਨ 2020 ਵਿੱਚ ''ਫ੍ਰਾਈਡੇ ਫੌਰ ਫ਼ਿਊਚਰ'' ਨੂੰ ਬੰਦ ਕਰਨਾ ਪਿਆ ਸੀ।
ਕੇਂਦਰ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਲਿਆਂਦੇ ਗਏ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ (EIA) ਦੇ ਵਿਰੋਧ ''ਚ ਅਭਿਆਨ ਚਲਾਉਣ ਦੀ ਵਜ੍ਹਾ ਕਰਕੇ ਇਸ ਨੂੰ ਬੰਦ ਕਰਨਾ ਪਿਆ ਸੀ।
ਇਹ ਵੀ ਪੜ੍ਹੋ:-
- ਟੂਲਕਿੱਟ ਕੀ ਹੁੰਦੀ ਹੈ ਜਿਸ ਨੂੰ ਦਿੱਲੀ ਪੁਲਿਸ ''ਵਿਦੇਸ਼ੀ ਸਾਜਿਸ਼'' ਦੱਸ ਰਹੀ ਹੈ
- ਦਿਸ਼ਾ ਰਵੀ ਬਾਰੇ ਅਨਿਲ ਵਿਜ ਦੇ ਕਿਹੜੇ ਵਿਵਾਦਿਤ ਟਵੀਟ ਨੂੰ ਟਵਿੱਟਰ ਨੇ ਹਟਾਉਣ ਤੋਂ ਮਨ੍ਹਾ ਕਰ ਦਿੱਤਾ
- ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ''ਤੇ ਪਾਕਿਸਤਾਨ ਤੋਂ ਲੈ ਕੇ ਬ੍ਰਿਟੇਨ ਤੇ ਅਮਰੀਕਾ ਤੱਕ ਕੌਣ ਕੀ ਕਹਿ ਰਿਹਾ
ਦਿਸ਼ਾ ਰਵੀ ਨੇ ਉਦੋਂ ਇੱਕ ਵੈਬਸਾਈਟ www.autoreportafrica.com ਨੂੰ ਕਿਹਾ ਸੀ, ''''ਭਾਰਤ ''ਚ ਲੋਕ ਜਨ-ਵਿਰੋਧੀ ਕਾਨੂੰਨਾਂ ਨੂੰ ਲਗਾਤਾਰ ਸ਼ਿਕਾਰ ਬਣਾ ਰਹੇ ਹਨ। ਅਸੀਂ ਇੱਕ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ, ਜਿੱਥੇ ਅਸਹਿਮਤੀ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ।"
"ਫ੍ਰਾਈਡੇ ਫ਼ੌਰ ਫਿਊਚਰ ਨਾਲ ਜੁੜੇ ਲੋਕਾਂ ਉੱਤੇ ਅੱਤਵਾਦੀ ਦਾ ਠੱਪਾ ਲਗਾਇਆ ਜਾ ਰਿਹਾ ਹੈ, ਕਿਉਂਕਿ ਉਹ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ (EIA) ਦੇ ਡ੍ਰਾਫ਼ਟ ਦਾ ਵਿਰੋਧ ਕਰ ਰਹੇ ਹਨ। ਮੁਨਾਫ਼ੇ ਨੂੰ ਲੋਕਾਂ ਦੀ ਜ਼ਿੰਦਗੀ ਤੋਂ ਉੱਤੇ ਤਰਜੀਹ ਦੇਣ ਵਾਲੀ ਸਰਕਾਰ ਇਹ ਤੈਅ ਕਰ ਰਹੀ ਹੈ ਕਿ ਸਾਫ਼ ਹਵਾ, ਸਾਫ਼ ਪਾਣੀ ਅਤੇ ਜੀਉਣ ਲਾਇਕ ਧਰਤੀ ਦੀ ਮੰਗ ਕਰਨਾ ਇੱਕ ਅੱਤਵਾਦੀ ਗਤੀਵਿਧੀ ਹੈ।''''
ਇਲਜ਼ਾਮ
ਦਿਸ਼ਾ ਉੱਤੇ IPC ਦੇ ਤਹਿਤ ਰਾਜ ਧ੍ਰੋਹ, ਸਮਾਜ ਵਿੱਚ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਅਤੇ ਅਪਰਾਧਿਕ ਸਾਜ਼ਿਸ਼ ਦੇ ਮਾਮਲੇ ਦਰਜ ਕੀਤੇ ਗਏ ਹਨ।
ਦਿਸ਼ਾ ਨੇ ''ਫ੍ਰਾਈਡੇ ਫ਼ੌਰ ਫਿਊਚਰ'' ਦੀ ਸ਼ੁਰੂਆਤ ਉਦੋਂ ਕੀਤੀ ਸੀ, ਜਦੋਂ 2018 ਵਿੱਚ ਗ੍ਰੇਟਾ ਥਨਬਰਗ ਨੇ ਆਪਣੇ ਵਾਤਾਵਰਨ ਬਚਾਓ ਮੁਹਿੰਮ ਨਾਲ ਦੁਨੀਆਂ ਭਰ ਵਿੱਚ ਹਲਚਲ ਮਚਾ ਦਿੱਤੀ ਸੀ।
ਉਹ ਵਿਰੋਧ-ਪ੍ਰਦਰਸ਼ਨਾਂ ਤੋਂ ਜ਼ਿਆਦਾ ਝੀਲਾਂ ਨੂੰ ਸਾਫ਼ ਕਰਨ ਅਤੇ ਦਰਖ਼ਤਾਂ ਨੂੰ ਵੱਢਣ ਤੋਂ ਰੋਕਣ ਨੂੰ ਲੈ ਕੇ ਸਰਗਰਮ ਰਹਿੰਦੇ ਹਨ।
ਇੱਕ ਹੋਰ ਵਾਤਾਵਰਨ ਕਾਰਕੁਨ ਮੁਕੁੰਦ ਗੌਡਾ ਬੀਬੀਸੀ ਨੂੰ ਕਹਿੰਦੇ ਹਨ, ''ਉਹ ਹੁਣ ਤੱਕ ਇੱਕ ਵਿਦਿਆਰਥੀ ਹੀ ਹੈ। ਉਸ ਨੇ ਇੱਕ ਵਰਕਸ਼ੌਪ ''ਚ ਪ੍ਰੈਜ਼ੰਟੇਸ਼ਨ ਨਾਲ ਸਾਰੇ ਸੀਨੀਅਰਜ਼ ਨੂੰ ਹੈਰਾਨ ਕੀਤਾ ਸੀ। ਹਰ ਕੋਈ ਕਹਿ ਰਿਹਾ ਸੀ ਕਿ ਇੰਨੀ ਘੱਟ ਉਮਰ ''ਚ ਇਹ ਕੁੜੀ ਇੱਕ ਸੁਰੱਖਿਅਤ ਗ੍ਰਹਿ ਦੀ ਸ਼ਾਨਦਾਰ ਢੰਗ ਨਾਲ ਵਕਾਲਤ ਕਰ ਰਹੀ ਹੈ।''''
ਇੱਕ ਹੋਰ ਕਾਰਕੁਨ, ਜੋ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਨੇ ਕਿਹਾ, ''''ਉਹ ਵਿਦਿਆਰਥੀਆਂ ਅਤੇ ਦੂਜੇ ਲੋਕਾਂ ਨਾਲ ਹਰ ਸ਼ੁੱਕਰਵਾਰ ਨੂੰ ਗੱਲ ਕਰਦੀ ਹੈ ਅਤੇ ਉਨ੍ਹਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦੀ ਹੈ। ਉਸ ''ਚ ਜਾਨਵਰਾਂ ਪ੍ਰਤੀ ਬਹੁਤ ਦਯਾ ਭਾਵ ਹੈ। ਉਸ ਬਾਰੇ ਕਈ ਸਕਾਰਾਤਮਕ ਗੱਲਾਂ ਹਨ, ਜਿਨ੍ਹਾਂ ਬਾਰੇ ਲੋਕ ਗੱਲਾਂ ਕਰ ਸਕਦੇ ਹਨ, ਪਰ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਰੇ ਹੈਰਾਨ ਹਨ।''''
https://twitter.com/ArvindKejriwal/status/1361169667985788929
ਕ੍ਰਿਸ਼ਣਾਸਵਾਮੀ ਇਸ ਗੱਲ ਨੂੰ ਲੈ ਕੇ ਸਹਿਮਤ ਹਨ ਕਿ ਨੌਜਵਾਨਾਂ ਦੇ ਦਿਲ ''ਚ ਡਰ ਪੈਦਾ ਹੋ ਗਿਆ ਹੈ।
ਉਹ ਕਹਿੰਦੇ ਹਨ, ''''ਹਾਂ, ਮੈਂ ਵੀ ਡਰੀ ਹੋਈ ਹਾਂ। ਅਸੀਂ ਸਾਰੀਆਂ ਚੀਜ਼ਾਂ ਨੂੰ ਸ਼ਾਂਤਮਈ ਤਰੀਕੇ ਨਾਲ ਰੱਖਣ ਲਈ ਸਭ ਕੁਝ ਕਰਦੇ ਹਾਂ। ਅਸੀਂ ਬਿਨਾਂ ਪੁਲਿਸ ਨੂੰ ਜਾਣਕਾਰੀ ਦਿੱਤੇ ਕੁਝ ਨਹੀਂ ਕਰਦੇ। ਇਹ ਬਹੁਤ ਤਰਾਸਦੀ ਭਰਿਆ ਹੈ ਕਿ ਨੌਜਵਾਨਾਂ ਨੂੰ ਇਸ਼ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।''''
ਸਵਾਲ
ਸੁਪਰੀਮ ਕੋਰਟ ਦੇ ਨਾਮੀਂ ਵਕੀਲ ਰੇਬੇਕਾ ਜੌਨ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਦੇ ਹਨ, ''''ਪਟਿਆਲਾ ਹਾਉਸ ਕੋਰਟ ਦੇ ਡਿਊਟੀ ਮੈਜੀਸਟ੍ਰੇਟ ਦੇ ਇਸ ਫ਼ੈਸਲੇ ਤੋਂ ਬਹੁਤ ਦੁਖੀ ਹਾਂ ਕਿ ਉਨ੍ਹਾਂ ਨੇ ਇੱਕ ਨੌਜਵਾਨ ਔਰਤ ਨੂੰ ਬਿਨਾਂ ਇਹ ਨਿਸ਼ਚਤ ਕੀਤੇ ਕੀ ਉਨ੍ਹਾਂ ਦਾ ਵਕੀਲ ਉਪਲਬਧ ਹੈ ਕਿ ਨਹੀਂ, ਪੰਜ ਦਿਨਾਂ ਦੀ ਰਿਮਾਂਡ ਉੱਤੇ ਪੁਲਿਸ ਹਿਰਾਸਤ ''ਚ ਭੇਜ ਦਿੱਤਾ।"
"ਮੈਜੀਸਟ੍ਰੇਟਾਂ ਨੂੰ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਵਿਧਾਨ ਦੇ ਸੈਕਸ਼ਨ-22 ਦੀ ਪਾਲਣਾ ਹੋਵੇ।"
"ਜੇ ਸੁਣਵਾਈ ਵੇਲੇ ਵਕੀਲ ਮੌਜੂਦ ਨਹੀਂ ਹੈ, ਤਾਂ ਮੈਜੀਸਟ੍ਰੇਟ ਨੂੰ ਵਕੀਲ ਦੇ ਆਉਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਾਂ ਫ਼ਿਰ ਬਦਲ ਦੇ ਤੌਰ ''ਤੇ ਉਸ ਨੂੰ ਕਾਨੂੰਨੀ ਮਦਦ ਦੇਣ ਚਾਹੀਦੀ ਹੈ।"
"ਕੀ ਕੇਸ ਡਾਇਰੀ ਅਤੇ ਮੇਮੋ ਦੀ ਜਾਂਚ ਹੋਈ ਸੀ? ਕੀ ਮੈਜੀਸਟ੍ਰੇਟ ਨੇ ਸਪੈਸ਼ਲ ਸੈੱਲ ਤੋਂ ਪੁੱਛਿਆ ਕੀ ਕਿਉਂ ਉਨ੍ਹਾਂ ਨੇ ਬੰਗਲੁਰੂ ਤੋਂ ਸਿੱਧੇ ਇੱਥੇ ਕੋਰਟ ''ਚ ਬਿਨਾਂ ਬੰਗਲੁਰੂ ਕੋਰਟ ਦੇ ਟ੍ਰਾਂਜ਼ਿਟ ਰਿਮਾਂਡ ਦੇ ਪੇਸ਼ ਕੀਤਾ ਜਾ ਰਿਹਾ ਹੈ? ਇਹ ਸਭ ਨਿਆਂਇਕ ਫਰਜ਼ਾਂ ਨੂੰ ਲੈ ਕੇ ਹੈਰਾਨ ਕਰਨ ਵਾਲੀਆਂ ਗੱਲਾਂ ਹਨ।''''
https://twitter.com/manuvichar/status/1360980441214324743
ਕ੍ਰਿਸ਼ਣਾਸਵਾਮੀ ਕਹਿੰਦੇ ਹਨ, "ਜੇ ਸਰਕਾਰ ਇਹ ਮੰਨਦੀ ਹੈ ਕਿ ਕੁਝ ਗਲਤ ਹੋਇਆ ਹੈ, ਤਾਂ ਪਹਿਲਾਂ ਪੁਲਿਸ ਸਟੇਸ਼ਨ ''ਚ ਉਨ੍ਹਾਂ ਤੋਂ ਪੁੱਛਗਿੱਛ ਕਰਦੀ। ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕਰਨ ਲਈ ਸਿੱਧੇ ਦਿੱਲੀ ਕਿਉਂ ਲਿਜਾਣਾ ਚਾਹੀਦਾ ਸੀ? ਅਜਿਹਾ ਲਗਦਾ ਹੈ ਕਿ ਤਕਨੀਕ ਨੂੰ ਲੈ ਕੇ ਜਾਣਕਾਰੀ ਦੀ ਕਮੀ ਦੀ ਵਜ੍ਹਾ ਨਾਲ ਇਸ ਮਾਮਲੇ ''ਚ ਭਰਮ ਪੈਦਾ ਹੋ ਗਿਆ ਹੈ।''''
ਕ੍ਰਿਸ਼ਣਾਸਵਾਮੀ ਮੁਤਾਬਕ, ਟੂਲਕਿੱਟ ਹੋਰ ਕੁਝ ਨਹੀਂ ਸਗੋਂ ਇੱਕ ਦਸਤਾਵੇਜ਼ ਹੈ ਜਿਸ ਦੀ ਵਰਤੋਂ ਸਿਆਸੀ ਦਲ ਅਤੇ ਕਾਰਪੋਰੇਟ ਵੀ ਕਰਦੇ ਹਨ, ਤਾਂ ਜੋ ਆਪਸ ਵਿੱਚ ਸਹਿਯੋਗ ਅਤੇ ਸੰਚਾਰ ਕਾਇਮ ਰਹੇ। ਇਸ ਦਾ ਇਸਤੇਮਾਲ ਕਿਸੇ ਦੇ ਖ਼ਿਲਾਫ਼ ਨਹੀਂ ਕੀਤਾ ਜਾਂਦਾ।
ਕ੍ਰਿਸ਼ਣਾਸਵਾਮੀ ਕਹਿੰਦੇ ਹਨ, ''''ਕਿਸੇ ਵੀ ਗੂਗਲ ਡੌਕੂਮੈਂਟ ਤੱਕ ਕੋਈ ਵੀ ਪਹੁੰਚ ਸਕਦਾ ਹੈ ਅਤੇ ਉਸ ਨੂੰ ਐਡਿਟ ਕਰ ਸਕਦਾ ਅਤੇ ਤੁਹਾਨੂੰ ਇਸ ਬਾਰੇ ਕੋਈ ਆਇਡੀਆ ਨਹੀਂ ਹੁੰਦਾ ਕਿ ਇਸ ਨੂੰ ਪਹਿਲਾਂ ਕਿਸ ਨੇ ਐਡਿਟ ਕੀਤਾ ਹੈ।"
"ਇਹ ਇੱਕ ਡਿਜੀਟਲ ਦੁਨੀਆਂ ਹੈ। ਇਮਾਨਦਾਰੀ ਨਾਲ ਕਹਾਂ ਤਾਂ ਪੁਰਾਣੇ ਲੋਕ ਇਸ ਦੇਸ਼ ਨੂੰ ਚਲਾ ਰਹੇ ਹਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੋਈ ਜਾਣਕਾਰੀ ਨਹੀਂ ਹੈ।''''
ਦਿਸ਼ਾ ਰਵੀ ਇੱਕ ਸਟਾਰਟ-ਅਪ ਲਈ ਕੰਮ ਕਰਦੀ ਹੈ ਜੋ ਵੀਗਨ ਦੁੱਧ ਦਾ ਪ੍ਰੋਮਸ਼ਨ ਕਰਦਾ ਹੈ।
ਕੰਪਨੀ ਦੇ ਇੱਕ ਕੰਸਲਟੈਂਟ ਨੇ ਆਪਣਾ ਨਾਮ ਨਾ ਦੱਸੇ ਜਾਣ ਦੀ ਇੱਛਾ ਦੇ ਨਾਲ ਦੱਸਿਆ ਕਿ ''''ਉਹ ਆਪਣੇ ਪਰਿਵਾਰ ਦੀ ਇਕੱਲੀ ਕਮਾਉਣ ਵਾਲੀ ਮੈਂਬਰ ਹੈ। ਉਹ ਆਪਣੇ ਮਾਂ-ਬਾਪ ਦੀ ਇਕੱਲੀ ਬੱਚੀ ਹੈ। ਉਹ ਬਹੁਤ ਛੋਟੀ ਸੀ ਉਦੋਂ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਜਾਣਦਾ ਹਾਂ।"
"ਉਨ੍ਹਾਂ ਦੇ ਪਿਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਉਨ੍ਹਾਂ ਦੀ ਮਾਂ ਇੱਕ ਘਰੇਲੂ ਔਰਤ ਹਨ। ਉਨ੍ਹਾਂ ਨੇ ਕੁਝ ਦਿਨਾਂ ਪਹਿਲਾਂ ਮੈਨੂੰ ਸਵੇਰ 7 ਤੋਂ 9 ਵਜੇ ਅਤੇ ਸ਼ਾਮ ਨੂੰ 7 ਤੋਂ 9 ਵਜੇ ਦੇ ਵਿਚਾਲੇ ਕੋਈ ਕੰਮ ਹੋਣ ਬਾਰੇ ਪੁੱਛਿਆ ਸੀ।''''
ਇੱਕ ਹੋਰ ਕਾਰਕੁਨ ਨਾਮ ਨਾ ਦੱਸਣ ਦੀ ਸ਼ਰਤ ''ਤੇ ਕਹਿੰਦੇ ਹਨ, ''''ਇਹ ਕਾਫ਼ੀ ਨਿਰਾਸ਼ਾ ਵਾਲਾ ਹੈ। ਇਹ ਸਾਰੇ ਬੱਚੇ ਉਹ ਹਨ ਜੋ ਦਰਖਤਾਂ ਅਤੇ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਨੂੰ ਰਾਸ਼ਟਰ ਦ੍ਰੋਹੀ ਕਹਿ ਕੇ ਡਰਾਇਆ ਜਾ ਰਿਹਾ ਹੈ।''''

ਇਹ ਵੀ ਪੜ੍ਹੋ:
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਇਨਾਂ ਕੈਮਰੇ ''ਤੇ ਬੁਲਾਈਆਂ''''
- ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ
- ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਕੀ ਕਿਹਾ
https://www.youtube.com/watch?v=9dbVQLD5QP4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3e158f73-409a-4cdb-ab7a-be0ad9772c2d'',''assetType'': ''STY'',''pageCounter'': ''punjabi.india.story.56070574.page'',''title'': ''ਦਿਸ਼ਾ ਰਵੀ ਕੌਣ ਹੈ ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਡਰ \''ਚ ਹਨ ਵਾਤਾਵਰਨ ਕਾਰਕੁਨ'',''author'': ''ਇਮਰਾਨ ਕੁਰੈਸ਼ੀ'',''published'': ''2021-02-16T02:13:07Z'',''updated'': ''2021-02-16T02:13:07Z''});s_bbcws(''track'',''pageView'');