ਕਿਸਾਨ ਅੰਦੋਲਨ ਦੀ ਟੂਲਕਿਟ ਮਾਮਲੇ ਵਿੱਚ ਦਿਸ਼ਾ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਪੁਲਿਸ ਨੇ ਕੀ ਕਿਹਾ

02/15/2021 4:19:35 PM

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿਟ ਸ਼ੇਅਰ ਕੀਤੀ ਗਈ ਸੀ ਉਸ ਵਿੱਚ ਖਾਲਿਸਤਾਨੀ ਪੱਖੀ ਲਿਟਰੇਚਰ ਸੀ ਤੇ ਕੂੜ ਪ੍ਰਚਾਰ ਦੀ ਸਮੱਗਰੀ ਸੀ।

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਟੂਲਕਿਟ ਵਿੱਚ ਕਈ ਹਾਈਪਲਿੰਕਸ ਸਨ ਜੋ ਉਨ੍ਹਾਂ ਸਾਹਿਤ ਵੱਲ ਲੈ ਜਾਂਦੇ ਸਨ ਜੋ ਖਾਲਿਸਤਾਨੀ ਪੱਖੀ ਹੈ। ਇਸ ਦਸਤਾਵੇਜ਼ ਨੂੰ ਪਬਲਿਕ ਵਿੱਚ ਸ਼ੇਅਰ ਨਹੀਂ ਕਰਨਾ ਸੀ ਪਰ ਗਲਤੀ ਨਾਲ ਇਸ ਨੂੰ ਸ਼ੇਅਰ ਕਰ ਦਿੱਤਾ ਗਿਆ।

ਦਿਸ਼ਾ ਤੇ ਉਸ ਦੇ ਸਾਥੀਆਂ ਦਾ ਮੰਤਵ ਸੀ ਕਿ ਕੌਮਾਂਤਰੀ ਹਸਤੀਆਂ ਨੂੰ ਇਸ ਮੁਹਿੰਮ ਨਾਲ ਜੋੜਨਾ ਉਨ੍ਹਾਂ ਦਾ ਮਕਸਦ ਸੀ।

ਇਹ ਵੀ ਪੜ੍ਹੋ:

ਪ੍ਰਿਅੰਕਾ ਨੇ ਮੋਦੀ ’ਤੇ ਚੁੱਕੇ ਸਵਾਲ

ਬਿਜਨੌਰ ਵਿੱਚ ਇੱਕ ਸੰਬੋਧਨ ਦੌਰਾਨ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ, ''''ਮੈਂ ਕਦੇ-ਕਦੇ ਇਹ ਸੋਚਦੀ ਹਾਂ ਕਿ ਲੋਕਾਂ ਨੇ ਮੋਦੀ ਨੂੰ ਦੂਜੀ ਵਾਰ ਕਿਉਂ ਚੁਣਿਆ। ਲੋਕਾਂ ਨੇ ਸ਼ਾਇਦ ਇਸ ਲਈ ਚੁਣਿਆ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਉਮੀਦ ਅਤੇ ਭਰੋਸਾ ਸੀ ਕਿ ਮੋਦੀ ਉਨ੍ਹਾਂ ਲਈ ਕੰਮ ਕਰਨਗੇ।''''

https://twitter.com/ANINewsUP/status/1361239225044148227

ਪ੍ਰਿਅੰਕਾ ਨੇ ਅੱਗੇ ਕਿਹਾ, ''''ਪਹਿਲੀਆਂ ਚੋਣਾਂ ਦੌਰਾਨ ਬਹੁਤ ਕੁਝ ਕਿਹਾ ਗਿਆ। ਦੂਜੀ ਵਾਰੀ ਉਨ੍ਹਾਂ ਕਿਸਾਨਾਂ, ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ ਉੱਤੇ ਗੱਲ ਕੀਤੀ। ਪਰ ਹੋਇਆ ਕੀ? ਕੁਝ ਵੀ ਨਹੀਂ।''''

Click here to see the BBC interactive

ਵਟਸਐਪ ਨੂੰ ਨਿੱਜਤਾ ਮਾਮਲੇ ''ਚ ਸੁਪਰੀਮ ਕੋਰਟ ਦਾ ਨੋਟਿਸ

ਭਾਰਤ ਦੀ ਸੁਪਰੀਮ ਕੋਰਟ ਨੇ ਵਟਸਐਪ ਦੀ ਨਿੱਜਤਾ ਪੌਲਿਸੀ ''ਚ ਪਿਛਲੇ ਮਹੀਨੇ ਕੀਤੇ ਗਏ ਬਦਲਾਅ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਕੰਪਨੀ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।

ਚੀਫ਼ ਜਸਟਿਸ ਐਸ ਏ ਬੋਬੜੇ ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਯੂਜ਼ਰਜ਼ ਦੇ ਡਾਟਾ ਨੂੰ ਦੂਜੀ ਕੰਪਨੀਆਂ ਦੇ ਨਾਲ ਸਾਂਝਾ ਕਰਨ ਦੇ ਇਲਜ਼ਾਮਾਂ ਨੂੰ ਦੇਖਦਿਆਂ ਲੋਕਾਂ ਦੀ ਨਿੱਜਤਾ ਦੀ ਰੱਖਿਆ ਲਾਜ਼ਮੀ ਹੋਣੀ ਚਾਹੀਦੀ ਹੈ।

ਵਟਸਐਪ
Getty Images

ਬੈਂਚ ਨੇ ਕਿਹਾ ਕਿ ਨਾਗਰਿਕਾਂ ਨੂੰ ਆਪਣੀ ਪ੍ਰਾਈਵੇਸੀ ਖ਼ਤਮ ਹੋਣ ਦਾ ਖ਼ਦਸ਼ਾ ਹੈ ਅਤੇ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀਆਂ ਚੈਟਸ ਅਤੇ ਡਾਟਾ ਦੂਜਿਆਂ ਨਾਲ ਸ਼ੇਅਰ ਕੀਤੇ ਜਾ ਰਹੇ ਹਨ। ਅਦਾਲਤ ਨੇ ਕਿਹਾ ਕਿ ਸਾਨੂੰ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ''ਵਟਸਐਪ ਸੁਨੇਹਿਆਂ ਦੀ ਲੜੀ ਨੂੰ ਜ਼ਾਹਰ ਕਰਦਾ ਹੈ।''

ਅਦਾਲਤ ਨੇ ਫੇਸਬੁੱਕ ਅਤੇ ਵਟਸਐਪ ਦੇ ਵਕੀਲਾਂ ਨੂੰ ਕਿਹਾ, ''''ਦੋ ਜਾਂ ਤਿੰਨ ਟ੍ਰਿਲਿਅਨ ਦੀ ਕੰਪਨੀਆਂ ਹੋਣਗੀਆਂ ਪਰ ਲੋਕਾਂ ਨੂੰ ਪੈਸੇ ਤੋਂ ਵੱਧ ਆਪਣੀ ਨਿੱਜਤਾ ਪਿਆਰੀ ਹੁੰਦੀ ਹੈ। ਇਸ ਦੀ ਰੱਖਿਆ ਕਰਨਾ ਸਾਡਾ ਫ਼ਰਜ਼ ਹੈ।''''

ਚੀਫ਼ ਜਸਟਿਸ ਨੇ ਉਨ੍ਹਾਂ ਨੂੰ ਕਿਹਾ, ''''ਅਸੀਂ ਤੁਹਾਨੂੰ ਉਹੀ ਕਹਿ ਰਹੇ ਹਾਂ ਜੋ ਅਸੀਂ ਸੁਣਿਆ ਅਤੇ ਪੜ੍ਹਿਆ ਹੈ। ਲੋਕ ਸੋਚਦੇ ਹਨ ਕਿ ਜੇ ਏ ਨੇ ਬੀ ਨੂੰ ਮੈਸੇਜ ਭੇਜਿਆ ਤੇ ਬੀ ਨੇ ਸੀ ਨੂੰ ਤਾਂ ਫੇਸਬੁੱਕ ਨੂੰ ਇਸ ਪੂਰੀ ਲੜੀ ਦੀ ਜਾਣਕਾਰੀ ਹੁੰਦੀ ਹੈ।''''

ਗੁਜਰਾਤ ਦੇ CM ਰੂਪਾਣੀ ਕੋਵਿਡ ਪੌਜ਼ੀਟਿਵ

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਕੋਵਿਡ ਟੈਸਟ ਵਿੱਚ ਪੌਜ਼ੀਟਿਵ ਪਾਏ ਗਏ ਹਨ।

https://twitter.com/AHindinews/status/1361215463154356229

ਇੱਕ ਦਿਨ ਪਹਿਾਂ ਉਹ ਵਡੋਦਰਾ ''ਚ ਆਉਂਦੀਆਂ ਸਥਾਨਕ ਚੋਣਾਂ ਨਾਲ ਜੁੜੀ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਜਿਸ ਦੌਰਾਨ ਉਹ ਸਟੇਜ ''ਤੇ ਹੀ ਲੜਖੜਾਉਂਦੇ ਹੋਏ ਡਿੱਗਣ ਲੱਗੇ ਸਨ।

ਉੱਥੋਂ ਹੀ ਉਨ੍ਹਾਂ ਨੂੰ ਮੁੱਢਲੀ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=9dbVQLD5QP4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cb363f0b-c77f-4bd0-bc7c-34af7f5cc18c'',''assetType'': ''STY'',''pageCounter'': ''punjabi.india.story.56069555.page'',''title'': ''ਕਿਸਾਨ ਅੰਦੋਲਨ ਦੀ ਟੂਲਕਿਟ ਮਾਮਲੇ ਵਿੱਚ ਦਿਸ਼ਾ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਪੁਲਿਸ ਨੇ ਕੀ ਕਿਹਾ'',''published'': ''2021-02-15T10:44:16Z'',''updated'': ''2021-02-15T10:44:16Z''});s_bbcws(''track'',''pageView'');

Related News