ਰਾਤਾਂ ਭੁੱਖਿਆਂ ਕੱਟ ਕੇ ਆਟੋ ਡਰਾਇਵਰ ਦੀ ਧੀ ਮਿਸ ਇੰਡੀਆ ਖਿਤਾਬ ਦੇ ਨੇੜੇ ਕਿਵੇਂ ਪਹੁੰਚੀ
Monday, Feb 15, 2021 - 03:34 PM (IST)

ਤੇਲੰਗਾਨਾ ਦੇ ਹੈਦਰਾਬਾਦ ਦੀ ਰਹਿਣ ਵਾਲੀ ਮਾਨਸਾ ਵਾਰਾਣਸੀ ਨੇ ਫ਼ੈਮਿਨਾ ਮਿਸ ਇੰਡੀਆ 2020 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ।
ਕੁਝ ਦਿਨ ਪਹਿਲਾਂ ਮੁੰਬਈ ਵਿੱਚ ਫ਼ੈਮਿਨਾ ਮਿਸ ਇੰਡੀਆ 2020 ਦਾ ਗ੍ਰੈਂਡ ਫ਼ਿਨਾਲੇ ਹੋਇਆ, ਜਿਸ ਵਿੱਚ ਮਿਸ ਇੰਡੀਆ 2020 ਦਾ ਤਾਜ 23 ਸਾਲਾ ਮਾਨਸਾ ਵਾਰਾਣਸੀ ਦੇ ਸਿਰ ''ਤੇ ਸਜਿਆ।
Click here to see the BBC interactiveਇਸੇ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਮਾਨਿਆ ਸਿੰਘ ਅਤੇ ਹਰਿਆਣਾ ਦੀ ਮਨਿਕਾ ਸ਼ਿਯੋਕਾਂਡ ਫ਼ਸਟ ਤੇ ਸੈਂਕੇਡ ਰਨਰ-ਅੱਪ ਰਹੀਆਂ। ਤਿੰਨਾਂ ਹੀ ਜੈਤੂਆਂ ਦੇ ਨਾਮ ਦਾ ਪਹਿਲਾ ਅੱਖਰ ''ਮ'' ਹੈ।
ਇਹ ਵੀ ਪੜ੍ਹੋ:
- ਕਿਸਾਨ ਅੰਦੋਲਨ ਦੀ ਟੂਲਕਿੱਟ ਮਾਮਲੇ ’ਚ 22 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ, ਪੁਲਿਸ ਨੇ ਇਹ ਇਲਜ਼ਾਮ ਲਗਾਏ
- ਕ੍ਰਿਕਟਰ ਵਸੀਮ ਜਾਫ਼ਰ ''ਤੇ ਟੀਮ ''ਚ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮਾਂ ਦਾ ਸੱਚ ਕੀ ਹੈ
- Valentine''s Day: ਇੱਕ ਹੀ ਆਦਮੀ ਨਾਲ ਪਿਆਰ ਕਰਨ ਵਾਲੀਆਂ ਦੋ ਵੱਖ-ਵੱਖ ਮਜ਼ਹਬ ਦੀਆਂ ਔਰਤਾਂ ਦੀ ਕਹਾਣੀ
ਆਪਣੇ ਨਾਮ ਦੇ ਪਹਿਲੇ ਅੱਖਰਾਂ ਦੀ ਤਰ੍ਹਾਂ ਤਿੰਨਾਂ ਵਿੱਚ ਇੱਕੋ ਜਿਹੀਆਂ ਕਈ ਖ਼ੂਬੀਆਂ ਵੀ ਹਨ ਅਤੇ ਤਿੰਨਾਂ ਲਈ ਹੀ ਮਿਸ ਇੰਡੀਆ ਦੇ ਖ਼ਿਤਾਬ ਤੱਕ ਪਹੁੰਚਣ ਦਾ ਰਾਹ ਵੀ ਸੌਖਾ ਨਹੀਂ ਸੀ।
ਮਾਨਿਆ ਸਿੰਘ: ਪਿਤਾ ਆਟੋ ਰਿਕਸ਼ਾ ਚਾਲਕ ਤੇ ਮਾਂ ਦਰਜੀ
"ਤੂ ਖ਼ੁਦ ਹੀ ਖੋਜ ਪਰ ਨਿਕਲ, ਤੂ ਕਿਸ ਲਿਏ ਹਤਾਸ਼ ਹੈ। ਤੂ ਚਲ ਮੇਰੇ ਵਜੂਦ ਕਿ ਸਮੇਂ ਕੋ ਭੀ ਤਲਾਸ਼ ਹੈ"- ਇਹ ਕਹਿਣਾ ਹੈ ਫ਼ੈਮਿਨਾ ਮਿਸ ਇੰਡੀਆ 2020 ਦੀ ਰਨਰ-ਅੱਪ ਚੁਣੀ ਗਈ ਮਾਨਿਆ ਸਿੰਘ ਦਾ।
ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ਦੀ ਰਹਿਣ ਵਾਲੇ ਮਾਨਿਆ ਸਿੰਘ ਨੂੰ ਕੱਲ੍ਹ ਤੱਕ ਕੋਈ ਜਾਣਦਾ ਨਹੀਂ ਸੀ,ਪਰ ਅੱਜ ਹਰ ਕੋਈ ਉਸ ਬਾਰੇ ਜਾਣਨਾ ਚਾਹੁੰਦਾ ਹੈ। ਮਾਨਿਆ ਸਿੰਘ ਦੇ ਪਿਤਾ ਓਮਪ੍ਰਕਾਸ਼ ਸਿੰਘ ਮੁੰਬਈ ਵਿੱਚ ਆਟੋ ਰਿਕਸ਼ਾ ਚਲਾਉਂਦੇ ਹਨ ਅਤੇ ਮਾਤਾ ਮਨੋਰਮਾ ਦੇਵੀ ਮੁੰਬਈ ਵਿੱਚ ਹੀ ਕੱਪੜੇ ਸਿਓਣ ਦਾ ਕੰਮ ਕਰਦੇ ਹਨ।
ਮਾਨਿਆ ਦਾ ਬਚਪਨ ਮੁਸ਼ਕਿਲਾਂ ਵਿੱਚ ਬੀਤਿਆ। ਆਪਣੇ ਮਾਤਾ ਪਿਤਾ ਦੇ ਸੰਘਰਸ਼ਾਂ ਨੂੰ ਯਾਦ ਕਰਦਿਆਂ ਮਾਨਿਆ ਕਹਿੰਦੀ ਹੈ, "ਲੋਕਾਂ ਦੀ ਸੋਚ ਅਲੱਗ-ਅਲੱਗ ਹੁੰਦੀ ਹੈ। ਦੇਸ ਵਿੱਚ ਕੁਝ ਸੂਬੇ ਅਜਿਹੇ ਹਨ ਜਿਥੇ ਕੁਝ ਲੋਕ ਸੋਚਦੇ ਹਨ ਕਿ ਕੁੜੀਆ ਜ਼ਿਆਦਾ ਅੱਗੇ ਨਹੀਂ ਵੱਧ ਸਕਦੀਆਂ।"
"ਅਜਿਹੀ ਸੋਚ ਵਾਲਿਆਂ ਨੂੰ ਇਹ ਹੀ ਕਹਾਂਗੀ ਕਿ ਤੁਸੀਂ ਕਿਤੇ ਵੀ ਹੋਵੋਂ, ਭਾਵੇਂ ਤੁਹਾਡੇ ਕੋਲ ਕੱਪੜੇ ਹੋਣ ਜਾਂ ਫ਼ਿਰ ਤੁਸੀਂ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਹੋ, ਤੁਹਾਡੇ ਕੋਲ ਪੈਸੇ ਹੋਣ ਜਾਂ ਨਾ ਹੋਣ, ਪਰ ਜਦੋਂ ਤੁਸੀਂ ਆਪਣੀ ਕਲਪਨਾ ਤੋਂ ਵੱਧ ਕੇ ਸੁਪਨੇ ਦੇਖਦੇ ਹੋ ਤਾਂ ਤੁਸੀਂ ਅਸਮਾਨ ਛੂਹ ਸਕਦੇ ਹੋ। ਇਸ ਲਈ ਜਦੋਂ ਤੱਕ ਤੁਸੀਂ ਸੁਪਨੇ ਨਹੀਂ ਦੇਖੋਂਗੇ, ਉਦੋਂ ਤੱਕ ਤੁਹਾਨੂੰ ਆਪਣੀ ਅਹਿਮੀਅਤ ਦਾ ਪਤਾ ਨਹੀਂ ਲੱਗੇਗਾ।"
''ਜ਼ਿੰਦਗੀ ਦਾ ਉਹ ਮੋੜ ਜਦੋਂ ਲੱਗਿਆ ਸਭ ਕੁਝ ਖ਼ਤਮ ਹੋ ਰਿਹਾ ਹੈ''
ਮਾਨਿਆ ਸਿੰਘ ਨੇ ਬਚਪਨ ਤੋਂ ਹੀ ਪੈਸਿਆਂ ਦੀ ਤੰਗੀ ਦੇਖੀ। ਕਈ ਵਾਰ ਭੁੱਖਿਆਂ ਰਹਿ ਕੇ ਕਈ ਰਾਤਾਂ ਬਿਤਾਈਆਂ ਹਨ। ਪੈਸੇ ਬਚਾਉਣ ਲਈ ਉਹ ਕਈ-ਕਈ ਕਿਲੋਮੀਟਰ ਪੈਦਲ ਚੱਲੀ ਹੈ।
ਮਾਨਿਆ ਦੇ ਕੋਲ ਜੋ ਵੀ ਕੱਪੜੇ ਸਨ, ਉਹ ਉਸ ਦੇ ਆਪ ਸੀਤੇ ਹੋਏ ਸਨ। ਇਥੋਂ ਤੱਕ ਕਿ ਡਿਗਰੀ ਦੀ ਫ਼ੀਸ ਦੇਣ ਲਈ ਮਾਤਾ ਪਿਤਾ ਨੂੰ ਗਹਿਣੇ ਵੀ ਗਹਿਣੇ ਰੱਖਣੇ ਪਏ ਸਨ। ਉਸ ਨੇ ਪੜਾਈ ਦੇ ਨਾਲ-ਨਾਲ ਕਾਲ ਸੈਂਟਰ ਵਿੱਚ ਕੰਮ ਵੀ ਕੀਤਾ ਹੈ।
ਆਪਣੇ ਉਨਾਂ ਦਿਨਾਂ ਨੂੰ ਯਾਦ ਕਰਦਿਆਂ ਮਾਨਿਆ ਕਹਿੰਦੀ ਹੈ, "ਹਰ ਕਿਸੇ ਦੀ ਜ਼ਿੰਦਗੀ ਵਿੱਚ ਕਦੀ ਨਾ ਕਦੀ ਅਜਿਹਾ ਮੋੜ ਆਉਂਦਾ ਹੈ ਜਦੋਂ ਲੱਗਦਾ ਹੈ ਕਿ ਸਭ ਕੁਝ ਚਕਨਾਚੂਰ ਹੋ ਚੁੱਕਿਆ ਹੈ। ਮੈਨੂੰ ਵੀ ਲੱਗਿਆ ਸੀ ਕਿ ਅੱਗੇ ਕੀ ਹੋਵੇਗਾ?"
"ਮੈਂ ਹਮੇਸ਼ਾ ਮੰਨਦੀ ਹਾਂ ਕਿ ਔਰਤਾਂ ਵਿੱਚ ਇੱਕ ਵੱਖਰੀ ਤਾਕਤ ਹੁੰਦੀ ਹੈ। ਇਸ ਲਈ ਮੈਂ ਜਦੋਂ ਵੀ ਆਪਣੇ ਮਾਤਾ ਪਿਤਾ ਵੱਲ ਦੇਖਦੀ ਹਾਂ ਤਾਂ ਇਹ ਹੀ ਸੋਚਦੀ ਹਾਂ ਕਿ ਇੱਥੇ ਰੁੱਕ ਗਈ ਤਾਂ ਕਿਤੇ ਇਨ੍ਹਾਂ ਨੂੰ ਅਜਿਹਾ ਨਾ ਲੱਗੇ ਕਿ ਕਾਸ਼ ਬੇਟਾ ਹੁੰਦਾ ਤਾਂ ਸੰਭਾਲ ਲੈਂਦਾ। ਇਸ ਲਈ ਮੈਂ ਵੱਡੀ ਧੀ ਦਾ ਰੋਲ ਨਿਭਾਇਆ।”
“ਮੈਂ ਲੜਕਾ ਤਾਂ ਨਹੀ ਬਣ ਸਕਦੀ ਪਰ ਮੈਂ ਅਜਿਹਾ ਜ਼ਰੂਰ ਕੀਤਾ ਕਿ ਉਨ੍ਹਾਂ ਨੂੰ ਲੜਕੇ ਦੀ ਜ਼ਰੂਰਤ ਮਹਿਸੂਸ ਨਾ ਹੋਵੇ। ਮੇਰੀ ਮਿਹਨਤ ਜੇ 20 ਫ਼ੀਸਦੀ ਹੈ ਤਾਂ ਉਨ੍ਹਾਂ ਦੀ ਲਗਨ 80 ਫ਼ੀਸਦ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਦੀ ਕੁਰਬਾਨੀ ਦਿੱਤੀ ਹੈ, ਉਹ ਹੀ ਮੇਰੀ ਪ੍ਰੇਰਣਾ ਹੈ।"
ਸੁੰਦਰਤਾ ਮੁਕਾਬਲਿਆਂ ਬਾਰੇ ਅਕਸਰ ਮੰਨਿਆ ਜਾਂਦਾ ਹੈ ਕਿ ਇਹ ਅਮੀਰਾਂ ਲਈ ਹੁੰਦਾ ਹੈ। ਜਿਸ ਦੇ ਕੋਲ ਪੈਸੇ ਨਹੀਂ ਹਨ, ਉਨ੍ਹਾਂ ਲਈ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਬੇਹੱਦ ਮੁਸ਼ਕਿਲ ਹੈ, ਅਜਿਹੇ ਵਿੱਚ ਇਸ ਮੁਕਾਬਲੇ ਨੂੰ ਆਪਣੀ ਮੰਜ਼ਲ ਬਣਾਉਣਾ ਕਿੰਨਾ ਔਖਾ ਸੀ?
ਇੰਨਾਂ ਸਵਾਲਾਂ ਦੇ ਜਵਾਬ ਵਿੱਚ ਮਾਨਿਆ ਕਹਿੰਦੀ ਹੈ, "ਬੈਕਅੱਪ ਜਦੋਂ ਸਾਡੇ ਕੋਲ ਹੁੰਦਾ ਹੈ ਤਾਂ ਦਿਮਾਗ ਵਿੱਚ ਆਉਂਦਾ ਹੈ ਕਿ ਜੇ ਇਹ ਨਹੀਂ ਹੋਇਆ ਤਾਂ ਸਾਡੇ ਕੋਲ ਦੂਸਰਾ ਬਦਲ ਹੈ, ਪਰ ਮੈਂ ਹਮੇਸ਼ਾਂ ਇਹ ਹੀ ਸੋਚਿਆ ਕਿ ਮੇਰੇ ਕੋਲ ਕੋਈ ਹੋਰ ਬਦਲ ਨਹੀਂ ਹੈ। ਮੈਂ ਸੋਚਿਆ ਕਿ ਮੈਂ ਡਿੱਗ ਜਾਵਾਂਗੀ ਤਾਂ ਫ਼ਿਰ ਉੱਠਾਂਗੀ ਅਤੇ ਜੇ ਫ਼ਿਰ ਡਿੱਗਾਂਗੀ ਤਾਂ ਦੁਬਾਰਾ ਖੜ੍ਹੀ ਹੋਵਾਂਗੀ।"
ਉਹ ਕਹਿੰਦੀ ਹੈ, "ਅਸਫ਼ਲਤਾ ਮੇਰੀ ਸਾਥੀ ਹੈ। ਮੇਰੇ ਮੂੰਹ ''ਤੇ ਹਮੇਸ਼ਾਂ ਤੋਂ ਹੀ ਦਰਵਾਜ਼ੇ ਬੰਦ ਕੀਤੇ ਗਏ ਹਨ। ਲੋਕ ਮੈਨੂੰ ਕਹਿੰਦੇ ਸੀ ਕਿ ਤੂੰ ਮਿਸ ਇੰਡੀਆ ਵਰਗੀ ਦਿਖਦੀ ਨਹੀਂ, ਤੂੰ ਕਦੀ ਮਿਸ ਇੰਡੀਆ ਦੇ ਲੈਵਲ ਤੱਕ ਪਹੁੰਚ ਹੀ ਨਹੀਂ ਪਾਵੇਂਗੀ। ਪਰ ਇੰਨਾ ਸਾਰੀਆਂ ਗੱਲਾਂ ਨਾਲ ਮੈਂ ਇੱਕ ਚੀਜ਼ ਸਿੱਖੀ ਹੈ ਅਤੇ ਉਹ ਹੈ ਕਿ ਲੋਕ ਕੀ ਕਹਿੰਦੇ ਹਨ, ਇਹ ਜ਼ਰੂਰੀ ਨਹੀਂ ਹੈ। ਜ਼ਰੂਰੀ ਇਹ ਹੈ ਕਿ ਮੈਂ ਇਹ ਜਾਣਾ ਕਿ ਮੈਂ ਕੀ ਚਾਹੁੰਦੀ ਹਾਂ ਅਤੇ ਮੈਂ ਕਿਸ ਦੇ ਯੋਗ ਹਾਂ। ਇਸ ਵਿੱਚ ਮਿਹਨਤ ਮੇਰੀ ਹੋਵੇਗੀ ਨਾ ਕਿ ਲੋਕਾਂ ਦੀ, ਇਸ ਲਈ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ''ਤੇ ਵਿਸ਼ਵਾਸ ਰੱਖੋ।"
''ਖ਼ੁਦ ਹੀ ਸਭ ਕੁਝ ਕਰਨਾ ਸੀ''
ਮਾਨਿਆ ਸਿੰਘ ਮਿਸ ਇੰਡੀਆ ਤਾਂ ਨਹੀਂ ਬਣੀ ਪਰ ਉਹ ਲੋਕਾਂ ਦੇ ਦਿਲਾਂ ਤੱਕ ਜ਼ਰੂਰ ਪਹੁੰਚ ਗਈ।
ਉਥੇ ਮਿਸ ਇੰਡੀਆ ਬਣਨ ਵਾਲੀ 23 ਸਾਲਾ ਦੀ ਮਾਨਸਾ ਵਾਰਾਣਸੀ ਦੀ ਵੀ ਆਪਣੀ ਕਹਾਣੀ ਹੈ।
ਮਾਨਸਾ ਕਹਿੰਦੀ ਹੈ, "ਸਾਲ 2020 ਕਿਸੇ ਦੇ ਲਈ ਵੀ ਚੰਗਾ ਸਾਬਿਤ ਨਹੀਂ ਹੋਇਆ।"
ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਉਹ ਕਈ ਸਾਲਾਂ ਤੋਂ ਫ਼ੈਮਿਨਾ ਮਿਸ ਇੰਡੀਆ ਵਿੱਚ ਭਾਗ ਲੈਣ ਲਈ ਤਿਆਰੀ ਕਰ ਰਹੀ ਸੀ।
ਉਹ ਕਹਿੰਦੀ ਹੈ, "ਮਿਸ ਇੰਡੀਆ ਬਾਰੇ ਸੋਚਣ ਤੋਂ ਪਹਿਲਾਂ ਮੈਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਸੀ ਅਤੇ ਫ਼ਿਰ ਕੰਮ ਸ਼ੁਰੂ ਕੀਤਾ ਫ਼ਾਈਨੈਂਸ਼ੀਅਲ ਸਾਫ਼ਟਵੇਅਰ ਫ਼ਰਮ ਵਿੱਚ ਪਿਕਸ ਐਨਾਲਿਸਟ ਵਜੋਂ। ਕੰਮ ਦੌਰਾਨ ਹੀ ਮੈਂ ਲੰਬੀ ਛੁੱਟੀ ਲਈ ਅਤੇ ਫ਼ਿਰ ਪੂਰਾ ਸਮਾਂ ਇਸ ਮੁਕਾਬਲੇ ਲਈ ਮਿਹਨਤ ਕਰਨ ਲੱਗੀ।"
"ਕੋਵਿਡ ਮਹਾਂਮਾਰੀ ਦੌਰਾਨ ਮੈਨੂੰ ਲੱਗਦਾ ਸੀ ਕਿ ਇੰਨੀ ਮਿਹਨਤ ਕੀਤੀ ਹੈ ਪਤਾ ਨਹੀਂ ਹੁਣ ਮੁਕਾਬਲਾ ਹੋਵੇਗਾ ਵੀ ਜਾਂ ਨਹੀਂ? ਪਰ ਕੁਝ ਦਿਨ ਬਾਅਦ ਖ਼ਬਰ ਮਿਲੀ ਕਿ ਮੁਕਾਬਲੇ ਲਈ ਅਰਜ਼ੀ ਵਰਚੂਅਲ ਤੌਰ ''ਤੇ ਦੇ ਸਕਦੇ ਹਾਂ। ਸ਼ੁਰੂ ਵਿੱਚ ਥੋੜ੍ਹੀ ਘਬਰਾਹਟ ਸੀ, ਫ਼ਿਰ ਇਹ ਤਜ਼ਰਬਾ ਵੀ ਪਹਿਲਾ ਸੀ। ਸਭ ਕੁਝ ਵਰਚੂਅਲ ਸੀ, ਖ਼ੁਦ ਹੀ ਸਭ ਕੁਝ ਕਰਨਾ ਸੀ। ਮੇਕਅੱਪ ਤੋਂ ਲੈ ਕੇ ਸਭ ਕੁਝ, ਅਸੀਂ ਸਭ ਮਲਟੀ-ਟਾਸਕਰ ਬਣ ਗਏ ਸੀ। ਜਦੋਂ ਮੈਂ ਟੌਪ-15 ਵਿੱਚ ਪਹੁੰਚੀ, ਤਾਂ ਮੈਨੂੰ ਟਰੈਵਲ ਕਰਨਾ ਪਿਆ। ਇਹ ਵੀ ਮੇਰੇ ਲਈ ਇੱਕ ਵੱਖਰਾ ਤਜ਼ਰਬਾ ਸੀ।"
''ਪ੍ਰਿਅੰਕਾ ਚੋਪੜਾ ਮੇਰੀ ਪ੍ਰੇਰਣਾ ਹੈ''
ਆਪਣੀ ਇਸ ਜਿੱਤ ਦਾ ਸਿਹਰਾ ਮਾਨਸਾ ਵਾਰਾਣਸੀ ਆਪਣੇ ਪਰਿਵਾਰ ਦੀਆਂ ਤਿੰਨ ਔਰਤਾਂ ਨੂੰ ਦੇਣਾ ਚਾਹੁੰਦੀ ਹੈ।
ਉਹ ਕਹਿੰਦੀ ਹੈ, "ਮੇਰੇ ਪਰਿਵਾਰ ਵਿੱਚ ਮੇਰੀ ਮਾਂ, ਮੇਰੀ ਛੋਟੀ ਭੈਣ ਅਤੇ ਮੇਰੀ ਦਾਦੀ ਹਨ। ਮਾਂ ਅਤੇ ਭੈਣ ਤਾਂ ਮੁਕਾਬਲੇ ਲਈ ਮੰਨ ਗਈਆਂ ਸਨ ਪਰ ਦਾਦੀ ਨੂੰ ਮਨਾਉਣ ਵਿੱਚ ਸਮਾਂ ਲੱਗਿਆ। ਜਦੋਂ ਉਨ੍ਹਾਂ ਤੋਂ ਇਜਾਜ਼ਤ ਮਿਲੀ ਤਾਂ ਉਨ੍ਹਾਂ ਤਿੰਨਾਂ ਨੇ ਹੀ ਮੈਨੂੰ ਅੱਗੇ ਵੱਧਣ ਲਈ ਬਹੁਤ ਉਤਸ਼ਾਹਿਤ ਕਰ ਦਿੱਤਾ ਅਤੇ ਵਰਚੂਅਲ ਮੁਕਾਬਲੇ ਵਿੱਚ ਵੀ ਮੈਨੂੰ ਸਹਿਯੋਗ ਦਿੱਤਾ।"
"ਅੱਜ ਮੈਂ ਜੋ ਵੀ ਹਾਂ ਉਨ੍ਹਾਂ ਕਰਕੇ ਹੀ ਹਾਂ। ਹੁਣ ਮੈਂ ਮਿਸ ਵਰਲਡ ਦੇ ਮੁਕਾਬਲੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਹਾਂ। ਮੇਰੀ ਪ੍ਰੇਰਣਾ ਪ੍ਰਿਅੰਕਾ ਚੋਪੜਾ ਹੈ ਅਤੇ ਮੈਂ ਉਨ੍ਹਾਂ ਦੀ ਤਰ੍ਹਾਂ ਹੀ ਮਿਹਨਤ ਕਰਕੇ ਆਪਣੀ ਅਲੱਗ ਪਛਾਣ ਬਣਾਉਣਾ ਚਾਹੁੰਦੀ ਹਾਂ।"

ਇਹ ਵੀ ਪੜ੍ਹੋ:
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਇਨਾਂ ਕੈਮਰੇ ''ਤੇ ਬੁਲਾਈਆਂ''''
- ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਕੀ ਕਿਹਾ
- ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ
https://www.youtube.com/watch?v=PyiHXqVGx7Y
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1975d45b-4b41-4dd8-9091-221b71b5b6a9'',''assetType'': ''STY'',''pageCounter'': ''punjabi.india.story.56061461.page'',''title'': ''ਰਾਤਾਂ ਭੁੱਖਿਆਂ ਕੱਟ ਕੇ ਆਟੋ ਡਰਾਇਵਰ ਦੀ ਧੀ ਮਿਸ ਇੰਡੀਆ ਖਿਤਾਬ ਦੇ ਨੇੜੇ ਕਿਵੇਂ ਪਹੁੰਚੀ'',''author'': ''ਮਧੂ ਪਾਲ'',''published'': ''2021-02-15T09:57:07Z'',''updated'': ''2021-02-15T09:57:07Z''});s_bbcws(''track'',''pageView'');