Fastag: ਜੇ 15 ਫਰਵਰੀ ਤੱਕ ਫਾਸਟਟੈਗ ਨਾ ਲਗਵਾ ਸਕੇ, ਤਾਂ ਕੀ ਹੋਵੇਗਾ

Monday, Feb 15, 2021 - 12:04 PM (IST)

Fastag: ਜੇ 15 ਫਰਵਰੀ ਤੱਕ ਫਾਸਟਟੈਗ ਨਾ ਲਗਵਾ ਸਕੇ, ਤਾਂ ਕੀ ਹੋਵੇਗਾ
ਟੋਲ ਪਲਾਜ਼ੇ ਤੇ ਖੜ੍ਹੇ ਵਾਹਨ
Getty Images
ਜੇਕਰ ਤੁਸੀਂ ਫਾਸਟਟੈਗ ਨਹੀਂ ਲਗਵਾਉਂਦੇ ਤਾਂ ਦੁੱਗਣਾ ਟੋਲ ਅਦਾ ਕਰਨਾ ਪਵੇਗਾ

15 ਫਰਵਰੀ ਦੀ ਅੱਧੀ ਰਾਤ ਤੋਂ ਭਾਰਤ ਵਿੱਚ ਟੋਲ ਫ਼ੀਸ ਦਾ ਭੁਗਤਾਨ ਫਾਸਟ ਟੈਗ ਰਾਹੀਂ ਹੀ ਕੀਤਾ ਜਾ ਸਕੇਗਾ। ਪਰ ਜੇਕਰ ਤੱਕ ਤੁਸੀਂ ਆਪਣੀ ਗੱਡੀ ''ਤੇ ਫਾਸਟੈਗ ਨਾ ਲਵਾ ਸਕੇ ਫੇਰ ਕੀ ਤੁਸੀਂ ਹਾਈਵੇਅ ਦੀ ਵਰਤੋਂ ਨਹੀਂ ਕਰ ਸਕੋਗੇ?

ਆਓ ਜਾਣੀਏ—

Click here to see the BBC interactive

ਫਾਸਟਟੈਗ ਕੀ ਹੈ?

ਫਾਸਟ ਟੈਗ ਇੱਕ ਡਿਜੀਟਲ ਟੈਗ ਹੈ ਜੋ ਤੁਹਾਡੀਆਂ ਗੱਡੀਆਂ ਦੇ ਵਿੰਡਸਕ੍ਰੀਨਜ਼ ''ਤੇ ਲਗਾਇਆ ਜਾ ਰਿਹਾ ਹੈ। ਜਦੋਂ ਤੁਸੀਂ ਟੋਲ ਪਲਾਜ਼ਾ ''ਤੇ ਆਪਣੀ ਫਾਸਟਟੈਗ ਨਾਲ ਲੈਸ ਗੱਡੀ ਵਿੱਚ ਸਵਾਰ ਹੋ ਕੇ ਪਹੁੰਚੋਗੇ ਤਾਂ ਉੱਥੇ ਲੱਗਿਆ ਸਕੈਨਰ ਤੁਹਾਡੇ ਫਾਸਟਟੈਗ ਨੂੰ ਆਪਣੇ-ਆਪ ਸਕੈਨ ਕਰ ਲਵੇਗਾ।

ਫਿਰ ਬੈਰੀਕੇਡ ਖੁੱਲ੍ਹ ਕੇ ਤੁਹਾਨੂੰ ਲਾਂਘਾ ਦੇਵੇਗਾ ਤੇ ਤੁਸੀਂ ਉੱਥੋਂ ਗੁਜ਼ਰ ਜਾਓਗੇ।

ਫਾਸਟਟੈਗ ਇੱਕ ਡਿਜੀਟਲ ਟੈਗ ਹੈ ਜਿਹੜਾ ਰੇਡੀਓ ਫਰੀਕੁਐਂਸੀ ਟੈਕਨੌਲੋਜੀ (RFID) ਨਾਲ ਕੰਮ ਕਰਦਾ ਹੈ। ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਣਗੇ।

ਇਹ ਵੀ ਪੜ੍ਹੋ-

ਜੇ ਮੈਂ ਫਾਸਟ ਟੈਗ ਨਾ ਲਵਾਇਆ ਫਿਰ?

ਭਾਰਤ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ 15 ਫਰਵਰੀ ਦੀ ਅੱਧੀ ਰਾਤ ਤੋਂ ਸਾਰੇ ਨੈਸ਼ਨਲ ਹਾਈਵੇਅਜ਼ ''ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕੀਤਾ ਜਾ ਸਕੇਗਾ।

ਜੇਕਰ ਤੁਸੀਂ ਫਾਸਟਟੈਗ ਨਹੀਂ ਲਗਵਾਉਂਦੇ ਤਾਂ ਤੁਹਾਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ

https://www.youtube.com/watch?v=EJGTqSAyclA

ਫਾਸਟ ਟੈਗ ਲਈ ਅਪਲਾਈ ਕਿਵੇਂ ਕਰੀਏ?

ਫਾਸਟ ਟੈਗ ਲਈ ਤੁਸੀਂ ਵੈਬਸਾਈਟ www.fastag.org ''ਤੇ ਅਪਲਾਈ ਕਰ ਸਕਦੇ ਹੋ

ਜਦੋਂ ਤੁਸੀਂ ਇਸ ਵੈੱਬਸਾਈਟ ''ਤੇ ਕਲਿੱਕ ਕਰੋਗੇ ਤਾਂ ਤੁਹਾਡੀ ਸਕਰੀਨ ''ਤੇ ਇਸ ਸਕੀਮ ਨਾਲ ਜੁੜੇ ਸਾਰੇ ਬੈਂਕ ਆ ਜਾਣਗੇ।

ਇੱਥੋਂ ਹੀ ਤੁਸੀਂ ਆਪਣੇ ਟੈਗ ਨੂੰ ਰੀਚਾਰਜ ਵੀ ਕਰਵਾ ਸਕਦੇ ਹੋ।

ਤੁਸੀਂ ਬੈਂਕਾਂ ਦੀ ਵੈਬਸਾਈਟ ''ਤੇ ਜਾ ਕੇ ਵੀ ਫਾਸਟ ਟੈਗ ਲਈ ਅਪਲਾਈ ਕਰ ਸਕਦੇ ਹੋ।

ਮੈਨੂੰ ਕਾਗ਼ਜ਼ ਕਿਹੜੇ ਚਾਹੀਦੇ ਹੋਣਗੇ?

ਹੁਣ ਤੁਹਾਨੂੰ ਦੱਸ ਦਈਏ ਫਾਸਟ ਟੈਗ ਲਈ ਤੁਹਾਨੂੰ ਕਿਹੜੇ ਦਸਤਾਵੇਜ਼ ਚਾਹੀਦੇ ਹੋਣਗੇ।

  1. ਆਪਣੀ ਗੱਡੀ ਦਾ ਰਜਿਸਟਰੇਸ਼ਨ ਸਰਟੀਫਿਕੇਟ ਯਾਨਿ ਕਿ ਆਰ.ਸੀ।
  2. ਗੱਡੀ ਦੇ ਮਾਲਕ ਦੀ ਪਾਸਪੋਰਟ ਸਾਈਜ਼ ਫ਼ੋਟੋ।
  3. ਡਰਾਈਵਿੰਗ ਲਾਇੰਸੈਂਸ, ਆਧਾਰ ਕਾਰਡ, ਪੈਨ ਕਾਰਡ ਜਾਂ ਫਿਰ ਵੋਟਰ ਕਾਰਡ ਨੂੰ ਤੁਸੀਂ ਆਈਡੀ ਅਤੇ ਪਤੇ ਦੇ ਸਬੂਤ ਵਜੋਂ ਵਰਤ ਸਕਦੇ ਹੋ।

ਜੇਕਰ ਤੁਹਾਡੇ ਕੋਲ ਦੋ ਗੱਡੀਆਂ ਹਨ ਤਾਂ ਤੁਹਾਨੂੰ ਦੋ ਵੱਖਰੇ ਫਾਸਟ ਟੈਗ ਚਾਹੀਦੇ ਹੋਣਗੇ।

ਫਾਸਟ ਟੈਗ ਵਿੱਚ ਤੁਸੀਂ ਘੱਟੋ-ਘੱਟ 100 ਰੁਪਏ ਅਤੇ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ ਰੀਚਾਰਜ ਕਰਵਾ ਸਕਦੇ ਹੋ।

ਇਹ ਦੱਸਣਾ ਵੀ ਜ਼ਰੂਰੀ ਹੈ ਕਿ ਦੇਸ਼ ਭਰ ਵਿੱਚ ਬਹੁਤ ਸਾਰੇ ਲੋਕ ਫਾਸਟਟੈਗ ਦੀ ਵਰਤੋਂ ਕਰ ਰਹੇ ਹਨ।

ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ
Getty Images
ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ

ਫਾਸਟਟੈਗ ਨਾਲ ਕੀ ਫਰਕ ਪਵੇਗਾ?

ਟੋਲ ''ਤੇ ਭੁਗਤਾਨ ਕਰਨ ਲਈ ਤੁਹਾਨੂੰ ਕੈਸ਼ ਦੀ ਲੋੜ ਨਹੀਂ। ਜ਼ਾਹਰ ਹੈ ਕਿ ਇਸ ਨਾਲ ਤੁਹਾਡੇ ਸਮੇਂ ਦੀ ਵੀ ਬਚਤ ਹੋਵੇਗੀ।

ਫਾਸਟਟੈਗ ਨੂੰ ਤੁਸੀਂ ਕਰੈਡਿਟ ਕਾਰਡ/ਡੈਬਿਟ ਕਾਰਡ/ਇੰਟਰਨੈਟ ਬੈਂਕਿੰਗ ਰਾਹੀਂ ਰੀਚਾਰਜ ਕਰ ਸਕੋਗੇ।

ਬਕਾਇਆ ਘੱਟ ਰਹਿ ਜਾਣ ''ਤੇ ਤੁਹਾਨੂੰ ਪਹਿਲਾਂ ਹੀ ਘੱਟ ਬੈਲੇਂਸ ਦਾ ਸੁਨੇਹਾ ਆ ਜਾਵੇਗਾ।

ਫਾਸਟਟੈਗ ਦੀ 5 ਸਾਲ ਦੀ ਵੈਧਤਾ ਹੋਵੇਗੀ।

ਇੱਕ ਜ਼ਰੂਰੀ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਟੋਲ ਪਲਾਜ਼ਾ ਦੇ 10 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਛੋਟ ਮਿਲੇਗੀ ਜੋ ਕੈਸ਼ ਬੈਂਕ ਦੇ ਰੂਪ ਵਿੱਚ ਤੁਹਾਡੇ ਖਾਤੇ ਵਿੱਚ ਆ ਜਾਵੇਗੀ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=xMKo5oF3lOQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''411189b5-4287-4386-b440-12baf193412c'',''assetType'': ''STY'',''pageCounter'': ''punjabi.india.story.56067549.page'',''title'': ''Fastag: ਜੇ 15 ਫਰਵਰੀ ਤੱਕ ਫਾਸਟਟੈਗ ਨਾ ਲਗਵਾ ਸਕੇ, ਤਾਂ ਕੀ ਹੋਵੇਗਾ'',''published'': ''2021-02-15T06:30:32Z'',''updated'': ''2021-02-15T06:30:32Z''});s_bbcws(''track'',''pageView'');

Related News