ਮਿਆਂਮਾਰ ਤਖ਼ਤਾਪਲਟ: ਸੜਕਾਂ ''''ਤੇ ਫੌਜ ਦੀਆਂ ਹਥਿਆਰਬੰਦ ਗੱਡੀਆਂ, ਇੰਟਰਨੈੱਟ ਵੀ ਬੰਦ
Monday, Feb 15, 2021 - 08:34 AM (IST)


ਮਿਆਂਮਾਰ ਦੇ ਕਈ ਸ਼ਹਿਰਾਂ ਦੀਆਂ ਸੜਕਾਂ ''ਤੇ ਫੌਜ ਦੀਆਂ ਹਥਿਆਰਬੰਦ ਗੱਡੀਆਂ ਵੇਖੀਆਂ ਗਈਆਂ ਹਨ। ਦੇਸ਼ ਵਿੱਚ ਇੰਟਰਨੈੱਟ ਸੇਵਾ ਵੀ ਸਥਾਨਕ ਸਮੇਂ ਅਨੁਸਾਰ ਰਾਤ 1.00 ਵਜੇ ਤੋਂ ਬੰਦ ਹੈ।
ਫੌਜ ਦੀ ਇਸ ਤਿਆਰੀ ਨੂੰ 1 ਫਰਵਰੀ ਨੂੰ ਹੋਏ ਫੌਜੀ ਤਖ਼ਤਾਪਲਟ ਤੋਂ ਬਾਅਦ ਦੇਸ਼ ਵਿੱਚ ਹੋ ਰਹੇ ਵਿਰੋਧ ਨੂੰ ਖ਼ਤਮ ਕਰਨ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ।
ਦੇਸ਼ ਦੇ ਉੱਤਰ ਵਿੱਚ ਸਥਿਤ ਕਾਚਿਨ ਵਿੱਚ ਲਗਾਤਾਰ ਨੌਂ ਦਿਨਾਂ ਤੋਂ ਫੌਜ ਦੇ ਤਖ਼ਤਾਪਲਟ ਦੇ ਵਿਰੋਧ ''ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇੱਥੇ ਸੁਰੱਖਿਆ ਬਲਾਂ ਵੱਲੋਂ ਪ੍ਰਦਰਸ਼ਨਕਾਰੀਆਂ ''ਤੇ ਗੋਲੀਆਂ ਚਲਾਉਣ ਦੀ ਖ਼ਬਰ ਵੀ ਹੈ।
Click here to see the BBC interactiveਸੰਯੁਕਤ ਰਾਸ਼ਟਰ ਦੇ ਇੱਕ ਅਧਿਕਾਰੀ ਨੇ ਮਿਆਂਮਾਰ ਦੀ ਫੌਜ ''ਤੇ ਲੋਕਾਂ ਖਿਲਾਫ਼ ''ਜੰਗ ਐਲਾਨਣ'' ਦਾ ਇਲਜ਼ਾਮ ਲਾਇਆ ਹੈ।
ਮਿਆਂਮਾਰ ਲਈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰੈਪੋਟਰੇਅਰ ਟੌਮ ਐਂਡਰਿਊਜ਼ ਨੇ ਕਿਹਾ ਹੈ ਕਿ ਫੌਜ ਦੇ ਜਨਰਲ ''ਨਿਰਾਸ਼ਾ ਦਾ ਸੰਕੇਤ ਦੇ ਰਹੇ ਹਨ'' ਅਤੇ ਇਸ ਲਈ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਇਹ ਵੀ ਪੜ੍ਹੋ-
- ਕਿਸਾਨ ਅੰਦੋਲਨ: ਕੀ ਮਹਾਂਪੰਚਾਇਤਾਂ ਨੇ ਇਸ ਨੂੰ ਸਿਰਫ਼ ਜਾਟ ਭਾਈਚਾਰੇ ਦਾ ਅੰਦੋਲਨ ਬਣਾ ਦਿੱਤਾ ਹੈ
- ਕਿਸਾਨ ਅੰਦੋਲਨ: ਕੌਣ ਹੈ 22 ਸਾਲਾ ਦਿਸ਼ਾ ਰਵੀ ਜਿਸ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ
- ਕ੍ਰਿਕਟਰ ਵਸੀਮ ਜਾਫ਼ਰ ''ਤੇ ਟੀਮ ''ਚ ਫ਼ਿਰਕੂ ਨਫ਼ਰਤ ਫ਼ੈਲਾਉਣ ਦੇ ਇਲਜ਼ਾਮਾਂ ਦਾ ਸੱਚ ਕੀ ਹੈ
ਉਨ੍ਹਾਂ ਨੇ ਸੋਸ਼ਲ ਮੀਡੀਆ ''ਤੇ ਲਿਖਿਆ, "ਅਜਿਹਾ ਲੱਗਦਾ ਹੈ ਕਿ ਫੌਜ ਨੇ ਮਿਆਂਮਾਰ ਦੇ ਲੋਕਾਂ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ। ਅੱਧੀ ਰਾਤ ਨੂੰ ਛਾਪੇ ਮਾਰੇ ਜਾ ਰਹੇ ਹਨ, ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਅਧਿਕਾਰ ਖੋਹ ਲਏ ਜਾ ਰਹੇ ਹਨ।''''
''''ਇੰਟਰਨੈੱਟ ਨੂੰ ਵੀ ਮੁੜ ਬੰਦ ਕਰ ਦਿੱਤਾ ਗਿਆ ਹੈ। ਫੌਜ ਦੇ ਕਾਫਲੇ ਰਿਹਾਇਸ਼ੀ ਇਲਾਕਿਆਂ ਵਿੱਚ ਦਾਖ਼ਲ ਹੋ ਰਹੇ ਹਨ। ਅਜਿਹਾ ਲੱਗਦਾ ਹੈ ਕਿ ਫੌਜ ਦੇ ਜਰਨੈਲ ਨਿਰਾਸ਼ ਹੋ ਗਏ ਹਨ।"
https://twitter.com/RapporteurUn/status/1361025118642843649?s=20
ਯੂਰਪੀਅਨ ਯੂਨੀਅਨ, ਸੰਯੁਕਤ ਰਾਜ ਅਤੇ ਬ੍ਰਿਟੇਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ "ਅਸੀਂ ਸੁਰੱਖਿਆ ਬਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਰਿਪਬਲੀਕਨ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਖਿਲਾਫ਼ ਹਿੰਸਾ ਨਾ ਕਰਨ।"
ਮਿਆਂਮਾਰ ਦੀ ਫੌਜ ਨੇ ਇਸ ਮਹੀਨੇ ਆਂਗ ਸਾਨ ਸੂ ਚੀ ਦੀ ਅਗਵਾਈ ਵਾਲੀ ਚੁਣੀ ਹੋਈ ਸਰਕਾਰ ਦਾ ਤਖ਼ਤਾਪਲਟ ਕਰ ਦਿੱਤਾ ਸੀ। ਪਿਛਲੇ ਸਾਲ ਨਵੰਬਰ ਵਿੱਚ ਸੂ ਚੀ ਦੀ ਪਾਰਟੀ ਨੇ ਭਾਰੀ ਬਹੁਮਤ ਨਾਲ ਚੋਣਾਂ ਜਿੱਤੀਆਂ ਸਨ, ਪਰ ਫੌਜ ਨੇ ਉਨ੍ਹਾਂ ''ਤੇ ਚੋਣਾਂ ਵਿੱਚ ਧਾਂਦਲੀ ਕਰਨ ਦਾ ਇਲਜ਼ਾਮ ਲਾਇਆ ਸੀ।
ਸੂ ਚੀ ਫਿਲਹਾਲ ਇਸ ਸਮੇਂ ਆਪਣੇ ਘਰ ਵਿੱਚ ਹੀ ਨਜ਼ਰਬੰਦ ਹੈ। ਸੈਂਕੜੇ ਕਾਰਕੁਨਾਂ ਅਤੇ ਵਿਰੋਧੀ ਨੇਤਾਵਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

ਕੀ ਹਨ ਵਿਰੋਧ ਪ੍ਰਦਰਸ਼ਨ ਨੂੰ ਖ਼ਤਮ ਕਰਨ ਦੇ ਸੰਕੇਤ?
ਫੌਜ ਦੇ ਤਖ਼ਤਾਪਲਟ ਦੇ ਵਿਰੋਧ ਵਿੱਚ ਸੈਂਕੜੇ ਹਜ਼ਾਰਾਂ ਲੋਕ ਲਗਾਤਾਰ ਨੌਵੇਂ ਦਿਨ ਮਿਆਂਮਾਰ ਦੀਆਂ ਸੜਕਾਂ ''ਤੇ ਉਤਰੇ।
ਕਾਚਿਨ ਸੂਬੇ ਦੇ ਮਿਤਕਿਨਾ ਸ਼ਹਿਰ ਵਿੱਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਸੁਰੱਖਿਆ ਬਲਾਂ ਨੇ ਇੱਥੇ ਗੋਲੀਆਂ ਵੀ ਚਲਾਈਆਂ ਹਨ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਲਾਈਵ ਬੁਲੇਟ ਸਨ ਜਾਂ ਰਬੜ ਦੀਆਂ ਗੋਲੀਆਂ।
ਇੱਥੇ ਪੰਜ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਯੰਗੂਨ ਸ਼ਹਿਰ ਵਿੱਚ ਤਖ਼ਤਾਪਲਟ ਤੋਂ ਬਾਅਦ ਪਹਿਲੀ ਵਾਰ ਫੌਜ ਦੇ ਹਥਿਆਰਬੰਦ ਵਾਹਨ ਵੇਖੇ ਗਏ ਹਨ। ਬੋਧੀ ਭਿਕਸ਼ੂਆਂ ਅਤੇ ਇੰਜੀਨੀਅਰਾਂ ਨੇ ਇੱਥੇ ਇੱਕ ਰੈਲੀ ਕੱਢੀ। ਨਾਲ ਹੀ ਰਾਜਧਾਨੀ ਨੇਪੀਡਾਵ ਦੀਆਂ ਗਲੀਆਂ ਵਿੱਚ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ।
ਮਿਆਂਮਾਰ ਦੇ ਟੈਲੀਕਾਮ ਆਪਰੇਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਐਤਵਾਰ ਅਤੇ ਸੋਮਵਾਰ ਨੂੰ ਸਥਾਨਕ ਸਮੇਂ 1.00 ਤੋਂ 09.00 ਦੇ ਵਿਚਕਾਰ ਇੰਟਰਨੈੱਟ ਸੇਵਾਵਾਂ ਬੰਦ ਕਰਨ ਲਈ ਕਿਹਾ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ ''ਤੇ ਇੰਝ ਲਿਆਓ
https://www.youtube.com/watch?v=EJGTqSAyclA
ਨੇਪੀਡਾਵ ਦੇ ਇੱਕ ਹਸਪਤਾਲ ਵਿੱਚ ਕੰਮ ਕਰ ਰਹੇ ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ ਕਿ ਸੈਨਾ ਰਾਤ ਵੇਲੇ ਘਰਾਂ ਵਿੱਚ ਛਾਪੇ ਮਾਰ ਰਹੀ ਸੀ।
ਉਹ ਕਹਿੰਦੇ ਹਨ, "ਮੈਂ ਚਿੰਤਤ ਹਾਂ ਕਿਉਂਕਿ ਉਨ੍ਹਾਂ ਨੇ ਸ਼ਾਮ ਅੱਠ ਵਜੇ ਤੋਂ ਸਵੇਰੇ ਚਾਰ ਵਜੇ ਤੱਕ ਘਰ ਤੋਂ ਬਾਹਰ ਨਾ ਜਾਣ ਦਾ ਕਰਫਿਊ ਲਗਾਇਆ ਹੈ, ਪਰ ਇਸ ਦੌਰਾਨ ਪੁਲਿਸ ਅਤੇ ਸੁਰੱਖਿਆ ਬਲ ਸਾਨੂੰ ਗ੍ਰਿਫ਼ਤਾਰ ਕਰ ਸਕਦੇ ਹਨ।"
"ਇੱਕ ਦਿਨ ਪਹਿਲਾਂ ਉਹ ਘਰਾਂ ਵਿੱਚ ਦਾਖ਼ਲ ਹੋਏ, ਫੈਂਸ ਕੱਟ ਕੇ ਘਰਾਂ ਵਿੱਚ ਦਾਖ਼ਲ ਹੋਏ ਸਨ ਅਤੇ ਨਾਜਾਇਜ਼ ਢੰਗ ਨਾਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੇ ਸਨ। ਇਸੇ ਲਈ ਮੈਂ ਚਿੰਤਤ ਹਾਂ।"
ਯੰਗੂਨ ਵਿੱਚ ਅਮਰੀਕੀ ਦੂਤਾਵਾਸ ਨੇ ਦੇਸ਼ ਵਿੱਚ ਰਹਿੰਦੇ ਅਮਰੀਕੀਆਂ ਨੂੰ ਕਰਫਿਊ ਦੌਰਾਨ ਆਪਣੇ ਘਰੋਂ ਬਾਹਰ ਨਾ ਨਿਕਲਣ ਦੀ ਬੇਨਤੀ ਕੀਤੀ ਹੈ।
ਦੂਤਾਵਾਸ ਨੇ ਕਿਹਾ, "ਯੰਗੂਨ ਵਿੱਚ ਫੌਜ ਦੇ ਬਾਹਰ ਆਉਣ ਅਤੇ ਸਵੇਰੇ 1.00 ਵਜੇ ਤੋਂ ਸਵੇਰੇ 9.00 ਵਜੇ ਟੈਲੀਕਾਮ ਸੇਵਾਵਾਂ ਵਿੱਚ ਰੁਕਾਵਟ ਪਾਉਣ ਦੇ ਸੰਕੇਤ ਮਿਲੇ ਹਨ। ਬਰਮਾ (ਮਿਆਂਮਾਰ) ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਵੇਰੇ 8.00 ਵਜੇ ਤੋਂ ਸ਼ਾਮ 4.00 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ।"
https://twitter.com/ACSRangoon/status/1360948903705600000?s=20
ਸ਼ਨੀਵਾਰ ਨੂੰ ਫੌਜ ਨੇ ਕਿਹਾ ਕਿ ਸੱਤ ਵੱਡੇ ਪ੍ਰਚਾਰਕਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਫੌਜ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਵਿਰੋਧੀ ਕਾਰਕੁਨਾਂ ਨੂੰ ਪਨਾਹ ਨਾ ਦੇਣ।
ਮਿਆਂਮਾਰ ਤੋਂ ਆਈ ਵੀਡੀਓ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਲੋਕ ਅੱਧੀ ਰਾਤ ਨੂੰ ਸੁਰੱਖਿਆ ਬਲਾਂ ਦੇ ਛਾਪਿਆਂ ਬਾਰੇ ਗੁਆਂਢੀਆਂ ਨੂੰ ਚੇਤਾਵਨੀ ਦੇਣ ਲਈ ਭਾਂਡੇ ਵਜਾ ਰਹੇ ਹਨ।
ਸ਼ਨੀਵਾਰ ਨੂੰ ਫੌਜ ਨੇ ਉਸ ਕਾਨੂੰਨ ਨੂੰ ਵੀ ਮੁਅੱਤਲ ਕਰ ਦਿੱਤਾ ਜਿਸਦੇ ਤਹਿਤ ਕਿਸੇ ਵਿਅਕਤੀ ਨੂੰ ਚੌਵੀ ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਰੱਖਣ ਜਾਂ ਨਿੱਜੀ ਜਾਇਦਾਦ ਦੀ ਤਲਾਸ਼ ਲਈ ਅਦਾਲਤ ਦੇ ਹੁਕਮ ਦੀ ਲੋੜ ਪੈਂਦੀ ਹੈ।
ਇਹ ਵੀ ਪੜ੍ਹੋ-
- ਮਿਆਂਮਾਰ - ''ਰੋਹਿੰਗਿਆ ਹਿੰਦੂਆਂ ਦੀ ਸਮੂਹਿਕ ਕਬਰ''
- ਰੋਹਿੰਗਿਆ ਦੀ ਮਿਆਂਮਾਰ ਵਾਪਸੀ ਲਈ ਰਾਹ ਪੱਧਰਾ
- ਕਿਵੇਂ ਦਿਖਦੀ ਹੈ ਮਿਆਂਮਾਰ ਦੀ ‘ਭੂਤੀਆ ਰਾਜਧਾਨੀ’?

ਮਿਆਂਮਾਰ
- ਮਿਆਂਮਾਰ ਨੂੰ ਬਰਮਾ ਵੀ ਕਿਹਾ ਜਾਂਦਾ ਹੈ। 1962 ਤੋਂ 2001 ਤੱਕ ਇੱਥੇ ਫੌਜੀ ਸਾਸ਼ਨ ਰਿਹਾ ਸੀ।
- 1990 ਦੇ ਦਹਾਕੇ ਵਿੱਚ, ਆਂਗ ਸਾਨ ਸੂ ਚੀ ਨੇ ਮਿਆਂਮਾਰ ਦੇ ਫੌਜੀ ਸ਼ਾਸਕਾਂ ਨੂੰ ਚੁਣੌਤੀ ਦਿੱਤੀ ਸੀ। ਸਾਲ 2015 ਦੀਆਂ ਚੋਣਾਂ ਇੱਥੇ ਹੋਈਆਂ ਸਨ। ਆਂਗ ਸਾਨ ਸੂ ਚੀ ਦੀ ਅਗਵਾਈ ਵਾਲੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਨੇ ਇਕਪਾਸੜ ਚੋਣ ਜਿੱਤੀ।
- ਮਿਆਂਮਾਰ ਦੇ ਸਟੇਟ ਕੌਂਸਲਰ ਬਣਨ ਦੇ ਬਾਅਦ ਤੋਂ ਆਂਗ ਸਾਨ ਸੂ ਚੀ ਦੀ ਮਿਆਂਮਾਰ ਦੀ ਘੱਟਗਿਣਤੀ ਰੋਹਿੰਗਿਆ ਮੁਸਲਮਾਨਾਂ ਦੀ ਅਲੋਚਨਾ ਹੋਈ ਹੈ। ਲੱਖਾਂ ਰੋਹਿੰਗਿਆ ਨੇ ਮਿਆਂਮਾਰ ਤੋਂ ਪਰਵਾਸ ਕਰਕੇ ਬੰਗਲਾਦੇਸ਼ ਵਿੱਚ ਪਨਾਹ ਲਈ।
- 1 ਫਰਵਰੀ 2021 ਨੂੰ, ਫ਼ੌਜ ਨੇ ਚੁਣੀ ਹੋਈ ਸਰਕਾਰ ਦਾ ਤਖ਼ਤਾਪਲਟ ਕਰ ਸੂਚੀ ਨੂੰ ਨਜ਼ਰਬੰਦ ਕਰ ਦਿੱਤਾ ਅਤੇ ਕਈ ਹੋਰ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ।


ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=xMKo5oF3lOQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9d864303-21ee-4440-9e79-bb737c0b8220'',''assetType'': ''STY'',''pageCounter'': ''punjabi.international.story.56066193.page'',''title'': ''ਮਿਆਂਮਾਰ ਤਖ਼ਤਾਪਲਟ: ਸੜਕਾਂ \''ਤੇ ਫੌਜ ਦੀਆਂ ਹਥਿਆਰਬੰਦ ਗੱਡੀਆਂ, ਇੰਟਰਨੈੱਟ ਵੀ ਬੰਦ'',''published'': ''2021-02-15T02:57:01Z'',''updated'': ''2021-02-15T02:57:01Z''});s_bbcws(''track'',''pageView'');