ਰੋਹਤਕ ਦੇ ਕਾਲਜ ਵਿੱਚ ਫਾਈਰਿੰਗ: ਪਹਿਲਵਾਨਾਂ ਸਣੇ 5 ਮੌਤਾਂ, ਜਾਣੋ ਕੀ ਸੀ ਹਮਲੇ ਦੀ ਵਜ੍ਹਾ
Saturday, Feb 13, 2021 - 11:19 AM (IST)

ਰੋਹਤਕ ਦੇ ਜਾਟ ਕਾਲਜ ਜੇ ਜਿਮਨੇਜ਼ੀਅਮ ਹਾਲ ਸ਼ੁੱਕਰਵਾਰ ਦੇਰ ਸ਼ਾਮ ਨੂੰ ਹੋਈ ਫਾਇਰਿੰਗ ਦੀ ਘਟਨਾ ਵਿੱਚ ਪੰਜ ਪਹਿਲਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਬੀਬੀਸੀ ਪੰਜਾਬੀ ਦੇ ਸਹਿਯੋਗੀ ਸਤ ਸਿੰਘ ਮੁਤਾਬਕ ਗੋਲੀ ਰੈਸਲਰਾਂ ਦੇ ਦੂਜੇ ਗਰੁੱਪ ਵੱਲੋਂ ਚਲਾਈ ਗਈ। ਬਾਕਸਰਾਂ ਦੀ ਆਪਸੀ ਲਾਗ-ਡਾਟ ਸੀ।
Click here to see the BBC interactiveਇਹ ਵੀ ਪੜ੍ਹੋ:
- ਕਿਸਾਨ ਅੰਦੋਲਨ ਨੂੰ ਖ਼ਾਲਿਸਤਾਨੀ ਮਦਦ ਮਿਲਣ ਦਾ ਇਲਜ਼ਾਮ ਕੀ ਭਾਰਤ ''ਤੇ ਪੁੱਠਾ ਪੈ ਰਿਹਾ ਹੈ
- ਰਾਹੁਲ ਦੇ ਚੀਨ ਬਾਰੇ ਸਵਾਲ ’ਤੇ ਭਾਜਪਾ ਅਤੇ ਰੱਖਿਆ ਮੰਤਰਾਲਾ ਨੇ ਇਹ ਦਿੱਤਾ ਜਵਾਬ
- ਮਹੂਆ ਮੋਇਤਰਾ ਨੇ ਦੱਸਿਆ ਭਾਜਪਾ ਦੇ ''ਜੈ ਸ਼੍ਰੀ ਰਾਮ'' ਨਾਅਰੇ ਦਾ ਕਾਰਨ
ਪ੍ਰਾਪਤ ਵੇਰਵਿਆਂ ਮੁਤਾਬਕ ਸੁਖਵਿੰਦਰ ਸਿੰਘ ਧੱਕੇ ਨਾਲ ਕਾਲਜ ਜਿਮਨੇਜ਼ੀਅਮ ਵਿੱਚ ਦਾਖ਼ਲ ਹੋਇਆ ਜਿੱਥੇ ਪਹਿਲਾਂ ਤੋਂ ਕੁਝ ਪਹਿਲਵਾਨ ਪ੍ਰੈਕਟਿਸ ਕਰ ਰਹੇ ਸਨ। ਸੁਖਵਿੰਦਰ ਸਿੰਘ ਨੇ ਅੰਦਰ ਆਉਂਦਿਆਂ ਹੀ ਮੁੱਖ ਕੋਚ ਮਨੋਜ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗੋਲੀ ਮਾਰੀ।
ਜਦੋਂ ਮੌਕੇ ''ਤੇ ਮੌਜੂਦ ਹੋਰ ਲੋਕ ਮਨੋਜ ਨੂੰ ਬਚਾਉਣ ਆਏ ਤਾਂ ਸੁਖਵਿੰਦਰ ਸਿੰਘ ਨੇ ਗੋਲੀਆ ਉਨ੍ਹਾਂ ਵੱਲ ਮੋੜ ਦਿੱਤੀਆਂ। ਕਾਰਵਾਈ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਜਿਮਨੇਜ਼ੀਅਮ ਨੂੰ ਬੰਦ ਕਰ ਦਿੱਤਾ ਅਤੇ ਆਪਣੀ ਕਾਰ ਵਿੱਚ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਉਸ ਨਾਲ ਛੇ ਜਣੇ ਹੋਰ ਸਨ।
ਮੁਲਜ਼ਮ ਸੁਖਵਿੰਦਰ ਸਿੰਘ ਹਰਿਆਣੇ ਦੇ ਸੋਨੀਪਤ ਜ਼ਿਲ੍ਹੇ ਵਿੱਚ ਬਰੋਦਾ ਪਿੰਡ ਦਾ ਹੈ।
ਰੋਹਤਕ ਦੇ ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਐੱਫ਼ਆਈਆਰ ਦਰਜ ਕਰ ਕੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਪੰਜ ਜਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਜਦ ਕਿ ਦੋ ਹੋਰ ਜਿਨ੍ਹਾਂ ਵਿੱਚ ਇੱਕ ਬੱਚਾ ਵੀ ਹੈ ਜ਼ਖ਼ਮੀ ਹਨ। ਮੁਢਲੀ ਜਾਂਚ ਮੁਤਾਬਕ ਹਮਲੇ ਦੀ ਵਜ੍ਹਾ ਪੁਰਾਣੀ ਲਾਗਡਾਟ ਦੱਸੀ ਜਾ ਰਹੀ ਹੈ। ਮੁਲਜ਼ਮ ਨੂੰ ਫੜਨ ਲਈ ਪੁਲਿਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਐੱਫ਼ਾਈਆਰ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿੱਚੋਂ ਇੱਕ (ਕੋਚ) ਨੇ ਇੱਕ ਮਹਿਲਾ ਰੈਸਲਰ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਕਾਲਜ ਵਿੱਚ ਨਾ ਆਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
https://www.youtube.com/watch?v=-Oftp_BNI2M
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d5536291-b8b7-445f-b7c7-ff891f465f16'',''assetType'': ''STY'',''pageCounter'': ''punjabi.india.story.56051647.page'',''title'': ''ਰੋਹਤਕ ਦੇ ਕਾਲਜ ਵਿੱਚ ਫਾਈਰਿੰਗ: ਪਹਿਲਵਾਨਾਂ ਸਣੇ 5 ਮੌਤਾਂ, ਜਾਣੋ ਕੀ ਸੀ ਹਮਲੇ ਦੀ ਵਜ੍ਹਾ'',''published'': ''2021-02-13T05:43:31Z'',''updated'': ''2021-02-13T05:43:31Z''});s_bbcws(''track'',''pageView'');