ਆਮ ਆਦਮੀ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ, ‘ਆਪ ਅਜਿਹਾ ਮੁੱਖ ਮੰਤਰੀ ਦੇਵੇਗੀ ਜਿਸ ਤੇ ਸਾਰੇ ਪੰਜਾਬ ਨੂੰ ਮਾਣ ਹੋਵੇਗਾ’ - ਪ੍ਰੈੱਸ ਰਿਵੀਊ

Friday, Feb 12, 2021 - 08:34 AM (IST)

ਆਮ ਆਦਮੀ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ, ‘ਆਪ ਅਜਿਹਾ ਮੁੱਖ ਮੰਤਰੀ ਦੇਵੇਗੀ ਜਿਸ ਤੇ ਸਾਰੇ ਪੰਜਾਬ ਨੂੰ ਮਾਣ ਹੋਵੇਗਾ’ - ਪ੍ਰੈੱਸ ਰਿਵੀਊ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਸ ਨੇ 2017 ਦੀਆਂ ਚੋਣਾਂ ''ਚ ਹੋਈਆਂ ਗਲਤੀਆਂ ਤੋਂ ਸਬਕ ਲਏ ਹਨ ਅਤੇ 2022 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਲਈ "ਪੰਜਾਬ ਦੇ ਤਿੰਨ ਕਰੋੜ ਲੋਕਾਂ ਵਿੱਚੋਂ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਉੱਪਰ ਸਾਰੇ ਪੰਜਾਬ ਨੂੰ ਮਾਣ ਹੋਵੇਗਾ।"

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਪਾਰਟੀ ਦੇ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਖੇਤੀ ਕਾਨੂੰਨ ਅਗਲੇ ਸਾਲ ਦੀ ਸਿਆਸੀ ਪਰਿਭਾਸ਼ਾ ਤੈਅ ਕਰਨਗੇ।

Click here to see the BBC interactive

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਅਤੇ ਭਾਜਪਾ ਨੂੰ ਲੋਕ ਨਫ਼ਰਤ ਕਰਦੇ ਹਨ ਅਤੇ ਇਹ ਪਾਰਟੀਆਂ ਕਗਾਰ ''ਤੇ ਖੜ੍ਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਹਰਸਿਮਰਤ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਭਾਜਪਾ ਤਾਂ ਕਗਾਰ ਉੱਪਰ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ, "ਸੀਟਾਂ ਭੁੱਲ ਜਾਓ, ਭਾਜਪਾ ਸਮਾਪਤ ਹੋ ਚੁੱਕੀ ਹੈ" ਅਤੇ "ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਨੌਕਰਸ਼ਾਹੀ ਦੇ ਹਵਾਲੇ ਕਰ ਛੱਡੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੀਏਏ ਟੀਕਾਕਰਨ ਤੋਂ ਬਾਅਦ ਲਾਗੂ ਹੋਵੇਗਾ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਕੋਰੋਨਾਵਾਇਰਸ ਵੈਕਸੀਨੇਸ਼ਨ ਤੋਂ ਬਾਅਦ ਅਮਲ ਵਿੱਚ ਲਿਆਂਦਾ ਜਾਵੇਗਾ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪੱਛਮੀ ਬੰਗਾਲ ਦੇ ਠਾਕੁਰਨਗਰ ਵਿੱਚ ਬੋਲਦਿਆਂ ਉਨਾਂ ਨੇ ਕਿਹਾ ਕਿ ਕੋਰੋਨਾਵਾਇਰਸ ਟੀਕਾਕਰਨ ਮੁੱਕਣ ਤੋਂ ਬਾਅਦ ਪੱਛਮੀ ਬੰਗਾਲ ਦੇ ਮਤੂਆ ਭਾਈਚਾਰੇ ਸਮੇਤ ਦੇਸ਼ ਵਿੱਚ ਰਫ਼ੂਜੀਆਂ ਨੂੰ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਘੱਟ-ਗਿਣਤੀਆਂ ਨੂੰ ਗੁਮਰਾਹ ਕਰ ਰਹੀਆਂ ਹਨ ਅਤੇ ਨਾਗਰਿਕਤਾ ਸੋਧ ਕਾਨੂੰਨ ਨਾਲ ਭਾਰਤੀ ਘੱਟ-ਗਿਣਤੀਆਂ ਦੀ ਨਾਗਰਿਕਤਾ ਉੱਪਰ ਕੋਈ ਅਸਰ ਨਹੀਂ ਪਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਜੈ ਸ਼੍ਰੀਰਾਮ ਦੇ ਨਾਅਰੇ ਲਗਵਾਏ ਅਤੇ ਮਮਤਾ ਬੈਨਰਜੀ ਉੱਪਰ ਹਮਲਾ ਕਰਦਿਆਂ ਜਲਸੇ ਵਿੱਚ ਸ਼ਾਮਲ ਲੋਕਾਂ ਨੂੰ ਪੁੱਛਿਆ ਕਿ ਜੈ ਸ਼੍ਰੀਰਾਮ ਦਾ ਨਾਅਰਾ ਇੱਥੇ ਨਹੀਂ ਲੱਗੇਗਾਂ ਤਾਂ ਪਾਕਿਸਤਾਨ ਵਿੱਚ ਲ਼ੱਗੇਗਾ?

ਧਰਮ ਬਦਲਣ ਵਾਲੇ ਦਲਿਤਾਂ ਦੇ ਰਾਖਵੇਂਕਰਨ ਬਾਰੇ ਸਰਕਾਰ ਨੇ ਕੀ ਕਿਹਾ

ਰਵੀ ਸ਼ੰਕਰ ਪ੍ਰਸਾਦ
Getty Images

ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰਾਜ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਧਰਮ ਬਦਲ ਕੇ ਮੁਸਲਿਮ ਜਾਂ ਈਸਾਈ ਬਣਨ ਵਾਲੇ ਸ਼ਡਿਊਲ ਕਾਸਟ ਲੋਕਾਂ ਨੂੰ ਧਰਮ ਬਦਲਣ ਤੋਂ ਬਾਅਦ ਰਾਖਵੇਂਕਰਨ ਦਾ ਲਾਭ ਨਹੀਂ ਮਿਲੇਗਾ।

ਦਿ ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਧਰਮਾਂ ਵਿੱਚ ਜਾਣ ਵਾਲੇ ਲੋਕ ਸ਼ਡਿਊਲ ਕਾਸਟ ਭਾਈਚਾਰੇ ਲਈ ਰਾਖਵੀਆਂ ਸੀਟਾਂ ਉੱਪਰ ਚੋਣ ਨਹੀਂ ਲੜ ਸਕਣਗੇ।

ਜਦਕਿ ਕੇਂਦਰੀ ਮੰਤਰੀ ਨੇ ਕਿਹਾ ਕਿ ਜੋ ਦਲਿਤ ਧਰਮ ਬਦਲ ਕੇ ਸਿੱਖ, ਬੋਧੀ, ਜੈਨੀ ਬਣਦੇ ਹਨ ਉਨ੍ਹਾਂ ਨੂੰ ਧਰਮ ਬਦਲੀ ਕਰਨ ਦੇ ਬਾਵਜੂਦ ਸ਼ਡਿਊਲ ਕਾਸਟ ਰਾਖਵੇਂਕਰਨ ਦਾ ਲਾਭ ਮਿਲਣਾ ਜਾਰੀ ਰਹੇਗਾ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''08942c2f-f09a-4314-aa9b-02b1e249232f'',''assetType'': ''STY'',''pageCounter'': ''punjabi.india.story.56035957.page'',''title'': ''ਆਮ ਆਦਮੀ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ, ‘ਆਪ ਅਜਿਹਾ ਮੁੱਖ ਮੰਤਰੀ ਦੇਵੇਗੀ ਜਿਸ ਤੇ ਸਾਰੇ ਪੰਜਾਬ ਨੂੰ ਮਾਣ ਹੋਵੇਗਾ’ - ਪ੍ਰੈੱਸ ਰਿਵੀਊ'',''published'': ''2021-02-12T02:57:04Z'',''updated'': ''2021-02-12T02:57:04Z''});s_bbcws(''track'',''pageView'');

Related News