ਕਿਸਾਨ ਅੰਦੋਲਨ: ਯੂਕੇ ਦੀ ਸੰਸਦ ਵਿੱਚ ਕਿਸਾਨਾਂ ਬਾਰੇ ਕੀ ਗੱਲਬਾਤ ਹੋਈ -5 ਅਹਿਮ ਖ਼ਬਰਾਂ

Friday, Feb 12, 2021 - 07:34 AM (IST)

ਕਿਸਾਨ ਅੰਦੋਲਨ: ਯੂਕੇ ਦੀ ਸੰਸਦ ਵਿੱਚ ਕਿਸਾਨਾਂ ਬਾਰੇ ਕੀ ਗੱਲਬਾਤ ਹੋਈ -5 ਅਹਿਮ ਖ਼ਬਰਾਂ

ਯੂਕੇ ਵਿੱਚ ਸਲ੍ਹੋ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ''ਚ ਚੱਲ ਰਹੇ ਕਿਸਾਨ ਅੰਦੋਲਨ ਦਾ ਮੁੱਦਾ ਇੱਕ ਵਾਰ ਮੁੜ ਯੂਕੇ ਦੀ ਸੰਸਦ ਵਿੱਚ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਯੂਕੇ ਪਾਰਲੀਮੈਂਟ ਦੇ ਕਰੀਬ 100 ਮੈਂਬਰਾਂ ਨੇ ਪ੍ਰਧਾਨਮੰਤਰੀ ਨੂੰ ਦਸਤਖ਼ਤ ਕਰਕੇ ਚਿੱਠੀ ਭੇਜੀ ਹੈ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਇਸ ਬਾਬਤ ਆਨਲਾਈਨ ਪਟੀਸ਼ਨ ''ਤੇ ਦਸਤਖ਼ਤ ਕੀਤੇ ਹਨ।

ਉਨ੍ਹਾਂ ਨੇ ਯੂਨੀਅਨਿਸਟ ਨੌਦੀਪ ਕੌਰ ਦਾ ਮਸਲਾ ਵੀ ਚੁੱਕਿਆ ਤੇ ਪਾਰਲੀਮੈਂਟ ''ਚ ਇਸ ਮੁੱਦੇ ''ਤੇ ਚਰਚਾ ਕਰਨ ਦੀ ਮੰਗ ਵੀ ਕੀਤੀ।

Click here to see the BBC interactive

ਜੈਕਬ ਰੀਜ਼ ਮੋਗ ਨੇ ਕਿਹਾ, "ਮਾਣਯੋਗ ਸੰਸਦ ਮੈਂਬਰ ਨੇ ਕਿਹਾ ਸ਼ਾਂਤੀਪੂਰਨ ਪ੍ਰਦਰਸ਼ਨ, ਬੋਲਣ ਦੀ ਆਜ਼ਾਦੀ ਤੇ ਇੰਟਰਨੈੱਟ ਦੀ ਆਜ਼ਾਦੀ ਬੁਨਿਆਦੀ ਅਧਿਕਾਰ ਹੈ ਤੇ ਭਾਰਤ ਲੋਕਤੰਤਰੀ ਦੇਸ ਹੈ ਤੇ ਇਸ ਨਾਲ ਸਾਡੇ ਮਜ਼ਬੂਤ ਰਿਸ਼ਤੇ ਹਨ।"

ਇਹ ਅਤੇ ਕਿਸਾਨ ਅੰਦੋਲਨ ਨਾਲ ਜੁੜਿਆ, ਸ਼ੁੱਕਰਵਾਰ ਦਾ ਹੋਰ ਵੱਡਾ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਭਾਰਤ ''ਚ ਬਣੀ ਕੂ ਐਪ ਕੀ ਹੈ?

ਮੰਗਲਵਾਰ ਨੂੰ ਟਵਿੱਟਰ ''ਤੇ ਰੁਕਾਵਟਾਂ ਵਿਚਾਲੇ ਬੁੱਧਵਾਰ ਨੂੰ ਟਵਿੱਟਰ ''ਤੇ #kooapp ਟਰੈਂਡ ਕਰਦਾ ਰਿਹਾ।

ਕੂ ਐਪ ਟਵਿੱਟਰ ਵਾਂਗ ਹੀ ਇੱਕ ਮਾਈਕ੍ਰੋਬਲਾਗਿੰਗ ਸਾਈਟ ਹੈ। ਇਸ ਨੂੰ ਮਾਰਚ 2020 ਵਿੱਚ ਲਾਂਚ ਕੀਤਾ ਗਿਆ ਸੀ। ਇਸ ਨੂੰ ਬੰਗਲੁਰੂ ਦੀ ਬੌਂਬੀਨੇਟ ਟੈਕਨੋਲਾਜੀਸ ਪ੍ਰਾਈਵੇਟ ਲਿਮੀਟਡ ਨੇ ਬਣਾਇਆ ਹੈ।

ਐਪ ਨੂੰ ਭਾਰਤ ਦੇ ਹੀ ਅਪਰਾਮਯਾ ਰਾਧਾਕ੍ਰਿਸ਼ਨਨ ਅਤੇ ਮਯੰਕ ਬਿਦਵਕਤਾ ਨੇ ਡਿਜ਼ਾਈਨ ਕੀਤਾ ਹੈ। ਇਸ ਲਈ ਇਸ ਨੂੰ ਟਵਿੱਟਰ ਦਾ ਦੇਸੀ ਵਰਜਨ ਵੀ ਕਿਹਾ ਜਾ ਰਿਹਾ ਹੈ।

ਕੂ ਐਪ ਅਜੇ ਚਾਰ ਭਾਰਤੀ ਭਾਸ਼ਾਵਾਂ ਵਿੱਚ ਉਲਬਧ ਹੈ, ਹਿੰਦੀ, ਤਮਿਲ, ਤੇਲੁਗੂ ਅਤੇ ਕੰਨੜ। ਪਲੇ ਸਟੋਰ ''ਤੇ ਇਸ ਦੇ ਇੱਕ ਮਿਲੀਅਨ ਤੋਂ ਵੱਧ ਡਾਊਨਲੋਡ ਹੋ ਗਏ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਭੀਮਾ ਕੋਰੇਗਾਓਂ ਮਾਮਲੇ ''ਚ ''ਸਬੂਤ ਪਲਾਂਟ'' ਕੀਤੇ ਗਏ?

ਭੀਮਾ ਕੋਰੇਗਾਓਂ
BBC
ਬਚਾਅ ਪੱਖ ਦਾ ਕਹਿਣਾ ਹੈ ਕਿ ਜਿਹੜੇ ਸਬੂਤਾਂ ਦੇ ਅਧਾਰ ਤੇ ਕੇਸ ਚੱਲ ਰਿਹਾ ਸੀ ਉਹੀ ਝੂਠੇ ਸਾਬਤ ਹੋ ਰਹੇ ਹਨ, ਤਾਂ ਕੇਸ ਰੱਦ ਹੋਣਾ ਚਾਹੀਦਾ ਹੈ ਤੇ ਸਬੂਤਾਂ ਦੀ ਜਾਂਚ ਹੋਣੀ ਚਾਹੀਦੀ ਹੈ

ਮਹਾਰਾਸ਼ਟਰ, ਪੁਣੇ ਦੇ ਭੀਮਾ ਕੋਰੇਗਾਓਂ ਵਿੱਚ ਸਾਲ 2018 ਵਿੱਚ ਹੋਈ ਹਿੰਸਾ ਬਾਰੇ ਹੁਣ ਤੱਕ ਹੋਈ ਜਾਂਚ ਅਤੇ ਗ੍ਰਿਫ਼ਤਾਰੀਆਂ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਇੱਕ ਰੋਪਰਟ ਮਗਰੋਂ ਕੌਮਾਂਤਰੀ ਚਰਚਾ ਦਾ ਵਿਸ਼ਾ ਬਣ ਗਈਆਂ ਹਨ।

ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਉੱਥੋਂ ਦੀ ਇੱਕ ਸਾਈਬਰ ਫੌਰੈਂਸਿਕ ਲੈਬ ਦੀ ਜਾਂਚ ਦੇ ਅਧਾਰ ''ਤੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਘੱਟੋ-ਘੱਟ ਇੱਕ ਵਿਅਕਤੀ ਖ਼ਿਲਾਫ਼ ਸਬੂਤ ਉਸ ਦੇ ਲੈਪਟਾਪ ਵਿੱਚ ਪਲਾਂਟ (ਰੱਖੇ) ਕੀਤੇ ਗਏ ਸਨ।

ਵਾਸ਼ਿੰਗਟਨ ਪੋਸਟ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਰਿਪੋਰਟ ਦੀ ਪੜਤਾਲ ਅਮਰੀਕਾ ਵਿੱਚ ਤਿੰਨ ਸੁਤੰਤਰ ਮੈਲਵੇਅਰ ਮਾਹਰਾਂ ਤੋਂ ਕਰਵਾਈ ਹੈ ਅਤੇ ਉਨ੍ਹਾਂ ਸਾਰਿਆਂ ਨੇ ਇਸ ਰਿਪੋਰਟ ਨੂੰ ਠੋਸ ਦੱਸਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਵਿਡ ਵੈਕਸੀਨਾਂ ਪੰਜਾਬ ਵਿੱਚ ਬਰਬਾਦ ਕਿਉਂ ਹੋ ਰਹੀਆਂ

ਕੋਵਿਡ ਵੈਕਸੀਨਾਂ
Getty Images

ਮਹਾਂਮਾਰੀ ਕੋਵਿਡ-19 ਲਈ ਵੈਕਸੀਨ ਲਾਉਣ ਦਾ ਕੰਮ ਭਾਰਤ ਵਿੱਚ 16 ਜਨਵਰੀ ਤੋਂ ਸ਼ੁਰੂ ਹੋ ਚੁੱਕਿਆ ਹੈ।

ਪੰਜਾਬ ਵਿੱਚ ਵੀ ਵੈਕਸੀਨ ਲੱਗ ਰਹੀ ਹੈ ਪਰ ਰਜਿਸਟਰਡ ਲਾਭਪਾਤਰੀਆਂ ਵਿੱਚੋਂ ਕਈ ਲੋਕ ਵੈਕਸੀਨ ਲਗਵਾਉਣ ਲਈ ਨਹੀਂ ਪਹੁੰਚ ਰਹੇ, ਜਿਸ ਕਰਕੇ ਇਹ ਵੈਕਸੀਨ ਬਰਬਾਦ ਵੀ ਹੋ ਰਹੀ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ, "9 ਫਰਵਰੀ ਤੱਕ ਅਸੀਂ 86,000 ਲਾਭਪਾਤਰੀਆਂ ਨੂੰ ਟੀਕਾ ਲਗਾ ਸਕੇ ਹਾਂ। ਸ਼ੁਰੂਆਤ ਵਿੱਚ ਸਭ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸਵਾਲ ਹੋਣ ਕਰਕੇ ਕਈ ਲੋਕ ਨਹੀਂ ਪਹੁੰਚ ਰਹੇ, ਜਿਸ ਕਾਰਨ ਵੈਕਸੀਨ ਬਰਬਾਦ ਵੀ ਹੋਈ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਚੀਨ ਸੁਪਰ ਸੈਨਿਕ ਬਣਾ ਰਿਹਾ ਹੈ?

ਸੂਪਰ ਫ਼ੌਜੀ
Getty Images

ਕੀ ਚੀਨ ''ਕੈਪਟਨ ਅਮਰੀਕਾ'' ਦਾ ਆਪਣਾ ਵੱਖਰਾ ਵਰਜ਼ਨ ਬਣਾ ਰਿਹਾ ਹੈ? ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਅਜਿਹੇ ਕਈ ਸੰਕੇਤ ਦਿੱਤੇ ਹਨ।

ਪਰ ਪ੍ਰਚਾਰ ਤੋਂ ਪਰੇ ਇੱਕ ਸੁਪਰ ਸੈਨਿਕ ਦੀ ਸੰਭਾਵਨਾ ਮਹਿਜ਼ ਕਲਪਨਾ ਨਹੀਂ ਹੈ ਅਤੇ ਸਿਰਫ਼ ਚੀਨ ਹੀ ਨਹੀਂ ਸਗੋਂ ਕਈ ਹੋਰ ਦੇਸ ਵੀ ਇਸ ਵਿੱਚ ਦਿਲਚਸਪੀ ਲੈ ਰਹੇ ਹਨ।

ਭਾਰੀ ਨਿਵੇਸ਼ ਅਤੇ ਮੋਹਰੀ ਰਹਿਣ ਦੀ ਇੱਛਾ ਕਾਰਨ ਦੁਨੀਆਂ ਦੀਆਂ ਸੈਨਾਵਾਂ ਤਕਨੀਕੀ ਨਵੇਂਪਣ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਹਨ।

ਇਸ ਇੱਛਾ ਨੇ ਸਿਰਫ਼ ਬੇਹੱਦ ਉੱਨਤ ਹੀ ਨਹੀਂ ਸਗੋਂ ਮਾਮੂਲੀ ਚੀਜ਼ਾਂ ਨੂੰ ਵੀ ਜਨਮ ਦਿੱਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d25d5481-d046-4a66-846d-7e51881f14df'',''assetType'': ''STY'',''pageCounter'': ''punjabi.india.story.56035896.page'',''title'': ''ਕਿਸਾਨ ਅੰਦੋਲਨ: ਯੂਕੇ ਦੀ ਸੰਸਦ ਵਿੱਚ ਕਿਸਾਨਾਂ ਬਾਰੇ ਕੀ ਗੱਲਬਾਤ ਹੋਈ -5 ਅਹਿਮ ਖ਼ਬਰਾਂ'',''published'': ''2021-02-12T01:54:56Z'',''updated'': ''2021-02-12T01:54:56Z''});s_bbcws(''track'',''pageView'');

Related News