ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੋਂ ਸੈਨਾ ਹਟਾਉਣ ਦਾ ਸਮਝੌਤਾ ਹੋਇਆ: ਰਾਜਨਾਥ ਸਿੰਘ

Thursday, Feb 11, 2021 - 12:19 PM (IST)

ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੋਂ ਸੈਨਾ ਹਟਾਉਣ ਦਾ ਸਮਝੌਤਾ ਹੋਇਆ: ਰਾਜਨਾਥ ਸਿੰਘ
ਰਾਜਨਾਥ ਸਿੰਘ
Getty Images

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਪੈਂਗੋਂਗ ਲੇਕ ਇਲਾਕੇ ਤੋਂ ਦੋਵੇਂ ਪੱਖ ਸੈਨਾ ਹਟਾਉਣ ਲਈ ਤਿਆਰ ਹੋ ਗਏ ਹਨ।

ਇਸ ਤੋਂ ਪਹਿਲਾਂ ਚੀਨ ਨੇ ਬੁੱਧਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਸੀ।

Click here to see the BBC interactive

ਰਾਜਨਾਥ ਸਿੰਘ ਨੇ ਕਿਹਾ, "ਮੈਨੂੰ ਸਦਨ ਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਦ੍ਰਿੜ ਇਰਾਦੇ ਤੇ ਟਿਕਾਊ ਗੱਲਬਾਤ ਦੇ ਨਤੀਜੇ ਵੱਜੋਂ ਚੀਨ ਦੇ ਨਾਲ ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੇ ਸੈਨਾ ਦੇ ਪਿੱਛੇ ਹਟਣ ਦਾ ਸਮਝੌਤਾ ਹੋ ਗਿਆ ਹੈ।"

ਇਹ ਵੀ ਪੜ੍ਹੋ:-

ਰਾਜਨਾਥ ਸਿੰਘ ਨੇ ਕਿਹਾ, "ਪੈਂਗੋਂਗ ਲੇਕ ਇਲਾਕੇ ਵਿੱਚ ਚੀਨ ਦੇ ਨਾਲ ਸੈਨਿਕਾਂ ਦੇ ਪਿੱਛੇ ਹਟਣ ਦਾ ਜੋ ਸਮਝੌਤਾ ਹੋਇਆ ਹੈ ਉਸ ਮੁਤਾਬਕ, ਦੋਵੇਂ ਪੱਖ ਅੱਗੇ ਦੀ ਤਾਇਨਾਤੀ ਨੂੰ ਪ੍ਰਮਾਣਿਕ ਤਰੀਕੇ ਨਾਲ ਹਟਾਉਣਗੇ।"

ਰਾਜਨਾਥ ਸਿੰਘ ਨੇ ਕਿਹਾ, "ਮੈਂ ਇਸ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਗੱਲਬਾਤ ਵਿੱਚ ਅਸੀਂ ਕੁਝ ਗੁਆਇਆ ਨਹੀਂ ਹੈ। ਸਦਨ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਹੁਣੇ ਵੀ ਐਲਏਸੀ ''ਤੇ ਤਾਇਨਾਤੀ ਤੇ ਪੈਟਰੋਲਿੰਗ ਦੇ ਬਾਰੇ ਕੁਝ ਵਿਵਾਦ ਬਚੇ ਹਨ।"

"ਇਨ੍ਹਾਂ ''ਤੇ ਸਾਡਾ ਧਿਆਨ ਅੱਗੇ ਦੀ ਗੱਲਬਾਤ ਦੌਰਾਨ ਰਹੇਗਾ। ਦੋਵੇਂ ਪੱਖ ਇਸ ਗੱਲ ਨਾਲ ਸਹਿਮਤ ਹਨ ਕਿ ਦੁਪੱਖੀ ਸਮਝੌਤੇ ਤੇ ਨਿਯਮਾਂ ਤਹਿਤ ਸੈਨਿਕਾਂ ਨੂੰ ਪਿੱਛੇ ਹਟਣ ਦੀ ਪੂਰੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕੀਤੀ ਜਾਵੇਗੀ।"

"ਇਹ ਉਮੀਦ ਹੈ ਕਿ ਚੀਨ ਵੱਲੋਂ ਸਾਡੇ ਨਾਲ ਮਿਲਕੇ ਬਚੇ ਹੋਏ ਮੁੱਦੇ ਵੀ ਹੱਲ ਕਰਨ ਦੀ ਕੋਸਿਸ਼ ਕੀਤੀ ਜਾਵੇਗੀ।"

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''768e350a-36ce-4bcd-80e8-0bf82243eeee'',''assetType'': ''STY'',''pageCounter'': ''punjabi.india.story.56020884.page'',''title'': ''ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੋਂ ਸੈਨਾ ਹਟਾਉਣ ਦਾ ਸਮਝੌਤਾ ਹੋਇਆ: ਰਾਜਨਾਥ ਸਿੰਘ'',''published'': ''2021-02-11T06:36:19Z'',''updated'': ''2021-02-11T06:36:19Z''});s_bbcws(''track'',''pageView'');

Related News