ਹਰਸਿਮਰਤ ਨੇ ਸੰਸਦ ''''ਚ ਅਦੋਲਨ ''''ਚ ਜਾਨ ਗੁਆ ਚੁੱਕੇ ਕਿਸਾਨਾਂ ਦਾ ਪੋਸਟਰ ਦਿਖਾ ਕੇ ਕੀ ਕਿਹਾ

Wednesday, Feb 10, 2021 - 08:04 AM (IST)

ਹਰਸਿਮਰਤ ਨੇ ਸੰਸਦ ''''ਚ ਅਦੋਲਨ ''''ਚ ਜਾਨ ਗੁਆ ਚੁੱਕੇ ਕਿਸਾਨਾਂ ਦਾ ਪੋਸਟਰ ਦਿਖਾ ਕੇ ਕੀ ਕਿਹਾ

ਅਕਾਲੀ ਸਾਂਸਦ ਅਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਵੱਲੋਂ ਅੰਦੋਲਨਕਾਰੀਆਂ ਨੂੰ ਅੰਦੋਲਨਜੀਵੀ ਜਿਸ ਨੂੰ ਉਨ੍ਹਾਂ ਨੇ ਪਰਜੀਵੀਆਂ ਦੇ ਬਰਾਬਰ ਦੱਸਿਆ ਸੀ, ਕਹੇ ਜਾਣ ''ਤੇ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਕਿਹਾ ਤੁਸੀਂ ਉਸ ਕਿਸਾਨ ਨੂੰ ਪਰਜੀਵੀ ਕਹਿੰਦੇ ਹੋ ਜੋ ਅੰਨ ਉਗਾ ਕੇ ਸਾਰਿਆਂ ਦਾ ਢਿੱਡ ਭਰਦਾ ਹੈ।

Click here to see the BBC interactive

ਉਨ੍ਹਾਂ ਨੇ ਕਿਹਾ ਕਿ ਕੇਸਰੀ ਨਿਸ਼ਾਨ ਜਿਸ ਨੂੰ ਪ੍ਰਧਾਨ ਮੰਤਰੀ ਸਣੇ ਸਾਰੇ ਵਿਸ਼ਵ ਆਗੂ ਸਿਰ ''ਤੇ ਲਗਾ ਕੇ ਘੁੰਮਦੇ ਹਨ ਉਸ ਨੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਅਤੇ ਗਾਹਕ ਮਾਮਲਿਆਂ ਬਾਰੇ ਵਰਕਿੰਗ ਗਰੁੱਪ ਦੇ ਮੈਂਬਰ ਹੁੰਦਿਆਂ ਪ੍ਰਧਾਨ ਮੰਤਰੀ ਨੇ ਖ਼ੁਦ ਤਤਕਾਲੀ ਮੁੱਖ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਿਫ਼ਾਰਿਸ਼ ਕੀਤੀ ਸੀ ਕਿ ਕਿਸਾਨ ਦੀ ਜਿਣਸ ਦੀ ਐੱਮਐੱਸਪੀ ਤੋਂ ਥੱਲੇ ਕਿਸੇ ਹਾਲਤ ਵਿੱਚ ਖ਼ਰੀਦ ਨਹੀਂ ਹੋਣੀ ਚਾਹੀਦੀ ਤਾਂ ਛੇ ਸਾਲਾਂ ਵਿੱਚ ਅਜਿਹਾ ਕੀ ਹੋ ਗਿਆ?

ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੇ ਘਟਨਾਕ੍ਰਮ ਬਾਰੇ ਸੂਹੀਆ ਏਜੰਸੀਆਂ ਦੀ ਅਸਫ਼ਲਤਾ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ?

Click here to see the BBC interactive

ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਦਾ ਮੰਡ ਦੇਖੋ ਇਨ੍ਹਾਂ ਨੇ ਕਿਸਾਨਾਂ ਨੂੰ ਵਿਚੋਲੀਆ, ਨਕਸਲ ਅਤੇ ਖ਼ਾਲਿਸਤਾਨੀ ਕਹਿ ਕੇ ਬਦਨਾਮ ਕੀਤਾ ਅਤੇ ਕਿਸੇ ਵੀ ਮੰਤਰੀ ਨੂੰ ਉਨ੍ਹਾਂ ਦੀ ਭਲਾਈ ਲਈ ਨਹੀਂ ਭੇਜਿਆ।

ਸਰਕਾਰ ਵਿਰੋਧ ਕਰ ਰਹੇ ਨੌਜਵਾਨਾ ਅਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਦਮਨ ਦੀ ਨੀਤੀ ਅਪਣਾ ਰਹੀ ਹੈ।

https://www.facebook.com/BBCnewsPunjabi/videos/3536019763288795

ਦੀਪ ਸਿੱਧੂ ਦੀ ਗ੍ਰਿਫਤਾਰੀ ਬਾਰੇ ਦਿੱਲੀ ਪੁਲਿਸ ਨੇ ਕੀ-ਕੀ ਦੱਸਿਆ

26 ਜਨਵਰੀ ਦੀ ਦਿੱਲੀ ਹਿੰਸਾ ਦੇ ਵਿੱਚ ਮੁਲਜ਼ਮ ਦੀਪ ਸਿੱਧੂ ਨੂੰ ਦਿੱਲੀ ਦੀ ਇੱਕ ਅਦਾਲਤ ਮੰਗਲਵਾਰ ਨੂੰ 7 ਦਿਨਾਂ ਦੀ ਪੁਲਿਸ ਕਸਟੱਡੀ ਵਿੱਚ ਭੇਜ ਦਿੱਤਾ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇੱਕ ਟੀਮ ਨੇ ਦੀਪ ਸਿੱਧੂ ਨੂੰ ਸੋਮਵਾਰ ਰਾਤ ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡੀਸੀਪੀ ਸੰਜੀਵ ਯਾਦਵ ਨੇ ਦੱਸਿਆ, ਦੀਪ ਸਿੱਧੂ ਨੂੰ ਹੁਣ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਕਰਾਈਮ ਬਰਾਂਚ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਦੀਪ ਸਿੱਧੂ ਦੀਆਂ ਸੋਸ਼ਲ ਪੋਸਟਾਂ ਅਮਰੀਕਾ ਤੋਂ ਪੈ ਰਹੀਆਂ ਸਨ।

26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਕਿਸਾਨ ਟਰੈਕਟਰ ਪਰੇਡ ਦੇ ਕਿਸਾਨਾਂ ਤੇ ਪੁਲਿਸ ਵੱਲੋਂ ਤੈਅ ਖੀਤੇ ਰੂਟ ਤੋਂ ਵੱਖ ਜਾ ਕੇ ਕੁਝ ਭੀੜ ਲਾਲ ਕਿਲੇ ਪਹੁੰਚ ਗਈ। ਉੱਥੇ ਜੋ ਕੁਝ ਵਾਪਰਿਆ ਉਸ ਦੀਆਂ ਤਸਵੀਰਾਂ ਸਾਰੀ ਦੁਨੀਆਂ ਨੇ ਦੇਖੀਆਂ।

ਬਾਅਦ ਵਿੱਚ ਕਿਹਾ ਗਿਆ ਕਿ ਪੁਲਿਸ ਜਾਣ-ਬੁੱਝ ਕੇ ਕਿਸਾਨਾਂ ਨੂੰ ਲਾਲ ਕਿਲੇ ਵੱਲ ਭੇਜ ਰਹੀ ਸੀ ਰਾਹ ਪੁੱਛਣ ਵਾਲਿਆਂ ਨੂੰ ਟਰੈਕਟਰ ਮਾਰਚ ਦਾ ਰਾਹ ਦੱਸਣ ਦੀ ਥਾਂ ਲਾਲ ਕਿਲੇ ਦਾ ਰਸਤਾ ਦੱਸਿਆ ਗਿਆ।

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''98b22664-0533-431a-a3d3-398823623acc'',''assetType'': ''STY'',''pageCounter'': ''punjabi.india.story.56006057.page'',''title'': ''ਹਰਸਿਮਰਤ ਨੇ ਸੰਸਦ \''ਚ ਅਦੋਲਨ \''ਚ ਜਾਨ ਗੁਆ ਚੁੱਕੇ ਕਿਸਾਨਾਂ ਦਾ ਪੋਸਟਰ ਦਿਖਾ ਕੇ ਕੀ ਕਿਹਾ'',''published'': ''2021-02-10T02:29:06Z'',''updated'': ''2021-02-10T02:29:06Z''});s_bbcws(''track'',''pageView'');

Related News