ਜਗਤਾਰ ਸਿੰਘ ਜੌਹਲ: ‘ਮੇਰੇ ਕੱਪੜੇ ਉਤਾਰੇ ਗਏ, ਮੈਨੂੰ ਕੁੱਟਿਆ ਤੇ ਬਿਜਲੀ ਦੇ ਝਟਕੇ ਦਿੱਤੇ’ - 5 ਅਹਿਮ ਖ਼ਬਰਾਂ

Wednesday, Feb 10, 2021 - 07:19 AM (IST)

ਜਗਤਾਰ ਸਿੰਘ ਜੌਹਲ: ‘ਮੇਰੇ ਕੱਪੜੇ ਉਤਾਰੇ ਗਏ, ਮੈਨੂੰ ਕੁੱਟਿਆ ਤੇ ਬਿਜਲੀ ਦੇ ਝਟਕੇ ਦਿੱਤੇ’ - 5 ਅਹਿਮ ਖ਼ਬਰਾਂ
ਜਗਤਾਰ ਜੌਹਲ ਟਾਰਗੇਟ ਕਿਲਿੰਗ ਦੇ ਇਲਜ਼ਾਮਾਂ ਹੇਠ ਚਾਰ ਨਵੰਬਰ ਤੋਂ ਜੇਲ੍ਹ ਵਿੱਚ ਹੈ
BBC
ਜਗਤਾਰ ਜੌਹਲ ਟਾਰਗੇਟ ਕਿਲਿੰਗ ਦੇ ਇਲਜ਼ਾਮਾਂ ਹੇਠ ਚਾਰ ਨਵੰਬਰ ਤੋਂ ਜੇਲ੍ਹ ਵਿੱਚ ਹੈ

ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਅਪਰਾਧ ਸਾਬਤ ਹੋਏ ਬਿਨਾਂ ਹੀ ਤਿੰਨ ਸਾਲਾਂ ਤੋਂ ਭਾਰਤੀ ਜੇਲ੍ਹ ''ਚ ਬੰਦ ਹਨ।

ਉਹ ਬਿਨਾਂ ਸਜ਼ਾ ਜੇਲ੍ਹ ਵਿੱਚ ਬੰਦ ਹਜ਼ਾਰਾਂ ਭਾਰਤੀ ਕੈਦੀਆਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਮਾਮਲਾ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਕਾਰਨ ਕੌਮਾਂਤਰੀ ਚਰਚਾ ਦਾ ਵਿਸ਼ਾ ਹੈ।

ਜੌਹਲ ਨੇ ਆਪਣੇ ਵਕੀਲ ਜ਼ਰੀਏ ਬੀਬੀਸੀ ਨੂੰ ਦੱਸਿਆ ਉਨ੍ਹਾਂ ਨੂੰ ''ਝੂਠਾ ਫ਼ਸਾਇਆ ਜਾ ਰਿਹਾ ਹੈ।

Click here to see the BBC interactive

ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਤੋਂ ਕੋਰੇ ਹਲਫੀਆਂ ਬਿਆਨ ਵਾਲੇ ਕਾਗਜ਼ ਉੱਤੇ ਹਸਤਾਖ਼ਰ ਕਰਵਾਉਣ ਲਈ ਤਸ਼ੱਦਦ ਢਾਹੇ ਗਏ।

ਬੀਬੀਸੀ ਪੱਤਰਕਾਰ ਰਜਨੀ ਵੈਦਿਆਨਾਥਨ ਦੀ ਜੌਹਲ ਦੇ ਮਾਮਲੇ ਵਿੱਚ ਇਹ ਰਿਪੋਰਟ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਨਵੇਂ ਜਬਰਨ ਧਰਮ ਤਬਦੀਲੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਪਹਿਲੇ ਸ਼ਖ਼ਸ ਦੀ ਕਹਾਣੀ

ਊਵੈਸ ਅਤੇ ਉਨ੍ਹਾਂ ਦੇ ਪਿਤਾ ਮੁੰਹਮਦ
BBC
ਊਵੈਸ ਅਤੇ ਉਨ੍ਹਾਂ ਦੇ ਪਿਤਾ ਮੁੰਹਮਦ

ਊਵੈਸ ਦੇ ਪਿਤਾ ਨੇ ਕਿਹਾ, "ਅਸੀਂ ਤਾਂ ਮੁਸਲਮਾਨ ਹਾਂ ਅਤੇ ਇਹ ਇੱਕ ਹਕੀਕਤ ਹੈ। ਇਸ ਲਈ ਅਸੀਂ ਕੋਈ ਵਧੇਰੇ ਆਸ ਨਹੀਂ ਰੱਖਦੇ ਹਾਂ।"

ਊਵੈਸ ਅਜਿਹੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਨਵੇਂ ਜ਼ਬਰਦਸਤੀ ਧਰਮ ਤਬਦੀਲੀ ਵਿਰੋਧੀ ਕਾਨੂੰਨ ਤਹਿਤ ਹਿਰਾਸਤ ''ਚ ਲਿਆ ਗਿਆ ਹੈ।

ਊਵੈਸ ਨੂੰ ਦੇਵਰਨੀਆ ਪੁਲਿਸ ਥਾਣੇ, ਬਰੇਲੀ ਦੇ ਸ਼ਰੀਫ ਨਗਰ ਪਿੰਡ ਦੇ ਟੀਕਾਰਾਮ ਦੀ ਸ਼ਿਕਾਇਤ ''ਤੇ 28 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇੱਥੇ ਕਲਿੱਕ ਕਰ ਕੇ ਪੜ੍ਹੋ ਕੀ ਹੈ ਊਵੈਸ ਦੀ ਕਹਾਣੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਦਿੱਲੀ ਵਿੱਚ ਗ੍ਰਿਫ਼ਤਾਰ ਸਾਬਕਾ ਫੌਜੀ ਬਾਰੇ ਕੀ ਕਹਿੰਦੇ ਪਿੰਡ ਵਾਲੇ

ਹਰਿਆਣਾ ਦੇ ਰੋਹਤਕ ਦੇ ਪਿੰਡ ਬਨਿਆਨੀ ''ਚ ਰਹਿੰਦੇ ਜੀਤ ਸਿੰਘ ਨੂੰ 26 ਜਨਵਰੀ ਵਾਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਜੀਤ ਸਿੰਘ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨੌਰੀ ਖੁਰਦ ਦੇ ਰਹਿਣ ਵਾਲੇ ਹਨ। ਉਹ ਬਨਿਆਨੀ ਪਿੰਡ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਰਦੁਆਰੇ ਵਿੱਚ ਰਹਿੰਦੇ ਸਨ।

ਜੀਤ ਸਿੰਘ ਦੇ ਰਿਸ਼ਤੇਦਾਰ ਰਛਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੇਸ ਦੀ ਪੈਰਵੀ ਲਈ ਫਿਲਹਾਲ ਕੋਈ ਸੰਗਠਨ ਅੱਗੇ ਨਹੀਂ ਆਇਆ ਹੈ।

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਉੱਤਰਾਖੰਡ ਤਰਾਸਦੀ ਵਿੱਚ ਪਾਵਰ ਪ੍ਰਾਜੈਕਟਾਂ ਦਾ ਕਿੰਨਾ ਹੱਥ

ਉੱਤਰਾਖੰਡ ਵਿੱਚ ਐਤਵਾਰ ਨੂੰ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ ਲਗਭਗ 170 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਇਸ ਸਾਰੇ ਨੁਕਸਾਨ ਦੇ ਪਿੱਛੇ ਉੱਤਰਾਖੰਡ ਦੇ ਚਮੋਲੀ ਵਿੱਚ ਚੱਲ ਰਹੇ ਹਾਈਡਰੋਪਾਵਰ ਪ੍ਰਾਜੈਕਟ ਨੂੰ ਇੱਕ ਵੱਡੀ ਵਜ੍ਹਾ ਦੱਸਿਆ ਜਾ ਰਿਹਾ ਹੈ।

ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਵਜ੍ਹਾ ਨਾਲ ਜੰਗਲ ਕੱਟੇ ਜਾ ਰਹੇ ਹਨ, ਨਦੀਆਂ-ਨਾਲਿਆਂ ਦੇ ਵਹਾਅ ਨੂੰ ਰੋਕਿਆ ਜਾ ਰਿਹਾ ਹੈ। ਕੁਦਰਤ ਨਾਲ ਜਦੋਂ ਇਸ ਤਰ੍ਹਾਂ ਛੇੜਛਾੜ ਹੁੰਦੀ ਹੈ ਤਾਂ ਉਹ ਆਪਣੇ ਤਰੀਕੇ ਨਾਲ ਬਦਲਾ ਲੈਂਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜੇ ਟਰੰਪ ਮਹਾਦੋਸ਼ ਵਿੱਚ ਹਾਰ ਗਏ ਤਾਂ ਕੀ ਹੋਵੇਗਾ

ਡੌਨਲਡ ਟਰੰਪ
Reuters
ਡੌਨਲਡ ਟਰੰਪ ਉੱਤੇ ਇੱਕ ਸਾਲ ਵਿੱਚ ਦੋ ਵਾਰ ਮਹਾਦੋਸ਼ ਦਾ ਮੁਕੱਦਮਾ ਚੱਲਿਆ

ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ''ਤੇ ਅਹੁਦਾ ਛੱਡਣ ਤੋਂ ਬਾਅਦ ਮੁਕੱਦਮਾ ਚੱਲ ਰਿਹਾ ਹੈ।

ਡੌਨਲਡ ਟਰੰਪ ਇਸ ਮਹਾਦੋਸ਼ ਦੇ ਮੁਕਦਮੇ ਵਿੱਚ ਦੋਸ਼ੀ ਸਾਬਿਤ ਹੋ ਜਾਂਦੇ ਤਾਂ ਉਹ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ''ਤੇ ਮਹਾਦੋਸ਼ ਦਾ ਮੁਕਦਮਾ ਚੱਲਿਆ ਤੇ ਉਹ ਦੋਸ਼ੀ ਵੀ ਸਾਬਿਤ ਹੋਏ।

ਜੇ ਇਲਜ਼ਾਮ ਸਾਬਿਤ ਹੋ ਜਾਂਦੇ ਹਨ ਤਾਂ ਟਰੰਪ ਕਿਸੇ ਵੀ ਸਰਕਾਰੀ ਅਹੁਦੇ ਨੂੰ ਨਹੀਂ ਸਾਂਭ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਰਾਸ਼ਟਰਪਤੀ ਦੀ ਪੈਨਸ਼ਨ ਤੇ ਹੋਰ ਸਹੂਲਤਾਂ ਵੀ ਗੁਆਉਣੀਆਂ ਪੈ ਸਕਦੀਆਂ ਹਨ।

ਇੱਥੇ ਕਲਿੱਕ ਕਰ ਕੇ ਪੜ੍ਹੋ ਕਿ ਜੇ ਡੌਨਲਡ ਟਰੰਪ ਜੇ ਮਹਾਦੋਸ਼ ਦਾ ਮੁਕੱਦਮਾ ਹਾਰ ਗਏ ਤਾਂ ਕੀ ਹੋਵੇਗਾ?

ISWOTY
BBC

ਇਹ ਵੀ ਪੜ੍ਹੋ:

https://www.youtube.com/watch?v=-Oftp_BNI2M

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fb0edae0-9205-44a9-b636-5c1da5b915bd'',''assetType'': ''STY'',''pageCounter'': ''punjabi.india.story.56005999.page'',''title'': ''ਜਗਤਾਰ ਸਿੰਘ ਜੌਹਲ: ‘ਮੇਰੇ ਕੱਪੜੇ ਉਤਾਰੇ ਗਏ, ਮੈਨੂੰ ਕੁੱਟਿਆ ਤੇ ਬਿਜਲੀ ਦੇ ਝਟਕੇ ਦਿੱਤੇ’ - 5 ਅਹਿਮ ਖ਼ਬਰਾਂ'',''published'': ''2021-02-10T01:43:33Z'',''updated'': ''2021-02-10T01:43:33Z''});s_bbcws(''track'',''pageView'');

Related News