ਪੀਐੱਮ ਮੋਦੀ ਨੇ ਕਿਉਂ ਕਿਹਾ, ''''ਸਿੱਖਾਂ ਦੇ ਦਿਮਾਗ ''''ਚ ਗ਼ਲਤ ਚੀਜ਼ਾਂ ਭਰੀਆਂ ਜਾ ਰਹੀਆਂ''''- 5 ਅਹਿਮ ਖ਼ਬਰਾਂ

Tuesday, Feb 09, 2021 - 07:34 AM (IST)

ਪੀਐੱਮ ਮੋਦੀ ਨੇ ਕਿਉਂ ਕਿਹਾ, ''''ਸਿੱਖਾਂ ਦੇ ਦਿਮਾਗ ''''ਚ ਗ਼ਲਤ ਚੀਜ਼ਾਂ ਭਰੀਆਂ ਜਾ ਰਹੀਆਂ''''- 5 ਅਹਿਮ ਖ਼ਬਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨੀਂ ਰਾਜ ਸਭਾ ਵਿੱਚ ਸੰਬੋਧਨ ਕਰਦੇ ਹੋਏ ਕਿਸਾਨਾਂ ਦੇ ਅੰਦੋਲਨ ਬਾਰੇ ਬੋਲੇ।

ਪੀਐੱਮ ਮੋਦੀ ਨੇ ਕਿਹਾ, "ਇਹ ਸਾਰੇ ਅੰਦੋਲਨਜੀਵੀ ਪਰਜੀਵੀ ਹੁੰਦੇ ਹਨ ਜੋ ਪੰਜਾਬ ਦੇ, ਖਾਸ ਕਰਕੇ ਸਿੱਖ ਭਰਾਵਾਂ ਦੇ ਦਿਮਾਗ ਵਿੱਚ ਗਲਤ ਚੀਜ਼ਾਂ ਭਰਨ ਵਿੱਚ ਲੱਗੇ ਹਨ। ਇਹ ਦੇਸ ਹਰ ਸਿੱਖ ''ਤੇ ਮਾਣ ਕਰਦਾ ਹੈ, ਉਨ੍ਹਾਂ ਦਾ ਜਿੰਨਾ ਸਨਮਾਨ ਕੀਤਾ ਜਾਵੇ, ਘੱਟ ਹੈ।"

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿਸਾਨ ਅੰਦੋਲਨ ਦੀ ਭਰਪੂਰ ਚਰਚਾ ਹੋਈ ਪਰ ਕਿਸ ਗੱਲ ''ਤੇ ਅੰਦੋਲਨ ਹੈ ਇਸ ਬਾਰੇ ਸਭ ਮੌਨ ਰਹੇ।

ਇਹ ਵੀ ਪੜ੍ਹੋ:

ਪੀਐੱਮ ਮੋਦੀ ਨੇ ਕਿਹਾ, "ਖੇਤੀਬਾੜੀ ਮੰਤਰੀ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ, ਛੇਤੀ ਹੀ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।''''

Click here to see the BBC interactive

''''ਅੰਦੋਲਨ ਕਰਨਾ ਤੁਹਾਡਾ ਹੱਕ ਹੈ ਪਰ ਇਸ ਤਰ੍ਹਾਂ ਜੋ ਬਜ਼ੁਰਗ ਬੈਠੇ ਹਨ, ਉਹ ਠੀਕ ਨਹੀਂ ਹੈ, ਉਨ੍ਹਾਂ ਨੂੰ ਘਰ ਲੈ ਜਾਓ। ਮਿਲ ਬੈਠ ਕੇ ਗੱਲ ਕਰਾਂਗੇ, ਰਾਹ ਖੁੱਲ੍ਹੇ ਹਨ। ਮੈਂ ਸਦਨ ਦੇ ਮਾਧਿਅਮ ਤੋਂ ਵੀ ਸੱਦਾ ਦਿੰਦਾ ਹਾਂ।" ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

26 ਲਾਸ਼ਾਂ ਬਰਾਮਦ, 171 ਲੋਕ ਅਜੇ ਵੀ ਲਾਪਤਾ

ਉੱਤਰਾਖੰਡ ਦੇ ਚਮੋਲੀ ਵਿੱਚ ਐਤਵਾਰ ਨੂੰ ਗਲੇਸ਼ੀਅਰ ਫੱਟਣ ਨਾਲ ਵੱਡੀ ਤਬਾਹੀ ਮਚੀ ਹੈ। ਤਪੋਵਨ ਟਨਲ ਦੇ 130 ਮੀਟਰ ਅੰਦਰ ਤੱਕ ਬਚਾਅ ਦਲ ਪਹੁੰਚਿਆ ਹੈ।

ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਚਮੋਲੀ ਹਾਦਸੇ ਵਿੱਚ 8 ਫਰਵਰੀ ਰਾਤ 8 ਵਜੇ ਤੱਕ 26 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।

ਉਨ੍ਹਾਂ ਕਿਹਾ ਕਿ 171 ਲੋਕ ਅਜੇ ਵੀ ਲਾਪਤਾ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਕਰੀਬ 35 ਲੋਕ ਅਜੇ ਵੀ ਤਪੋਵਨ ਟਨਲ ਵਿੱਚ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਦਾ ਕੰਮ ਜਾਰੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਉੱਤਰਾਖੰਡ ਤ੍ਰਾਸਦੀ ਵਿੱਚ ਲੁਧਿਆਣਾ ਦੇ ਇਸ ਪਿੰਡ ਦੇ 4 ਨੌਜਵਾਨ ਲਾਪਤਾ

ਲੁਧਿਆਣਾ ਜ਼ਿਲ੍ਹੇ ਵਿੱਚ ਖੰਨਾ ਨੇੜੇ ਪੈਂਦੇ ਪਿੰਡ ਪੁਰਬਾ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਇਸ ਪਿੰਡ ਦੇ ਚਾਰ ਨੌਜਵਾਨ ਉਤਰਾਖੰਡ ਵਿੱਚ ਗਲੇਸ਼ੀਅਰ ਦੇ ਟੁੱਟਣ ਕਾਰਨ ਲਾਪਤਾ ਹਨ।

ਇਸ ਪਿੰਡ ਦੇ ਛੇ ਵਿਅਕਤੀ ਹਾਦਸੇ ਵਾਲੀ ਥਾਂ ਕੰਪਨੀ ਵਿੱਚ ਪਿੱਛਲੇ 5-6 ਸਾਲਾਂ ਤੋਂ ਮਜ਼ਦੂਰੀ ਕਰਦੇ ਸਨ।

ਲੁਧਿਆਣਾ, ਉੱਤਰਾਖੰਡ
BBC
ਪੁਰਬਾ ਪਿੰਡ ਦੇ ਛੇ ਵਿਅਕਤੀ ਹਾਦਸੇ ਵਾਲੀ ਥਾਂ ਕੰਪਨੀ ਵਿੱਚ ਪਿੱਛਲੇ 5-6 ਸਾਲਾਂ ਤੋਂ ਮਜ਼ਦੂਰੀ ਕਰਦੇ ਸਨ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਬਾਰੇ ਪਤਾ ਲੱਗਿਆ ਹੈ ਅਤੇ ਚਾਰ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।

ਪਰਿਵਾਰ ਵਾਲੇ ਪਰੇਸ਼ਾਨ ਹਨ ਪਰ ਹਾਲੇ ਤੱਕ ਉਨ੍ਹਾਂ ਦਾ ਥਹੁ-ਪਤਾ ਨਹੀਂ ਲੱਗ ਸਕਿਆ। ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਲਵ ਜੇਹਾਦ ਦੇ ਰੌਲੇ ਵਿੱਚ ਬੇਜ਼ੁਬਾਨ ਹੋਏ ਨੌਜਵਾਨ ਜੋੜੇ ਦੀ ਧੜਕਦੀ ਜ਼ਿੰਦਗੀ

ਪਿੰਕੀ ਬਿਜਨੌਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਲੌਕਡਾਊਨ ਦੌਰਾਨ ਜੁਲਾਈ ਵਿੱਚ ਦੇਹਰਾਦੂਨ ਵਿੱਚ ਰਾਸ਼ਿਦ ਨਾਲ ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਂ ਬਦਲ ਕੇ ਮੁਸਕਾਨ ਰੱਖ ਲਿਆ ਸੀ।

ਪਿੰਕੀ ਦੇਹਰਾਦੂਨ ਵਿੱਚ ਇੱਕ ਲੋਨ ਏਜੰਟ ਦੇ ਤੌਰ ''ਤੇ ਕੰਮ ਕਰਦੀ ਸੀ। ਰਾਸ਼ਿਦ ਦੇ ਪਿਤਾ ਮੁਹੰਮਦ ਰਜ਼ਾ ਇਸ ਵਿਆਹ ਤੋਂ ਰਾਜ਼ੀ ਨਹੀਂ ਸਨ।

ਲਵ ਜੇਹਾਦ
BBC
ਕੁਝ ਮਹੀਨੇ ਪਹਿਲਾਂ ਪਿੰਕੀ ਅਤੇ ਰਾਸ਼ਿਦ ਰਹਿੰਦੇ ਸਨ ਤੇ ਹੁਣ ਤਾਲਾ ਲੱਗਿਆ ਹੋਇਆ ਹੈ

ਪੰਜ ਦਸੰਬਰ ਨੂੰ ਪਿੰਕੀ ਅਤੇ ਰਾਸ਼ਿਦ ਆਪਣੇ ਵਿਆਹ ਦੀ ਰਜਿਸਟਰੀ ਲਈ ਮੁਰਾਦਾਬਾਦ ਤਹਿਸੀਲ ਗਏ ਸਨ ਪਰ ਉੱਥੇ ਉਨ੍ਹਾਂ ਨੂੰ ਬਜਰੰਗ ਦਲ ਦੇ ਕਾਰਕੁਨਾਂ ਨੇ ਘੇਰ ਲਿਆ ਅਤੇ ਵਿਆਹ ਦੇ ਦਸਤਾਵੇਜ਼ ਮੰਗਣ ਲੱਗੇ। ਇਹ ਲੋਕ ਉਨ੍ਹਾਂ ਨੂੰ ਪੁਲਿਸ ਥਾਣੇ ਲੈ ਗਏ।

ਇਲਜ਼ਾਮ ਲੱਗਿਆ ਜ਼ਬਰਦਸਤੀ ਪਿੰਕੀ ਦਾ ਧਰਮ ਤਬਦੀਲ ਕਰਕੇ ਉਸ ਨਾਲ ਵਿਆਹ ਕਰ ਲਿਆ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਉੱਤਰਾਖੰਡ ਵਿੱਚ ਇਹ ''ਤਬਾਹੀ'' ਕਿਉਂ ਮਚੀ ਹੋਵੇਗੀ?

ਉੱਤਰਾਖੰਡ ਦੇ ਜਿਸ ਦੂਰ-ਦੁਰਾਡੇ ਇਲਾਕੇ ਵਿੱਚ ਘਟਨਾ ਵਾਪਰੀ ਹੈ ਉਸਦਾ ਮਤਲਬ ਇਹ ਹੈ ਕਿ ਅਜੇ ਤੱਕ ਕਿਸੇ ਦੇ ਕੋਲ ਇਸ ਸਵਾਲ ਦਾ ਸਪੱਸ਼ਟ ਜਵਾਬ ਨਹੀਂ ਹੋਵੇਗਾ ਕਿ ਇਹ ਕਿਉਂ ਹੋਇਆ ਹੈ?

ਗਲੇਸ਼ੀਅਰਾਂ ''ਤੇ ਰਿਸਰਚ ਕਰਨ ਵਾਲੇ ਮਾਹਰਾਂ ਮੁਤਾਬਕ ਹਿਮਾਲਿਆ ਦੇ ਇੱਕਲੇ ਇਸ ਹਿੱਸੇ ''ਚ ਹੀ ਲਗਭਗ 1,000 ਗਲੇਸ਼ੀਅਰ ਮੌਜੂਦ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਤਾਪਮਾਨ ''ਚ ਵਾਧੇ ਦੇ ਕਾਰਨ ਬਰਫ਼ ਦੇ ਤੋਦਿਆਂ ਦੇ ਡਿੱਗਣ ਦੀ ਸੰਭਾਵਨਾ ਹੈ, ਜਿਸ ਕਾਰਨ ਉਨ੍ਹਾਂ ਵਿਚਲਾ ਪਾਣੀ ਵੱਡੀ ਮਾਤਰਾ ਵਿੱਚ ਵਹਿ ਗਿਆ।

ਅਤੇ ਇਸ ਦੇ ਕਾਰਨ ਹੀ ਬਰਫ਼ ਦੀ ਚੱਟਾਨ ਹੇਠਾਂ ਡਿੱਗ ਸਕਦੀ ਹੈ ਜਿਸ ''ਚੋਂ ਚਿੱਕੜ ਅਤੇ ਚੱਟਾਨਾਂ ਖਿਸਕ ਕੇ ਹੇਠਾਂ ਵੱਲ ਆ ਜਾਂਦੀਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ISWOTY
BBC

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=Nnz6KNBzhyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''21860a06-9bed-4b79-b6d5-5dab7c27ef83'',''assetType'': ''STY'',''pageCounter'': ''punjabi.india.story.55990910.page'',''title'': ''ਪੀਐੱਮ ਮੋਦੀ ਨੇ ਕਿਉਂ ਕਿਹਾ, \''ਸਿੱਖਾਂ ਦੇ ਦਿਮਾਗ \''ਚ ਗ਼ਲਤ ਚੀਜ਼ਾਂ ਭਰੀਆਂ ਜਾ ਰਹੀਆਂ\''- 5 ਅਹਿਮ ਖ਼ਬਰਾਂ'',''published'': ''2021-02-09T01:58:12Z'',''updated'': ''2021-02-09T01:58:12Z''});s_bbcws(''track'',''pageView'');

Related News