ਉੱਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੜ੍ਹ ਵਰਗੇ ਹਾਲਾਤ
Sunday, Feb 07, 2021 - 01:19 PM (IST)

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਗਲੇਸ਼ੀਅਰ ਟੁੱਟਣ ਨਾਲ ਦਰਿਆ ਵਿੱਚ ਤੇਜ਼ ਵਹਾਅ ਹੈ। ਦਰਿਆ ਦੇ ਕਈ ਕਿਨਾਰੇ ਟੁੱਟਣ ਨਾਲ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਰਿਸ਼ੀਗੰਗਾ ਪ੍ਰੋਜੈਕਟ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਘਟਨਾ ਵਨਾਲੀ ਥਾਂ ਲਈ ਰਵਾਨਾ ਹੋ ਗਏ ਹਨ।। ਉਨ੍ਹਾਂ ਨੇ ਟਵੀਟ ਕਰਕੇ ਅਫਵਾਹਾਂ ਉੱਤੇ ਧਿਆਨ ਨਾ ਦੇਣ ਅਤੇ ਪੁਰਾਣੇ ਵੀਡੀਓ ਨਾ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ:
- ਮਿਆਂਮਾਰ ਤਖ਼ਤਾਪਲਟ: ਲੋਕਾਂ ਦਾ ਪ੍ਰਦਰਸ਼ਨ, ਸਰਕਾਰ ਨੇ ਬੰਦ ਕੀਤਾ ਇੰਟਰਨੈੱਟ
- ਕਾਮੇਡੀਅਨ ਫਾਰੂਕੀ ਦੀ ਹੁਣ ਤੱਕ ਰਿਹਾਈ ਨਾ ਹੋਣ ''ਤੇ ਚਿਦੰਬਰਮ ਨੇ ਕੀ ਕਿਹਾ
- ਜਦੋਂ ਮਹੇਂਦਰ ਸਿੰਘ ਟਿਕੈਤ ਨੇ 7 ਦਿਨਾਂ ਤੱਕ ਦਿੱਲੀ ਦੇ ਬੋਟ ਕਲੱਬ ਵਿੱਚ ਡੇਰਾ ਲਾਇਆ
ਉਨ੍ਹਾਂ ਨੇ ਆਪਣੇ ਇੱਕ ਹੋਰ ਟਵੀਟ ਵਿੱਚ ਲਿਖਿਆ ਹੈ ਕਿ ਇਸ ਨਾਲ ਰਿਸ਼ੀਗੰਗਾ ਪ੍ਰੋਜੈਕਟ ਨੂੰ ਨੁਕਸਾਨ ਪਹੁੰਚਣ ਅਤੇ ਨਦੀ ਵਿੱਚ ਅਚਾਨਕ ਪਾਣੀ ਆਉਣ ਨਾਲ ਅਲਕਨੰਦਾ ਦੇ ਹੇਠਲੇ ਖੇਤਰਾਂ ਵਿੱਚ ਵੀ ਹੜ੍ਹ ਦੀ ਸੰਭਾਵਨਾ ਹੈ। ਦਰਿਆ ਕਿਨਾਰੇ ਰਹਿੰਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਦਰਿਆ ਕਿਨਾਰੇ ਵਸੇ ਲੋਕਾਂ ਨੂੰ ਖੇਤਰ ਤੋਂ ਹਟਾਇਆ ਜਾ ਰਿਹਾ ਹੈ।
https://twitter.com/ANI/status/1358303989381570562
ਖ਼ਬਰ ਏਜੰਸੀ ਏਐੱਨਆਈ ਨੇ ਆਈਟੀਬੀਪੀ ਦੇ ਹਵਾਲੇ ਨਾਲ ਦੱਸਿਆ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਰੇਨੀ ਪਿੰਡ ਨੇੜੇ ਵਿਸ਼ਾਲ ਹੜ੍ਹ ਦੇਖਿਆ ਗਿਆ ਹੈ ਦਿਸ ਨੇ ਦਰਿਆ ਨੇੜੇ ਦੇ ਕਈ ਘਰ ਤੇ ਤਟ ਤਬਾਹ ਕਰ ਦਿੱਤੇ ਹਨ।ਆਈਟੀਬੀਪੀ ਨੇ ਜਵਾਨ ਲੋਕਾਂ ਦੀ ਮਦਦ ਨੂੰ ਭੇਜੇ ਗਏ ਹਨ। ਜੋਸ਼ੀਮਠ ਨੇੜੇ ਰੇਨੀ ਪਿੰਡ ਵਿੱਚ ਰਾਹਤ ਤੇ ਬਚਾਅ ਕਾਰਜ ਚੱਲ ਰਿਹਾ ਹੈ
ਬਚਾਅ ਕਾਰਜ ਦੀ ਸਥਿਤੀ
ਆਈਟੀਬੀਪੀ ਨੇ ਜਵਾਨ ਲੋਕਾਂ ਦੀ ਮਦਦ ਨੂੰ ਭੇਜੇ ਗਏ ਹਨ। ਜੋਸ਼ੀਮਠ ਨੇੜੇ ਰੇਨੀ ਪਿੰਡ ਵਿੱਚ ਰਾਹਤ ਤੇ ਬਚਾਅ ਕਾਰਜ ਚੱਲ ਰਿਹਾ ਹੈ।ਚਮੋਲੀ ਦੇ ਐਡੀਸ਼ਨਲ ਕਲੈਕਟਰ ਨੇ ਦੱਸਿਆ, "ਬਰਫ਼ ਖਿਸਕਣ ਕਾਰਨ ਰਿਸ਼ੀਗੰਗਾ ਪਾਵਰ ਪ੍ਰੋਜੈਕਟ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਜਾਨਮਾਲ ਦੇ ਨੁਕਸਾਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਅਜੇ ਕੁਝ ਲੋਕ ਲਾਪਤਾ ਹਨ ਤੇ ਗਿਣਤੀ ਬਾਰੇ ਤੈਅ ਜਾਣਕਾਰੀ ਨਹੀਂ ਹੈ।""ਅਸੀਂ ਤਪੋਵਨ ਤੋਂ ਹਰਿਦੁਆਰ ਤੱਕ ਅਲਰਟ ਜਾਰੀ ਕਰ ਦਿੱਤਾ ਹੈ। ਲੋਕਾਂ ਨੂੰ ਕਿਨਾਰੇ ਤੋਂ ਖਾਲੀ ਕਰਵਾਇਆ ਜਾ ਰਿਹਾ ਹੈ।"
ਇਹ ਵੀ ਪੜ੍ਹੋ:
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
- ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
- ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ
ਇਹ ਵੀਡੀਓ ਵੀ ਦੇਖੋ:
https://www.youtube.com/watch?v=Nnz6KNBzhyA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bd56a6ce-ba94-49a9-bf22-53c3c5d66555'',''assetType'': ''STY'',''pageCounter'': ''punjabi.india.story.55968364.page'',''title'': ''ਉੱਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਰ ਟੁੱਟਣ ਨਾਲ ਹੜ੍ਹ ਵਰਗੇ ਹਾਲਾਤ'',''published'': ''2021-02-07T07:42:23Z'',''updated'': ''2021-02-07T07:42:23Z''});s_bbcws(''track'',''pageView'');