ਵਿਸ਼ਵ ਚੈਂਪੀਅਨ ਅਪੂਰਵੀ ਚੰਦੇਲਾ ਨੂੰ ਨਿਸ਼ਾਨੇਬਾਜ਼ ਬਣਨ ਦੀ ਪ੍ਰੇਰਨਾ ਕਿਵੇਂ ਮਿਲੀ

Sunday, Feb 07, 2021 - 10:34 AM (IST)

ਵਿਸ਼ਵ ਚੈਂਪੀਅਨ ਅਪੂਰਵੀ ਚੰਦੇਲਾ ਨੂੰ ਨਿਸ਼ਾਨੇਬਾਜ਼ ਬਣਨ ਦੀ ਪ੍ਰੇਰਨਾ ਕਿਵੇਂ ਮਿਲੀ
ਅਪੂਰਵੀ ਚੰਦੇਲਾ
BBC
ਚੰਦੇਲਾ ਨੂੰ ਆਪਣੀ ਸਿਖਲਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਨਜ਼ਦੀਕੀ ਸ਼ੂਟਿੰਗ ਰੇਂਜ ਤੱਕ ਪਹੁੰਚਣ ਲਈ ਘੱਟੋ ਘੱਟ 45 ਮਿੰਟ ਲੱਗ ਜਾਂਦੇ ਸਨ

ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਲਈ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 2019 ਆਈਐੱਸਐੱਸਐੱਫ ਵਿਸ਼ਵ ਕੱਪ ਚੈਂਪੀਅਨ ਲਈ ਉਸ ਦੀ ਪਹਿਲੀ ਓਲੰਪਿਕ ਯਾਦਗਾਰੀ ਨਹੀਂ ਸੀ।

ਚੰਦੇਲਾ ਨੇ ਆਪਣੇ ਓਲੰਪਿਕ ਦੀ ਸ਼ੁਰੂਆਤ ਸਾਲ 2016 ਵਿੱਚ ਰੀਓ ਡੀ ਜਨੇਰੀਓ ਵਿੱਚ ਕੀਤੀ ਸੀ ਪਰ ਉੱਥੇ ਉਹ ਆਪਣੀਆਂ ਉਮੀਦਾਂ ''ਤੇ ਖਰਾ ਪ੍ਰਦਰਸ਼ਨ ਨਹੀਂ ਕਰ ਸਕੀ। ਉਸ ਨੇ ਕਿਹਾ ਕਿ ਇਹ ਉਸ ਲਈ ਤਜ਼ਰਬੇ ਵਜੋਂ ਸਿੱਖਣ ਦਾ ਇੱਕ ਵਧੀਆ ਮੌਕਾ ਸੀ।

ਉਹ ਉਸ ਨਿਰਾਸ਼ਾ ਤੋਂ ਬਾਹਰ ਨਿਕਲੀ ਅਤੇ ਆਸਟਰੇਲੀਆ ਵਿੱਚ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਹ ਵੀ ਪੜ੍ਹੋ:

ਅਗਲੇ ਸਾਲ ਉਸ ਲਈ ਹੋਰ ਵੀ ਵੱਡਾ ਸਾਬਤ ਹੋਇਆ ਕਿਉਂਕਿ ਉਸ ਨੇ ਵਿਸ਼ਵ ਰਿਕਾਰਡ ਬਣਾਉਂਦਿਆਂ ਨਵੀਂ ਦਿੱਲੀ ਵਿੱਚ ਆਈਐੱਸਐੱਸਐੱਫ ਵਰਲਡ ਕੱਪ ਦਾ ਫਾਈਨਲ ਜਿੱਤਿਆ।

ਉਸ ਸਫਲਤਾ ਨੇ ਉਸ ਨੂੰ 2021 ਦੇ ਟੋਕਿਓ ਓਲੰਪਿਕ ਵਿੱਚ ਵੀ ਥਾਂ ਬਣਾਉਣ ਦੀ ਹੱਲਾਸ਼ੇਰੀ ਅਤੇ ਵਿਸ਼ਵਾਸ ਦਿੱਤਾ।

ਚੰਦੇਲਾ, ਜਿਸ ਨੇ ਸਾਲ 2016 ਵਿੱਚ ਪ੍ਰਮੁੱਖ ਅਰਜੁਨ ਪੁਰਸਕਾਰ ਜਿੱਤਿਆ ਸੀ, ਦੀ ਇੱਛਾ ਹੈ ਕਿ ਉਹ ਆਪਣੇ ਅਤੇ ਦੇਸ਼ ਲਈ ਇਸ ਓਲੰਪਿਕ ਵਿੱਚ ਸ਼ਮੂਲੀਅਤ ਕਰਕੇ ਕੁਝ ਹਾਸਲ ਕਰੇ।

ਉਹ ਕਹਿੰਦੀ ਹੈ ਕਿ ਉਹ ਆਪਣੇ ਤਜ਼ਰਬੇ ਦੀ ਵਰਤੋਂ ਅਤੇ ਟੋਕਿਓ ਵਿੱਚ ਮਜ਼ਬੂਤ ਪ੍ਰਦਰਸ਼ਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਪਰਿਵਾਰਕ ਸਹਿਯੋਗ ਅਹਿਮ ਆਧਾਰ ਬਣਾਉਂਦਾ ਹੈ

ਨਿਸ਼ਾਨੇਬਾਜ਼ੀ ਇੱਕ ਮਹਿੰਗੀ ਖੇਡ ਹੈ, ਪਰ ਚੰਦੇਲਾ ਦਾ ਪਰਿਵਾਰ ਜੋ ਜੈਪੁਰ ਸ਼ਹਿਰ ਨਾਲ ਸਬੰਧਤ ਹਨ, ਉਨ੍ਹਾਂ ਨੇ ਆਪਣੇ ਸਮੁੱਚੇ ਸਰੋਤਾਂ ਦੀ ਵਰਤੋਂ ਉਸ ਦੇ ਸਫ਼ਰ ਨੂੰ ਸੌਖਾ ਕਰਨ ਲਈ ਕੀਤੀ।

ਚੰਦੇਲਾ ਦੀ ਮਾਂ ਬਿੰਦੂ ਬਾਸਕਟਬਾਲ ਖਿਡਾਰਨ ਸੀ ਅਤੇ ਉਸ ਦੀ ਇੱਕ ਚਚੇਰੀ ਭੈਣ ਵੀ ਸ਼ੂਟਿੰਗ ਵਿੱਚ ਸੀ।

ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਗੰਭੀਰ ਖੇਡ ਚਰਚਾਵਾਂ ਦਾ ਹਿੱਸਾ ਬਣਨ ਵਾਲੀ ਚੰਦੇਲਾ ਨੇ ਸ਼ੁਰੂ ਵਿੱਚ ਖੇਡ ਪੱਤਰਕਾਰੀ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚਿਆ ਸੀ।

ਹਾਲਾਂਕਿ, ਉਸ ਨੇ ਸਾਬਕਾ ਚੈਂਪੀਅਨ ਭਾਰਤੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੇ 2008 ਦੇ ਬੀਜਿੰਗ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਇਸ ਖੇਡ ਵੱਲ ਧਿਆਨ ਦਿੱਤਾ।

ਬਿੰਦਰਾ ਦੀ ਸਫਲਤਾ, ਜਿਸ ਨੇ ਸਾਰੇ ਦੇਸ਼ ਨੂੰ ਖੁਸ਼ੀ ਦਿੱਤੀ, ਉਸ ਨੇ ਚੰਦੇਲਾ ਨੂੰ ਬੰਦੂਕ ਚੁੱਕਣ ਲਈ ਪ੍ਰੇਰਿਆ ਸੀ।

ਇਹ ਵੀ ਪੜ੍ਹੋ-

ਚੰਦੇਲਾ ਦਾ ਪਰਿਵਾਰ ਸ਼ੁਰੂਆਤ ਤੋਂ ਹੀ ਉਸ ਨੂੰ ਸਹਿਯੋਗ ਕਰ ਰਿਹਾ ਸੀ। ਨਿਸ਼ਾਨੇਬਾਜ਼ੀ ਵਿੱਚ ਉਸ ਦੀ ਦਿਲਚਸਪੀ ਨੂੰ ਵੇਖਦਿਆਂ ਉਸ ਦੇ ਪਿਤਾ ਕੁਲਦੀਪ ਸਿੰਘ ਚੰਦੇਲਾ ਨੇ ਉਸ ਨੂੰ ਇੱਕ ਰਾਈਫਲ ਤੋਹਫ਼ੇ ਵਜੋਂ ਭੇਟ ਕੀਤੀ ਅਤੇ ਇੱਥੋਂ ਹੀ ਉਸ ਦਾ ਨਿਸ਼ਾਨੇਬਾਜ਼ੀ ਵਿੱਚ ਸਫ਼ਰ ਸ਼ੁਰੂ ਹੋਇਆ।

ਚੰਦੇਲਾ ਨੂੰ ਆਪਣੀ ਸਿਖਲਾਈ ਦੇ ਸ਼ੁਰੂਆਤੀ ਦਿਨਾਂ ਵਿੱਚ ਨਜ਼ਦੀਕੀ ਸ਼ੂਟਿੰਗ ਰੇਂਜ ਤੱਕ ਪਹੁੰਚਣ ਲਈ ਘੱਟੋ ਘੱਟ 45 ਮਿੰਟ ਲੱਗ ਜਾਂਦੇ ਸਨ।

ਇਸ ਦਾ ਜਦੋਂ ਉਸ ਦੇ ਪਰਿਵਾਰ ਨੂੰ ਅਹਿਸਾਸ ਹੋਇਆ ਕਿ ਉਸ ਦਾ ਲੰਬਾ ਸਫ਼ਰ ਉਸ ਦੇ ਅਭਿਆਸ ਦੇ ਸਮੇਂ ਨੂੰ ਖਾ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਲਈ ਘਰ ਵਿੱਚ ਹੀ ਸ਼ੂਟਿੰਗ ਰੇਂਜ ਸਥਾਪਤ ਕਰ ਦਿੱਤੀ।

ਚੰਦੇਲਾ ਦੇ ਪਿਤਾ ਜਦੋਂ ਉਸ ਦੀ ਖੇਡ ਲਈ ਪੈਸੇ ਦਾ ਪ੍ਰਬੰਧ ਕਰਦੇ ਸਨ ਤਾਂ ਉਸ ਦੀ ਮਾਂ ਸਿਖਲਾਈ ਸੈਸ਼ਨਾਂ ਅਤੇ ਟੂਰਨਾਮੈਂਟਾਂ ਦੌਰਾਨ ਹਮੇਸ਼ਾ ਉਸ ਦੇ ਨਾਲ ਹੁੰਦੀ ਸੀ। ਉਹ ਕਹਿੰਦੀ ਹੈ ਕਿ ਉਸ ਦੀ ਮਾਂ ਦੀ ਮੌਜੂਦਗੀ ਉਸ ਨੂੰ ਤਾਕਤ ਦਿੰਦੀ ਹੈ।

ਲਗਾਤਾਰ ਨਿਸ਼ਾਨੇ ''ਤੇ ਸੇਧਣਾ

ਚੰਦੇਲਾ ਨੇ ਰਾਸ਼ਟਰੀ ਪੱਧਰ ''ਤੇ ਆਪਣੀ ਪਛਾਣ ਉਦੋਂ ਬਣਾਈ ਜਦੋਂ ਉਸ ਨੇ 2009 ਦੀ ਆਲ ਇੰਡੀਆ ਸਕੂਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ।

ਅਪੂਰਵੀ ਚੰਦੇਲਾ
BBC

ਉਸ ਤੋਂ ਬਾਅਦ ਉਸ ਨੂੰ 10 ਮੀਟਰ ਏਅਰ ਰਾਈਫਲ ਸ਼ੂਟਿੰਗ ਵਿੱਚ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਜਿੱਤਣ ਵਿੱਚ ਸਿਰਫ਼ ਤਿੰਨ ਸਾਲ ਲੱਗੇ।

ਸਾਲ 2012 ਅਤੇ 2019 ਵਿਚਕਾਰ ਚੰਦੇਲਾ ਨੇ ਰਾਸ਼ਟਰੀ ਚੈਂਪੀਅਨਸ਼ਿਪਾਂ ਵਿੱਚ ਘੱਟੋ-ਘੱਟ ਛੇ ਪੋਡੀਅਮ ਫਿਨਿਸ਼ ਕੀਤੇ। ਇਸ ਦੇ ਨਾਲ ਹੀ ਉਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਆਪਣੀ ਪਛਾਣ ਬਣਾਈ।

ਉਸ ਦੀਆਂ ਸਭ ਤੋਂ ਯਾਦਗਾਰੀ ਸਫਲਤਾਵਾਂ ਵਿੱਚੋਂ ਇੱਕ ਉਸ ਦੀ ਗਲਾਸਗੋ ਵਿੱਚ 2014 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਦੀ ਸੀ। ਉਸ ਦਾ ਕਹਿਣਾ ਹੈ ਕਿ ਇਹ ਜਿੱਤ ਉਸ ਦੇ ਸਭ ਤੋਂ ਪਿਆਰੇ ਪਲਾਂ ਵਿੱਚੋਂ ਇੱਕ ਰਹੇਗੀ ਕਿਉਂਕਿ ਉਸ ਦੇ ਪਰਿਵਾਰ ਦੇ 14 ਮੈਂਬਰ ਉਸ ਨੂੰ ਖੇਡਦੇ ਹੋਈ ਨੂੰ ਵੇਖ ਰਹੇ ਸਨ।

(ਇਹ ਪ੍ਰੋਫਾਈਲ ਚੰਦੇਲਾ ਨੂੰ ਭੇਜੀ ਗਈ ਬੀਬੀਸੀ ਦੀ ਈਮੇਲ ਪ੍ਰਸ਼ਨਾਵਲੀ ਦੇ ਜਵਾਬਾਂ ''ਤੇ ਆਧਾਰਿਤ ਹੈ)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=Nnz6KNBzhyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f5b79362-9bb1-411a-aefe-a2b905e00c45'',''assetType'': ''STY'',''pageCounter'': ''punjabi.india.story.55964630.page'',''title'': ''ਵਿਸ਼ਵ ਚੈਂਪੀਅਨ ਅਪੂਰਵੀ ਚੰਦੇਲਾ ਨੂੰ ਨਿਸ਼ਾਨੇਬਾਜ਼ ਬਣਨ ਦੀ ਪ੍ਰੇਰਨਾ ਕਿਵੇਂ ਮਿਲੀ'',''published'': ''2021-02-07T04:55:09Z'',''updated'': ''2021-02-07T04:55:09Z''});s_bbcws(''track'',''pageView'');

Related News