ਕਿਸਾਨ ਅੰਦੋਲਨ : ਹਿੰਸਕ ਭੀੜ ਦੇ ਹਮਲਿਆ ਤੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦਰਮਿਆਨ ਕੀ ਹੈ ਕਿਸਾਨਾਂ ਦਾ ਮੂਡ

1/31/2021 3:19:18 PM

ਸ਼ੁੱਕਰਵਾਰ ਦੁਪਹਿਰ ਲਗਭਗ 1.30 ਵਜੇ, ਨੈਸ਼ਨਲ ਹਾਈਵੇਅ 1 ਉਤੇ ਦਿੱਲੀ ਦੇ ਬਾਹਰੀ ਹਿੱਸੇ ''ਤੇ ਸਥਿਤ ਸਿੰਘੂ ਬਾਰਡਰ ਤੋਂ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ'' ਤੇ ਅਚਾਨਕ ਨੱਠ- ਭੱਜ ਵੇਖੀ ਗਈ। ਨੇੜੇ ਜਾਂਦੇ ਹੋਏ ਸਾਡੀਆਂ ਅੱਖਾਂ ਵਿਚ ਤੇਜ ਜਲਣ ਹੋਣ ਲਗਦੀ ਹੈ ਤੇ ਅੱਖਾਂ ਹੰਝੂਆਂ ਨਾਲ ਭਰ ਜਾਂਦੀਆਂ ਹਨ।

ਇਹ ਅੱਥਰੂ ਗੈਸ ਦਾ ਪ੍ਰਭਾਵ ਹੈ ਜੋ ਪੁਲਿਸ ਦੁਆਰਾ ਪੱਥਰਬਾਜ਼ੀ ਨੂੰ ਰੋਕਣ ਅਤੇ ਤਲਵਾਰਾਂ ਅਤੇ ਡੰਡੇ ਲਹਿਰਾਉਂਦੇ ਅਤੇ ਗੱਜਦੇ ਹੋਏ ਲੋਕਾਂ ਨੂੰ ਫੈਲਾਉਣ ਲਈ ਇਸਤੇਮਾਲ ਕੀਤੀ ਗਈ ਹੈ। ਕੁਝ ਲੋਕ ਦਿੱਲੀ ਵਾਲੇ ਪਾਸੇ ਵੱਲ ਭੱਜ ਰਹੇ ਹਨ। ਇੱਕ ਪੁਲਿਸ ਅਧਿਕਾਰੀ ਦੇ ਹੱਥ ਵਿੱਚੋਂ ਬਹੁਤ ਲਹੂ ਵਗ ਰਿਹਾ ਹੈ।

ਉਸਦੀ ਮਦਦ ਉਸਦੇ ਸਾਥੀਆਂ ਦੁਆਰਾ ਕੀਤੀ ਜਾ ਰਹੀ ਹੈ, ਜਿਹਨਾਂ ਨੇ ਉਹ ਤਲਵਾਰ ਵੀ ਕਬਜੇ ਵਿਚ ਲਈ ਹੋਈ ਹੈ ਜਿਸ ਨਾਲ ਸ਼ਾਇਦ ਉਸ ਉੱਤੇ ਹਮਲਾ ਹੋਇਆ ਸੀ।

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਕਹਿੰਦੇ ਹਨ, ''''ਜਿਸ ਨੌਜਵਾਨ ਉੱਤੇ ਪੁਲਿਸ ਉੱਤੇ ਤਲਵਾਰ ਨਾਲ ਹਮਲਾ ਕਰਨ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ, ਅਸਲ ਵਿਚ ਉਹ ਹਮਲਾਵਰਾਂ ਵਲੋਂ ਸਾਡੇ ਕੈਂਪ ਦੀਆਂ ਔਰਤਾਂ ਉੱਤੇ ਕੀਤੀ ਜਾ ਰਹੀ ਪੱਥਰਬਾਜ਼ੀ ਤੋਂ ਬਚਾਅ ਲਈ ਅੱਗੇ ਆਇਆ ਸੀ। ਪੁਲਿਸ ਉਸ ਨੂੰ ਚੁੱਕ ਕੇ ਲੈ ਗਈ ਅਤੇ ਹਮਲਾਵਾਰਾਂ ਨੇ ਵੀ ਪੁਲਿਸ ਨਾਲ ਉਸ ਦੀ ਕੁੱਟਮਾਰ ਕੀਤੀ।''''

ਸਰਵਨ ਸਿੰਘ ਪੰਧੇਰ ਕਹਿੰਦੇ ਹਨ, ''''ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨਾਂ ਉੱਤੇ ਹਮਲਾ ਕਰਨ ਵਾਲੇ ਸੈਂਕੜੇ ਲੋਕਾਂ ਵਿਚੋਂ ਇੱਕ ਵੀ ਪੁਲਿਸ ਨੇ ਨਹੀਂ ਫੜਿਆ, ਪੀੜਤਾਂ ਨੂੰ ਹੀ ਫੜਿਆ ਜਾ ਰਿਹਾ ਹੈ।''''

ਇਹ ਵੀ ਪੜ੍ਹੋ:

ਦੋ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਵਾਲੀ ਬਾਰਡਰ ਅਚਾਨਕ ਹਿੰਸਕ ਹੋ ਗਈ ਹੈ। ਉਹ 26 ਨਵੰਬਰ ਤੋਂ ਇੱਥੇ ਵੱਖ-ਵੱਖ ਰਾਜਾਂ ਤੋਂ ਇਕੱਠੇ ਹੋਏ ਸਨ ਪਰ ਮੁੱਖ ਤੌਰ ''ਤੇ ਪੰਜਾਬ ਅਤੇ ਹਰਿਆਣਾ ਤੋਂ ਹਨ। ਇਹ ਸਾਰੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਨ ਲਈ ਇਕੱਠੇ ਹੋਏ ਸਨ, ਜਿਨ੍ਹਾਂ'' ਤੇ ਭਾਰਤ ਸਰਕਾਰ ਅਜੇ ਵੀ ਜ਼ੋਰ ਦੇ ਕੇ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਲਾਭਕਾਰੀ ਹਨ।

ਕੌਣ ਸਨ ਕਿਸਨਾਂ ਉੱਤੇ ਹਮਲਾ ਕਰਨ ਵਾਲੇ ਲੋਕ

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸਥਾਨਕ ਖੇਤਰਾਂ ਦੇ ਕੁਝ ਆਦਮੀ ਆਏ ਅਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਇਸ ਖੇਤਰ ਤੋਂ ਬਾਹਰ ਕੱ ਕੱਢਣ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰਨ ਤੋਂ ਬਾਅਦ ਹਿੰਸਾ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਵਿਰੋਧ ਪ੍ਰਦਰਸ਼ਨ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਪ੍ਰਭਾਵਿਤ ਹੋ ਰਹੀ ਹੈ।

ਕਿਸਾਨ ਆਗੂਆਂ ਦਾ ਇਲਜ਼ਾਮ ਹੈ ਕਿ ਕਿਸਾਨਾਂ ਉੱਤੇ ਹਮਲਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਹਨ ਅਤੇ ਪੁਲਿਸ ਦੀ ਮਦਦ ਨਾਲ ਕਿਸਾਨਾਂ ਉੱਤੇ ਹਮਲਾ ਕਰਨ ਆਏ ਸਨ। ਪਰ ਕਿਸਾਨ ਸ਼ਾਂਤਮਈ ਰਹਿਕੇ ਇਨ੍ਹਾਂ ਦਾ ਮੁਕਾਬਲਾ ਕਰ ਰਹੇ ਹਨ। ਇਹ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਭੜਕਾਉਣਾ ਚਾਹੁੰਦੇ ਹਨ।

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਕਹਿੰਦੇ ਹਨ ਕਿ ਅਸੀਂ ਸਿੰਘੂ ਅਤੇ ਟਿਕਰੀ ਦੋਵਾਂ ਥਾਵਾਂ ਉੱਤੇ ਹੋਏ ਹਮਲਿਆਂ ਦੇ ਸਬੂਤ ਜੁਟਾ ਲਏ ਹਨ ਅਤੇ ਜਲਦ ਹੀ ਮੀਡੀਆ ਸਾਹਮਣੇ ਨਸ਼ਰ ਕਰਾਂਗੇ।

ਉਨ੍ਹਾਂ ਨੂੰ ਗੁੱਸਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡੇ ਦੀ "ਬੇਇੱਜ਼ਤੀ" ਕੀਤੀ ਸੀ। ਵੀਰਵਾਰ ਨੂੰ ਸਥਾਨਕ ਲੋਕਾਂ ਵਜੋਂ ਆਪਣੀ ਪਛਾਣ ਕਰਨ ਵਾਲੇ ਲੋਕਾਂ ਵੱਲੋਂ ਅਜਿਹਾ ਹੀ ਕੀਤਾ ਗਿਆ ਸੀ ਪਰ ਉਹ ਤੁਲਨਾਤਮਕ ਸ਼ਾਂਤ ਪ੍ਰਦਰਸ਼ਨ ਕੀਤਾ ਗਿਆ ਸੀ।

ਚਾਰੇ ਪਾਸੇ ਤਣਾਅ ਨਜਰ ਆ ਰਿਹਾ ਹੈ। ਗਣਤੰਤਰ ਦਿਵਸ ਦੀ ਹਿੰਸਾ ਤੋਂ ਬਾਅਦ ਤੋਂ ਸਥਾਨਕ ਪ੍ਰਸ਼ਾਸਨ ਨੇ ਇਸ ਬਾਰਡਰ ''ਤੇ ਕੁਝ ਤਬਦੀਲੀਆਂ ਕੀਤੀਆਂ ਹਨ। ਪੁਲਿਸ ਨੇ ਹੁਣ ਵਿਰੋਧ ਸਥਾਨ ਤੋਂ ਤਕਰੀਬਨ ਦੋ ਕਿਲੋਮੀਟਰ ਦੀ ਦੂਰੀ ਤੇ ਸਿੰਘੂ ਨੂੰ ਜਾਣ ਵਾਲੀ ਦਿੱਲੀ-ਸਿੰਘੂ ਸੜਕ ਬੰਦ ਕਰ ਦਿੱਤੀ ਹੈ।

ਉਨ੍ਹਾਂ ਨੇ ਵਿਰੋਧ ਦੇ ਦੋ ਪੜਾਵਾਂ ਦੇ ਵਿਚਕਾਰ ਖੇਤਰ ਨੂੰ ਵੀ ਬੰਦ ਕਰ ਦਿੱਤਾ ਹੈ, ਜਿਸਦਾ ਅਰਥ ਹੈ ਕਿ ਤੁਸੀਂ ਹੁਣ ਇੱਕ ਪੜਾਅ ਤੋਂ ਦੂਜੇ ਪੜਾਅ ''ਤੇ ਨਹੀਂ ਜਾ ਸਕਦੇ। ਕੁਝ ਦਿਨ ਪਹਿਲਾਂ ਲੋਕ ਆਸਾਨੀ ਨਾਲ ਇਹ ਪਾਰ ਕਰ ਸਕਦੇ ਸਨ। ਦਿੱਲੀ ਨੂੰ ਹਰਿਆਣਾ ਨਾਲ ਜੋੜਣ ਵਾਲੀ ਸਿੰਘੂ ਬਾਰਡਰ ''ਤੇ ਇਕ ਜੇਸੀਬੀ ਮਸ਼ੀਨ ਵੀ ਤਾਇਨਾਤ ਕੀਤੀ ਗਈ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਹੀ ਹਾਲਾਤ ਟਿਕਰੀ ਬਾਰਡਰ ''ਤੇ ਵੀ ਹ: ਵਧੇਰੇ ਤੈਨਾਅਤ ਤੇ ਨਾਕਾਬੰਦੀ

ਦੋਵਾਂ ਥਾਵਾਂ ''ਤੇ ਬੁਲਾਰੇ ਗਣਤੰਤਰ ਦਿਵਸ ਦੀ ਹਿੰਸਾ ਦਾ ਜ਼ਿਕਰ ਕਰ ਰਹੇ ਹਨ। "ਅਸੀਂ ਲਾਲ ਕਿਲ੍ਹੇ ਵਿਖੇ ਵਾਪਰੀ ਘਟਨਾ ਦੀ ਨਿੰਦਾ ਕਰਦੇ ਹਾਂ," ਹਿੰਦੀ ਭਾਸ਼ੀ ਇਕ ਮਹਿਲਾ ਨੇਤਾ ਸਿੰਘੂ ਬਾਰਡਰ ''ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਹਿ ਰਹੇ ਹਨ।

"ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਸਾਡੀ ਰੈਲੀ ਦਾ ਅੰਤ ਕਰ ਦੇਵੇਗਾ। ਮੀਡੀਆ ਇਸ ਤਰ੍ਹਾਂ ਦਰਸਾ ਰਿਹਾ ਹੈ ਜਿਵੇਂ ਸਾਰੇ ਕਿਸਾਨ ਆਪਣੇ ਘਰਾਂ ਨੂੰ ਜਾ ਰਹੇ ਹੋਣ। ਇਹ ਹਕੀਕਤ ਨਹੀਂ ਹੈ। ਇਹ ਸਿਰਫ ਉਹ ਲੋਕ ਹਨ ਜੋ ਵਿਸ਼ੇਸ਼ ਤੌਰ ''ਤੇ ਗਣਤੰਤਰ ਦਿਵਸ ਦੇ ਟਰੈਕਟਰ ਪਰੇਡ ਲਈ ਆਏ ਸਨ ਤੇ ਹੁਣ ਵਾਪਸ ਜਾ ਰਹੇ ਸਨ। ਪਰ ਬਹੁਤ ਸਾਰੇ ਅੰਦਰ ਵੀ ਆ ਰਹੇ ਹਨ।"

"ਕੁਝ ਖਾਲੀ ਥਾਵਾਂ ਇਹ ਸੰਕੇਤ ਕਰਦੀਆਂ ਹਨ ਕਿ ਲੋਕ ਚਲੇ ਗਏ ਹਨ। ਪਰ ਲੋਕਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਹੈ, " ਮੁਹਾਲੀ ਦੇ ਕਿਸਾਨ ਬਲਜੀਤ ਸਿੰਘ ਦਾ ਕਹਿਣਾ ਹੈ। ਜਦੋਂ ਤੋਂ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਹੈ ਉਹ ਇਥੇ ਹੀ ਹਨ। "ਉਹ ਲੋਕ ਜੋ ਵਿਸ਼ੇਸ਼ ਤੌਰ'' ਤੇ ਟਰੈਕਟਰ ਪਰੇਡ ਲਈ ਆਏ ਸਨ, ਉਹ ਚਲੇ ਗਏ ਹਨ। ਇਹੀ ਕਾਰਨ ਹੈ ਕਿ ਜਗ੍ਹਾ ਥੋੜੀ ਖਾਲੀ ਦਿਖਾਈ ਦਿੰਦੀ ਹੈ। "

"ਇਹ ਉਹ ਕਿਸਾਨ ਨਹੀਂ ਜੋ ਵਾਪਸ ਚਲੇ ਗਏ ਹਨ। ਜਾਅਲੀ ਮੀਡੀਆ ਰਿਪੋਰਟਾਂ ਦਾਅਵਾ ਕਰ ਰਹੀਆਂ ਹਨ ਕਿ ਕਿਸਾਨ ਵਾਪਸ ਜਾ ਰਹੇ ਹਨ ਜੋ ਅਸਲ ਵਿੱਚ ਅਜਿਹਾ ਨਹੀਂ ਹੈ, "ਇੱਕ ਪ੍ਰਦਰਸ਼ਨਕਾਰੀ ਮੇਜਰ ਸਿੰਘ ਕਹਿੰਦਾ ਹੈ।

"ਉਤਸੁਕ ਭੀੜ ਜੋ ਕਿਸਾਨਾਂ ਨਾਲ ਮੁਲਾਕਾਤ ਕਰਨ ਅਤੇ ਸਥਿਤੀ ਨੂੰ ਵੇਖਣ ਲਈ ਇਥੇ ਆਉਂਦੀ ਸੀ, ਸ਼ਾਇਦ ਹੁਣ ਦੂਰ ਹੈ। ਕਿਉਂਕਿ ਮੀਡੀਆ ਇਹ ਦਿਖਾ ਰਿਹਾ ਹੈ ਕਿ ਟਿਕੜੀ ਅਤੇ ਸਿੰਘੂ ਦੋਵੇਂ ਸਾਈਟਾਂ ''ਤੇ ਤਣਾਅ ਰਹਿੰਦਾ ਹੈ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਪੁਲਿਸ ਨੇ ਗਾਜ਼ੀਪੁਰ ਪ੍ਰਦਰਸ਼ਨਕਾਰੀਆਂ ਨੂੰ ਜਗ੍ਹਾ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਸੀ। ਇਸਦਾ ਅਸਰ ਹੋ ਰਿਹਾ ਹੈ।"

ਹਰਜਿੰਦਰ ਸਿੰਘ, ਇੱਕ ਕਿਸਾਨ ਜੋ ਕਿ 26 ਨਵੰਬਰ ਤੋਂ ਇੱਥੇ ਹੈ, ਕਹਿੰਦਾ ਹੈ ਕਿ ਕੁਝ ਨੌਜਵਾਨਾਂ ਨੂੰ ਵਾਪਸ ਜਾਣਾ ਪਿਆ ਕਿਉਂਕਿ ਪੰਜਾਬ ਵਿੱਚ ਵਿਦਿਅਕ ਸੰਸਥਾਵਾਂ ਮੁੜ ਖੁੱਲ੍ਹ ਰਹੀਆਂ ਹਨ। "ਕੁਝ ਮਾਪੇ ਵੀ ਸਨ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਚਿੰਤਤ ਸਨ। ਸਕੂਲ ਖੁੱਲ੍ਹ ਰਹੇ ਹਨ ਅਤੇ ਇਮਤਿਹਾਨ ਦੂਰ ਨਹੀਂ ਹਨ।"

ਹੁਸ਼ਿਆਰਪੁਰ ਦੇ ਇੱਕ ਪਿੰਡ ਤੋਂ ਆਏ ਜਸਵਿੰਦਰ ਸਿੰਘ ਸ਼ਾਹ ਨੇ ਕਿਹਾ, "ਕੇਵਲ ਉਹ ਜਿਹੜੇ ਟਰੈਕਟਰ ਪਰੇਡ ਲਈ ਆਏ ਸਨ ਵਾਪਸ ਗਏ ਹਨ। ਲਗਭਗ 33 ਟਰੈਕਟਰ ਟਰਾਲੀਆਂ ਮੇਰੇ ਖੇਤਰ ਤੋਂ ਆਈਆਂ ਸਨ ਅਤੇ ਉਹ ਵਾਪਸ ਚਲੀਆਂ ਗਈਆਂ ਹਨ। ਪਰ ਉਹ ਵਾਪਸ ਆਉਣ ਲਈ ਤਿਆਰ ਹਨ ਜੇ ਆਗੂਆਂ ਵਲੋਂ ਦੁਆਰਾ ਹੋਰ ਕੋਈ ਕਾਲ ਆਉਂਦੀ ਹੈ।"

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਤੋਂ ਜੋਧ ਬਾਜਵਾ ਆਖਦੇ ਹਨ ਕਿ ਗਣਤੰਤਰ ਦਿਵਸ ਪਰੇਡ ਲਈ ਹਜ਼ਾਰਾਂ ਲੋਕ ਆਏ ਸਨ। "ਸਾਡੇ ਖੇਤਰ ਤੋਂ ਟਰੈਕਟਰਾਂ ਰਾਹੀਂ ਆਉਣ ਵਿਚ ਤਿੰਨ ਦਿਨ ਅਤੇ ਵਾਪਸ ਜਾਣ ਵਿਚ ਹੋਰ ਤਿੰਨ ਦਿਨ ਲੱਗਦੇ ਹਨ। ਇਸ ਲਈ ਉਹ ਆਪਣੇ ਪਰਿਵਾਰਾਂ ਨੂੰ ਮਿਲਣ ਵਾਪਸ ਗਏ ਹਨ ਅਤੇ ਕੁਝ ਹੀ ਦਿਨਾਂ ਵਿਚ ਵਾਪਸ ਆ ਜਾਣਗੇ।"

ਕੁਝ ਪ੍ਰਦਰਸ਼ਨਕਾਰੀ ਚਿੰਤਤ ਹਨ ਕਿ ਸੁਰੱਖਿਆ ਬਲਾਂ ਦੁਆਰਾ ਸਾਈਟ ਖਾਲੀ ਕਰਨ ਲਈ ਕਾਰਵਾਈ ਜਲਦੀ ਹੋ ਸਕਦੀ ਹੈ। ਕੋਲਕਾਤਾ ਦਾ ਰਹਿਣ ਵਾਲਾ ਹੇਮੰਤ ਤੇਸਾਵਰ ਜੋ ਇਕ ਮਹੀਨੇ ਤੋਂ ਇਥੇ ਹੈ, ਦਾ ਕਹਿਣਾ ਹੈ, "ਲੋਕਾਂ ਵਿਚ ਡਰ ਹੈ ਅਤੇ ਉਹ ਨਿਗਰਾਨੀ ਰੱਖ ਰਹੇ ਹਨ।"

ਕਿਸਾਨ ਆਗੂ ਜਾਣਦੇ ਹਨ ਕਿ ਹਾਲ ਵਿਚ ਹੋਈ ਹਿੰਸਾ ਨੇ ਇਸ ਦਾ ਅਸਰ ਕਿਸਾਨਾਂ ਤੇ ਪਾਇਆ ਹੈ। ਕਿਸਾਨ ਆਗੂ ਜਗਮੋਹਨ ਸਿੰਘ ਕਹਿੰਦੇ ਹਨ, "ਅਸੀਂ ਉਨ੍ਹਾਂ ਦੇ ਮਨੋਬਲ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਤੱਕ ਪਹੁੰਚ ਰਹੇ ਹਾਂ ਅਤੇ ਸਾਨੂੰ ਯਕੀਨ ਹੈ ਕਿ ਇਹ ਪ੍ਰਭਾਵ ਥੋੜ੍ਹੇ ਸਮੇਂ ਲਈ ਹੀ ਹੈ।"

ਇਕ ਆਗੂ ਦਾ ਕਹਿਣਾ ਹੈ ਕਿ ਸਿੰਘੂ ਵਿਖੇ ਕਿਸਾਨਾਂ ਨੇ ਆਪਣੇ ਟਰੈਕਟਰਾਂ ''ਤੇ ਇਕ ਸਿਰੇ ਤੋਂ ਦੂਜੇ ਸਿਰੇ ਤਕ 16 ਕਿਲੋਮੀਟਰ ਲੰਮੀ ਰੈਲੀ ਕੱਢੀ। ਉਹਨਾਂ ਨੇ ਰਾਸ਼ਟਰੀ ਝੰਡਾ ਚੁੱਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਤਾਕਤਾਂ ਦਾ ਮੁਕਾਬਲਾ ਕਰਨ ਲਈ ਕੀਤਾ ਗਿਆ ਸੀ ਜੋ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਧਾਰਮਿਕ ਲੀਹਾਂ ਅਤੇ ਰਾਜਾਂ ਅਨੁਸਾਰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਹ ਵੀ ਦਰਸਾਉਣ ਲਈ ਕਿ ਉਹ ਤਿਰੰਗੇ ਦਾ ਸਤਿਕਾਰ ਕਰਦੇ ਹਨ।

ਜਗਮੋਹਨ ਸਿੰਘ
BBC

ਕਿਸਾਨ ਆਗੂ ਇਹ ਵੀ ਜ਼ਾਹਰ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਵਿੱਚ ਆਪਣੇ ਹਮਾਇਤੀਆਂ ਨੂੰ ਵਧੇਰੇ ਕਿਸਾਨਾਂ ਨੂੰ ਭੇਜਣ ਲਈ ਕਿਹਾ ਹੈ। ਇਕ ਲੀਡਰ ਕਹਿੰਦਾ ਹੈ, "ਬਹੁਤ ਜਲਦੀ ਤੁਸੀਂ ਇਸ ਦਾ ਪ੍ਰਭਾਵ ਟਿਕਰੀ ਅਤੇ ਸਿੰਘੂ ਦੋਵਾਂ ਵਿਚ ਵੇਖ ਸਕੋਗੇ।"

ਕਿਸਾਨ ਆਗੂ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਆਗੂਆਂ ਲਈ ਲੁੱਕ-ਆਉਟ ਨੋਟਿਸ ਜਾਰੀ ਕੀਤੇ ਹਨ ਅਤੇ ਉਨ੍ਹਾਂ ਖਿਲਾਫ ਕੇਸ ਦਰਜ ਕੀਤੇ ਹਨ। "ਪਰ ਇਹ ਸਾਨੂੰ ਚਿੰਤਾ ਨਹੀਂ ਕਰਦਾ," ਉਹ ਕਹਿੰਦੇ ਹਨ। "ਸਾਡੇ ਕੋਲ ਇਕ ਰਣਨੀਤੀ ਵੀ ਹੈ।"

ਉਹ ਕਹਿੰਦੇ ਹਨ ਕਿ ਜੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਤਾਂ ਉਹਨਾਂ ਨੇ ਉਹਨਾਂ ਆਗੂਆਂ ਦੇ ਨਾਂ ਤਿਆਰ ਕੀਤੇ ਹਨ ਜੋ ਲੀਡਰਾਂ ਦੇ ਗਿਰਫਤਾਰ ਹੋਣ ਤੋਂ ਬਾਅਦ ਸੰਗਠਨ ਸੰਭਾਲ ਸਕਣ। ਇਵੇਂ ਹੀ ਆਗੂਆਂ ਦੀ ਅਗਲੀ ਪਰਤ ਦਾ ਵੀ ਗਠਨ ਕੀਤਾ ਹੈ ਜੋ ਇਹ ਯਕੀਨੀ ਬਣਾਉਣ ਲਈ ਅਹੁਦਾ ਸੰਭਾਲਣਗੇ ਕਿ ਅੰਦੋਲਨ ਰੋਕਿਆ ਨਾ ਜਾਵੇ।

"ਅਸੀਂ ਜਦੋਂ ਆਏ ਸੀ ਇਹ ਕਹਿ ਕੇ ਆਏ ਸੀ ਕਿ ਘਰ ਕਾਨੂੰਨ ਰੱਦ ਕਰਾ ਕੇ ਹੀ ਆਵਾਂਗੇ। ਅੱਜ ਵੀ ਅਸੀ ਇਸੇ ਤੇ ਕਾਇਮ ਹਾਂ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=o_jpMfPzvwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''718fb066-a192-432c-b586-d864986f38ac'',''assetType'': ''STY'',''pageCounter'': ''punjabi.india.story.55877163.page'',''title'': ''ਕਿਸਾਨ ਅੰਦੋਲਨ : ਹਿੰਸਕ ਭੀੜ ਦੇ ਹਮਲਿਆ ਤੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦਰਮਿਆਨ ਕੀ ਹੈ ਕਿਸਾਨਾਂ ਦਾ ਮੂਡ'',''published'': ''2021-01-31T09:42:14Z'',''updated'': ''2021-01-31T09:42:14Z''});s_bbcws(''track'',''pageView'');