ਕਿਸਾਨ ਅੰਦੋਲਨ ਲਈ ਪੰਜਾਬ ਦੀਆਂ ਪੰਚਾਇਤਾਂ ਆਈਆਂ ਇਸ ਤਰ੍ਹਾਂ ਅੱਗੇ - ਪ੍ਰ੍ਰ੍ਰੈੱਸ ਰਿਵਿਊ
Saturday, Jan 30, 2021 - 08:34 AM (IST)

ਦਿੱਲੀ ਬਾਰਡਰਾਂ ਉੱਪਰ ਮੁਜ਼ਾਹਰਾਕਾਰੀਆਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਪੰਜਾਬ ਦੀਆਂ ਕਈ ਪੰਚਾਇਤਾਂ ਨੇ ਮਤੇ ਪਾਸ ਕਰ ਕੇ ਪਿੰਡ ਦੇ ਹਰ ਪਰਿਵਾਰ ਵਿੱਚੋਂ ਇੱਕ ਜੀਅ ਦਾ ਧਰਨੇ ਵਿੱਚ ਸ਼ਾਮਲ ਹੋਣਾ ਲਾਜ਼ਮੀ ਕਰਨ ਦਾ ਰਾਹ ਫੜਿਆ ਹੈ।
ਪਾਲਣਾ ਨਾ ਕਰਨ ਵਾਲੇ ਨੂੰ 1500 ਰੁਪਏ ਦਾ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਜੁਰਮਾਨਾ ਤਾਰਨੋਂ ਵੀ ਮਨ੍ਹਾਂ ਕੀਤੇ ਜਾਣ ਦੀ ਸੂਰਤ ਵਿੱਚ ਉਸ ਵਿਅਕਤੀ ਦਾ ਬਾਈਕਾਟ ਕੀਤਾ ਜਾਵੇਗਾ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪਿੰਡ ਵਿੱਚੋਂ ਜਾਣ ਵਾਲਾ ਹਰ ਵਿਅਕਤੀ ਘੱਟੋ-ਘੱਟ ਇੱਕ ਹਫ਼ਤਾ ਉੱਥੇ ਰਹੇਗਾ। ਬਠਿੰਡਾ ਜ਼ਿਲ੍ਹੇ ਦੀ ਵਿਰਕ ਖ਼ੁਰਦ ਵੱਲੋਂ ਵੀ ਅਜਿਹਾ ਹੀ ਮਤਾ ਪਾਸ ਕੀਤਾ ਗਿਆ ਹੈ।
ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਧਰਨੇ ਵਿੱਚ ਜਾਣ ਵਾਲੇ ਵਿਅਕਤੀ ਦੇ ਵਾਹਨ ਵਿੱਚ ਕੋਈ ਖ਼ਰਾਬੀ ਆਉਂਦੀ ਹੈ ਤਾਂ ਉਸ ਦੀ ਮੁਰੰਮਤ ਦਾ ਖ਼ਰਚਾ ਪਿੰਡ ਦੀ ਪਚਾਇਤ ਵੱਲੋਂ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ:
- ਅਕਾਲ ਤਖ਼ਤ ਦੇ ਜਥੇਦਾਰ ਲਾਲ ਕਿਲੇ ''ਤੇ ਨਿਸ਼ਾਨ ਸਾਹਿਬ ਦੀ ਝੰਡੀ ਲਾਉਣਾ ਅਪਰਾਧ ਕਿਉਂ ਨਹੀਂ ਮੰਨਦੇ
- ਕਿਸਾਨ ਆਗੂ ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ, ਜਾਣੋ ਹੋਰ ਕੀ ਕੀਤੇ ਐਲਾਨ
- ਸੋਨੇ ਦਾ ਤਗਮਾ ਜਿੱਤਣ ਵਾਲੀ ਮੁੱਕੇਬਾਜ਼ ਬਾਕਸਿੰਗ ਗਲਵਜ਼ ਖਰੀਦਣ ਦੇ ਵੀ ਅਸਮਰਥ ਸੀ
ਗ੍ਰਿਫ਼ਤਾਰ ਕੀਤੇ ਲੋਕਾਂ ਦੇ ਪਰਿਵਾਰ ਟਿਕਰੀ ਪਹੁੰਚੇ
ਛੱਬੀ ਜਨਵਰੀ ਦੀ ਦਿੱਲੀ ਹਿੰਸਾ ਦੇ ਮਾਮਲੇ ਵਿੱਚ ਜਿਨ੍ਹਾਂ ਲੋਕਾਂ ਨੂੰ ਫੜਿਆ ਗਿਆ ਹੈ ਉਨ੍ਹਾਂ ਵਿੱਚੋਂ ਅੱਠ ਬਠਿੰਡਾ ਜ਼ਿਲ੍ਹੇ ਦੇ ਬੰਗੀ ਨਿਹਾਲ ਸਿੰਘ ਵਾਲਾ ਦੇ ਵਸਨੀਕ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਪਿੰਡ ਤੋਂ 18 ਮੈਂਬਰੀ ਇੱਕ ਜਥਾ ਟਿਕਰੀ ਬਾਰਡਰ ਧਰਨੇ ਵਿੱਚ ਪਹੁੰਚਿਆ। ਇਸ ਜੱਥੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅੱਠ ਵਿਅਕਤੀਆਂ ਦੇ ਪਰਿਵਾਰਿਕ ਮੈਂਬਰ ਵੀ ਹਨ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਐੱਫ਼ਾਈਆਰਾਂ ਵਾਪਸ ਨਹੀਂ ਲਈਆਂ ਜਾਂਦੀਆਂ ਉਹ ਇੱਥੋਂ ਨਹੀਂ ਜਾਣਗੇ।
ਫੜੇ ਗਏ ਸਾਰੇ ਵਿਅਕਤੀ ਨਵੇਂ ਸਨ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੱਦੇ ''ਤੇ ਦਿੱਲੀ ਪਹੁੰਚੇ ਸਨ। ਯੂਨੀਅਨ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਤੋਂ ਬਾਅਦ ਪਿੰਡ ਵਾਲਿਆਂ ਨੇ ਕਿਹਾ ਕਿ ਉਹ ਇਨਸਾਫ਼ ਲਈ ਲੜਨ ਦੇ ਯੂਨੀਅਨ ਦੇ ਫ਼ੈਸਲੇ ਨਾਲ ਸਹਿਮਤ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
''ਨੈਕਸਸ ਮਿਲਿਆ ਤਾਂ ਅਰਨਬ ਦਾ ਕਸੂਰ ਤੈਅ ਹੋਵੇਗਾ''

ਮੁੰਬਈ ਪੁਲਿਸ ਨੇ ਮਹਾਰਾਸ਼ਟਰ ਹਾਈ ਕੋਰਟ ਨੂੰ ਦਿੱਤੇ ਇੱਕ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਟੀਆਰਪੀ ਘਪਲੇ ਦੀ ਜਾਂਚ ਅਹਿਮ ਪੜਾਅ ''ਤੇ ਹੈ ਅਤੇ ਜੇ ਕੋਈ ਨੈਕਸਸ ਮਿਲਦਾ ਹੈ ਤਾਂ ਅਰਨਬ ਗੋਸਵਾਮੀ ਦਾ ਕਸੂਰ ਤੈਅ ਕੀਤਾ ਜਾਵੇਗਾ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਬ੍ਰਾਡਕਾਸਟ ਆਡੀਅੰਸ ਰਿਸਰਚ ਕਾਊਂਸਲ ਨੇ ਅਰਨਬ ਦੇ ਸੰਬਧ ਵਿੱਚ ਸ਼ੱਕੀ ਗਤੀਵਿਧੀ ਦੀ ਪੁਸ਼ਟੀ ਕੀਤੀ ਹੈ। ਮੁਢਲੀ ਜਾਂਚ ਤੋਂ ਬੀਏਆਰਸੀ ਦੇ ਅਧਿਕਾਰੀਆਂ ਦੀ ਰੇਟਿੰਗ ਨਾਲ ਛੇੜਛਾੜ ਕਰਨ ਲਈ ਹੋਰ ਲੋਕਾਂ ਨਾਲ ਮਿਲੀ ਭੁਗਤ ਦੇ ਸੰਕੇਤ ਮਿਲੇ ਹਨ।
ਹਾਈ ਕੋਰਟ ਵਿੱਚ ਅਰਨਬ ਨੇ ਆਪਣਾ ਕੇਸ ਸੀਬੀਆਈ ਨੂੰ ਨਾ ਸੌਂਪੇ ਜਾਣ ਲਈ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪੁਲਿਸ ਨੇ ਇਹ ਪਟੀਸ਼ਨ ਇਸ ਅਧਾਰ ''ਤੇ ਖ਼ਾਰਜ ਕਰਨ ਦੀ ਮੰਗ ਕੀਤੀ ਕਿ ਹਾਲੇ ਤਾਂ ਇਨ੍ਹਾਂ ਨੂੰ ਮੁਲਜ਼ਮ ਵੀ ਨਹੀਂ ਬਣਾਇਆ ਗਿਆ ਹੈ।
ਪਹਿਲੀ ਫ਼ਰਵਰੀ ਤੋਂ ਖੁੱਲ੍ਹਣਗੇ ਪ੍ਰੀ-ਪਰਾਈਮਰੀ ਸਕੂਲ
ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨੇ ਕਿਹਾ ਹੈ ਕਿ ਸਾਰੇ ਸਰਕਾਰੀ ਅਤੇ ਨਿੱਜੀ ਪ੍ਰੀ-ਪਰਾਈਮਰੀ ਸਕੂਲ ਪਹਿਲੀ ਫ਼ਰਵਰੀ ਤੋਂ ਖੋਲ੍ਹ ਦਿੱਤੇ ਜਾਣਗੇ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਸਕੂਲ ਸਵੇਰੇ 10 ਵਜੇ ਤੋਂ ਤਿੰਨ ਵਜੇ ਤੱਕ ਖੁੱਲ੍ਹਿਆ ਕਰਨਗੇ। ਉਨ੍ਹਾਂ ਨੇ ਸਕੂਲਾਂ ਨੂੰ ਹਦਾਇਤ ਕੀਤੀ ਕਿ ਉਹ ਕੋਵਿਡ ਤੋਂ ਸੁਰੱਖਿਆ ਲਈ ਸਾਰੇ ਉਪਾਅ ਯਕੀਨੀ ਬਣਾਉਣ।
ਇਹ ਖ਼ਬਰਾਂ ਵੀ ਪੜ੍ਹੋ:
- ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
- ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
ਇਹ ਵੀਡੀਓ ਵੀ ਦੇਖੋ:
https://www.youtube.com/watch?v=AJK1MvB9dpc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0b7425c9-372e-4690-a362-2b0efeb50438'',''assetType'': ''STY'',''pageCounter'': ''punjabi.india.story.55868080.page'',''title'': ''ਕਿਸਾਨ ਅੰਦੋਲਨ ਲਈ ਪੰਜਾਬ ਦੀਆਂ ਪੰਚਾਇਤਾਂ ਆਈਆਂ ਇਸ ਤਰ੍ਹਾਂ ਅੱਗੇ - ਪ੍ਰ੍ਰ੍ਰੈੱਸ ਰਿਵਿਊ'',''published'': ''2021-01-30T03:00:12Z'',''updated'': ''2021-01-30T03:00:12Z''});s_bbcws(''track'',''pageView'');