ਗਾਜ਼ੀਪੁਰ ''''ਚ ਲੋਕਾਂ ਦਾ ਹਜੂਮ: ''''ਟਿਕੈਤ ਦੇ ਅੱਥਰੂ ਸਹਿਣ ਨਹੀਂ ਹੋਣਗੇ, ਇੰਨੇ ਕਿਸਾਨ ਹੋਣਗੇ ਕਿ ਸਾਂਭੇ ਨਹੀਂ ਜਾਣੇ'''' - ਅਹਿਮ ਖ਼ਬਰਾਂ

Friday, Jan 29, 2021 - 11:34 AM (IST)

ਗਾਜ਼ੀਪੁਰ ''''ਚ ਲੋਕਾਂ ਦਾ ਹਜੂਮ: ''''ਟਿਕੈਤ ਦੇ ਅੱਥਰੂ ਸਹਿਣ ਨਹੀਂ ਹੋਣਗੇ, ਇੰਨੇ ਕਿਸਾਨ ਹੋਣਗੇ ਕਿ ਸਾਂਭੇ ਨਹੀਂ ਜਾਣੇ'''' - ਅਹਿਮ ਖ਼ਬਰਾਂ

ਇਸ ਪੇਜ ਰਾਹੀਂ ਕਿਸਾਨ ਅੰਦੋਲਨ ਦਾ ਅੱਜ ਦਾ ਵੱਡਾ ਘਟਨਾਕ੍ਰਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਗਾਜ਼ੀਪੁਰ ਬਾਰਡਰ ਉੱਤੇ ਕਿਸਾਨਾਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਹੈ। ਭੀੜ ਅਚਾਨਕ ਜੁੜਨੀ ਸ਼ੁਰੂ ਹੋਈ ਹੈ।

ਲੋਕ ਮੇਰਠ ਬਿਜਨੌਰ, ਮੁਜ਼ਫਰਨਗਰ, ਬੁਲੰਦਸ਼ਹਿਰ, ਖੁਜਰਾ, ਆਦਿ ਤੋਂ ਇੱਥੇ ਪਹੁੰਚ ਰਹੇ ਸਨ। ਬਾਰਡਰ ਜੋ ਕਿ ਖਾਲੀ ਹੋਣ ਲੱਗਿਆ ਸੀ ਮੁੜ ਲੋਕ ਹਜੂਮ ਨਾਲ ਭਰਨਾ ਸ਼ੁਰੂ ਹੋ ਗਿਆ ਹੈ।

ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਮੁਤਾਬਕ ਜ਼ਬਰਦਸਤ ਨਾਅਰੇਬਾਜ਼ੀ ਹੋ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਵੀਰਵਾਰ ਰਾਤ ਨੂੰ ਰਾਕੇਸ਼ ਟਿਕੈਤ ਦੇ ਭਾਵੁਕ ਹੋ ਜਾਣ ਤੋਂ ਬਾਅਦ ਲੋਕਾਂ ਵਿੱਚ ਉਨ੍ਹਾਂ ਨਾਲ ਜੁੜਾਅ ਵੱਧ ਗਿਆ ਹੈ ਅਤੇ ਲੋਕ ਵਹੀਰਾਂ ਘੱਤ ਕੇ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ:

ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਨੇ ਉੱਥੇ ਪਹੁੰਚੇ ਇੱਕ ਕਿਸਾਨ ਅੰਕਿਤ ਸਹਰਾਵਤ ਨਾਲ ਗੱਲ ਕੀਤੀ। ਅੰਕਿਤ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਕਿਹਾ ਕਿ ਲਾਲ ਕਿਲੇ ਉੱਪਰ ਜੋ ਕੁਝ ਹੋਇਆ ਉਹ ਗਲਤ ਸੀ ਪਰ ਕੱਲ ਜੋ ਟਿਕੈਤ ਜੀ ਦੀਆਂ ਅੱਖਾਂ ਵਿੱਚ ਅੱਥਰੂ ਲਿਆਂਦੇ ਗਏ ਉਹ ਸਹਿਣ ਨਹੀਂ ਕੀਤੇ ਜਾਣਗੇ।

"ਉਸ ਦਿਨ ਅਸੀਂ ਵੀ ਦਿੱਲੀ ਰੈਲੀ ਵਿੱਚ ਗਏ ਸੀ, ਅਸੀਂ ਪੁਲਿਸ ਵਾਲਿਆਂ ਨੂੰ ਰਾਹ ਪੁੱਛਿਆ ਉਹ ਕਹਿੰਦੇ ਸਿੱਧੇ ਚਲੇ ਜਾਓ ਇਹ ਲਾਲ ਕਿਲੇ ਨੂੰ ਜਾਂਦਾ ਹੈ। ਅਸੀਂ ਲਾਲ ਕਿਲੇ ਥੋੜ੍ਹੇ ਹੀ ਜਾਣਾ ਸੀ ਅਸੀਂ ਤਾਂ ਗਾਜ਼ੀਪੁਰ ਦਾ ਰਸਤਾ ਪੁੱਛ ਰਹੇ ਸੀ।"

"ਇੱਕ ਜਣੇ ਨੂੰ ਰੋਕ ਕੇ ਪੁੱਛਿਆ ਕਿ ਇਹ ਰਸਤਾ ਕਿੱਧਰ ਜਾ ਰਿਹਾ ਹੈ ਉਹ ਕਹਿੰਦਾ ਇਹ ਤਾਂ ਲਾਲ ਕਿਲੇ ਨੂੰ ਜਾਂਦਾ ਹੈ। ਪੁਲਿਸ ਸਾਨੂੰ ਗਲਤ ਰਸਤਾ ਦੱਸ ਕੇ ਲਾਲ ਕਿਲੇ ''ਤੇ ਭੇਜ ਰਹੀ ਸੀ।"

ਅੰਕਿਤ ਨੇ ਕਿਹਾ ਕਿ ਭਾਵੇਂ ਉਹ ਰਾਕੇਸ਼ ਦੀ ਯੂਨੀਅਨ ਨਾਲ ਵਾਬਸਤਾ ਨਹੀਂ ਹਨ ਪਰ ਉਹ ਵੀ ਕਿਸਾਨ ਹਨ ਅਤੇ ਹੁਣ ਉਹ ਇੱਥੋਂ ਜਾਣਗੇ ਨਹੀਂ।

ਅੰਕਿਤ ਸਹਰਾਵਤ
BBC
ਅੰਕਿਤ ਸਹਰਾਵਤ ਦਾ ਕਹਿਣਾ ਹੈ ਕਿ ਉਹ ਕਿਸਾਨ ਹੋਣ ਨਾਤੇ ਇੱਥੇ ਪਹੁੰਚੇ ਹਨ

ਖ਼ਬਰ ਏਜੰਸੀ ਏਐੱਨਆਈ ਮੁਾਤਬਕ ਸ਼ੁੱਕਰਵਾਰ ਤੜਕੇ ਗਾਜ਼ੀਪੁਰ ਬਾਰਡਰ ਉੱਪਰ ਕਿਸਾਨਾਂ ਦਾ ਧਰਨਾ ਜਾਰੀ ਹੈ ਅਤੇ ਮੌਜੂਦ ਕਿਸਾਨਾਂ ਵੱਲੋਂ ''ਜੈ ਜਵਾਨ, ਜੈ ਕਿਸਾਨ'' ਅਤੇ ''ਇਨਕਲਾਬ ਜ਼ਿੰਦਾਬਾਦ'' ਦੇ ਨਾਅਰੇ ਲਾਏ ਗਏ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਧਰਨਾ ਨਹੀਂ ਚੁੱਕਣਗੇ ਅਤੇ ਸਿਰਫ਼ ਕੇਂਦਰ ਸਰਕਾਰ ਨਾਲ ਗੱਲ ਕਰਨਗੇ।

ਰਾਸ਼ਟਰੀ ਲੋਕ ਦਲ ਦੇ ਆਗੂ ਜਅੰਤ ਚੌਧਰੀ ਵੀ ਗਾਜ਼ੀਪੁਰ ਬਾਰਡਰ ਪਹੁੰਚੇ। ਉਨ੍ਹਾਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਥਾਂ ਖਾਲੀ ਨਹੀਂ ਕਰਨਾ ਚਾਹੁੰਦੇ। ਮੁੱਦਾ ਸੰਸਦ ਵਿੱਚ ਚੁੱਕਿਆ ਜਾਣਾ ਚਾਹੀਦਾ ਹੈ। ਜੇ ਸਰਕਾਰ ਪਿੱਛੇ ਹਟਦੀ ਹੈ ਤਾਂ ਇਹ ਉਸ ਦੀ ਕਮਜ਼ੋਰੀ ਨਹੀਂ ਦਿਖਾਵੇਗਾ ਸਗੋਂ ਉਨ੍ਹਾਂ ਦੀ ਲੀਡਰਸ਼ਿਪ ਨੂੰ ਅੱਗੇ ਲੈ ਕੇ ਜਾਵੇਗਾ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦਾ ਭਰੋਸਾ ਮੁੜ ਹਾਸਲ ਕਰਨ ਦੀ ਲੋੜ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਭੇਸ਼ ਬਘੇਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀਆਂ ਮੰਗਾਂ ਸਹੀ ਹਨ। ਉਹ ਦੋ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ ਕੇਂਦਰ ਸਰਕਾਰ ਉਨ੍ਹਾਂ ਦੀ ਮੰਗ ਮੰਨ ਸਕਦੀ ਹੈ।

ਵੀਰਵਾਰ ਰਾਤ ਨੂੰ ਉੱਤਰ ਪ੍ਰਦੇਸ਼ ਅਤੇ ਪ੍ਰੋਵੈਂਸ਼ੀਅਲ ਆਰਮਡ ਕਾਨਸਟੇਬੁਲਰੀ (PAC) ਜੋ ਗਾਜ਼ੀਪੁਰ ਬਾਰਡਰ ''ਤੇ ਤੈਨਾਅਤ ਸੀ PAC ਦੀਆਂ ਗੱਡੀਆਂ ਵਿੱਚ ਉੱਥੋਂ ਚਲੀ ਗਈ।

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਪੁਲਿਸ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੀ ਸੀ। ਰਾਕੇਸ਼ ਟਿਕੈਤ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਗ੍ਰਿਫ਼ਤਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਸਟੇਜ ਤੋਂ ਚਲੀ ਗਈ।

ਰਾਕੇਸ਼ ਟਿਕੈਤ ਨੇ ਕਿਹਾ ਕਿ ਗ੍ਰਿਫ਼ਤਾਰੀ ਦੇ ਨਾਂਅ ਹੇਠ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ ਸੀ ਅਤੇ ਗੱਡੀਆਂ ਵਿੱਚ ਬੀਜੇਪੀ ਦੇ ਹਥਿਆਰਬੰਦ ਗੁੰਡੇ ਸਨ।

ਬੁੱਧਵਾਰ ਸ਼ਾਮ ਤੋਂ ਹੀ ਗਾਜ਼ੀਪੁਰ ਬਾਰਡਰ ''ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਵੀਰਵਾਰ ਦਾ ਪ੍ਰਮੁੱਖ ਘਟਨਾਕ੍ਰਮ

  • ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਜਾਰੀ ਰਹੇਗਾ ਅੰਦੋਲਨ, ਸਿਰਫ਼ ਕੇਂਦਰ ਸਰਕਾਰ ਨਾਲ ਕਰਾਂਗੇ ਗੱਲਬਾਤ’
  • ਪੁਲਿਸ ਵੱਲੋਂ ਸਿੰਘੂ ਬਾਰਡਰ ’ਤੇ ਸਟੇਜ ਦੇ ਨਾਲ ਦਾ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਮੌਜੂਦ ਨਿਹੰਗ ਸਿੰਘਾਂ ਨੇ ਉਸ ਦਾ ਵਿਰੋਧ ਕੀਤਾ।
  • ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਸੱਚਾਈ ਇਹ ਹੈ ਕਿ ਜ਼ਿਆਦਾਤਰ ਕਿਸਾਨ ਇਨ੍ਹਾਂ ਕਾਨੂੰਨਾਂ ਬਾਰੇ ਵਿਸਥਾਰ ਨਾਲ ਨਹੀਂ ਸਮਝਦੇ ਹਨ ਕਿਉਂਕਿ ਜੇ ਉਹ ਸਮਝ ਗਏ ਤਾਂ ਪੂਰੇ ਦੇਸ ਵਿੱਚ ਅੰਦੋਲਨ ਹੋਵੇਗਾ। ਦੇਸ ਵਿੱਚ ਅੱਗ ਲਗ ਜਾਵੇਗੀ।"
  • ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਕਾਰਕੁਨ ਵੱਲੋਂ ਕੋਈ ਹਿੰਸਾ ਨਹੀਂ ਕੀਤੀ ਗਈ ਹੈ।
  • ਪ੍ਰਿਅੰਕਾ ਗਾਂਧੀੀ ਨੇ ਆਪਣੇ ਟਵੀਟ ਵਿੱਚ ਕਿਹਾ, "ਕੱਲ੍ਹ ਅੱਧੀ ਰਾਤ ਵਿੱਚ ਲਾਠੀ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਗਾਜੀਪੁਰ, ਸਿੰਘੂ ਬਾਰਡਰ ''ਤੇ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ। ਇਹ ਲੋਕਤੰਤਰ ਦੇ ਹਰ ਨਿਯਮ ਦੇ ਉਲਟ ਹੈ।"

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=ia19oc_Tz74

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''446af2ef-d87e-48d4-93a7-25f98bde8b59'',''assetType'': ''STY'',''pageCounter'': ''punjabi.india.story.55851337.page'',''title'': ''ਗਾਜ਼ੀਪੁਰ \''ਚ ਲੋਕਾਂ ਦਾ ਹਜੂਮ: \''ਟਿਕੈਤ ਦੇ ਅੱਥਰੂ ਸਹਿਣ ਨਹੀਂ ਹੋਣਗੇ, ਇੰਨੇ ਕਿਸਾਨ ਹੋਣਗੇ ਕਿ ਸਾਂਭੇ ਨਹੀਂ ਜਾਣੇ\'' - ਅਹਿਮ ਖ਼ਬਰਾਂ'',''published'': ''2021-01-29T06:02:55Z'',''updated'': ''2021-01-29T06:02:55Z''});s_bbcws(''track'',''pageView'');

Related News