ਲਾਲ ਕਿਲੇ ਵਿੱਚ ਹਜੂਮ ਦੇ ਵੜਨ ਸਮੇਂ ਅੰਦਰ ਕੌਣ ਫ਼ਸੇ ਸਨ - 5 ਅਹਿਮ ਖ਼ਬਰਾਂ

Friday, Jan 29, 2021 - 07:34 AM (IST)

ਲਾਲ ਕਿਲੇ ਵਿੱਚ ਹਜੂਮ ਦੇ ਵੜਨ ਸਮੇਂ ਅੰਦਰ ਕੌਣ ਫ਼ਸੇ ਸਨ - 5 ਅਹਿਮ ਖ਼ਬਰਾਂ

ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਕੱਢ ਰਹੇ ਪ੍ਰਦਰਸ਼ਨਕਾਰੀਆਂ ''ਚੋਂ ਕੁੱਝ ਹਜੂਮ ਵੱਲੋਂ ਲਾਲ ਕਿਲੇ ''ਤੇ ਚੜਾਈ ਕੀਤੀ ਗਈ।

ਉਸ ਸਮੇਂ ਲਾਲ ਕਿਲੇ ਅੰਦਰ ਸਕੂਲੀ ਵਿਦਿਆਰਥੀਆਂ ਸਮੇਤ ਹੋਰ ਬਹੁਤ ਸਾਰੇ ਲੋਕ ਕਲਾਕਾਰ ਜਿਨ੍ਹਾਂ ਨੇ ਪਰੇਡ ''ਚ ਹਿੱਸਾ ਲਿਆ ਸੀ, ਮੌਜੂਦ ਸਨ।

ਲਾਲ ਕਿਲੇ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਸੀ ਅਤੇ ਰੱਖਿਆ ਵਿਭਾਗ ਦੇ ਅਫ਼ਸਰ ਕਿੰਝ ਬੱਚਿਆਂ ਦੀ ਸੰਭਾਲ ਕਰ ਰਹੇ ਸਨ ਅਤੇ ਕੀ ਭੀੜ ਵਿੱਚੋਂ ਕੋਈ ਬੱਚਿਆਂ ਤੱਕ ਪਹੁੰਚ ਸਕਿਆ, ਦੱਸ ਰਹੇ ਹਨ ਬੀਬੀਸੀ ਪੱਤਰਕਾਰ ਗੁਰਪ੍ਰੀਤ ਸੈਣੀ ਇਸ ਰਿਪੋਰਟ ਵਿੱਚ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਬਜਟ ਤੋਂ ਪਹਿਲਾਂ ਇਹ ਹਨ ਸਰਕਾਰ ਸਾਹਮਣੇ ਚੁਣੌਤੀਆਂ

2021-22 ਦਾ ਕੇਂਦਰੀ ਬਜਟ ਅਜਿਹੇ ਸਮੇਂ ਵਿੱਚ ਪੇਸ਼ ਕੀਤਾ ਜਾਵੇਗਾ ਜਦੋਂ ਭਾਰਤ ਅਧਿਕਾਰਤ ਤੌਰ ''ਤੇ ਪਹਿਲੀ ਵਾਰ ਮੰਦੀ ਦੇ ਦੌਰ ਵਿੱਚ ਹੈ। ਦੇਸ਼ ਦੀ ਅਰਥਵਿਵਸਥਾ ਸੁੰਘੜਨ ਨਾਲ ਵਿੱਤੀ ਸਾਲ 2020-21, 7.7 ਪ੍ਰਤੀਸ਼ਤ ''ਤੇ ਖਤਮ ਹੋ ਰਿਹਾ ਹੈ।

ਹਾਲਾਂਕਿ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੌਲੀ ਹੌਲੀ ਪਟੜੀ ''ਤੇ ਪਰਤ ਰਹੀ ਹੈ।

ਨਿਰੀਖਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਜਟ ਵਿੱਚ ਵੱਡੇ ਅਹਿਮ ਵਿਚਾਰਾਂ ਦੀ ਅਣਹੋਂਦ ਅਰਥਵਿਵਸਥਾ ਨੂੰ ਵਿਕਾਸ ਦੇ ਪਥ ''ਤੇ ਵਾਪਸ ਲਿਆਉਣ ਵਿੱਚ ਅਸਫਲ ਹੋਵੇਗੀ।

ਬਜਟ ਤੋਂ ਪਹਿਲਾਂ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਵਿਸ਼ਲੇਸ਼ਣ ਕਰ ਰਹੇ ਹਨ ਸਰਕਾਰ ਸਾਹਮਣੇ ਚੁਣੌਤੀਆਂ ਦਾ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਗਾਜ਼ੀਪੁਰ ਅਤੇ ਬਾਗਪਤ ਦਾ ਪ੍ਰਮੁੱਖ ਘਟਨਾਕ੍ਰਮ

26 ਜਨਵਰੀ ਦੀ ਘਟਨਾ ਤੋਂ ਬਾਅਦ ਦਿੱਲੀ ਬਾਰਡਰਾਂ ਅਤੇ ਯੂਪੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਖ਼ਿਲਾਫ਼ ਵੀਰਵਾਰ ਨੂੰ ਪੁਲਿਸ ਪ੍ਰਸ਼ਾਸਨ ਦੀ ਸਖ਼ਤੀ ਨਜ਼ਰ ਆਈ।

ਗਾਜ਼ੀਪੁਰ ਬਾਰਡਰ ਦੀ ਮੰਗਲਵਾਰ ਸ਼ਾਮ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ, ਇਸ ਦੇ ਨਾਲ ਹੀ ਭਾਰੀ ਪੁਲਿਸ ਬਲ ਤੈਨਾਤ ਕੀਤੀਆਂ ਗਈਆਂ ਹਨ।

ਬੀਬੀਸੀ ਦੇ ਸਹਿਯੋਗੀ ਸਮੀਰਆਤਮਜ ਮਿਸ਼ਰ ਮੁਤਾਬਕ ਵੱਡੀ ਗਿਣਤੀ ਵਿੱਚ ਯੂਪੀ ਰੋਡਵੇਜ਼ ਦੀਆਂ ਬੱਸਾਂ ਵੀ ਧਰਨੇ ਨੇੜੇ ਲਿਆ ਖੜੀਆਂ ਕੀਤੀਆਂ ਗਈਆਂ ਹਨ।

ਬੁੱਧਵਾਰ ਸ਼ਾਮ ਤੋਂ ਵੀਰਵਾਰ ਤੱਕ ਗਾਜ਼ੀਪੁਰ ਅਤੇ ਬਾਗਪਤ ਦਾ ਪ੍ਰਮੁੱਖ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਰਾਕੇਸ਼ ਟਿਕੈਤ: ''ਜਾਰੀ ਰਹੇਗਾ ਅੰਦੋਲਨ, ਸਿਰਫ਼ ਕੇਂਦਰ ਸਰਕਾਰ ਨਾਲ ਕਰਾਂਗੇ ਗੱਲਬਾਤ''

ਵੀਰਵਾਰ ਨੂੰ ਗਾਜ਼ੀਪੁਰ, ਟਿਕਰੀ ਤੇ ਸਿੰਘੂ ਬਾਰਡਰ ''ਤੇ ਕਾਫੀ ਤਣਾਅ ਬਣਿਆ ਰਿਹਾ।

ਦਿੱਲੀ ਪੁਲਿਸ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਦੀਆਂ ਘਟਨਾਵਾਂ ਨੂੰ ਲੈ ਕੇ ਯੂਏਪੀਏ ਐਕਟ ਤੇ ਦੇਸਧ੍ਰੋਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ, "ਸੱਚਾਈ ਇਹ ਹੈ ਕਿ ਜ਼ਿਆਦਾਤਰ ਕਿਸਾਨ ਇਨ੍ਹਾਂ ਕਾਨੂੰਨਾਂ ਬਾਰੇ ਵਿਸਥਾਰ ਨਾਲ ਨਹੀਂ ਸਮਝਦੇ ਹਨ ਕਿਉਂਕਿ ਜੇ ਉਹ ਸਮਝ ਗਏ ਤਾਂ ਪੂਰੇ ਦੇਸ ਵਿੱਚ ਅੰਦੋਲਨ ਹੋਵੇਗਾ। ਦੇਸ ਵਿੱਚ ਅੱਗ ਲਗ ਜਾਵੇਗੀ।"

ਹੋਰ ਸਾਰਾ ਵੱਡਾ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪੂਜਾ ਗਹਿਲੋਤ: ਵਾਲੀਬਾਲ ਖਿਡਾਰਨ ਜੋ ਪਹਿਲਵਾਨ ਬਣੀ

ਪੂਜਾ ਗਹਿਲੋਤ
BBC

ਪੂਜਾ ਗਹਿਲੋਤ ਦੀ ਬਚਪਨ ਤੋਂ ਹੀ ਖੇਡਾਂ ਵਿੱਚ ਬਹੁਤ ਰੁਚੀ ਸੀ। ਉਹ ਮਹਿਜ਼ ਛੇ ਸਾਲਾਂ ਦੀ ਸੀ ਜਦੋਂ ਉਸ ਨੇ ਆਪਣੇ ਪਹਿਲਵਾਨ ਚਾਚੇ ਧਰਮਵੀਰ ਸਿੰਘ ਨਾਲ ਅਖਾੜੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਪਰ ਉਸ ਦੇ ਪਿਤਾ ਵਿਜੇਂਦਰ ਸਿੰਘ ਪਹਿਲਵਾਨ ਬਣਨ ਦੇ ਵਿਚਾਰ ਦੇ ਬਹੁਤੇ ਹੱਕ ਵਿੱਚ ਨਹੀਂ ਸਨ।

ਗਹਿਲੋਤ ਦੇ ਪਿਤਾ ਨੇ ਉਸ ਨੂੰ ਕੁਸ਼ਤੀ ਦੀ ਬਜਾਇ ਕਿਸੇ ਹੋਰ ਖੇਡ ਲਈ ਕੋਸ਼ਿਸ਼ ਕਰਨ ਬਾਰੇ ਪੁੱਛਿਆ।

ਉਸਦੀ ਅਗਲੀ ਪਸੰਦ ਵਾਲੀਬਾਲ ਸੀ ਅਤੇ ਪੂਜਾ ਨੇ ਜੂਨੀਅਰ ਨੈਸ਼ਨਲ ਪੱਧਰ ਤੱਕ ਵਾਲੀਬਾਲ ਖੇਡਿਆ ਵੀ।

ਖਿਡਾਰਨ ਦੇ ਲਈ ਕਿਹੋ-ਜਿਹਾ ਰਿਹਾ ਇੱਕ ਤੋਂ ਦੂਜੀ ਖੇਡ ਵਿੱਚ ਜਾਣਾ ਅਤੇ ਕੀ ਹਨ ਭਵਿੱਖੀ ਉਮੀਦਾਂ। ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=ia19oc_Tz74

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''64b507b6-29de-4b3f-b409-adeedbfbbd1e'',''assetType'': ''STY'',''pageCounter'': ''punjabi.india.story.55851082.page'',''title'': ''ਲਾਲ ਕਿਲੇ ਵਿੱਚ ਹਜੂਮ ਦੇ ਵੜਨ ਸਮੇਂ ਅੰਦਰ ਕੌਣ ਫ਼ਸੇ ਸਨ - 5 ਅਹਿਮ ਖ਼ਬਰਾਂ'',''published'': ''2021-01-29T01:56:10Z'',''updated'': ''2021-01-29T01:56:10Z''});s_bbcws(''track'',''pageView'');

Related News