ਕੀ ਲਾਲ ਕਿਲ੍ਹੇ ’ਤੇ ਤਿਰੰਗਾ ਲਾਹ ਕੇ ‘ਖ਼ਾਲਿਸਤਾਨੀ ਝੰਡਾ’ ਲਹਿਰਾਇਆ ਗਿਆ?

Wednesday, Jan 27, 2021 - 08:34 AM (IST)

ਕੀ ਲਾਲ ਕਿਲ੍ਹੇ ’ਤੇ ਤਿਰੰਗਾ ਲਾਹ ਕੇ ‘ਖ਼ਾਲਿਸਤਾਨੀ ਝੰਡਾ’ ਲਹਿਰਾਇਆ ਗਿਆ?

ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਦੋ ਮਹੀਨੇ ਤੋਂ ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ, ਗਾਜੀਪੁਰ ਬਾਰਡਰ ਉੱਤੇ ਧਰਨੇ ਦੇ ਰਹੇ, ਟਰੈਕਟਰ ਪਰੇਡ ਦੇ ਰੂਪ ਵਿੱਚ ਮੰਗਲਵਾਰ ਨੂੰ ਦਿੱਲੀ ਦਾਖ਼ਲ ਹੋਏ।

ਕਿਸਾਨ ਟਰੈਕਟਰ ਪਰੇਡ ਦੌਰਾਨ ਭੜਕੇ ਲੋਕ ਲਾਲ ਕਿਲੇ ਉੱਤੇ ਚੜ੍ਹ ਗਏ। ਇਨ੍ਹਾਂ ਨੇ ਕੇਸਰੀ ਅਤੇ ਕਿਸਾਨੀ ਝੰਡੇ ਕਈ ਥਾਵਾਂ ਉੱਤੇ ਲਗਾ ਦਿੱਤੇ।

ਇਸ ਘਟਨਾਕ੍ਰਮ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਕੇਸਰੀ ਨਿਸ਼ਾਨ ਨੂੰ ਖ਼ਾਲਿਸਤਾਨੀ ਝੰਡਾ ਕਿਹਾ।

ਇਸ ਖ਼ਬਰ ਰਾਹੀਂ ਜਾਣੋ ਕੀ ਵਾਕਈ ਤਿਰੰਗਾ ਲਾਹ ਕੇ ਕੋਈ ਹੋਰ ਝੰਡਾ ਲਹਿਰਾਇਆ ਗਿਆ ਅਤੇ ਕੇਸਰੀ ਨਿਸ਼ਾਨ ਅਤੇ ਖ਼ਾਲਿਸਤਾਨੀ ਕਹੇ ਜਾਂਦੇ ਝੰਡੇ ਵਿੱਚ ਕੀ ਫ਼ਰਕ ਹੈ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂਆਂ ਲਈ 4 ਚੁਣੌਤੀਆਂ

ਕਿਸਾਨ ਟਰੈਕਟਰ ਪਰੇਡ
Getty Images

ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਕਈ ਥਾਵਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਨੇ ਅੰਦੋਨਲਕਾਰੀਆਂ ਅੱਗੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

26 ਜਨਵਰੀ ਦੀਆਂ ਘਟਨਾਵਾਂ, ਖਾਸਕਰ ਲਾਲ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡਾ ਲਹਿਰਾਉਣ ਨੇ ਅੰਦੋਲਨ ਦੀ ਹੋਂਦ ਬਰਕਰਾਰ ਰਹਿਣ ਬਾਰੇ ਲੋਕਾਂ ਵਿਚ ਸ਼ੰਕੇ ਪੈਦਾ ਕਰ ਦਿੱਤੇ ਹਨ।

26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂਆਂ ਨੂੰ ਇਨ੍ਹਾਂ ਚਾਰ ਚੁਣੌਤੀਆਂ ਦਾ ਮੁੱਖ ਤੌਰ ਉੱਤੇ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਛੱਬੀ ਜਨਵਰੀ: ਮੁੱਖ ਘਟਨਾਵਾਂ ਦੇ ਵੀਡੀਓ

ਕਿਸਾਨ
Reuters

ਛੱਬੀ ਜਨਵਰੀ 2021 ਦੇ ਦਿਨ ਦਿੱਲੀ ਵਿੱਚ ਕਿਸਾਨ ਗਲਤ ਜਾਂ ਸਹੀ ਕਾਰਨਾਂ ਲਈ ਸੁਰਖ਼ੀਆਂ ਵਿੱਚ ਰਹੇ। ਕਿਸਾਨਾਂ ਨੇ ਮਿੱਥੇ ਰੂਟ ਉੱਪਰ ਟਰੈਕਟਰ ਪਰੇਡ ਕੱਢੀ।

ਜਦਕਿ ਭੀੜ ਦਾ ਇੱਕ ਹਿੱਸਾ ਲਾਲ ਕਿਲ੍ਹੇ ਵੱਲ ਪਹੁੰਚ ਗਿਆ ਜਿੱਥੇ ਉਨ੍ਹਾਂ ਨੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਝੁਲਾ ਦਿੱਤਾ।

ਇਸ ਤੋਂ ਪਹਿਲਾਂ ਸਿੰਘੂ ਅਤੇ ਗਾਜੀਪੁਰ ਬਾਰਡਰ ਤੋਂ ਕਾਫੀ ਗਿਣਤੀ ਵਿੱਚ ਲੋਕ ਤੈਅ ਸਮੇਂ ਤੋਂ ਪਹਿਲਾਂ ਹੀ ਪੁਲਿਸ ਬੈਰੀਕੇਡ ਤੋੜ ਕੇ ਸੈਂਟਰਲ ਦਿੱਲੀ ਵਿਚ ਦਾਖ਼ਲ ਹੋ ਗਏ।

ਇਸ ਤੋਂ ਇਲਾਵਾ ਦਿੱਲੀ ਆਈਟੀਓ ਉੱਪਰ ਪੁਲਿਸ ਅਤੇ ਮੁ਼ਜ਼ਾਹਰਾਕਾਰੀਆਂ ਵਿੱਚ ਟਕਰਾਅ ਹੋਇਆ ਅਤੇ ਇੱਕ ਮੁਜ਼ਾਹਰਾਕਰੀ ਦੀ ਮੌਤ ਹੋ ਗਈ।

ਛੱਬੀ ਜਨਵਰੀ ਦੇ ਪ੍ਰਮੁੱਖ ਘਟਨਾਕ੍ਰਮ ਦੀਆਂ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਅਤੇ ਹੋਰ ਪ੍ਰਮੁੱਖ ਘਠਨਾਕ੍ਰਮ

ਲਾਲ ਕਿਲਾ
Getty Images

ਦਿੱਲੀ ਵਿੱਚ ਛੱਬੀ ਜਨਵਰੀ ਦਾ ਦਿਨ ਘਟਨਾਵਾਂ ਭਰਭੂਰ ਰਿਹਾ। ਸਿੰਘੂ ਅਤੇ ਗਾਜੀਪੁਰ ਬਾਰਡਰ ਤੋਂ ਕਾਫੀ ਗਿਣਤੀ ਵਿੱਚ ਲੋਕ ਤੈਅ ਸਮੇਂ ਤੋਂ ਪਹਿਲਾਂ ਹੀ ਪੁਲਿਸ ਬੈਰੀਕੇਡ ਤੋੜ ਕੇ ਸੈਂਟਰਲ ਦਿੱਲੀ ਵਿਚ ਦਾਖ਼ਲ ਹੋ ਗਏ ਸਨ।

ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਟਰੈਟਕਰ ਪਰੇਡ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਸਾਰੇ ਅੰਦੋਲਨਕਾਰੀਆਂ ਨੂੰ ਆਪੋ-ਆਪਣੀਆਂ ਧਰਨਾ ਥਾਵਾਂ ਉੱਤੇ ਪਰਤਣ ਦੀ ਅਪੀਲ ਕੀਤੀ।

ਛੱਬੀ ਜਨਵਰੀ ਦੀ ਸਵੇਰ ਤੋਂ ਸ਼ਾਮ ਤੱਕ ਦਾ ਮੁੱਖ ਘਟਨਾਕ੍ਰਮ ਜਾਣਨ ਲਈ ਇੱਥੇ ਕਲਿੱਕ ਕਰੋ।

ਕੈਪਟਨ ਤੋਂ ਕੰਗਨਾ ਤੱਕ-ਦਿੱਲੀ ''ਚ ਲਾਲ ਕਿਲੇ ਬਾਰੇ ਕਿਸ ਨੇ ਕੀ ਕਿਹਾ?

ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਝੁਲਾਏ ਜਾਣ ਬਾਰੇ ਸੋਸ਼ਲ ਮੀਡੀਆ ਉੱਪਰ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ।

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ।

ਕੰਗਨਾ ਰਣੌਤ ਨੇ ਕਿਹਾ ਲਾਲ ਕਿਲੇ ਬਾਰੇ ਦਿਲਜੀਤ ਦੋਸਾਂਝ ਅਤੇ ਪ੍ਰਿਅੰਕਾ ਚੋਪੜਾ ਨੂੰ ਟੈਗ ਕਰਦਿਆਂ ਤਨਜ਼ ਕਸਿਆ ਕਿ ਇਹੀ ਚਾਹੁੰਦੇ ਸੀ, ਵਧਾਈਆਂ।

ਇਸ ਤੋੰ ਬਿਨਾਂ ਵੀ ਕਿਸੇ ਨੇ ਪੱਖ, ਕਿਸੇ ਨੇ ਵਿਰੋਧ ਅਤੇ ਕਿਸੇ ਨੇ ਸਰਕਾਰ ਦੀ ਆਲੋਚਨਾ ਵਿੱਚ ਲਿਖਿਆ, ਕੁਝ ਟਿੱਪਣੀਆਂ ਇੱਥੇ ਕਲਿੱਕ ਕਰ ਕੇ ਪੜ੍ਹੋ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=g9mnABWId0w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0a21f37c-2a81-41fe-b4eb-cf9e1666cb70'',''assetType'': ''STY'',''pageCounter'': ''punjabi.india.story.55821215.page'',''title'': ''ਕੀ ਲਾਲ ਕਿਲ੍ਹੇ ’ਤੇ ਤਿਰੰਗਾ ਲਾਹ ਕੇ ‘ਖ਼ਾਲਿਸਤਾਨੀ ਝੰਡਾ’ ਲਹਿਰਾਇਆ ਗਿਆ?'',''published'': ''2021-01-27T02:58:18Z'',''updated'': ''2021-01-27T02:58:18Z''});s_bbcws(''track'',''pageView'');

Related News