ਦਿੱਲੀ ''''ਚ ਟਰੈਕਟਰ ਪਰੇਡ ਦਾ ਹਰ ਪਹਿਲੂ: ਹਿੱਸਾ ਲੈਣ ਵਾਲਿਆਂ ਲਈ ਹਿਦਾਇਤਾਂ ਤੇ ਤਿਆਰੀਆਂ ਕੀ ਹਨ

Monday, Jan 25, 2021 - 11:49 AM (IST)

ਦਿੱਲੀ ''''ਚ ਟਰੈਕਟਰ ਪਰੇਡ ਦਾ ਹਰ ਪਹਿਲੂ: ਹਿੱਸਾ ਲੈਣ ਵਾਲਿਆਂ ਲਈ ਹਿਦਾਇਤਾਂ ਤੇ ਤਿਆਰੀਆਂ ਕੀ ਹਨ

26 ਜਨਵਰੀ ਨੂੰ ਕਿਸਾਨਾਂ ਵੱਲੋਂ ਹੋਣ ਵਾਲੀ ਟਰੈਕਟਰ ਰੈਲੀ ਦੇ ਚਲਦਿਆਂ ਕਿਸਾਨ ਏਕਤਾ ਮੰਚ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਇਹ ਉਹ ਹਦਾਇਤਾਂ ਹਨ, ਜਿਨ੍ਹਾਂ ਬਾਰੇ ਤੁਹਾਡੇ ਲਈ ਇਸ ਕਰਕੇ ਜਾਣਨਾ ਜ਼ਰੂਰੀ ਹੈ ਜੇ ਤੁਸੀਂ 25 ਤੋਂ 27 ਜਨਵਰੀ ਦੇ ਦਰਮਿਆਨ ਦਿੱਲੀ ਜਾਂ ਇਸ ਦੇ ਆਲੇ ਦੁਆਲੇ ਆ ਰਹੇ ਹੋ ਜਾਂ ਆਪਣੀ ਕਾਰ ਜਾਂ ਹੋਰ ਵਾਹਨ ਰਾਹੀਂ ਸਫ਼ਰ ਕਰ ਰਹੇ ਹੋ।

ਇਹ ਉਨ੍ਹਾਂ ਲੋਕਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਕਰੇਗਾ ਜੋ ਇਸ ਪਰੇਡ ਵਿੱਚ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ:

ਟਰੈਕਟਰ ਪਰੇਡ ਲਈ ਤਿਆਰੀ (ਕਿਸਾਨ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਦੇ ਆਧਾਰ ''ਤੇ)

  • ਟਰੈਕਟਰ ਪਰੇਡ 26 ਜਨਵਰੀ ਨੂੰ ਸਵੇਰੇ ਕਰੀਬ 10 ਵਜੇ ਸ਼ੁਰੂ ਕਰ ਦਿੱਤੀ ਜਾਵੇਗੀ।
  • ਕਰੀਬ 100 ਕਿ.ਮੀ. ਦਾ ਰੂਟ ਰਹੇਗਾ ਅਤੇ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਹੈ।
  • ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਖੋਲ੍ਹ ਦਿੱਤੇ ਜਾਣਗੇ. 25 ਜਨਵਰੀ ਸ਼ਾਮ ਨੂੰ ਹੀ ਟਰੈਕਟਰ ਕਤਾਰਾਂ ਵਿੱਚ ਲੱਗ ਜਾਣਗੇ।
  • ਪਰੇਡ ''ਚ ਬਾਬਾ ਦੀਪ ਸਿੰਘ ਦੀ ਝਾਕੀ, ਤਿੰਨੇਂ ਖੇਤੀ ਕਾਨੂੰਨਾਂ ਸੰਬੰਧੀ ਝਾਕੀਆਂ, ''ਪਗੜੀ ਸੰਭਾਲ ਜੱਟਾ'' ਲਹਿਰ ਆਦਿ ਦੀਆਂ ਝਾਕੀਆਂ ਸ਼ਾਮਿਲ ਹੋਣਗੀਆਂ।
  • ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਲੋਕਾਂ ਨੂੰ ਸਮਰਪਿਤ ਵੀ ਇੱਕ ਝਾਕੀ ਕੱਢੀ ਜਾਵੇਗੀ।
  • ਟਰੈਕਟਰਾਂ ''ਤੇ ਕਿਸਾਨ ਅੰਦੋਲਨ ਦੇ ਝੰਡੇ ਅਤੇ ਤਿਰੰਗਾ ਝੰਡਾ ਹੋਵੇਗਾ।
  • ਔਰਤਾਂ ਦਾ ਇਨ੍ਹਾਂ ਝਾਕੀਆਂ ਵਿੱਚ ਇੱਕ ਵੱਖਰਾ ਹਿੱਸਾ ਹੋਵੇਗਾ। ਉਹ ਵੱਖਰੇ-ਵੱਖਰੇ ਪਹਿਰਾਵੇ ਨੂੰ ਵੀ ਦਰਸ਼ਾਉਣਗੀਆਂ।
  • ਕਰੀਬ 3000 ਵਾਲੰਟੀਅਰ ਹਰੇ ਰੰਗ ਦੀਆਂ ਜੈਕੇਟਾਂ ਪਾ ਕੇ ਤਾਇਨਾਤ ਰਹਿਣਗੇ।
  • ਪਰੇਡ ਦੇ ਨਾਲ-ਨਾਲ ਐਂਬੂਲੈਂਸਾਂ ਵੀ ਹੋਣਗੀਆਂ।
  • ਪਰੇਡ ਦੌਰਾਨ ਇੱਕ ਟਰੈਕਟਰ ''ਤੇ 3-4 ਲੋਕ ਹੀ ਸਵਾਰ ਹੋਣਗੇ ਅਤੇ ਕੋਈ ਟਰਾਲੀ ਅੰਦਰ ਨਹੀਂ ਜਾਵੇਗੀ।
  • ਜਦੋਂ ਤੱਕ ਸਾਰੇ ਟਰੈਕਟਰਾਂ ਦੀ ਸ਼ਮੂਲੀਅਤ ਨਹੀਂ ਹੋ ਜਾਂਦੀ ਤਾਂ ਪਰੇਡ ਜਾਰੀ ਰਹੇਗੀ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਪਰੇਡ ''ਚ ਸ਼ਾਮਲ ਹੋਣ ਵਾਲਿਆਂ ਲਈ ਦਿਸ਼ਾ ਨਿਰਦੇਸ਼

ਹੈਲਪਲਾਈਨ ਨੰਬਰ 7428384230

ਪਰੇਡ ਤੋਂ ਪਹਿਲਾਂ ਤਿਆਰੀ

  • ਪਰੇਡ ''ਚ ਟਰੈਕਟਰ ਅਤੇ ਹੋਰ ਵਾਹਨ ਚੱਲਣਗੇ, ਪਰ ਟਰਾਲੀ ਨਹੀਂ ਜਾਵੇਗੀ। ਵਿਸ਼ੇਸ਼ ਝਾਂਕੀ ਦੇ ਨਾਲ ਟਰਾਲੀਆਂ ਨੂੰ ਛੂਟ ਦਿੱਤੀ ਜਾ ਸਕਦੀ ਹੈ। ਪਰੇਡ ਜਾਣ ਮਗਰੋਂ ਟਰਾਲੀ ਦੀ ਸੁਰੱਖਿਆ ਦਾ ਪ੍ਰਬੰਧ ਕਰਕੇ ਜਾਇਆ ਜਾਵੇ।
  • ਆਪਣੇ ਨਾਲ 24 ਘੰਟੇ ਦਾ ਰਾਸ਼ਨ ਪਾਣੀ ਤਿਆਰ ਰੱਖਕੇ ਲੈ ਕੇ ਜਾਓ। ਜਾਮ ਵਿੱਚ ਫਸਣ ਮਗਰੋਂ ਠੰਡ ਤੋਂ ਸੁਰੱਖਿਆ ਲਈ ਪ੍ਰਬੰਧ ਕਰੋ।
  • ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਹੈ ਕਿ ਹਰ ਟਰੈਕਟਰ ਜਾਂ ਵਾਹਨ ''ਤੇ ਕਿਸਾਨ ਸੰਗਠਨ ਦੇ ਝੰਡੇ ਦੇ ਨਾਲ-ਨਾਲ ਰਾਸ਼ਟਰੀ ਝੰਡਾ ਵੀ ਲਗਾਇਆ ਜਾਵੇ। ਕਿਸੇ ਵੀ ਪਾਰਟੀ ਦਾ ਝੰਡਾ ਨਹੀਂ ਹੋਵੇਗਾ।
  • ਕੋਈ ਹਥਿਆਰ ਆਪਣੇ ਨਾਲ ਨਾ ਲੈ ਕੇ ਜਾਓ, ਲਾਠੀਆਂ ਅਤੇ ਜੈਲੀ ਨਾ ਚੁੱਕੋ, ਕਿਸੇ ਭੜਕਾਊ ਜਾਂ ਨਕਾਰਾਤਮਕ ਨਾਅਰਿਆਂ ਵਾਲੇ ਬੈਨਰ ਨਾ ਲਗਾਓ।

ਪਰੇਡ ਦੇ ਦੌਰਾਨ ਨਿਰਦੇਸ਼

  • ਪਰੇਡ ਦੀ ਸ਼ੁਰੂਆਤ ਕਿਸਾਨ ਆਗੂਆਂ ਦੀ ਗੱਡੀਆਂ ਨਾਲ ਹੋਵੇਗੀ। ਉਨ੍ਹਾਂ ਦੇ ਅੱਗੇ ਕੋਈ ਵੀ ਟਰੈਕਟਰ ਜਾਂ ਵਾਹਨ ਨਹੀਂ ਹੋਵੇਗਾ। ਹਰੀ ਜੈਕੇਟ ਪਹਿਨਣ ਵਾਲੇ ਟ੍ਰੈਫਿਕ ਵਾਲੰਟੀਅਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
  • ਪਰੇਡ ਦਾ ਰਸਤਾ ਤੈਅ ਕੀਤਾ ਗਿਆ ਹੈ। ਇਸ ਦੇ ਨਿਸ਼ਾਨ ਹੋਣਗੇ, ਪੁਲਿਸ ਅਤੇ ਟ੍ਰੈਫਿਕ ਵਾਲੰਟੀਅਰ ਤੁਹਾਡੀ ਅਗਵਾਈ ਕਰਨਗੇ। ਰਸਤੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਵਾਹਨ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
  • ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਹੈ ਕਿ ਜੇ ਕੋਈ ਵਾਹਨ ਬਿਨਾਂ ਕਾਰਨ ਸੜਕ ''ਤੇ ਰੁਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਰਸਤੇ ''ਚ ਡੇਰਾ ਲਾਉਂਦਾ ਹੈ, ਤਾਂ ਵਲੰਟੀਅਰ ਉਨ੍ਹਾਂ ਨੂੰ ਹਟਾ ਦੇਵੇਗਾ। ਸਾਰੇ ਵਾਹਨ, ਪਰੇਡ ਨੂੰ ਪੂਰਾ ਕਰਨ ਤੋਂ ਬਾਅਦ ਵਾਪਸ ਉਸੇ ਜਗ੍ਹਾਂ ਪਹੁੰਚਣ ਜਿੱਥੋਂ ਇਹ ਸ਼ੁਰੂ ਹੋਇਆ ਸੀ।
  • ਇੱਕ ਟਰੈਕਟਰ ਵਿੱਚ ਡਰਾਈਵਰ ਸਮੇਤ ਘੱਟੋ-ਘੱਟ ਪੰਜ ਲੋਕ ਹੋਣਗੇ। ਕੋਈ ਵੀ ਬੋਨੇਟ, ਬੰਪਰ ਜਾਂ ਛੱਤ ''ਤੇ ਨਹੀਂ ਬੈਠੇਗਾ।
किसान
Getty Images
  • ਸਾਰੇ ਟਰੈਕਟਰ ਆਪਣੀ ਲਾਈਨ ''ਚ ਚੱਲਣਗੇ, ਕੋਈ ਦੌੜ ਨਹੀਂ ਆਯੋਜਿਤ ਕੀਤੀ ਜਾਵੇਗੀ। ਪਰੇਡ ''ਚ, ਕਿਸਾਨ ਆਪਣੀ ਕਾਰ ਅੱਗੇ ਜਾਂ ਆਗੂਆਂ ਦੇ ਵਾਹਨਾਂ ਨਾਲ ਪਾਉਣ ਦੀ ਕੋਸ਼ਿਸ਼ ਨਹੀਂ ਕਰੇਗਾ।
  • ਟਰੈਕਟਰ ਉਪਰ ਆਪਣੀ ਆਡੀਓ ਡੈੱਕ ਨੂੰ ਨਾ ਚਲਾਓ। ਇਸ ਨਾਲ ਬਾਕੀ ਲੋਕਾਂ ਨੂੰ ਮੋਰਚੇ ਦੀ ਆਡੀਓ ਤੋਂ ਨਿਰਦੇਸ਼ਾਂ ਨੂੰ ਸੁਣਨਾ ਮੁਸ਼ਕਲ ਹੋਵੇਗਾ।
  • ਪਰੇਡ ਵਿਚ ਕਿਸੇ ਵੀ ਕਿਸਮ ਦਾ ਨਸ਼ਾ ਵਰਜਿਤ ਹੋਵੇਗਾ। ਜੇ ਤੁਸੀਂ ਕਿਸੇ ਨੂੰ ਨਸ਼ਾ ਕਰਦੇ ਹੋਏ ਵੇਖਦੇ ਹੋ, ਤਾਂ ਇਸ ਦੀ ਰਿਪੋਰਟ ਨਜ਼ਦੀਕੀ ਟ੍ਰੈਫਿਕ ਵਲੰਟੀਅਰ ਨੂੰ ਦਿਓ।
  • ਯਾਦ ਰੱਖੋ ਅਸੀਂ ਗਣਤੰਤਰ ਦਿਵਸ ਦਾ ਮਾਣ ਵਧਾਉਣਾ ਹੈ, ਜਨਤਾ ਦਾ ਦਿਲ ਜਿੱਤਣਾ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਔਰਤਾਂ ਨਾਲ ਆਦਰ ਨਾਲ ਪੇਸ਼ ਆਉਣਾ ਹੈ।
  • ਪੁਲਿਸ ਵਾਲਾ ਵੀ ਵਰਦੀ ਪਹਿਨਿਆ ਹੋਇਆ ਇੱਕ ਕਿਸਾਨ ਹੈ, ਉਸ ਨਾਲ ਝਗੜਾ ਨਹੀਂ ਕਰਨਾ। ਮੀਡੀਆ ਵਾਲੇ ਚਾਹੇ ਜਿਹੜੇ ਵੀ ਚੈਨਲ ਤੋਂ ਹੋਣ, ਉਨ੍ਹਾਂ ਨਾਲ ਕੋਈ ਦੁਰਾਚਾਰ ਨਹੀਂ ਕਰਨਾ।
  • ਕੂੜਾ ਸੜਕ ''ਤੇ ਨਾ ਸੁੱਟੋ ਅਤੇ ਇਸ ਲਈ ਇੱਕ ਬੈਗ ਆਪਣੇ ਨਾਲ ਰੱਖੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਐਮਰਜੈਂਸੀ ਦਿਸ਼ਾ ਨਿਰਦੇਸ਼

  • ਸੰਯੁਕਤ ਕਿਸਾਨ ਮੋਰਚੇ ਨੇ ਹਰ ਕਿਸਮ ਦੀ ਐਮਰਜੈਂਸੀ ਵਿੱਚ ਸਹੂਲਤਾਂ ਮੁਹੱਈਆ ਕਰਵਾਈ ਹੈ, ਇਸ ਲਈ ਘਬਰਾਓ ਨਾ ਜੇ ਕੋਈ ਸਮੱਸਿਆ ਹੈ ਤਾਂ ਬੱਸ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰੋ।
  • ਕਿਸੇ ਵੀ ਅਫਵਾਹ ਨੂੰ ਨਜ਼ਰਅੰਦਾਜ਼ ਕਰੋ, ਜੇ ਤੁਸੀਂ ਕੁਝ ਚੈੱਕ ਕਰਨਾ ਚਾਹੁੰਦੇ ਹੋ, ਤਾਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਵੈਬਸਾਈਟ ''ਕਿਸਾਨ ਏਕਤਾ ਮੋਰਚਾ'' ਤੇ ਜਾ ਕੇ ਸੱਚਾਈ ਦੀ ਜਾਂਚ ਕਰੋ।
  • ਪਰੇਡ ''ਚ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਜਾਵੇਗਾ, ਹਸਪਤਾਲਾਂ ਨਾਲ ਪ੍ਰਬੰਧ ਕੀਤੇ ਗਏ ਹਨ…ਜੇ ਕੋਈ ਮੈਡੀਕਲ ਐਮਰਜੈਂਸੀ ਹੈ ਤਾਂ ਹੈਲਪਲਾਈਨ ਨੰਬਰ ''ਤੇ ਕਾਲ ਕਰੋ ਜਾਂ ਨਜ਼ਦੀਕੀ ਵਲੰਟੀਅਰ ਨੂੰ ਦੱਸੋ।
  • ਟਰੈਕਟਰ ਜਾਂ ਗੱਡੀ ਖਰਾਬ ਹੋਣ ਦੀ ਸਥਿਤੀ ਵਿਚ ਇਸ ਨੂੰ ਬਿਲਕੁਲ ਸਾਈਡ ਵਿੱਚ ਲਾਕੇ ਅਤੇ ਵਾਲੰਟੀਅਰ ਨਾਲ ਸੰਪਰਕ ਕਰੋ ਜਾਂ ਹੈਲਪਲਾਈਨ ਨੂੰ ਕਾਲ ਕਰੋ।
  • ਸਯੁੰਕਤ ਕਿਸਾਨ ਮੋਰਚਾ ਦੀ ਹੈਲਪਲਾਈਨ ਨੰਬਰ ਇਸ ਪਰੇਡ ਲਈ 24 ਘੰਟੇ ਖੁੱਲ੍ਹੀ ਰਹੇਗੀ।
  • ਜੇ ਕੋਈ ਘਟਨਾ ਵਾਪਰਦੀ ਹੈ, ਤਾਂ ਤੁਸੀਂ ਇਸ ਬਾਰੇ ਪੁਲਿਸ ਕੰਟਰੋਲ ਰੂਮ ਨੂੰ 112 ਨੰਬਰ ''ਤੇ ਰਿਪੋਰਟ ਕਰ ਸਕਦੇ ਹੋ।

ਪੁਲਿਸ ਕੀ ਕਹਿੰਦੀ

ਦਿੱਲੀ ਪੁਲਿਸ ਦੇ ਸਪੈਸ਼ਲ ਪੁਲਿਸ ਕਮਿਸ਼ਨਰ (ਇੰਟੈਲੀਜੈਂਸ) ਦਿਪੇਂਦਰ ਪਾਠਕ ਨੇ ਦੱਸਿਆ....

  • ਕਿਸਾਨਾਂ ਲਈ ਟਰੈਕਟਰ ਪਰੇਡ ਦਾ ਸਤਿਕਾਰ ਕਰਦਿਆਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਅੰਦਰ ਕੁਝ ਕਿਲੋਮੀਟਰ ਤੱਕ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
  • ਦਿਪੇਂਦਰ ਪਾਠਕ ਨੇ ਕਿਹਾ ਕਿ ਲਗਾਏ ਗਏ ਬੈਰੀਕੇਡ ਖੋਲ੍ਹ ਦਿੱਤੇ ਜਾਣਗੇ।
  • ਪਾਠਕ ਮੁਤਾਬਕ ਸਿੰਘੂ ਅਤੇ ਟਿਕਰੀ ਤੋਂ ਲਗਭਗ 62 ਕਿਮੀ ਦਾ ਰੂਟ ਅਤੇ ਗਾਜ਼ੀਪੁਰ ਤੋਂ ਕਰੀਬ 46 ਕਿਮੀ ਪਰੇਡ ਲਈ ਹੋਵੇਗਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=nfljjx0hHXc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''13830430-f386-4806-9eb7-3b0f061347c4'',''assetType'': ''STY'',''pageCounter'': ''punjabi.india.story.55792151.page'',''title'': ''ਦਿੱਲੀ \''ਚ ਟਰੈਕਟਰ ਪਰੇਡ ਦਾ ਹਰ ਪਹਿਲੂ: ਹਿੱਸਾ ਲੈਣ ਵਾਲਿਆਂ ਲਈ ਹਿਦਾਇਤਾਂ ਤੇ ਤਿਆਰੀਆਂ ਕੀ ਹਨ'',''published'': ''2021-01-25T06:14:15Z'',''updated'': ''2021-01-25T06:14:15Z''});s_bbcws(''track'',''pageView'');

Related News