ਕਿਸਾਨਾਂ ਦੀ ਟਰੈਕਟਰ ਪਰੇਡ ''''ਚ ਖੇਤੀ ਕਾਨੂੰਨਾਂ ਸਣੇ ਹੋਰ ਕਿਹੜੀਆਂ ਝਾਕੀਆਂ ਹੋਣਗੀਆਂ - 5 ਅਹਿਮ ਖ਼ਬਰਾਂ

Monday, Jan 25, 2021 - 08:04 AM (IST)

ਕਿਸਾਨਾਂ ਦੀ ਟਰੈਕਟਰ ਪਰੇਡ ''''ਚ ਖੇਤੀ ਕਾਨੂੰਨਾਂ ਸਣੇ ਹੋਰ ਕਿਹੜੀਆਂ ਝਾਕੀਆਂ ਹੋਣਗੀਆਂ - 5 ਅਹਿਮ ਖ਼ਬਰਾਂ

ਟਰੈਕਟਰ ਪਰੇਡ ਦੀਆਂ ਤਿਆਰੀਆਂ ਨੂੰ ਲੈ ਕੇ ਕਿਸਾਨ ਲੀਡਰਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ।

ਉਨ੍ਹਾਂ ਦੱਸਿਆ ਕਿ ਟਰੈਕਟਰ ਪਰੇਡ ਦੌਰਾਨ ਕਰੀਬ 100 ਕਿਮੀ ਦਾ ਰੂਟ ਰਹਿਣ ਵਾਲਾ ਹੈ ਅਤੇ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ, "ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਖੋਲ੍ਹ ਦਿੱਤੇ ਜਾਣਗੇ, 25 ਜਨਵਰੀ ਸ਼ਾਮ ਨੂੰ ਟਰੈਕਟਰ ਕਤਾਰਾਂ ਵਿੱਚ ਲੱਗ ਜਾਣਗੇ।"

ਕਿਸਾਨ ਲੀਡਰਾਂ ਨੇ ਦੱਸਿਆ ਕਿ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਵਿੱਚ ਬਾਬਾ ਦੀਪ ਸਿੰਘ ਦੀ ਝਾਕੀ, ਤਿੰਨੇ ਖੇਤੀ ਕਾਨੂੰਨਾਂ ਬਾਰੇ ਝਾਕੀਆਂ, ''ਪਗੜੀ ਸੰਭਾਲ ਜੱਟਾ'' ਲਹਿਰ ਆਦਿ ਦੀ ਝਾਕੀ ਸ਼ਾਮਿਲ ਹੋਵੇਗੀ।

ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਲੋਕਾਂ ਨੂੰ ਸਮਰਪਿਤ ਵੀ ਇੱਕ ਝਾਕੀ ਕੱਢੀ ਜਾਵੇਗੀ।

ਇਸ ਪਰੇਡ ਲਈ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਵੀ ਕੁਝ ਹਿਦਾਇਤਾਂ ਦਿੱਤੀਆਂ ਹਨ ਅਤੇ ਪੁਲਿਸ ਨੇ ਵੀ ਰੂਟ ਬਾਰੇ ਜਾਣਕਾਰੀ ਦਿੱਤੀ।

ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ ਸੁਣਨ ਲਈ ਇੱਥੇ ਕਲਿੱਕ ਕਰੋ ਅਤੇ ਟਰੈਕਟਰ ਪਰੇਡ ਲਈ ਰਸਮੀ ਮਨਜ਼ੂਰੀ ਤੋਂ ਬਾਅਦ ਹਿੱਸਾ ਲੈਣ ਵਾਲੇ ਕਿਸਾਨਾਂ ਲਈ ਜ਼ਰੂਰੀ ਗੱਲਾਂ ਲਈ ਇਸ ਲਿੰਕ ਨੂੰ ਕਲਿੱਕ ਕਰੋ।

ਇਹ ਵੀ ਪੜ੍ਹੋ:

ਕਿਸਾਨ ਜਨ ਸੰਸਦ ਦੌਰਾਨ ਵਿਰੋਧ ਬਾਰੇ ਬਿੱਟੂ ਕੀ ਕਹਿੰਦੇ

ਕਿਸਾਨਾਂ ਦੀ ਜਨ ਸੰਸਦ ''ਚ ਪੁੱਜੇ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਦਾ ਕਿਸਾਨਾਂ ਅਤੇ ਹੋਰ ਸਮਰਥਕਾਂ ਵਲੋਂ ਵਿਰੋਧ ਕੀਤਾ ਗਿਆ।

ਰਵਨੀਤ ਬਿੱਟੂ ਜਦੋਂ ਕਿਸਾਨਾਂ ਦੀ ਜਨ ਸੰਸਦ ''ਚ ਪਹੁੰਚੇ ਤਾਂ ਲੋਕਾਂ ਦੀ ਭੀੜ ਹਿੰਸਕ ਹੋ ਗਈ ਅਤੇ ਬਿੱਟੂ ਬੜੀ ਮੁਸ਼ਕਲਾਂ ਨਾਲ ਉੱਥੋਂ ਨਿਕਲ ਸਕੇ।

ਇਸ ਹਮਲੇ ਤੋਂ ਬਾਅਦ ਰਵਨੀਤ ਬਿੱਟੂ ਨੇ ਦੱਸਿਆ, ''''ਮੈਂ, ਵਿਧਾਇਕ ਕੁਲਬੀਰ ਜੀਰਾ ਅਤੇ ਐੱਮਪੀ ਗੁਰਜੀਤ ਔਜਲਾ ਸਿੰਘੂ ਬਾਰਡਰ ਨੇੜੇ ਕੀਤੀ ਜਾ ਰਹੀ ਜਨ ਸੰਸਦ ''ਚ ਪਹੁੰਚੇ ਸੀ। ਉਸ ਵੇਲੇ ਤਾਂ ਕਈ ਕਿਸਾਨ ਸਾਡੇ ਨਾਲ ਫੋਟੋਆਂ ਖਿਚਾ ਰਹੇ ਸੀ।''''

"ਫਿਰ ਅਚਾਨਕ ਹਜ਼ਾਰਾਂ ਲੋਕਾਂ ਦੀ ਭੀੜ ਨੇ ਸਿੱਧਾ ਆ ਕੇ ਪੱਗਾਂ ਲਾਈਆਂ ਅਤੇ ਲੱਠ ਮਾਰਨੇ ਸ਼ੁਰੂ ਕੀਤੇ। ਕੁਝ ਸਮਝਦਾਰ ਲੋਕਾਂ ਨੇ ਘੇਰਾ ਬਣਾ ਕੇ ਸਾਨੂੰ ਕੱਢਿਆ।"

ਉਨ੍ਹਾਂ ਕਿਹਾ, "ਸਾਡੇ ''ਤੇ ਕਾਤਲਾਨਾ ਹਮਲਾ ਕੀਤਾ ਗਿਆ।"

ਬਿੱਟੂ ਨੇ ਜੋ ਕਿਹਾ ਉਸ ਨੂੰ ਸੁਣੋ ਤੇ ਦੇਖੋ, ਇੱਥੇ ਕਲਿੱਕ ਕਰਕੇ

ਮਜ਼ਦੂਰਾਂ ਦੇ ਹੱਕ ਲਈ ਆਵਾਜ਼ ਚੁੱਕਣ ਵਾਲੀ ਕੁੜੀ ਜੇਲ੍ਹ ''ਚ ਬੰਦ ਕਿਉਂ

ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੋਦੀਪ ਕੌਰ ਪਿਛਲੇ 11 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ।

ਨੋਦੀਪ ਕੌਰ
BBC

ਹਰਿਆਣਾ ਪੁਲਿਸ ਵਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ।

ਐੱਫ਼ਆਈਆਰ ਮੁਤਾਬਿਕ, ਨੋਦੀਪ ਕੌਰ ਜੋ ਅਸਲ ''ਚ ਪੰਜਾਬ ਦੇ ਹਨ, ਪਰ ਕੇਆਈਏ ਵਿੱਚ ਕੰਮ ਕਰਦੇ ਹਨ।

ਨੋਦੀਪ ਕੌਰ ''ਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ ''ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ ''ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।

ਪੂਰੀ ਖ਼ਬਰ ਇੱਥੇ ਪੜ੍ਹੋ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਗਣਤੰਤਰ ਦਿਹਾੜਾ: ਪਹਿਲੀ ਪਰੇਡ ਕਦੋਂ ਹੋਈ ਤੇ 26 ਜਨਵਰੀ ਦਾ ਦਿਨ ਅਹਿਮ ਕਿਉਂ

ਗਣਤੰਤਰ ਦਿਵਸ ਕੀ ਹੈ ਅਤੇ ਇਹ ਕਿਉਂ ਮਨਾਇਆ ਜਾਂਦਾ ਹੈ?

ਗਣਤੰਤਰ
Getty Images

ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਅਤੇ 26 ਜਨਵਰੀ 1950 ਨੂੰ ਇਸ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਤਹਿਤ ਭਾਰਤ ਦੇਸ਼ ਨੂੰ ਇੱਕ ਲੋਕਤਾਂਤਰਿਕ ਤੇ ਗਣਤੰਤਰ ਐਲਾਨਿਆ ਗਿਆ।

ਇਸ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਗਣਤੰਤਰ ਦਿਵਸ ਮਨਾਉਣ ਦੀ ਰਵਾਇਤ ਕਿੰਨ੍ਹੇ ਸ਼ੁਰੂ ਕੀਤੀ ਸੀ?...ਜਾਣਨ ਲਈ ਇੱਥੇ ਕਲਿੱਕ ਕਰੋ

ਖਦਾਨ ''ਚ ਫਸੇ 11 ਮਜ਼ਦੂਰ 14 ਦਿਨਾਂ ਬਾਅਦ ਇੰਝ ਕੱਢੇ ਗਏ

ਚੀਨ ''ਚ 14 ਦਿਨਾਂ ਤੋਂ ਜ਼ਮੀਨ ਦੇ 600 ਮੀਟਰ ਹੇਠਾਂ ਫਸੇ 11 ਖਾਨ ਮਜ਼ਦੂਰ ਨੂੰ ਰਾਹਤ ਕਰਮੀਆਂ ਵਲੋਂ ਬਚਾ ਲਿਆ ਗਿਆ ਹੈ। ਇਹ ਜਾਣਕਾਰੀ ਚੀਨ ਦੀ ਮੀਡੀਆ ਰਿਪੋਰਟਜ਼ ਤੋਂ ਮਿਲੀ ਹੈ।

ਚੀਨ
Getty Images

ਟੀਵੀ ਫੁਟੇਜ ਵਿਚ ਪਹਿਲੇ ਮਾਈਨਰ ਨੂੰ ਦਿਖਾਇਆ ਗਿਆ, ਰੋਸ਼ਨੀ ਤੋਂ ਬਚਾਉਣ ਲਈ ਉਸ ਦੀਆਂ ਅੱਖਾਂ ਬੰਨ੍ਹੀਆਂ ਹੋਈਆਂ ਸਨ। ਜਦੋਂ ਉਹ ਬਾਹਰ ਆਏ ਤਾਂ ਐਮਰਜੈਂਸੀ ਕਰਮਚਾਰੀ ਤਾਲੀਆਂ ਮਾਰ ਕੇ ਖੁਸ਼ ਹੋ ਰਹੇ ਸਨ।

ਉਹ ਇੱਕ ਅਜਿਹੇ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਨੇ ਪਹਿਲਾਂ ਰਾਹਤ ਕਰਮੀਆਂ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਸਮਾਨ ਭੇਜਿਆ ਗਿਆ ਸੀ।

ਦਰਅਸਲ 10 ਜਨਵਰੀ ਨੂੰ ਸ਼ੈਂਡੋਂਗ ਪ੍ਰਾਂਤ ਵਿੱਚ ਹੁਸ਼ਨ ਗੋਲਡ ਮਾਈਨ ਵਿੱਚ ਦਾਖ਼ਲ ਹੁੰਦੀ ਸੁਰੰਗ ਇੱਕ ਧਮਾਕੇ ਤੋਂ ਬਾਅਦ ਢਹਿ ਗਈ ਸੀ। ਇਸ ਧਮਾਕੇ ਵਿੱਚ ਕੁਲ 22 ਮਾਈਨਰ ਫਸ ਗਏ ਸਨ, ਜਿਸ ਦਾ ਕਾਰਨ ਅਜੇ ਸਾਫ਼ ਨਹੀਂ ਹੋਇਆ ਹੈ।

ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=sC8Bv5B201c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8c5789e2-db9f-4430-ad05-2f3b93e0ce6c'',''assetType'': ''STY'',''pageCounter'': ''punjabi.india.story.55791793.page'',''title'': ''ਕਿਸਾਨਾਂ ਦੀ ਟਰੈਕਟਰ ਪਰੇਡ \''ਚ ਖੇਤੀ ਕਾਨੂੰਨਾਂ ਸਣੇ ਹੋਰ ਕਿਹੜੀਆਂ ਝਾਕੀਆਂ ਹੋਣਗੀਆਂ - 5 ਅਹਿਮ ਖ਼ਬਰਾਂ'',''published'': ''2021-01-25T02:24:11Z'',''updated'': ''2021-01-25T02:30:30Z''});s_bbcws(''track'',''pageView'');

Related News