ਕਿਸਾਨ ਅੰਦੋਲਨ: ਕਿਸਾਨ ਆਗੂਆਂ ਨੇ 26 ਜਨਵਰੀ ਦੇ ਮੁਜ਼ਾਹਰੇ ਬਾਰੇ ਕੀ-ਕੀ ਅਪੀਲਾਂ ਕੀਤੀਆਂ

01/23/2021 3:04:11 PM

ਕਿਸਾਨ ਅੰਦੋਲਨ ਨਾਲ ਜੁੜੀ ਵੱਡੀਆਂ ਅਪਡੇਟਸ ਇਸ ਪੰਨੇ ਰਾਹੀਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀਆਂ ਹਨ।

ਸ਼ੁੱਕਰਵਾਰ ਦੇਰ ਰਾਤ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਇੱਕ ਵਿਅਕਤੀ ਪੇਸ਼ ਕੀਤਾ ਜਿਸ ਨੇ ਪ੍ਰੈੱਸ ਕਾਨਫ਼ਰਸ ਵਿੱਚ ਦਾਅਵਾ ਕੀਤਾ ਕਿ ਉਹ ਪੈਸੇ ਲੈ ਕੇ ਅੰਦੋਲਨ ਦੀ ਸ਼ਾਂਤੀ ਭੰਗ ਕਰਨ ਆਇਆ ਸੀ।

ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਮੁਜ਼ਾਹਰਾ ਕਰ ਰਹੇ ਕਿਸਾਨਾਂ ਲਈ ਸਰਗਰਮੀਆਂ ਵਾਲਾ ਦਿਨ ਰਿਹਾ।

ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਸਫ਼ੇ ਤੋਂ ਲਾਈਵ ਹੁੰਦਿਆਂ ਕਿਸਾਨ ਆਗੂ ਬਲਕਰਨ ਸਿੰਘ ਬਰਾੜ ਨੇ ਗਣਤੰਤਰ ਦਿਵਸ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਕਿਹਾ, “ਪੰਜਾਬ ਅਤੇ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਤੋਂ ਪਹੁੰਚਣ ਵਾਲਿਆਂ ਨੂੰ ਅਪੀਲ ਕਰਾਂਗਾਂ ਕਿ ਦੇਸ਼, ਦੇਸ਼ ਦੇ ਲੋਕਾਂ ਦੇ ਖ਼ਿਲਾਫ਼ ਕੋਈ ਨਾਅਰਾ ਨਾ ਲਾਉਣ।”

“ਜੇ ਕੋਈ ਵਿਅਕਤੀ ਕਾਨੂੰਨ ਭੰਗ ਕਰ ਕੇ ਕੋਈ ਕਾਰਵਾਈ ਕਰ ਰਿਹਾ ਹੈ ਤਾਂ ਉਸ ਦਾ ਉਸੇ ਰੂਪ ਵਿੱਚ ਜਵਾਬ ਨਾ ਦਿਓ।”

“ਆਪਣੇ ਟਰੈਕਟਰਾਂ ਉੱਪਰ ਆਪਣੀ ਜਥੇਬੰਦੀ ਦੇ ਨਾਲ ਕੌਮੀ ਝੰਡਾ ਲਗਾਉ ਤਾਂ ਜੋ ਸਰਕਾਰ ਨੂੰ ਸੁਨੇਹਾ ਜਾ ਸਕੇ ਕਿ ਅਸੀਂ ਕੋਈ ਹਮਲਾ ਕਰਨ ਨਹੀਂ ਆ ਰਹੇ ਸਗੋਂ ਗਣਤੰਤਰ ਦਿਵਸ ਮਨਾਉਣ ਆ ਰਹੇ ਹਾਂ।”

ਇਹ ਵੀ ਪੜ੍ਹੋ:

ਗੁਰਨਾਮ ਸਿੰਘ ਚਢੂਨੀ ਦੀ ਕਿਸਾਨਾਂ ਨੂੰ ਅਪੀਲ

ਗੁਰਨਾਮ ਸਿੰਘ ਚਢੂਨੀ ਨੇ 26 ਜਨਵਰੀ ਦੇ ਮੱਦੇ ਨਜ਼ਰ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕੀਤੀ "26 ਜਨਵਰੀ ਇੱਕ ਕੌਮੀ ਤਿਉਹਾਰ ਹੈ ਅਤੇ ਇਸ ਦਾ ਵਿਰੋਧ ਲੋਕਾਂ ਵਿੱਚ ਗਲਤ ਸੁਨੇਹਾ ਜਾ ਸਕਦਾ ਹੈ ਇਸ ਲਈ ਜੇ ਕੋਈ ਨੇਤਾ ਜਾਂ ਮੰਤਰੀ ਝੰਡਾ ਲਹਿਰਾਉਣ ਆਉਂਦਾ ਹੈ ਤਾਂ ਉਸ ਦਾ ਵਿਰੋਧ ਨਾ ਕੀਤਾ ਜਾਵੇ ਜੇ ਕੋਈ ਹੋਰ ਰੈਲੀਆਂ ਕਰਦੇ ਹਨ ਤਾਂ ਹੀ ਉਨ੍ਹਾਂ ਦਾ ਵਿਰੋਧ ਕੀਤਾ ਜਾਵੇ।"

ਸ਼ੱਕੀ ਬਾਰੇ ਜਾਂਚ ਹੋ ਰਹੀ ਹੈ-ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਵੱਲੋਂ ਫੜੇ ਵਿਅਕਤੀ ਬਾਰੇ ਕਿਹਾ,"ਪੁਲਿਸ ਪੁੱਛਗਿਛ ਕਰ ਰਹੀ ਹੈ, ਇਸ ਬਾਰੇ ਹਾਲੇ ਕੁਝ ਕਹਿਣਾ ਉਚਿਤ ਨਹੀਂ ਹੈ, ਉਸ ਤੋਂ ਬਾਅਦ ਅਧਿਕਾਰਿਤ ਬਿਆਨ ਤੁਹਾਨੂੰ ਦਿੱਤਾ ਜਾਵੇਗਾ"

“ਸੁਰੱਖਿਆ ਬੰਦੋਬਸਤਾਂ ਵਿੱਚ ਕੋਈ ਕਮੀ ਨਹੀਂ ਹੈ। ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀ ਆਵੇਗੀ। ਗਣਤੰਤਰ ਦਿਵਸ ਦੇ ਆਪੋ-ਆਪਣੇ ਪ੍ਰੋਗਰਾਮ ਆਪਣੀਆਂ ਥਾਵਾਂ ਉੱਪਰ ਕਰਨਗੇ ਅਤੇ ਯੋਜਨਾ ਤੋਂ ਬਾਹਰ ਜਾ ਕੇ ਪ੍ਰੋਗਰਾਮ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

ਸ਼ੁੱਕਰਵਾਰ ਦੇਰ ਰਾਤ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਇੱਕ ਵਿਅਕਤੀ ਪੇਸ਼ ਕੀਤਾ ਜਿਸ ਨੇ ਪ੍ਰੈੱਸ ਕਾਨਫ਼ਰਸ ਵਿੱਚ ਦਾਅਵਾ ਕੀਤਾ ਕਿ ਉਹ ਪੈਸੇ ਲੈ ਕੇ ਅੰਦੋਲਨ ਦੀ ਸ਼ਾਂਤੀ ਭੰਗ ਕਰਨ ਆਇਆ ਸੀ। ਇਸ ਕੰਮ ਲਈ ਉਸ ਨੇ ਹਥਿਆਰ ਮਲਿਣ ਦੀ ਗੱਲ ਵੀ ਕਹੀ। ਬਾਅਦ ਵਿੱਚ ਕਿਸਾਨਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇੱਕ ਪਾਸੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਗਿਆਰਵੇਂ ਗੇੜ੍ਹ ਦੀ ਬੈਠਕ ਬੇਸਿੱਟਾ ਨਿਬੜੀ ਸਗੋਂ ਟੁੱਟ ਗਈ। ਸਰਕਾਰ ਨੇ ਕਿਹਾ ਕਿ ਜੇ ਕਾਨੂੰਨਾਂ ਸੀ ਕਿ ਸਸਪੈਂਸ਼ਨ ਦਾ ਸਮਾਂ ਵਧਾਇਆ ਜਾ ਸਕਦਾ ਹੈ। ਕਿਸਾਨਾਂ ਦਾ ਜਵਾਬ ਸੀ ਕਿ ਉਹ ਤਜਵੀਜ਼ ਉਹ ਰੱਦ ਕਰ ਚੁੱਕੇ ਹਨ। ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਫਿਰ ਗੱਲਬਾਤ ਨਹੀਂ ਹੋ ਸਕਦੀ, ਜਦੋਂ ਕੋਈ ਗੱਲ ਕਰਨੀ ਹੋਈ ਤਾਂ ਉਹ ਤਿਆਰ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਲਈ ਪੰਜ ਲੱਖਰ ਰੁਪਏ ਦੇ ਮੁਆਵਜ਼ੇ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''677f11c5-f0c8-44b8-a183-6207c642ddf8'',''assetType'': ''STY'',''pageCounter'': ''punjabi.india.story.55777813.page'',''title'': ''ਕਿਸਾਨ ਅੰਦੋਲਨ: ਕਿਸਾਨ ਆਗੂਆਂ ਨੇ 26 ਜਨਵਰੀ ਦੇ ਮੁਜ਼ਾਹਰੇ ਬਾਰੇ ਕੀ-ਕੀ ਅਪੀਲਾਂ ਕੀਤੀਆਂ'',''published'': ''2021-01-23T09:34:02Z'',''updated'': ''2021-01-23T09:34:02Z''});s_bbcws(''track'',''pageView'');

Related News