ਸੰਧਿਆ ਰੰਗਾਨਾਥਨ: ਪਰਿਵਾਰਕ ਚੁਣੌਤੀਆਂ ਨੂੰ ਮਾਤ ਪਾਉਣ ਵਾਲੀ ਖਿਡਾਰਨ

1/22/2021 8:49:09 AM

ਸੰਧਿਆ
BBC

ਖੇਡ ਮਹਿਜ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੀ, ਇਹ ਤੁਹਾਡੇ ਕਿੱਤੇ ਦੀ ਚੋਣ ਵੀ ਹੋ ਸਕਦੀ ਹੈ ਤੇ ਆਪਣੇ ਆਪ ਨੂੰ ਜ਼ਾਹਰ ਕਰਨ ਦਾ ਜ਼ਰੀਆ ਵੀ।

ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਦੇ ਖਿਡਾਰਨ ਸੰਧਿਆ ਰੰਗਾਨਥਨ ਇੱਕ ਸਧਾਰਨ ਬਚਪਨ ਤੋਂ ਵਾਂਝੇ ਰਹੇ।

ਉਨ੍ਹਾਂ ਦਾ ਪਾਲਣਪੋਸ਼ਣ ਛੋਟੀ ਉਮਰ ਤੋਂ ਹੀ ਸਰਕਾਰ ਵਲੋਂ ਚਲਾਏ ਜਾਂਦੇ ਇੱਕ ਹੌਸਟਲ ਵਿੱਚ ਹੋਇਆ। ਉਨ੍ਹਾਂ ਨੂੰ ਫ਼ੁੱਟਬਾਲ ਵਿੱਚ ਪਰਿਵਾਰ ਮਿਲਿਆ ਅਤੇ ਉਨ੍ਹਾਂ ਨੇ ਦੇਸ ਲਈ ਨਾਮਣਾ ਘੱਟਿਆ।

ਇਹ ਵੀ ਪੜ੍ਹੋ

ਫ਼ੁੱਟਵਾਲ ਨੂੰ ਕਿੱਕ ਮਾਰਨਾ

ਰੰਗਾਨਾਥਨ ਦਾ ਜਨਮ 20 ਮਈ, 1998 ਨੂੰ ਤਾਮਿਲਨਾਡੂ ਦੇ ਕੁਡਲੌਰ ਜ਼ਿਲ੍ਹੇ ਵਿੱਚ ਹੋਇਆ, ਉਨ੍ਹਾਂ ਨੂੰ ਮਾਤਾ ਪਿਤਾ ਦੀ ਅਲ਼ਿਹਦਗੀ ਤੋਂ ਬਾਅਦ ਛੋਟੀ ਉਮਰ ''ਚ ਹੀ ਸਰਕਾਰ ਵਲੋਂ ਚਲਾਏ ਜਾਂਦੇ ਇੱਕ ਹੌਸਟਲ ਵਿੱਚ ਜਾਣਾ ਪਿਆ।

ਜਦੋਂ ਉਨ੍ਹਾਂ ਦੇ ਪਿਤਾ ਚਲੇ ਗਏ, ਮਾਂ ਕੋਲ ਧੀ ਦੇ ਪਾਲਣਪੋਸ਼ਣ ਲਈ ਸਾਧਨ ਕਾਫੀ ਨਹੀਂ ਸਨ।

ਸੰਧਿਆ
BBC

ਹੌਸਟਲ ਵਿੱਚ ਰੰਗਾਨਾਥਨ ਕੁਝ ਸੀਨੀਅਰਾਂ ਤੋਂ ਪ੍ਰਭਾਵਿਤ ਹੋਏ ਜੋ ਫ਼ੁੱਟਬਾਲ ਖੇਡਦੇ ਸਨ। ਉਹ ਸੀਨੀਅਰ ਟੂਰਨਾਮੈਂਟਾਂ ਵਿੱਚ ਖੇਡਣ ਲਈ ਕਈ ਵੱਖ ਵੱਖ ਥਾਂਵਾਂ ''ਤੇ ਜਾ ਸਕਦੇ ਸਨ।

ਰੰਗਾਨਾਥਨ ਵੀ ਉਨ੍ਹਾਂ ਦੀ ਨਕਲ ਕਰਨਾ ਚਾਹੁੰਦੇ ਸਨ ਅਤੇ ਵੱਖ ਵੱਖ ਥਾਵਾਂ ਦੇਖਣਾ ਚਾਹੁੰਦੇ ਸਨ। ਜਦੋਂ ਉਹ ਛੇਵੀ ਕਲਾਸ ਵਿੱਚ ਸਨ, ਉਨ੍ਹਾਂ ਦੇ ਫ਼ੁੱਟਵਾਲ ਨੂੰ ਕਿੱਕ ਮਾਰਨ ਲਈ ਇਹ ਪ੍ਰੇਰਨਾ ਕਾਫ਼ੀ ਸੀ।

ਸ਼ੁਰੂਆਤ ਔਖੀ ਸੀ ਅਤੇ ਸਾਧਨ ਘੱਟ ਸਨ। ਕੁਡਾਲੌਰ ਵਿੱਚ ਫ਼ੁੱਟਬਾਲ ਦਾ ਅਭਿਆਸ ਕਰਨ ਲਈ ਲੋੜੀਂਦਾ ਘਾਹ ਦਾ ਮੈਦਾਨ ਨਹੀਂ ਸੀ, ਪਰ ਗਰਾਉਂਡ ਦੇ ਖ਼ੁਰਦਰੇਪਨ ਨੂੰ ਉਨ੍ਹਾਂ ਦੇ ਨਰਮ ਸੁਭਾਅ ਕੋਚਾਂ ਦੇ ਰਵੱਈਏ ਨੇ ਮਹਿਸੂਸ ਨਾ ਹੋਣ ਦਿੱਤਾ। ਉਹ ਰੰਗਰਾਥਨ ਅਤੇ ਉਨ੍ਹਾਂ ਦੀ ਖੇਡ ਦਾ ਮਾਪਿਆਂ ਵਾਂਗ ਧਿਆਨ ਰੱਖਦੇ ਸਨ।

ਹਾਲਾਂਕਿ ਇਸ ਦਾ ਅਰਥ ਇਹ ਨਹੀਂ ਕਿ ਉਹ ਆਮ ਬੱਚਿਆਂ ਵਰਗੇ ਨਿਯਮਿਤ ਪਾਲਣਪੋਸ਼ਣ ਅਤੇ ਮਾਤਾ ਪਿਤਾ ਨਾਲ ਰਹਿਣ ਬਾਰੇ ਸੋਚਦੇ ਨਹੀਂ ਸਨ।

ਇਹ ਵੀ ਪੜ੍ਹੋ

ਉਨ੍ਹਾਂ ਦੀ ਮਾਂ ਅਕਸਰ ਥੋੜੇ ਸਮੇਂ ਬਾਅਦ ਹੌਸਟਲ ਵਿੱਚ ਮਿਲਣ ਆਉਂਦੀ ਸੀ, ਪਰ ਯਕੀਨਨ ਇਹ ਸਧਾਰਨ ਮਾਂ ਧੀ ਵਾਲਾ ਰਿਸ਼ਤਾ ਨਹੀਂ ਸੀ।

ਰੰਗਨਾਥਨ ਜ਼ਿੰਦਗੀ ਦੇ ਸਧਾਰਨ ਸੁੱਖਾਂ ਨੂੰ ਵੀ ਯਾਦ ਕਰਦੇ ਸਨ, ਜੋ ਉਨ੍ਹਾਂ ਦੇ ਕੁਝ ਸਾਥੀਆਂ ਕੋਲ ਸਨ, ਕਿਉਂਕਿ ਉਨ੍ਹਾਂ ਕੋਲ ਮਨੋਰੰਜਨ ਦਾ ਸਿਰਫ਼ ਇੱਕ ਸਾਧਨ ਸੀ - ਫ਼ੁੱਟਬਾਲ।

ਬਾਕੀ ਦਾ ਸਮਾਂ ਉਹ ਆਪਣੀ ਪੜ੍ਹਾਈ ਨੂੰ ਦਿੰਦੇ। ਉਨ੍ਹਾਂ ਨੇ ਤਿਰੂਵੱਲੁਵਰ ਯੂਨੀਵਰਸਿਟੀ ਵਿੱਚ ਕਮਰਸ ਵਿਸ਼ੇ ਵਿੱਚ ਮਾਸਟਰਜ਼ ਦੀ ਡਿਗਰੀ ਲਈ।

ਹੁਣ ਉਹ ਕੁਡਾਲੌਰ ਦੇ ਸੇਂਟ ਜੋਸਫ਼ਜ਼ ਕਾਲਜ ਤੋਂ ਮਾਸਟਰਜ਼ ਇੰਨ ਸੋਸ਼ਲ ਵਰਕ ਕਰ ਰਹੇ ਹਨ।

ਸੰਧਿਆ
BBC

ਗੋਲ ਮਾਰਨਾ

ਨਿੱਜੀ ਪੱਧਰ ''ਤੇ ਤਮਾਮ ਚੁਣੌਤੀਆਂ ਅਤੇ ਪਰਿਵਾਰਕ ਪਾਲਣਪੋਸ਼ਣ ਤੋਂ ਵਾਂਝੇ ਰਹਿਣ ਦੇ ਬਾਵਜੂਦ ਫ਼ੁੱਟਬਾਲ ਖ਼ਿਡਾਰਨ ਰੰਗਨਾਥਨ ਲਈ ਹੌਸਟਲ ਦੀ ਜ਼ਿੰਦਗੀ ਇੱਕ ਵਰਦਾਨ ਸੀ।

ਉਹ ਬਿਨਾ ਕਿਸੇ ਪਾਬੰਦੀ ਦੇ ਆਜ਼ਾਦੀ ਨਾਲ ਖੇਡ ਸਕਦੇ ਸਨ। ਉਹ ਕਹਿੰਦੇ ਹਨ ਉਨ੍ਹਾਂ ਦੀ ਮਾਂ ਨੇ ਕਦੇ ਵੀ ਉਨ੍ਹਾਂ ਨੂੰ ਆਪਣੇ ਜਨੂੰਨ ਤੋਂ ਪਿੱਛੇ ਜਾਣ ਤੋਂ ਨਹੀਂ ਰੋਕਿਆ।

ਤਿਰੂਵੱਲੁਵਰ ਯੂਨੀਵਰਸਿਟੀ ਦੇ ਕੋਚ ਐਸ ਮਰੀਆਪਨ ਵਰਗਿਆਂ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਿਆ ਅਤੇ ਕੁਡਾਲੌਰ ਵਿੱਚਲੀ ਇੰਦਰਾ ਗਾਂਧੀ ਅਕੈਡਮੀ ਫ਼ਾਰ ਸਪੋਰਟਸ ਐਂਡ ਐਜੂਕੇਸ਼ਨ ਨੇ ਉਨ੍ਹਾਂ ਨੂੰ ਇੱਕ ਅਟੈਕਿੰਗ ਫੌਰਵਰਡ ਖ਼ਿਡਾਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਆਪਣੇ ਕੇਂਦਰਿਤ ਧਿਆਨ ਅਤੇ ਕੋਚਾਂ ਦੀ ਅਗਵਾਈ ਨਾਲ, ਰੰਗਨਾਥਨ ਨੇ ਫ਼ੁੱਟਬਾਲ ਦੇ ਖੇਤਰ ਵਿੱਚ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।

ਇੱਕ ਅਹਿਮ ਪਲ ਸਾਲ 2019 ਵਿੱਚ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੂੰ ਇੰਡੀਅਨ ਵੂਮੈਨ ਲੀਗ (ਆਈਡਬਲਿਊਐਲ) ਦੇ ਤੀਜੇ ਸੀਜ਼ਨ ਵਿੱਚ ''ਮੋਸਟ ਵੈਲਿਊਏਬਲ ਪਲੇਅਰ ਚੁਣਿਆ ਗਿਆ।

ਚੰਗੀ ਕਾਰਗੁਜ਼ਾਰੀ ਅਤੇ ਇਸ ਦੀ ਤੁਰੰਤ ਮਾਨਤਾ ਨੇ ਨੌਜਵਾਨ ਖਿਡਾਰਨ ਦੇ ਆਤਮਵਿਸ਼ਵਾਸ ਨੂੰ ਵਧਾਉਣ ਵਿੱਚ ਚੰਗੀ ਭੂਮਿਕਾ ਨਿਭਾਈ।

ਆਪਣੇ ਉੱਛਲਦੇ ਕੁੱਦਦੇ ਕਦਮਾਂ ਨਾਲ ਰੰਗਨਾਥਨ ਨੇ ਨੇਪਾਲ ਕਠਮੰਡੂ ਵਿੱਚ ਹੋਈ ਐਸਏਐਫ਼ਐਫ਼ ਵੂਮੈਨ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ।

ਭਾਰਤ ਨੇ ਨਾ ਸਿਰਫ਼ ਟਾਇਟਲ ਜਿੱਤਿਆ ਬਲਕਿ ਕੁਡਾਲੌਰ ਦੀ ਕੁੜੀ ਗੋਲ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਸੀ।

https://www.youtube.com/watch?v=xWw19z7Edrs&t=1s

ਨੇਪਾਲ ਉਨ੍ਹਾਂ ਲਈ ਖ਼ੁਸ਼ੀ ਦੇਣ ਵਾਲੀ ਗਰਾਉਂਡ ਸਾਬਿਤ ਹੋਇਆ, ਜਦੋਂ ਉਨ੍ਹਾਂ ਨੇ 13ਵੀਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਦੋ ਵਾਰ ਗੋਲ ਕੀਤੇ ਅਤੇ ਭਾਰਤ ਨੇ ਟਾਇਟਲ ਜਿੱਤਿਆ।

ਸਾਲ 2019 ਵਿੱਚ ਦੇਸ ਲਈ ਜਿੱਤ ਦਰਜ ਕਰਵਾਉਣ ਤੋਂ ਬਾਅਦ, ਰੰਗਨਾਥਨ ਨੇ 2020 ਦੀ ਚੰਗੀ ਸ਼ੁਰੂਆਤ ਚੌਥੇ ਇੰਡੀਅਨ ਵੂਮੈਨ ਲੀਗ਼ ਵਿੱਚ ਦੂਜੇ ਨੰਬਰ ''ਤੇ ਸਭ ਤੋਂ ਵੱਧ ਗੋਲ ਕਰਨ ਵਾਲੀ ਖ਼ਿਡਾਰਨ ਵਜੋਂ ਕੀਤੀ।

ਜਿਵੇਂ ਰੰਗਨਾਥਨ ਆਪਣੀ ਖੇਡ ਨੂੰ ਅਗਲੇ ਪੱਧਰ ਤੱਕ ਲੈ ਜਾਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਖਿਡਾਰੀ ਲਈ ਆਰਥਿਕ ਸੁਰੱਖਿਆ ਇੱਕ ਅਹਿਮ ਪੱਖ ਹੈ।

ਉਹ ਕਹਿੰਦੇ ਹਨ, ਰੋਜ਼ੀ ਰੋਟੀ ਇੱਕ ਅਜਿਹੀ ਚੀਜ਼ ਹੈ ਜੋ ਬਹੁਤ ਸਾਰੇ ਖ਼ਿਡਾਰੀਆਂ ਨੂੰ ਗਰਾਉਂਡ ਵਿੱਚ ਪੂਰਾ ਸਮਾਂ ਕੇਂਦਰਿਤ ਕਰਨ ਤੋਂ ਰੋਕਦੀ ਹੈ।

ਇਸ ਲਈ ਰੰਗਨਾਥਨ ਕਹਿੰਦੇ ਹਨ ਔਰਤਾਂ ਲਈ ਖੇਡਾਂ ਨੂੰ ਅਪਣਾਉਣਾ ਅਤੇ ਇਸ ਵਿੱਚ ਕਾਮਯਾਬੀ ਹਾਸਿਲ ਕਰਨ ਲਈ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਜਨਤਕ ਜਾਂ ਨਿੱਜੀ ਖੇਤਰ ਵਿੱਚ ਪੱਕੀ ਨੌਕਰੀ ਮਿਲੇਗੀ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=jl7GqgcMLlI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''68a6cb20-6769-4fda-819f-485855d0a50f'',''assetType'': ''STY'',''pageCounter'': ''punjabi.india.story.55751489.page'',''title'': ''ਸੰਧਿਆ ਰੰਗਾਨਾਥਨ: ਪਰਿਵਾਰਕ ਚੁਣੌਤੀਆਂ ਨੂੰ ਮਾਤ ਪਾਉਣ ਵਾਲੀ ਖਿਡਾਰਨ'',''published'': ''2021-01-22T03:15:03Z'',''updated'': ''2021-01-22T03:15:03Z''});s_bbcws(''track'',''pageView'');