Long Jump ’ਚ ਭਾਰਤ ਦਾ ਸੁਨਹਿਰਾ ਭਵਿੱਖ ਕਿਵੇਂ ਬਣ ਸਕਦੀ ਹੈ ਸ਼ੈਲੀ ਸਿੰਘ

01/21/2021 5:19:08 PM

ਸ਼ੈਲੀ ਸਿੰਘ
BBC
ਉੱਤਰ ਪ੍ਰਦੇਸ਼ ਦੀ 17 ਸਾਲ ਦੀ ਸ਼ੈਲੀ ਦੀ ਲੰਬੀ ਛਾਲ ਲਈ ਮਸ਼ਹੂਰ ਖਿਡਾਰਨ ਅੰਜੂ ਬੌਬੀ ਜੌਰਜ ਅਤੇ ਉਨ੍ਹਾਂ ਦੇ ਕੋਚ ਪਤੀ ਰੌਬਰਟ ਜੌਰਜ ਤੋਂ ਟ੍ਰੇਨਿੰਗ ਲੈ ਰਹੇ ਹਨ

ਲੌਂਗ ਜੰਪ ਦੀ ਖਿਡਾਰਨ ਸ਼ੈਲੀ ਸਿੰਘ ਭਵਿੱਖ ਲਈ ਉਮੀਦਾਂ ਜਗਾਉਂਦੀ ਹੈ। ਉਹ ਅੰਡਰ -18 ਸ਼੍ਰੇਣੀ ਵਿੱਚ ਦੁਨੀਆਂ ਦੇ ਚੋਟੀ ਦੇ 20 ਖਿਡਾਰੀਆਂ ਵਿੱਚ ਸ਼ਾਮਲ ਹੋਏ ਹਨ।

ਉੱਤਰ ਪ੍ਰਦੇਸ਼ ਦੀ 17 ਸਾਲ ਦੀ ਸ਼ੈਲੀ ਦੀ ਲੰਬੀ ਛਾਲ ਲਈ ਮਸ਼ਹੂਰ ਖਿਡਾਰਨ ਅੰਜੂ ਬੌਬੀ ਜੌਰਜ ਅਤੇ ਉਨ੍ਹਾਂ ਦੇ ਕੋਚ ਪਤੀ ਰੌਬਰਟ ਜੌਰਜ ਤੋਂ ਟ੍ਰੇਨਿੰਗ ਲੈ ਰਹੇ ਹਨ।

ਸ਼ੈਲੀ ਸਿੰਘ ਦੇ ਨਾਮ ਜੂਨੀਅਰ ਰਾਸ਼ਟਰੀ ਰਿਕਾਰਡ ਹੈ ਅਤੇ ਉਹ ਲਗਾਤਾਰ ਛੇ ਮੀਟਰ ਤੋਂ ਵੱਧ ਜੰਪ ਕਰ ਕੇ ਲੰਬੀ ਛਾਲ ਦੀ ਸ਼੍ਰੇਣੀ ਵਿੱਚ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ।

ਉਨ੍ਹਾਂ ਦੀ ਤੁਲਨਾ ਅਕਸਰ ਉਨ੍ਹਾਂ ਦੀ ਸਲਾਹਕਾਰ ਅੰਜੂ ਨਾਲ ਕੀਤੀ ਜਾਂਦੀ ਹੈ। ਉਹ ਪਹਿਲੀ ਭਾਰਤੀ ਐਥਲੀਟ ਹੈ ਜਿਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਿਆ ਹੈ।

ਇਹ ਵੀ ਪੜ੍ਹੋ

ਜਦੋਂ ਉਹ ਸਿਰਫ 14 ਸਾਲਾਂ ਦੇ ਸੀ, ਉਨ੍ਹਾਂ ਨੇ ਲੰਬੀ ਛਾਲ ਵਿਚ ਰਾਸ਼ਟਰੀ ਜੂਨੀਅਰ ਰਿਕਾਰਡ ਤੋੜ ਦਿੱਤਾ। ਰਾਂਚੀ ਵਿੱਚ ਆਯੋਜਿਤ ਇਸ ਨੈਸ਼ਨਲ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ 5.94 ਮੀਟਰ ਦੀ ਛਾਲ ਮਾਰ ਕੇ ਰਿਕਾਰਡ ਬਣਾਇਆ।

ਇਸ ਦੇ ਇੱਕ ਸਾਲ ਬਾਅਦ, ਉਨ੍ਹਾਂ ਨੇ ਆਪਣਾ ਹੀ ਰਿਕਾਰਡ ਤੋੜਿਆ ਅਤੇ ਅੰਡਰ -18 ਸ਼੍ਰੇਣੀ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਵਿਖੇ ਸਾਲ 2019 ਵਿਚ ਆਯੋਜਿਤ ਰਾਸ਼ਟਰੀ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 6.15 ਮੀਟਰ ਦੀ ਛਾਲ ਮਾਰ ਕੇ ਇਹ ਰਿਕਾਰਡ ਬਣਾਇਆ।

ਭਾਰਤ ਦੇ ਖੇਡ ਮੰਤਰੀ ਕਿਰਨ ਰਿਜੀਜੂ ਨੇ ਅੰਡਰ -16 ਅਤੇ ਅੰਡਰ -18 ਵਰਗਾਂ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ। ਉਨ੍ਹਾਂ ਦੀ ਲੌਂਗ ਜੰਪ 2020 ਦੀ ਆਈਏਏਐਫ ਅੰਡਰ -20 ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਕੁਆਲੀਫਾਈ ਦਰ ਤੋਂ ਬਿਹਤਰ ਸੀ।

Shelly Singh
BBC

ਸਖ਼ਤ ਫੈਸਲਾ

ਸ਼ੈਲੀ ਸਿੰਘ ਦਾ ਪਾਲਣ ਪੋਸ਼ਣ ਉਨ੍ਹਾਂ ਦੀ ਮਾਂ ਵਿਨੀਤਾ ਸਿੰਘ ਨੇ ਕੀਤਾ ਸੀ। ਉਨ੍ਹਾਂ ਦਾ ਜਨਮ 7 ਜਨਵਰੀ 2004 ਨੂੰ ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਹੋਇਆ ਸੀ।

ਉਨ੍ਹਾਂ ਦੀ ਮਾਂ ਵਿਨੀਤਾ ਕੱਪੜੇ ਸਿਲਾਈ ਦਾ ਕੰਮ ਕਰਦੇ ਹਨ। ਉਹ ਬਹੁਤ ਹੈਰਾਨ ਹੋਏ ਜਦੋਂ ਉਨ੍ਹਾਂ ਦੀ ਧੀ ਸ਼ੈਲੀ ਨੇ ਐਥਲੀਟ ਵਜੋਂ ਕਰੀਅਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ।

ਉਹ ਇਲਾਕਾ ਜਿਸ ਵਿੱਚ ਉਹ ਰਹਿੰਦੀ ਸੀ, ਟ੍ਰੇਨਿੰਗ ਅਤੇ ਕੋਚਿੰਗ ਲਈ ਬਹੁਤ ਪਛੜਿਆ ਖੇਤਰ ਸੀ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੇ ਐਥਲੀਟ ਬਣਨ ਦੀ ਚੋਣ ਕਰਕੇ ਇੱਕ ਮੁਸ਼ਕਲ ਫੈਸਲਾ ਲਿਆ ਸੀ।

ਹਾਲਾਂਕਿ, ਉਨ੍ਹਾਂ ਦੀ ਮਾਂ ਨੇ ਸ਼ੈਲੀ ਦੇ ਜਨੂੰਨ ਅਤੇ ਯੋਗਤਾ ਨੂੰ ਵੇਖਦਿਆਂ, ਆਪਣੀ ਧੀ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ।

ਸ਼ੁਕਰ ਹੈ, ਇਸ ਉਭਰ ਰਹੇ ਅਥਲੀਟ ਨੂੰ ਸ਼ੁਰੂਆਤ ਵਿਚ ਰੌਬਰਟ ਬੌਬੀ ਜੌਰਜ ਨੇ ਦੇਖਿਆ ਅਤੇ ਇਸ ਜੋੜੇ ਨੇ ਸ਼ੈਲੀ ਨੂੰ ਟ੍ਰੇਨਿੰਗ ਦੇਣ ਦਾ ਫੈਸਲਾ ਲਿਆ।

ਇਸ ਤੋਂ ਬਾਅਦ ਉਹ ਅੰਜੂ ਬੌਬੀ ਸਪੋਰਟਸ ਫਾਉਂਡੇਸ਼ਨ ਵਿੱਚ ਸਿਖਲਾਈ ਲੈਣ ਲਈ ਆਖਰਕਾਰ ਬੈਂਗਲੁਰੂ ਪਹੁੰਚ ਗਈ। ਉਸ ਸਮੇਂ ਉਹ 14 ਸਾਲਾਂ ਦੀ ਸੀ।

ਇਹ ਵੀ ਪੜ੍ਹੋ

https://www.youtube.com/watch?v=xWw19z7Edrs&t=1s

Shelly Singh
BBC

ਭਾਰਤੀ ਅਥਲੀਟ ਦਾ ਉਭਾਰਦਾ ਹੋਇਆ ਸਤਾਰਾ

ਸ਼ੈਲੀ ਸਿੰਘ ਅੰਡਰ -18 ਸ਼੍ਰੇਣੀ ਵਿੱਚ ਚੋਟੀ ਦੇ 20 ਖਿਡਾਰੀਆਂ ਵਿੱਚ ਸ਼ਾਮਲ ਹੋ ਚੁੱਕੀ ਹੈ। ਉਹ ਭਾਰਤੀ ਅਥਲੈਟਿਕਸ ਦੀ ਨਵੀਂ ਸਟਾਰ ਹੋ ਸਕਦੀ ਹੈ। ਟਰੈਕ ''ਤੇ ਤਾਂ ਉਹ ਅੰਜੂ ਬੌਬੀ ਜੌਰਜ ਦੀ ਯਾਦ ਦਿਵਾਉਂਦੀ ਹੈ।

ਅੰਜੂ ਦੇ ਪਤੀ ਰੌਬਰਟ ਬੌਬੀ ਜੌਰਜ ਨੇ ਇਕ ਵਾਰ ਕਿਹਾ ਸੀ ਕਿ ਸ਼ੈਲੀ ਸਿੰਘ ਭਾਰਤ ਵਿਚ ਜਲਦੀ ਹੀ ਟਰੈਕ ''ਤੇ ਛਾ ਜਾਣ ਵਾਲੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਸ਼ੈਲੀ 2024 ਵਿਚ ਹੋਣ ਵਾਲੇ ਓਲੰਪਿਕ ਵਿਚ ਤਗਮਾ ਜਿੱਤਣ ਲਈ ਮਜ਼ਬੂਤ ਦਾਅਵੇਦਾਰ ਹੋਵੇਗੀ।

ਸ਼ੈਲੀ ਸਿੰਘ ਨੇ ਅਭਿਨਵ ਬਿੰਦਰਾ ਸਪੋਰਟਸ ਸੈਂਟਰ ਤੋਂ ਵੀ ਸਹਾਇਤਾ ਪ੍ਰਾਪਤ ਕੀਤੀ ਹੈ। ਹਾਲਾਂਕਿ, ਰੌਬਰਟ ਜੌਰਜ ਦਾ ਕਹਿਣਾ ਹੈ ਕਿ ਸ਼ੈਲੀ ਸਿੰਘ ਵਰਗੀ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਹੋਰ ਕੰਮ ਕਰਨ ਦੀ ਜ਼ਰੂਰਤ ਹੈ।

ਹਰ ਸਫਲਤਾ ਤੋਂ ਬਾਅਦ, ਸ਼ੈਲੀ ਆਪਣੀ ਮਾਂ ਨੂੰ ਫੋਨ ਕਰਦੀ ਹੈ। ਸ਼ੈਲੀ ਨੂੰ ਉਮੀਦ ਹੈ ਕਿ ਉਹ ਕਿਸੇ ਦਿਨ ਆਪਣੀ ਮਾਂ ਦੇ ਸਾਹਮਣੇ ਝਾਂਸੀ ਅਤੇ ਲਖਨਉ ਵਿਚ ਕਿਸੇ ਮੁਕਾਬਲੇ ਵਿਚ ਜਿੱਤ ਹਾਸਲ ਕਰੇਗੀ।

ਸ਼ੈਲੀ ਸਿੰਘ ਸਖ਼ਤ ਮਿਹਨਤ ਕਰਦੇ ਹੋਏ ਆਪਣਾ ਪ੍ਰਦਰਸ਼ਨ ਬਿਹਤਰ ਕਰਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਕਿਸੇ ਦਿਨ ਉਸਦੀ ਮਾਂ ਉਸ ''ਤੇ ਫਖ਼ਰ ਕਰੇ।

(ਇਹ ਲੇਖ ਬੀਬੀਸੀ ਨੂੰ ਈਮੇਲ ਰਾਹੀ ਸ਼ੈਲੀ ਸਿੰਘ ਨੂੰ ਭੇਜੇ ਜਵਾਬਾਂ ਉੱਤੇ ਅਧਾਰਤ ਹੈ।)

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=qTbjyMEU0kI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''dc9c60ed-9f98-4f02-af66-f943e36da2bb'',''assetType'': ''STY'',''pageCounter'': ''punjabi.india.story.55732746.page'',''title'': ''Long Jump ’ਚ ਭਾਰਤ ਦਾ ਸੁਨਹਿਰਾ ਭਵਿੱਖ ਕਿਵੇਂ ਬਣ ਸਕਦੀ ਹੈ ਸ਼ੈਲੀ ਸਿੰਘ'',''published'': ''2021-01-21T11:48:48Z'',''updated'': ''2021-01-21T11:48:48Z''});s_bbcws(''track'',''pageView'');

Related News