ਕਮਲਾ ਹੈਰਿਸ ਸਮੇਤ ਬਾਕੀ ਔਰਤਾਂ ਨੇ ਹਲਫ਼ਦਾਰੀ ਸਮਾਗਮ ਮੌਕੇ ਜਾਮਣੀ ਰੰਗ ਕਿਉਂ ਪਾਇਆ

01/21/2021 3:49:08 PM

ਕਮਲਾ ਹੈਰਿਸ
Getty Images
ਜਾਮਣੀ ਰੰਗ ਨੀਲੇ ਅਤੇ ਲਾਲ ਰੰਗ ਦੇ ਮੇਲ ਤੋਂ ਬਣਦਾ ਹੈ ਅਤੇ ਅਮਰੀਕੀ ਕਲਚਰ ਵਿੱਚ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕਜੁੱਟਤਾ ਦਾ ਪ੍ਰਤੀਕ ਹੈ

ਅਮਰੀਕਾ ਦੀ ਪਹਿਲੀ ਔਰਤ ਉੱਪ ਰਾਸ਼ਟਰਪਤੀ ਕਮਲਾ ਹੈਰਿਸ, ਨੇ ਜਿਸ ਦਿਨ ਵਾਸ਼ਿੰਗਟਨ ਵਿੱਚ ਸਹੁੰ ਚੁੱਕਣੀ ਸੀ, ਉਸ ਇਤਿਹਾਸਿਕ ਮੌਕੇ ਲਈ ਉਨ੍ਹਾਂ ਨੇ ਜਾਮਣੀ ਰੰਗ ਦੇ ਕੱਪੜਿਆਂ ਦੀ ਚੋਣ ਕੀਤੀ।

ਜਾਮਨੀ ਕੱਪੜੇ ਪਾਉਣ ਵਾਲੇ ਉਹ ਇਕੱਲੇ ਨਹੀਂ ਸਨ।

ਸਾਬਕਾ ਸੂਬਾ ਸਕੱਤਰ ਅਤੇ ਸਾਲ 2016 ਵਿੱਚ ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਰਹੇ ਹਿਲੇਰੀ ਕਲਿੰਟਨ ਤੇ ਸਾਬਕਾ ਫਸਟ ਲੇਡੀ ਮਿਸ਼ੈਲ ਉਬਾਮਾ ਨੇ ਵੀ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਲਈ ਜਾਮਨੀ ਰੰਗ ਦੀ ਹੀ ਚੋਣ ਕੀਤੀ, ਕਿਸੇ ਦਾ ਪਹਿਰਾਵਾ ਗੂੜਾ ਜਾਮਨੀ ਸੀ ਤਾਂ ਕਿਸੇ ਦਾ ਕੁਝ ਫ਼ਿੱਕਾ, ਪਰ ਸੀ ਜਾਮਨੀ ਹੀ।

ਇਹ ਵੀ ਪੜ੍ਹੋ:

ਇਹ ਸਭ ਅਚਾਨਕ ਹੋਇਆ? ਅਮਰੀਕੀ ਮੀਡੀਆ ਦੇ ਟਿੱਪਣੀਕਾਰ ਇਸ ਗੱਲ ''ਚ ਵਿਸ਼ਵਾਸ ਨਹੀਂ ਕਰਦੇ।

ਇੱਕ ਵਿਆਖਿਆ ਇਹ ਹੈ ਕਿ ਇਸ ਰੰਗ ਨੂੰ ਗੰਭੀਰ ਸਿਆਸੀ ਵੰਡ ਤੋਂ ਪੀੜਤ ਦੇਸ ਵਿੱਚ ਏਕਤਾ ਦਾ ਸੱਦਾ ਦੇਣ ਲਈ ਚੁਣਿਆ ਗਿਆ।

ਰਵਾਇਤੀ ਤੌਰ ''ਤੇ ਡੈਮੋਕਰੇਟਾਂ ਦੀ ਪਛਾਣ ਨੀਲੇ ਰੰਗ ਨਾਲ ਜੁੜੀ ਹੈ ਜਦਕਿ ਰਿਪਬਲੀਕਨਾਂ ਦੀ ਲਾਲ ਰੰਗ ਨਾਲ ਅਤੇ ਜਾਮਣੀ ਰੰਗ, ਲਾਲ ਤੇ ਨੀਲੇ ਨੂੰ ਆਪਸ ਨਾਲ ਘੋਲਣ ''ਤੇ ਬਣਦਾ ਹੈ।

ਕਮਲਾ ਹੈਰਿਸ
Reuters

ਛੇ ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਮਰਥਕਾਂ ਵਲੋਂ ਕੈਪੀਟਲ ਬਿਲਡਿੰਗ ਵਿੱਚ ਕੀਤੇ ਗਏ ਹੰਗਾਮੇ ਤੋਂ ਬਾਅਦ, ਰਾਜਨੀਤਿਕ ਖੇਤਰ ਦੀਆਂ ਦੋਵਾਂ ਧਿਰਾਂ ਵਲੋਂ ਏਕਤਾ ਦੀ ਗੱਲ ਵਧੇਰੇ ਜ਼ੋਰਦਾਰ ਤਰੀਕੇ ਨਾਲ ਕੀਤੀ ਜਾਣ ਲੱਗੀ ਸੀ। ਇੰਨਾਂ ਹੀ ਨਹੀਂ ਉਦਘਾਟਨ ਸਮਾਗਮ ਨੂੰ ਵੀ "ਅਮੈਰੀਕਾ ਯੂਨਾਈਟਡ (ਇੱਕਮੁੱਟ ਅਮਰੀਕਾ)" ਦੇ ਨਾਅਰਿਆਂ ਨਾਲ ਬਪਤਿਸਮਾ (ਇੱਕ ਧਾਰਨਾ ਮੁਤਾਬਿਕ ਸ਼ੁੱਧ ਪਾਣੀ ਦੇ ਛਿੜਕਾਅ ਜ਼ਰੀਏ ਸ਼ੁੱਧ ਕਰਨ ਦਾ ਯਤਨ) ਕੀਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਫ਼ੋਨ ਦੀ ਹੋਮ ਸਕਰੀਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਨਾਰੀਵਾਦ ਦਾ ਸੁਨੇਹਾ

ਪਰ ਉਹ ਲੋਕ ਵੀ ਹਨ ਜੋ ਮੰਨਦੇ ਹਨ ਕਿ ਜਾਮਨੀ ਰੰਗ ਦੀ ਪ੍ਰਮੁੱਖਤਾ ਪਿੱਛੇ ਸੰਖੇਪ ਨਾਰੀਵਾਦੀ ਸੁਨੇਹਾ ਸੀ।

ਜਾਮਨੀ ਰੰਗ ਰਵਾਇਤੀ ਤੌਰ ''ਤੇ ਨਾਰੀਵਾਦੀ ਅੰਦੋਲਨਾਂ ਨਾਲ ਜੁੜੇ ਰੰਗਾਂ ਵਿੱਚੋਂ ਇੱਕ ਹੈ।

ਹਿਲੇਰੀ ਕੰਲਿੰਟਨ
Reuters
ਸਾਬਕਾ ਪ੍ਰਥਮ ਮਹਿਲਾ ਹਿਲੇਰੀ ਕਲਿੰਟਨ ਨੇ ਵੀ ਜਾਮਣੀ ਰੰਗ ਧਾਰਨ ਕੀਤਾ

ਜਿਵੇਂ ਕਿ ਨਿਊਯਾਰਕ ਟਾਈਮਜ਼ ਦੇ ਫ਼ੈਸਨ ਸੰਪਾਦਕ ਵੈਨੇਸਾ ਫ੍ਰੈਂਡਮੈਨ ਯਾਦ ਕਰਦੇ ਹਨ, ਸਾਲ 1913 ਦੀ ਮੱਤ ਅਧਿਕਾਰ ਲਈ ਅੰਦੋਲਨ ਕਰਨ ਵਾਲੀ ਨੈਸ਼ਨਲ ਵੂਮੈਨਜ਼ ਪਾਰਟੀ ਵਲੋਂ ਕਿਹਾ ਗਿਆ ਸੀ ਕਿ, ਜਾਮਨੀ ਵਫ਼ਾਦਾਰੀ ਦਾ ਰੰਗ ਹੈ, ਮੰਤਵ ਦੀ ਸੰਪੂਰਨਤਾ, ਕਿਸੇ ਉਦੇਸ਼ ਲਈ ਅਟੱਲ ਸਥਿਰਤਾ ਨੂੰ ਦਰਸਾਉਂਦਾ ਹੈ।

ਕੁਝ ਹੋਰ ਹਨ ਜੋ ਜਾਮਨੀ ਰੰਗ ਨੂੰ ਕਮਲਾ ਹੈਰਿਸ ਦੇ ਵਿਚਾਰਾਂ ਅਤੇ ਉਨ੍ਹਾਂ ਦੇ ਸਿਆਸੀ ਕਰੀਅਰ ਨਾਲ ਜੋੜ ਕੇ ਦੇਖਦੇ ਹਨ।

ਸੀਐੱਨਐੱਨ ''ਤੇ ਟਿੱਪਣੀਕਾਰ ਐਬੀ ਫ਼ਿਲਿਪ ਨੇ ਕਿਹਾ, “ਕਮਲਾ ਹੈਰਿਸ ਨੇ ਇਸ ਰੰਗ ਨੂੰ ਸ਼ਰਲੀ ਚਿਸ਼ੋਲਮ ਨੂੰ ਸ਼ਰਧਾਂਜਲੀ ਦੇਣ ਵਜੋਂ ਅਪਣਾਇਆ। ਸ਼ਰਲੀ ਚਿਸ਼ੋਲਮ ਉਹ ਕਾਂਗਰਸਵੂਮੈਨ ਜੋ ਸਾਲ 1972 ਵਿੱਚ ਡੈਮੋਕਰੇਟਿਕ ਨਾਮਜ਼ਦਗੀ ਵਿੱਚ ਮੁਕਾਬਲਾ ਕਰਕੇ ਵਾਈਟ੍ਹ ਹਾਊਸ ਤੱਕ ਪਹੁੰਚਣ ਦੀ ਦੌੜ ''ਚ ਸ਼ਾਮਲ ਹੋਣ ਵਾਲੀ ਪਹਿਲੀ ਅਫ਼ਰੀਕਨ-ਅਮਰੀਕਨ ਸੀ।

ਜਾਮਨੀ ਰੰਗ ਹੈਰਿਸ ਦੀ ਮੁਹਿੰਮ ਦਾ ਰੰਗ ਵੀ ਸੀ, ਜਦੋਂ ਉਹ ਡੈਮੋਕਰੇਟਾਂ ਲਈ ਪ੍ਰਚਾਰ ਕਰ ਰਹੇ ਸਨ ਅਤੇ ਇਸ ਵਿੱਚ ਅੰਤ ਨੂੰ ਬਾਇਡਨ ਦੀ ਜਿੱਤ ਹੋਈ।

ਮਿਸ਼ੇਲ ਓਬਾਮਾ ਪਤੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ
Getty Images
ਸਬਾਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਵੀ ਆਪਣੇ ਪਤੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਏ

ਕਮਲਾ ਹੈਰਿਸ ਨੇ ਸੁਪਰੀਮ ਕੋਰਟ ਦੇ ਜਸਿਟਸ ਸੋਨੀਆ ਸੋਟੋਮੇਅਰ ਦੇ ਸਾਹਮਣੇ ਸਹੁੰ ਚੁੱਕੀ ਅਤੇ ਬੁੱਧਵਾਰ ਨੂੰ ਅਮਰੀਕੀ ਸਰਕਾਰ ਵਿੱਚ ਦੂਸਰੇ ਨੰਬਰ ਦੇ ਸਭ ਤੋਂ ਅਹਿਮ ਆਹੁਦੇ ਨੂੰ ਸੰਭਾਲਿਆ।

ਹੈਰਿਸ ਨੇ 7 ਨਵੰਬਰ ਨੂੰ ਆਪਣੀ ਜਿੱਤ ਤੋਂ ਬਾਅਦ ਪਹਿਲੇ ਭਾਸ਼ਣ ਤੋਂ ਬਾਅਦ ਜ਼ੋਰ ਦਿੰਦਿਆਂ ਕਿਹਾ ਸੀ, "ਭਾਵੇਂ ਮੈਂ ਇਸ ਆਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਔਰਤ ਹਾਂ,ਪਰ ਮੈਂ ਆਖ਼ਰੀ ਨਹੀਂ ਹੋਵਾਂਗੀ।" ਇਸ ਦੇ ਨਾਲ ਹੀ ਉਨ੍ਹਾਂ ਨੇ ਬਾਅਦ ਵਿੱਚ ਜੋੜਿਆ ਸੀ- "ਇੱਕ ਸੰਭਾਵਨਾਵਾਂ ਦਾ ਦੇਸ"।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b2bea2d4-13b2-48c4-8e15-b6dd6c205acd'',''assetType'': ''STY'',''pageCounter'': ''punjabi.international.story.55746065.page'',''title'': ''ਕਮਲਾ ਹੈਰਿਸ ਸਮੇਤ ਬਾਕੀ ਔਰਤਾਂ ਨੇ ਹਲਫ਼ਦਾਰੀ ਸਮਾਗਮ ਮੌਕੇ ਜਾਮਣੀ ਰੰਗ ਕਿਉਂ ਪਾਇਆ'',''published'': ''2021-01-21T10:17:29Z'',''updated'': ''2021-01-21T10:17:29Z''});s_bbcws(''track'',''pageView'');

Related News