ਸਿੰਘੂ ਬਾਰਡਰ ਤੋਂ ਗਏ ਤਿੰਨ ਕਿਸਾਨ ਸ਼ਿਮਲਾ ਚ ਗ੍ਰਿਫ਼ਤਾਰ ਕਿਉਂ ਕੀਤੇ ਗਏ - ਪ੍ਰੈੱਸ ਰਿਵੀਊ

01/20/2021 8:49:07 AM

ਮੰਗਲਵਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਤੋਂ ਸ਼ਿਮਲਾ ਪਹੁੰਚੇ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਕਿਸਾਨ ਇੱਥੇ ਸਥਾਨਕ ਲੋਕਾਂ ਨੂੰ ਕਿਸਾਨ ਸੰਘਰਸ਼ ਦਾ ਮੰਤਵ ਅਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਮਾੜੇ ਸਿੱਟੇ ਸਮਝਾਉ ਲਈ ਆਏ ਸਨ।

ਸ਼ਿਮਲਾ ਦੇ ਰਿੱਜ ਇਲਾਕੇ ਤੋਂ ਜਦੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਹੰਗਾਮਾ ਹੋ ਗਿਆ ਕਿਉਂਕਿ ਕਿਸਾਨ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ ਅਤੇ ਪੁੱਛ ਰਹੇ ਸਨ ਕਿ ਉਨ੍ਹਾਂ ਨੂੰ ਕਿਸ ਕਾਨੂੰਨ ਦੇ ਤਹਿਤ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਲਿਜਾਏ ਜਾਣ ਸਮੇਂ ਉਹ ਕਹਿ ਰਹੇ ਸਨ," ਅਸੀਂ ਸਿਰਫ਼ ਤਿੰਨ ਜਣੇ ਹਾਂ ਤੇ ਕਾਲੇ ਖੇਤੀ ਕਾਨੂੰਨਾਂ ਬਾਰੇ ਗੱਲ ਕਰ ਰਹੇ ਹਾਂ। ਅਸੀਂ ਕੋਈ ਨਾਅਰਾ ਵੀ ਨਹੀਂ ਲਾਇਆ। ਇਹ ਸਾਡੇ ਪ੍ਰਗਟਾਵੇ ਦੇ ਹੱਕ ਦੀ ਉਲੰਘਣਾ ਹੈ? ਕੀ ਇਹ ਲੋਕਤੰਤਰ ਹੈ? ਕੀ ਅਸੀਂ ਇੱਕ ਅਜ਼ਾਦ ਮੁਲਕ ਵਿੱਚ ਰਹਿ ਰਹੇ ਹਾਂ?"

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸ਼ਿਮਲਾ ਦੇ ਐੱਸਪੀ ਨੇ ਕਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਬਿਨਾਂ ਮਨਜ਼ੂਰੀ ਰਿੱਜ ਮੈਦਾਨ ਵਿੱਚ ਬਿਨਾਂ ਆਗਿਆ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

''ਲੰਬੇ ਅੰਦੋਲਨ ਸਮਾਜ ਲਈ ਖ਼ਤਰਾ''-ਸੰਘ

ਲੋਕਤੰਤਰ ਵਿੱਚ ਹਮੇਸ਼ਾ ਬਹੁਤ ਸਾਰੇ ਪਹਿਲੂ ਹੁੰਦੇ ਹਨ ਅਤੇ ਹਰ ਸੰਗਠਨ ਦੀਆਂ ਆਪਣੀਆਂ ਉਮੀਦਾਂ ਹੁੰਦੀਆਂ ਹਨ। ਆਮ ਕਰ ਕੇ ਇੱਕ ਸਾਂਝੀ ਜ਼ਮੀਨ ਤਲਾਸ਼ਣਾ ਮੁਸ਼ਕਲ ਹੁੰਦਾ ਹੈ। ਬਹੁਤ ਸਾਰੀਆਂ ਮੰਗਾਂ ਇਸੇ ਤਰ੍ਹਾਂ ਚੁੱਕੀਆਂ ਜਾਂਦੀਆਂ ਹਨ।

ਮੰਗਾਂ ਪੂਰੀਆਂ ਕਰਨ ਵਾਲਿਆਂ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਸਾਰੀਆਂ ਮੰਗਾਂ ਪੂਰੀਆ ਕਰਨਾ ਸੰਭਵ ਨਹੀਂ ਹੈ। ਮੰਗਾਂ ਠੀਕ ਹਨ ਜਾਂ ਨਹੀਂ ਮੈਂ ਇਸ ਬਾਰੇ ਟਿੱਪਣੀ ਨਹੀੰ ਕਰਨਾ ਚਾਹੁੰਦਾ।"

ਇਹ ਸ਼ਬਦ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜਨਰਲ ਸਕੱਤਰ ਅਤੇ ਦੂਜੇ ਨੰਬਰ ਦੇ ਰੁਤਬੇਦਾਰ ਸੁਰੇਸ਼ (ਭਈਆਦੀ) ਜੋਸ਼ੀ ਨੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੱਕ ਇੰਟਰਵੀਊ ਵਿੱਚ ਕਹੇ। ਉਨ੍ਹਾਂ ਨੇ ਅੱਗੇ ਕਿਹਾ-

ਕੋਈ ਵੀ ਲੰਬਾ ਚੱਲਣ ਵਾਲਾ ਵਿਰੋਧ ਲਾਭਕਾਰੀ ਨਹੀਂ ਹੈ।ਕਿਸੇ ਨੂੰ ਵੀ ਵਿਰੋਧ ਪ੍ਰਦਰਸ਼ਨ ਤੋਂ ਸਮੱਸਿਆ ਨਹੀਂ ਹੋਣੀ ਚਾਹੀਦੀ। ਪਰ ਇੱਕ ਸਾਂਝੀ ਜ਼ਮੀਨ ਤਲਾਸ਼ੀ ਜਾਣੀ ਚਾਹੀਦੀ ਹੈ। ਇੱਕ ਅੰਦੋਲਨ ਉਸ ਨਾਲ ਜੁੜੇ ਲੋਕਾਂ ਉੱਪਰ ਹੀ ਨਹੀਂ ਸਗੋਂ ਸਮਾਜ ਉੱਪਰ ਵੀ ਅਸਰ ਪਾਉਂਦਾ ਹੈ। ਲੰਬਾ ਚੱਲਣ ਵਾਲਾ ਕੋਈ ਵੀ ਅੰਦੋਲਨ ਸਮਾਜ ਦੀ ਸਿਹਤ ਲਈ ਠੀਕ ਨਹੀਂ ਹੁੰਦਾ।

ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਮੰਗਾਂ ਪ੍ਰਤੀ ਹਮਦਰਦੀ ਵਾਲੀ ਨਹੀਂ ਹੈ।

NHAI ਨੂੰ 5000 ਕਰੋੜ ਦਾ ਘਾਟਾ

ਪੰਜਾਬ ਵਿੱਚ ਪਿਛਲੇ ਸਾਲ ਪੰਜ ਅਕਤੂਬਰ ਜਦੋਂ ਤੋਂ ਕਿਸਾਨ ਯੂਨੀਅਨਾਂ ਵੱਲੋਂ ਹਾਈਵੇ ਦੇ ਟੋਲ ਪਲਾਜ਼ੇ ਕਿਸਾਨ ਅੰਦੋਲਨ ਕਰਾਨ ਪਰਚੀ ਮੁਕਤ ਕਰ ਦਿੱਤੇ ਗਏ ਹਨ। ਉਸ ਸਮੇਂ ਤੋਂ 25 ਦਸੰਬਰ ਤੱਕ ਕੌਮੀ ਰਾਜ ਮਾਰਗ ਅਥਾਰਟੀ ਨੂੰ ਪੰਜ ਹਜ਼ਾਰ ਕਰੋੜ ਦਾ ਘਾਟਾ ਪੰਜਾਬ ਅਤੇ ਹਰਿਆਣਾ ਦਾ ਟੋਲ ਇਕੱਠਾ ਨਾ ਹੋਣ ਕਾਰਨ ਪਿਆ ਹੈ।

ਟਾਈਮਜ਼ ਆਫ਼ ਇੰਡੀਆ ਨੇ ਅਥਾਰਟੀ ਦੇ ਇੱਕ ਅਫ਼ਸਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਇਸ ਨਾਲ ਭਵਿੱਖੀ ਪ੍ਰੋਜੈਕਟਾਂ ਉੱਪਰ ਵੀ ਅਸਰ ਪਵੇਗਾ। ਅਥਾਰਟੀ ਮੁਤਾਬਕ ਜੈਪੁਰ-ਦਿੱਲੀ ਹਾਈਵੇ ਉੱਪਰ ਵੀ ਰਸਤੇ ਵਿੱਚ ਬੰਦ ਮਿਲਣ ਦੇ ਡਰੋਂ ਲੰਬੇ ਰਸਤੇ ਅਪਣਾ ਰਹੇ ਹਨ ਅਤੇ ਹਾਈਵੇ ਦੀ ਵਰਤੋਂ ਘੱਟ ਕਰ ਰਹੇ ਹਨ।

ਵੈਕਸੀਨ: ਪੰਜਾਬ ਦੀ ਫ਼ੀਸਦ ਦੇਸ਼ ਭਰ ਵਿੱਚੋਂ ਥੱਲੇ

ਕੋਵਿਡ ਟੀਕਾਕਰਨ ਅਭਿਆਨ ਪੰਜਾਬ ਵਿੱਚ ਲੋਕਾਂ ਦੀ ਝਿਜਕ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਇਥੇ ਸਿਰਫ਼ 27.9% ਟੀਕਾਕਰਨ ਹੀ ਸੰਭਵ ਹੋ ਸਕਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰ ਸਰਕਾਰ ਨੇ ਸਿਹਤ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਝਿਜਕ ਦਾ ਤਿਆਗ ਕਰਨ ਅਤੇ ਟੀਕਾ ਲਗਵਾਉਣ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''44e1c77c-2e21-4e64-8e6a-94e796aaaef7'',''assetType'': ''STY'',''pageCounter'': ''punjabi.india.story.55728418.page'',''title'': ''ਸਿੰਘੂ ਬਾਰਡਰ ਤੋਂ ਗਏ ਤਿੰਨ ਕਿਸਾਨ ਸ਼ਿਮਲਾ ਚ ਗ੍ਰਿਫ਼ਤਾਰ ਕਿਉਂ ਕੀਤੇ ਗਏ - ਪ੍ਰੈੱਸ ਰਿਵੀਊ'',''published'': ''2021-01-20T03:18:31Z'',''updated'': ''2021-01-20T03:18:31Z''});s_bbcws(''track'',''pageView'');

Related News