ਸ਼ਿਵਾਨੀ ਕਟਾਰੀਆ: ਗਰਮੀਆਂ ਦੇ ਕੈਂਪ ''''ਚ ਤੈਕਾਰੀ ਸਿੱਖਣ ਤੋਂ ਉਲੰਪਿਕ ਤੱਕ ਦਾ ਸਫ਼ਰ

01/20/2021 8:34:07 AM

ਸ਼ਿਵਾਨੀ ਕਟਾਰੀਆ
BBC
ਸ਼ਿਵਾਨੀ ਕਟਾਰੀਆ ਨੇ 6 ਸਾਲ ਦੀ ਉਮਰ ਵਿੱਚ ਗਰਮੀਆਂ ਦੇ ਕੈਂਪ ਵਿੱਚ ਤੈਰਾਕੀ ਸਿੱਖੀ ਸੀ

ਸਾਲ 2016 ਵਿੱਚ ਸ਼ਿਵਾਨੀ ਕਟਾਰੀਆ ਨੇ ਇੱਕ ਸ਼ਾਨਦਾਰ ਕਮਾਲ ਕੀਤਾ। ਉਨ੍ਹਾਂ ਨੇ ਕਰੀਬ 12 ਸਾਲ ਬਾਅਦ ਓਲੰਪਿਕ ਵਿੱਚ ਵੂਮੈਨ ਸਵੀਮਿੰਗ ''ਚ ਪਹਿਲੀ ਵਾਰ ਦੇਸ਼ ਦਾ ਮਾਣ ਵਧਾਇਆ।

ਹੁਣ ਉਹ ਆਪਣੀ ਖੇਡ ਨੂੰ ਸੁਧਾਰਨ ਲਈ ਅਤੇ ਟੋਕਿਓ ਓਲੰਪਿਕ ਮੁਕਾਬਲੇ ਲਈ ਥਾਈਲੈਂਡ ਦੇ ਫੁਕੇਟ ''ਚ ਸਿਖਲਾਈ ਲੈ ਰਹੀ ਹੈ।

ਸਾਲ 2016 ''ਚ ਦੱਖਣੀ ਏਸ਼ੀਆਈ ਖੇਡਾਂ ਦੌਰਾਨ ਸੋਨ ਤਗਮਾ ਜੇਤੂ ਅਤੇ ਔਰਤਾਂ ਦੇ 200 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚ ਕੌਮੀ ਰਿਕਾਰਡ ਧਾਰਕ ਸ਼ਿਵਾਨੀ ਦਾ ਸਫ਼ਰ ਗੁੜਗਾਓਂ ਵਿੱਚ ਗਰਮੀਆਂ ਦੇ ਕੈਂਪ ਤੋਂ ਸ਼ੁਰੂ ਹੋਈ ਸੀ।

ਇਹ ਵੀ ਪੜ੍ਹੋ-

ਸ਼ਿਵਾਨੀ ਹਰਿਆਣੀ ਵਿੱਚ ਵੱਡੀ ਹੋਈ ਹੈ। ਉਨ੍ਹਾਂ ਨੇ 6 ਸਾਲ ਦੀ ਉਮਰ ਵਿੱਚ ਗਰਮੀਆਂ ਦੇ ਕੈਂਪ ਦੌਰਾਨ ਤੈਰਾਕੀ ਦੀਆਂ ਕਲਾਸਾਂ ਲਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੈਰਾਕੀ ਨੂੰ ਕਰੀਅਰ ਵਜੋਂ ਅਪਨਾਉਣ ਅਤੇ ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕਰਨ ਬਾਰੇ ਦੂਰ-ਦੂਰ ਤੱਕ ਨਹੀਂ ਸੋਚਿਆ ਸੀ।

ਭਰਾ ਨੇ ਦਿੱਤੀ ਸਖ਼ਤ ਟੱਕਰ

ਗੁੜਗਾਓਂ ਆਪਣੇ ਘਰ ਦੇ ਨੇੜੇ ਬਾਬਾ ਗੰਗ ਨਾਲ ਸਵੀਮਿੰਗ ਸੈਂਟਰ ''ਚ ਗਰਮੀਆਂ ਦਾ ਕੈਂਪ ਲੱਗਾ ਸੀ, ਉਸ ਨੇ ਉਸ ਵਿੱਚ ਹਿੱਸਾ ਲਿਆ, ਹਾਲਾਂਕਿ ਉਹ ਸਿਰਫ਼ ਇੱਕ ਆਮ ਖੇਡ ਵਾਂਗ ਹੀ ਸੀ ਪਰ ਇਸ ਨੇ ਸ਼ਿਵਾਨੀ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।

ਉਨ੍ਹਾਂ ਸਥਾਨਕ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਆਖ਼ਰਕਾਰ ਇੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਦੌਰਾਨ ਪੋਡੀਅਮ ਫਿਨਿਸ਼ ਨੇ ਉਨ੍ਹਾਂ ਦਾ ਆਤਮ-ਵਿਸ਼ਵਾਸ਼ ਵਧਾਇਆ।

ਸ਼ਿਵਾਨੀ ਕਟਾਰੀਆ
BBC
ਸ਼ਿਵਾਨੀ ਕਟਾਰੀਆ ਨੇ 200 ਮੀਟਰ ਫਰੀ ਸਟਾਈਲ ''ਚ ਕਈ ਮੈਡਲ ਜਿੱਤ ਕੇ ਪੂਲ ''ਚ ਧਮਾਲਾਂ ਪਾ ਦਿੱਤੀਆਂ

ਉਨ੍ਹਾਂ ਤੈਰਾਕੀ ਨੂੰ ਹੋਰ ਵੀ ਸੰਜੀਦਗੀ ਨਾ ਲੈਣਾ ਸ਼ੁਰੂ ਕੀਤਾ ਅਤੇ ਸੂਬਾ ਅਤੇ ਕੌਮੀ ਪੱਧਰੀ ਟੂਰਨਾਮੈਂਟਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ।

ਸ਼ਿਵਾਨੀ ਦਾ ਕਹਿਣਾ ਹੈ ਕਿ ਉਸ ਦੇ ਪੇਸ਼ੇਵਰ ਤੈਰਾਕ ਵਿਕਾਸ ਅਤੇ ਉਨ੍ਹਾਂ ਦੇ ਪਰਿਵਾਰ ਨੇ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਜਿੱਥੇ ਉਸ ਦੇ ਮਾਤਾ-ਪਿਤਾ ਨੇ ਉਸ ਆਰਥਿਕ ਸਮਰਥਨ ਦਿੱਤਾ, ਉੱਥੇ ਨਾਲ ਹੀ ਭਾਵਨਾਤਮਕ ਸਮਰਥਨ ਪ੍ਰਦਾਨ ਕੀਤਾ। ਉਸ ਦਾ ਭਰਾ ਉਸ ਦੇ ਤੈਰਾਕੀ ਪਾਰਟਨਰ ਵਜੋਂ ਸਾਹਮਣੇ ਆਇਆ। ਉਸ ਦੇ ਭਰਾ ਵੱਲੋਂ ਦਿੱਤੇ ਸਖ਼ਤ ਮਕਾਬਲੇ ਕਰਕੇ ਉਹ ਹਰ ਦਿਨ ਨਿਖਰਦੀ ਚਲੀ ਗਈ।

ਸ਼ਿਵਾਨੀ ਨੀ ਸਖ਼ਤ ਮਿਹਨਤ ਸਦਕਾ ਉਸ ਨੇ ਕੌਮੀ ਤਗਮੇ ਜਿੱਤਣੇ ਸ਼ੁਰੂ ਕੀਤੇ ਅਤੇ ਉਮਰ ਦੇ ਹਿਸਾਬ ਨਾਲ ਹੋਣ ਵਾਲੇ ਮੁਕਾਬਲਿਆਂ ਵਿੱਚ ਰਿਕਾਰਡ ਤੋੜਦੀ ਚਲੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੇ ਜੂਨੀਅਰ ਪੱਧਰ ''ਚ ਮਿਲੀ ਸਫ਼ਲਤਾ ਨੇ ਉਨ੍ਹਾਂ ਨੂੰ ਸੀਨੀਅਰ ਪੱਧਰ ''ਤੇ ਤਿਆਰ ਹੋਣ ਲਈ ਮਦਦ ਕੀਤੀ।

ਨਵੀਆਂ ਪਰਤਾਂ ਖੋਲ੍ਹਣਾ

ਖੇਡਾਂ ਵਿੱਚ ਸਫ਼ਲ ਕਰੀਅਰ ਬਣਾਉਣਾ ਸੌਖਾ ਨਹੀਂ। ਇਸ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਤੇ ਸੰਜਮ ਕਾਇਮ ਰੱਖਣ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਅਤੇ ਵਚਨਬੱਧ ਹੋਣਾ ਪੈਂਦਾ।

ਇਹ ਵੀ ਪੜ੍ਹੋ:

ਸ਼ਿਵਾਨੀ ਨੇ ਗੁੜਗਾਓਂ ਵਿੱਚ ਆਪਣੀ ਸਿਖਲਾਈ ਦੌਰਾਨ ਵਿਭਿੰਨ ਰੁਕਾਵਟਾਂ ਦੌਰਾਨ ਅਜਿਹਾ ਮਹਿਸੂਸ ਕੀਤਾ।

ਉਸ ਵੇਲੇ ਹਰਿਆਣਾ ਵਿੱਚ ਗਰਮ ਪੂਲ ਨਹੀਂ ਹੁੰਦੇ ਸਨ, ਜਿਸ ਕਰ ਕੇ ਸਰਦੀਆਂ ਵਿੱਚ ਅਭਿਆਸ ਦੀ ਕਮੀ ਰਹਿ ਸਕਦੀ ਸੀ।

ਸੀਜ਼ਨ ਦੇ ਇਸ ਵਕਫ਼ੇ ਵਿੱਚ ਅਭਿਆਸ ਨਾ ਹੋਣ ਕਰਕੇ ਸਿੱਟਾ ਇਹ ਨਿਕਲਦਾ ਸੀ ਕਿ ਸੰਜਮ ਦਾ ਨੁਕਸਾਨ ਹੋ ਜਾਂਦਾ ਸੀ।

ਇਸ ਕਰ ਕੇ ਸ਼ਿਵਾਨੀ ਨੂੰ ਸਾਲ 2013 ਵਿੱਚ ਆਪਣੇ ਜ਼ੱਦੀ ਸ਼ਹਿਰ ਤੋਂ ਬੰਗਲੁਰੂ ਜਾਣਾ ਪਿਆ ਤਾਂ ਜੋ ਉਹ ਸਾਲ ਭਰ ਅਭਿਆਸ ਕਰ ਸਕਣ ਅਤੇ ਵਧੀਆ ਸਿਖਲਾਈ ਸੁਵਿਧਾਵਾਂ ਦਾ ਆਨੰਦ ਲੈ ਸਕਣ।

ਉਸ ਸਾਲ ਉਨ੍ਹਾਂ ਦਾ ਲਿਆ ਗਿਆ ਇਹ ਫ਼ੈਸਲਾ ਬੇਕਾਰ ਨਹੀਂ ਗਿਆ, ਸ਼ਿਵਾਨੀ ਏਸ਼ੀਅਨ ਏਜ਼ ਗਰੁੱਪ ਚੈਂਪੀਅਨਸ਼ਿਵ ਵਿੱਚ ਛੇਵੇਂ ਸਥਾਨ ''ਤੇ ਰਹੀ। ਇਸੇ ਮੁਕਾਬਲੇ ਨੇ ਉਨ੍ਹਾਂ ਨੂੰ ਕੋਮਾਂਤਰੀ ਪੱਧਰ ਮਾਨਸਿਕ ਤੌਰ ''ਤੇ ਤਿਆਰ ਕੀਤਾ।

ਸ਼ਿਵਾਨੀ ਕਟਾਰੀਆ:
BBC
ਸ਼ਿਵਾਨੀ ਕਟਾਰੀਆ ਮੁਤਾਬਕ ਦੇਸ਼ ਵਿੱਚ ਔਰਤ ਕੋਚਾਂ ਦੀ ਲੋੜ ਹੈ

ਨੌਜਵਾਨ ਤੈਰਾਨ ਨੇ 2014 ਵਿੱਚ ਯੂਥ ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕੀਤੀ। ਸਾਲ 2016 ਵਿੱਚ ਉਨ੍ਹਾਂ ਨੇ 2016 ਵਿੱਚ ਗੁਵਾਗਾਟੀ ''ਚ ਹੋਈਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ।

ਇਸ ਪੇਸ਼ਕਾਰੀ ਨੇ ਉਨ੍ਹਾਂ ਨੂੰ ਰਿਓ ਵਿੱਚ ਹੋਈਆਂ ਸਮਰ ਓਲੰਪਿਕ 2016 ਦੀ ਤਿਆਰੀ ਕਰਨ ਲਈ ਪ੍ਰੇਰਿਆ।

ਸ਼ਿਵਾਨੀ ਦੇ ਪੂਲ ਕਾਰਨਾਮਿਆਂ ਲਈ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਸਾਲ 2017 ਵਿੱਚ ਭੀਮ ਐਵਾਰਡ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤ ਲਈ ਕਈ ਹੋਰ ਮੈਡਲ ਜਿੱਤਣ ਦੀ ਆਸ ਰੱਖਦੀ ਹੈ ਅਤੇ ਕਿਸੇ ਦਿਨ ਉਹ ਅਰਜੁਨ ਐਵਾਰਡ ਵੀ ਜਿੱਤੇਗੀ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਖੇਡ ਸੁਵਿਧਾਵਾਂ ''ਚ ਵਾਧਾ ਹੋਇਆ ਹੈ ਪਰ ਦੇਸ਼ ਨੂੰ ਕਈ ਹੋਰ ਔਰਤ ਕੋਚਾਂ ਦੀ ਲੋੜ ਹੈ, ਤਾਂ ਜੋ ਦੇਸ਼ ਵਿੱਚ ਕਈ ਵਿਸ਼ਵ ਪੱਧਰ ''ਤੇ ਕਈ ਖਿਡਾਰਨਾਂ ਨੂੰ ਤਿਆਰ ਕਰ ਸਕਣ।

(ਇਹ ਜਾਣਕਾਰੀ ਬੀਬੀਸੀ ਵੱਲੋਂ ਸ਼ਿਵਾਨੀ ਕਟਾਰੀਆ ਨੂੰ ਈਮੇਲ ਰਾਹੀਂ ਭੇਜੇ ਸਵਾਲਾਂ ਦੇ ਜਵਾਬਾਂ ''ਤੇ ਆਧਾਰਿਤ ਹੈ।)

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''220ba3bf-ce90-4752-8881-3fa505a89adf'',''assetType'': ''STY'',''pageCounter'': ''punjabi.india.story.55719368.page'',''title'': ''ਸ਼ਿਵਾਨੀ ਕਟਾਰੀਆ: ਗਰਮੀਆਂ ਦੇ ਕੈਂਪ \''ਚ ਤੈਕਾਰੀ ਸਿੱਖਣ ਤੋਂ ਉਲੰਪਿਕ ਤੱਕ ਦਾ ਸਫ਼ਰ'',''published'': ''2021-01-20T02:53:43Z'',''updated'': ''2021-01-20T02:53:43Z''});s_bbcws(''track'',''pageView'');

Related News