ਅਮਰੀਕਾ: ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਵਾਸ਼ਿੰਗਟਨ ਕਿਲੇ ''''ਚ ਤਬਦੀਲ, 25 ਹਜ਼ਾਰ ਫੌਜੀ ਤਾਇਨਾਤ

01/19/2021 1:34:08 PM

ਵਾਸ਼ਿੰਗਟਨ
Getty Images
ਵਾਸ਼ਿੰਗਟਨ ਡੀਸੀ ਦੀਆਂ ਸੁੰਨਸਾਨ ਸੜਕਾਂ

ਦੁਨੀਆਂ ਦੇ ਸਭ ਤੋਂ ਤਾਕਤਵਾਰ ਮੁਲਕ ਦੀ ਰਾਜਧਾਨੀ ਕਿਸੇ ਜੰਗੀ ਇਲਾਕੇ ਵਰਗੀ ਜਾਪਦੀ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕਾ ਵਿੱਚ ਹਾਲਾਤ ਬੇਹੱਦ ਅਜੀਬ ਬਣੇ ਹੋਏ ਹਨ।

ਸਿਰਫ਼ ਵਾਸ਼ਿੰਗਟਨ ਡੀਸੀ ਹੀ ਨਹੀਂ, ਸਗੋਂ ਸਾਰੇ 50 ਸੂਬਿਆਂ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਹਨ।

ਇਹ ਵੀ ਪੜ੍ਹੋ:

ਬਹੁਤ ਸਾਰੇ ਲੋਕਾਂ ਨੂੰ ਟਰੰਪ ਸਮਰਥਕਾਂ ਵੱਲੋਂ ਕੈਪੀਟਲ ਹਿਲ ਦੀ ਹਿੰਸਾਂ ਮੁੜ ਹੋਣ ਦਾ ਖ਼ਿਆਲ ਤੰਗ ਕਰ ਰਿਹਾ ਹੈ।

ਕੈਪੀਟਲ ਹਿਲ ਨੂੰ ਜਾਂਦੇ ਰਾਹਾਂ ''ਤੇ ਫ਼ੈਂਸ (ਸੁਰੱਖਿਆ ਲਈ ਵਾੜ ਕਰਨਾ) ਲਗਾਈ ਗਈ ਹੈ। ਹਜ਼ਾਰਾਂ ਸੁਰੱਖਿਆ ਕਰਮੀ ਸੜਕਾਂ ''ਤੇ ਗਸ਼ਤ ਕਰ ਰਹੇ ਹਨ।

ਸ਼ਹਿਰ ਦੇ ਕੇਂਦਰ ਵਿੱਚ ਸੜਕਾਂ ''ਤੇ ਆਵਾਜਾਈ ਬੰਦ ਕਰਨ ਲਈ ਬੈਰੀਕੇਡ ਲਗਾਏ ਗਏ ਹਨ।

ਗਲੀਆਂ ਦੇ ਮੂਹਰੇ ਚਿਹਰੇ ਢਕੀ ਹਥਿਆਰਬੰਦ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ ਹੈ। ਉਹ ਗੱਡੀਆਂ ਦੀ ਚੈਕਿੰਗ ਦੇ ਨਾਲ-ਨਾਲ ਟਰੈਫ਼ਿਕ ਨੂੰ ਵੀ ਕੰਟਰੋਲ ਕਰ ਰਹੇ ਹਨ।

ਮੀਡੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਰਾਜਧਾਨੀ ਵਿੱਚ ਕਰੀਬ 25,000 ਨੈਸ਼ਨਲ ਗਾਰਡਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਕੈਪੀਟਲ ਹਿਲ ਹਮਲੇ ਦੌਰਾਨ ਅੰਦਰੂਨੀ ਮਦਦ ਦੀਆਂ ਰਿਪੋਰਟਾਂ ਦੇ ਡਰ ਕਾਰਨ 6 ਜਨਵਰੀ ਦੀ ਘਟਨਾ ਲਈ ਜ਼ਿੰਮੇਵਾਰ ਕੱਟੜਪੰਥੀਆਂ ਨਾਲ ਕਿਸੇ ਵੀ ਕਿਸਮ ਦੇ ਸੰਭਾਵਿਤ ਸਬੰਧ ਲਈ ਫੌਜੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਮੀਡੀਆ ਵਿੱਚ ਹਥਿਆਰਬੰਦ ਹਮਲੇ, ਵਿਸਫ਼ੋਟਕ ਸਮੱਗਰੀ ਲਗਾਉਣ ਦੇ ਡਰ ਬਾਰੇ ਗੱਲ ਕੀਤੀ ਜਾ ਰਹੀ ਹੈ।

ਪੁਲਿਸ ਦੀਆਂ ਕਾਰਾਂ ਸੜਕਾਂ ਦੀ ਰਾਖੀ ਕਰ ਰਹੀਆਂ ਹਨ। ਹੈਲੀਕਾਪਟਰ ਸੁਰੱਖਿਆ ਲਈ ਉੱਪਰ ਉੱਡ ਰਹੇ ਹਨ।

ਵਾਸ਼ਿੰਗਟਨ
Getty Images

ਕਈ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਅਤੇ ਕਈ ਇਲਾਕਿਆਂ ਵਿੱਚ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ।

ਅਮਰੀਕੀ ਕੈਪੀਟਲ ਬਿਲਡਿੰਗ ਆਮ ਲੋਕਾਂ ਲਈ ਬੰਦ ਹੈ ਅਤੇ ਰਾਜਧਾਨੀ ਦੇ ਮੈਦਾਨ ਵੀ 20 ਜਨਵਰੀ ਤੱਕ ਆਮ ਲੋਕਾਂ ਲਈ ਬੰਦ ਰਹਿਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੈਪੀਟਲ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ, "ਜੋ ਕੋਈ ਵੀ ਗ਼ੈਰ ਕਾਨੂੰਨੀ ਤਰੀਕੇ ਨਾਲ ਫ਼ੈਂਸ ਟੱਪ ਕੇ ਜਾਂ ਕਿਸੇ ਹੋਰ ਗ਼ੈਰ-ਕਾਨੂੰਨੀ ਢੰਗ ਨਾਲ ਕੈਪੀਟਲ ਗਰਾਉਂਡਾਂ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰੇਗਾ, ਉਸ ''ਤੇ ਫੌਜੀ ਕਾਰਵਾਈ ਹੋਵੇਗੀ ਗ੍ਰਿਫ਼ਤਾਰੀ ਵੀ ਕੀਤੀ ਜਾ ਸਕਦੀ ਹੈ।"

ਬਹੁਤ ਸਾਰੇ ਪੁਲ ਜੋ ਵਾਸ਼ਿੰਗਟਨ ਡੀਸੀ ਅਤੇ ਗੁਆਂਢੀ ਵਰਜੀਨੀਆ ਸੂਬੇ ਨੂੰ ਜੋੜਦੇ ਹਨ ਨੂੰ ਵੀ ਬੰਦ ਕੀਤਾ ਜਾਵੇਗਾ।

ਵੀਰਾਨ ਵਾਸ਼ਿੰਗਟਨ

ਇਹ ਸਭ ਕਈ ਸਥਾਨਕ ਲੋਕਾਂ ਨੂੰ ਹੈਰਾਨ ਕਰਨ ਵਾਲਾ ਹੈ।

ਕ੍ਰਿਸ ਅਕੋਸਟਾ ਨੇ ਦੱਸਿਆ, "ਇਹ ਕਿਸੇ ਫ਼ਿਲਮ ਵਰਗਾ ਲੱਗਦਾ ਹੈ। ਆਮਤੌਰ ''ਤੇ ਹਰ ਕੋਈ ਨਵੇਂ ਰਾਸ਼ਟਰਪਤੀ ਦੇ ਉਦਘਾਟਨੀ ਸਮਾਗਮ ਲਈ ਤਿਆਰ ਹੋ ਰਿਹਾ ਹੁੰਦਾ ਹੈ, ਪਰ ਹੁਣ ਸੜਕਾਂ ਵੀਰਾਨ ਹਨ।"

ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਵੱਧ ਮੌਤਾਂ ਵੱਲ ਇਸ਼ਾਰਾ ਕਰਦਿਆਂ, ਨਿਰਾਸ਼ ਮਨ ਨਾਲ ਜੈਰਮੇਨ ਬ੍ਰਾਈਅੰਟ ਕਹਿੰਦੇ ਹਨ,"ਮੇਰਾ ਖ਼ਿਆਲ ਹੈ ਇਹ ਪਹਿਲਾ ਵਰਚੁਅਲ ਉਦਘਾਟਨ ਹੋਵੇਗਾ।"

"ਆਮ ਤੌਰ ਦੇ ਉਦਘਾਟਨ ਦੌਰਾਨ ਵਾਸ਼ਿੰਗਟਨ ਵਿੱਚ ਮਾਹੌਲ ਚੰਗਾ ਹੁੰਦਾ ਹੈ। ਇਸ ਵਾਰ ਇਹ ਕਿਸੇ ਭੂਤੀਆ ਸ਼ਹਿਰ ਵਰਗਾ ਹੈ।"

ਇਹ ਵੀ ਪੜ੍ਹੋ:

ਬ੍ਰਾਈਅੰਟ ਸਹੀ ਹਨ, ਉਦਘਾਟਨ ਤੋਂ ਪਹਿਲਾਂ ਦੇ ਦਿਨ ਆਮ ਤੌਰ ''ਤੇ ਸਮਰਥਕਾਂ ਦੇ ਜਸ਼ਨ ਮਨਾਉਣ ਦਾ ਸਮਾਂ ਹੁੰਦਾ ਹੈ ਅਤੇ ਵਿਰੋਧੀਆਂ ਲਈ ਏਕਤਾ ਦੇ ਪ੍ਰਦਰਸ਼ਨ ਦਾ ਮੌਕਾ ਹੁੰਦਾ ਹੈ।

ਪਰ ਇਸ ਤੋਂ ਪਹਿਲਾਂ ਕਦੇ ਵੀ ਅਜਿਹੇ ਮੌਕੇ ਰਾਜਧਾਨੀ ਵਿੱਚ ਲੌਕਡਾਊਨ ਨਹੀਂ ਲੱਗਿਆ। ਇਸ ਦਾ ਮਤਲਬ ਇਹ ਹੈ ਕਿ ਸਮਾਗਮ ਦੌਰਾਨ ਆਮ ਵਾਂਗ ਵੱਡੇ ਇਕੱਠ ਅਤੇ ਸਮਰਥਕਾਂ ਦੇ ਉਤਸ਼ਾਹ ਨੂੰ ਵਧਾਉਣ ਦੀ ਸੰਭਾਵਨਾ ਨਹੀਂ ਹੈ।

ਪਰ ਮਾਹਰ ਚਿੰਤਾ ਕਰ ਰਹੇ ਹਨ ਕਿ ਜੇ ਅਧਿਕਾਰੀ ਐਨੇ ਵੱਡੇ ਪੱਧਰ ''ਤੇ ਤਾਇਨਾਤੀ ਨਾਲ ਵਾਸ਼ਿੰਗਟਨ ਡੀਸੀ ਨੂੰ ਸੁਰੱਖਿਅਤ ਰੱਖਣ ਦੇ ਸਮਰੱਥ ਹਨ ਤਾਂ ਵੀ ਬਾਕੀ 50 ਸੂਬਿਆਂ ਦੀਆਂ ਰਾਜਧਾਨੀਆਂ ਅਤੇ ਦੂਰ ਦਰਾਡੇ ਦੇ ਇਲਾਕਿਆਂ ਬਾਰੇ ਕੀ ਹੈ?

ਇੱਥੋਂ ਤੱਕ ਕਿ ਇੱਕ ਹਮਲਾ ਵੀ ਟਰੰਪ ਸਮਰਥਕਾਂ ਲਈ ਪ੍ਰਚਾਰ ਦਾ ਮੁੱਲ ਰੱਖਦਾ ਹੈ ਅਤੇ ਸ਼ਾਇਦ ਉਨ੍ਹਾਂ ਨੂੰ ਗਤੀਸ਼ੀਲ ਹੋਣ ਵਿੱਚ ਮਦਦ ਕਰੇ।

ਆਖ਼ਰੀ ਦੋ ਹਫ਼ਤਿਆਂ ਵਿੱਚ ਕੀ ਹੋਇਆ

ਪਿਛਲੇ ਦੋ ਹਫ਼ਤਿਆਂ ਵਿੱਚ ਅਮਰੀਕਾਂ ਦੇ ਸਿਆਸੀ ਹਾਲਾਤ ਬਹੁਤ ਤੇਜ਼ੀ ਨਾਲ ਬਦਲੇ ਹਨ।

ਮੈਂ 6 ਜਨਵਰੀ ਨੂੰ ਵਾਸ਼ਿੰਗਟਨ ਮੌਨੋਮੈਂਟ (ਸਮਾਰਕ) ''ਤੇ ਸੀ ਜਦੋਂ ਟਰੰਪ ਸਮਰਥਕਾਂ ਨੇ ਭੜਕਨਾ ਸ਼ੁਰੂ ਕੀਤਾ।

ਇਸ ਤੋਂ ਬਾਅਦ ਸੈਂਕੜੇ ਲੋਕਾਂ ਨੇ ਕੈਪੀਟਲ ਹਿਲ ਦੀ ਸੁਰੱਖਿਆ ਭੰਗ ਕੀਤੀ ਅਤੇ ਅੰਦਰ ਜਾ ਕੇ ਹਿੰਸਕ ਗਤੀਵਿਧੀਆਂ ਕੀਤੀ, ਜਿਸ ਦੀਆਂ ਬੇਅੰਤ ਤਸਵੀਰਾਂ ਅਮਰੀਕੀ ਮੀਡੀਆਂ ''ਤੇ ਦੇਖੀਆਂ ਗਈਆਂ।

ਇਸ ਘਟਨਾ ''ਤੇ ਰਿਪਬਲਕਿਨ ਸਾਂਸਦਾਂ ਤੇ ਲੀਡਰਾਂ ਸਮੇਤ ਕਈਆਂ ਨੇ ਸਖ਼ਤ ਵਿਰੋਧ ਜਤਾਇਆ।

ਵਾਸ਼ਿੰਗਟਨ
Getty Images

ਦੋ ਵਾਰ ਰਾਸ਼ਟਰਪਤੀ ਟਰੰਪ ਦਾ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰਨਾ ਅਤੇ ਵੋਟਰ ਧੋਖਾਧੜੀ ਦੇ ਇਲਜ਼ਾਮਾਂ ਨੂੰ ਅਣਕਿਆਸੀ ਉਲੰਘਣਾ ਅਤੇ ਨਤੀਜੇ ਵਜੋਂ ਹੋਈ 6 ਜਨਵਰੀ ਦੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਇੱਕ ਦਿਨ ਬਾਅਦ ਦੇਖਣ ਨੂੰ ਮਿਲਿਆ ਕਿ ਲੋਕ ਕੈਪੀਟਲ ਹਿਲ ਦੁਆਲੇ ਸੁਰੱਖਿਆ ਲਈ ਫ਼ੈਂਸ ਲਗਾ ਰਹੇ ਸਨ।

ਹੁਣ ਇਹ ਵਾੜ ਕਈ ਗ਼ਲੀਆਂ ਤੱਕ ਖਿੱਚੀ ਜਾ ਚੁੱਕੀ ਹੈ ਅਤੇ ਅਹਿਮ ਥਾਵਾਂ ਜਿਵੇਂ ਨੈਸ਼ਨਲ ਮਾਲ ਅਤੇ ਸੁਪਰੀਮ ਕੋਰਟ ਦੁਆਲੇ ਵੀ ਲਗਾ ਦਿੱਤੀ ਗਈ ਹੈ।

ਡੀਸੀ ਦੇ ਮੇਅਰ ਮੂਰੇਲ ਬੌਜ਼ਰ, ਮੈਰੀਲੈਂਡ ਦੇ ਗਵਰਨਰ ਲੈਰੀ ਹੌਗਨ ਅਤੇ ਵਰਜੀਨੀਆ ਦੇ ਗਵਰਨਰ ਰਾਲਫ਼ ਨੌਰਥਮ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ, "59ਵੇਂ ਰਾਸ਼ਟਰਪਤੀ ਦੇ ਉਦਘਾਟਨੀ ਸਮਾਗਮ ਦੌਰਾਨ ਵੱਖਰੀ ਕਿਸਮ ਦੇ ਮਾਹੌਲ ਕਾਰਨ, ਪਿਛਲੇ ਹਫ਼ਤੇ ਦੀ ਹਿੰਸਕ ਬਗ਼ਾਵਤ ਕਰਕੇ ਅਤੇ ਘਾਤਕ ਕੋਵਿਡ-19 ਮਹਾਂਮਾਰੀ ਦੇ ਚਲਦਿਆਂ, ਅਸੀਂ ਅਮਰੀਕੀਆਂ ਨੂੰ ਵਾਸ਼ਿੰਗਟਨ ਡੀਸੀ ਨਾ ਆ ਕੇ, ਵਰਚੂਅਲ ਸ਼ਮੂਲੀਅਤ ਲਈ ਉਤਸ਼ਾਹਿਤ ਕਰਨ ਲਈ ਖ਼ਾਸ ਕਦਮ ਚੁੱਕ ਰਹੇ ਹਾਂ।"

ਸੂਬਿਆਂ, ਵਰਜੀਨੀਆ ਅਤੇ ਮੈਰੀਲੈਂਡ ਦੀਆਂ ਹੱਦਾਂ ਵਾਸ਼ਿੰਗਟਨ ਡੀਸੀ ਨਾਲ ਲੱਗਦੀਆਂ ਹਨ।

ਵਾਇਰਸ ਦਾ ਖ਼ਤਰਾ

ਕੋਰੋਨਾਵਾਇਰਸ ਦਾ ਖ਼ਤਰਾ ਵੀ ਵੱਡਾ ਹੈ। ਕਰੀਬ 400,000 ਲੋਕਾਂ ਦੀ ਕੋਰੋਨਾਵਾਇਰਸ ਲਾਗ਼ ਕਾਰਨ ਮੌਤ ਹੋ ਚੁੱਕੀ ਹੈ।

ਆਉਂਦੇ ਸਮੇਂ ਵਿੱਚ ਬਾਇਡਨ ਸਰਕਾਰ ਵਿੱਚ ਸੈਂਟਰਜ਼ ਆਫ਼ ਡਿਜ਼ੀਜ ਕੰਟਰੋਲ ਦੇ ਸੰਪਾਦਕ ਦਾ ਅਹੁਦਾ ਸੰਭਾਲਣ ਵਾਲੇ ਰੋਸ਼ੇਲ ਵਾਲੇਂਸਕੀ ਮੁਤਾਬਕ, ਫ਼ਰਵਰੀ ਦੇ ਅੱਧ ਤੱਕ ਇਹ ਗਿਣਤੀ ਪੰਜ ਲੱਖ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਘਰੇਲੂ ਦਹਿਸ਼ਤਗਰਦੀ?

ਕੈਪੀਟਲ ਹਿਲ ਹਮਲਿਆਂ ਨੇ ਘਰੇਲੂ ਦਹਿਸ਼ਤਗਰਦੀ ਬਾਰੇ ਵੀ ਚਰਚਾ ਗਰਮਾ ਦਿੱਤੀ ਹੈ।

ਵਾਸ਼ਿੰਗਟਨ
Getty Images

ਕਾਰਕੁਨਾਂ ਦਾ ਇਲਜ਼ਾਮ ਹੈ ਕਿ ਕਾਨੂੰਨ ਲਾਗੂ ਕਰਨ ਵਾਲੇ ਸੱਜੇਪੱਖੀ ਕੱਟੜਵਾਦੀਆਂ ਦੇ ਸਰਮਥਕਾਂ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਵਿਰੁੱਧ ਪ੍ਰਤੀਕਰਮ ਕਰਨ ਵਿੱਚ ਸਮਾਂ ਲਗਾ ਰਹੇ ਸਨ।

ਇਸਦੀ ਤੁਲਨਾ ਮੁਸਲਿਮ ਅੱਤਵਾਦ ਨੂੰ ਲੈ ਕੇ ਕੀਤੀ ਗਈ ਕਾਨੂੰਨੀ ਕਾਰਵਾਈ ਵਿੱਚ ਦਿਖਾਈ ਗਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਪੀਟਲ ਹਿਲ ਹਮਲੇ ਤੋਂ ਬਾਅਦ ਕਿਹਾ, "ਉਨ੍ਹਾਂ ਨੂੰ ਮੁਜ਼ਾਹਰਾਕਾਰੀ ਨਾ ਕਹੋ, ਉਹ ਦੰਗਾਈ ਭੀੜ ਸੀ। ਵਿਦਰੋਹੀ, ਘਰੇਲੂ ਦਹਿਸ਼ਤਗਰਦ।"

ਪਰ ਦੋ-ਪੱਖੀ ਕਾਂਗਰੇ ਰਿਸਰਚ ਸਰਵਿਸ ਮੁਤਾਬਕ, "ਐਫ਼ਬੀਆਈ ਅਧਿਕਾਰਿਤ ਤੌਰ ''ਤੇ ਘਰੇਲੂ ਦਹਿਸ਼ਤਗਰਦ ਸੰਗਠਨਾਂ ਦਾ ਉਲੇਖ ਨਹੀਂ ਕਰਦੀ।"

ਇਸ ਮੁਤਾਬਕ, "ਅਜਿਹਾ ਕਰਨਾ ਪਹਿਲੀ ਸੋਧ-ਸੁਰੱਖਿਅਤ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਹੋ ਸਕਦੀ ਹੈ - ਅਮਰੀਕਾ ਵਿੱਚ ਇੱਕ ਵਿਚਾਰਧਾਰਕ ਸਮੂਹ ਨਾਲ ਸਬੰਧ ਰੱਖਣਾ ਆਪਣੇ ਆਪ ਵਿੱਚ ਕੋਈ ਜੁਰਮ ਨਹੀਂ ਹੈ।"

"ਅਮਰੀਕੀ ਕੈਪੀਟਲ ''ਤੇ ਹਮਲੇ ਅਤੇ ਘਰੇਲੂ ਦਹਿਸ਼ਤਗਰਦੀ ਗਠਜੋੜਾਂ ਦੇ ਮੱਦੇਨਜ਼ਰ, ਕਾਂਗਰਸ ਸਬੰਧਤ ਕਾਨੂੰਨ ਅਤੇ ਨੀਤੀ ਵਿੱਚ ਕਈ ਬਦਲਾਅ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਦੂਸਰੇ ਬਦਲਾਂ ਵਿੱਚੋਂ, ਇਹ ਘਰੇਲੂ ਦਹਿਸ਼ਤਗਰਦੀ ਨੂੰ ਇੱਕ ਸਜ਼ਾਯੋਗ ਫ਼ੈਡਰਲ ਅਪਰਾਧ ਬਣਾਉਣ ਦਾ ਫ਼ੈਸਲਾ ਕਰ ਸਕਦੀ ਹੈ…"

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''381aa924-58de-4198-9742-e4ddd93352c0'',''assetType'': ''STY'',''pageCounter'': ''punjabi.international.story.55715786.page'',''title'': ''ਅਮਰੀਕਾ: ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਵਾਸ਼ਿੰਗਟਨ ਕਿਲੇ \''ਚ ਤਬਦੀਲ, 25 ਹਜ਼ਾਰ ਫੌਜੀ ਤਾਇਨਾਤ'',''author'': ''ਵਿਨੀਤ ਖਰੇ '',''published'': ''2021-01-19T07:50:57Z'',''updated'': ''2021-01-19T07:50:57Z''});s_bbcws(''track'',''pageView'');

Related News