ਕਿਸਾਨ ਅੰਦੋਲਨ: ਸਰਕਾਰ ਨਾਲ ਬੈਠਕਾਂ ਰਾਹੀਂ ਹੱਲ ਦੀ ਉਮੀਦ ਨਹੀਂ: ਟਿਕੈਤ- ਅਹਿਮ ਖ਼ਬਰਾਂ

1/19/2021 9:49:06 AM

ਰਾਕੇਸ਼ ਟਿਕੈਤ
Getty Images
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ

ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੀ ਅੱਜ ਦੀ ਹਰ ਅਹਿਮ ਅਪਡੇਟ ਅਸੀਂ ਤੁਹਾਨੂੰ ਇਸ ਪੰਨੇ ਰਾਹੀਂ ਦਵਾਂਗੇ।

ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਸਰਕਾਰ ਦੇ ਨਾਲ ਹੋਣ ਵਾਲੀ ਬੈਠਕ ''ਚੋਂ ਕੋਈ ਹੱਲ ਨਿਕਲੇਗਾ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦੇ ਹੋਏ ਟਿਕੈਤ ਨੇ ਕਿਹਾ, ''''ਸਾਡੀ ਗੱਲਬਾਤ ਸਰਕਾਰ ਨਾਲ ਹੋਣ ਵਾਲੀ ਹੈ, ਪਰ ਇਸ ਦਾ ਕੋਈ ਸਿੱਟਾ ਨਿਕਲੇਗਾ ਇਸ ਦੀ ਸਾਨੂੰ ਉਮੀਦ ਨਹੀਂ ਹੈ।''''

ਉਨ੍ਹਾਂ ਨੇ ਕਿਹਾ, ''''26 ਜਨਵਰੀ ਨੂੰ ਸਾਡੀ ਹੋਣ ਵਾਲੀ ਟਰੈਕਟਰ ਰੈਲੀ ਰਾਜਧਾਨੀ ਦੇ ਆਉਟਰ ਰਿੰਗ ਰੋਡ ਉੱਤੇ ਹੋਵੇਗੀ ਅਤੇ ਅਸੀਂ ਉੱਥੇ ਨਹੀਂ ਜਾਵਾਂਗੇ ਜਿੱਥੇ ਗਣਤੰਤਰ ਦਿਹਾੜੇ ਦੀ ਪਰੇਡ ਹੋਵੇਗੀ।''''

ਹੁਣ 10ਵੇਂ ਗੇੜ ਦੀ ਗੱਲਬਾਤ 20 ਜਨਵਰੀ ਨੂੰ

ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਹੁਣ 20 ਜਨਵਰੀ ਨੂੰ ਹੋਵੇਗੀ।

https://twitter.com/Kisanektamorcha/status/1351211231433158661

18 ਜਨਵਰੀ ਦੇਰ ਰਾਤ ਕਿਸਾਨ ਏਕਤਾ ਮੋਰਚਾ ਨੇ ਸੋਸ਼ਲ ਮੀਡੀਆ ਉੱਤੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਬੈਠਕ 20 ਜਨਵਰੀ ਨੂੰ ਦੁਪਹਿਰ 2 ਵਜੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਵੇਗੀ।

ਖੇਤੀਬਾੜੀ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।

ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ 9 ਗੇੜਾਂ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਜੋ ਬੇਸਿੱਟਾਂ ਰਹੀਆਂ ਹਨ।

ਗੁਰਨਾਮ ਚਢੂਨੀ ਵਿਵਾਦ ''ਤੇ ਸੰਯੁਕਤ ਮੋਰਚੇ ਨੇ ਕੀ ਕਿਹਾ

ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਵੱਲੋਂ ਸੱਦੀ ਗਈ ਸਮੁੱਚੀ ਸਿਆਸੀ ਪਾਰਟੀਆਂ ਦੀ ਬੈਠਕ ਦੀਆਂ ਆ ਰਹੀਆਂ ਖ਼ਬਰਾਂ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟੀਕਰਨ ਦਿੱਤਾ।

ਪ੍ਰੈੱਸ ਕਾਨਫਰੰਸ ਕਰਦਿਆਂ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ, "ਗੁਰਨਾਮ ਸਿੰਘ ਚਢੂਨੀ ਵੱਲੋਂ ਸੱਦੀ ਗਈ ਬੈਠਕ ਬਾਬਤ ਸੰਯੁਕਤ ਮੋਰਚਾ ਦੀ 7 ਮੈਂਬਰੀ ਕਮੇਟੀ ਦੇ 6 ਮੈਂਬਰਾਂ ਨੇ ਚਢੂਨੀ ਨਾਲ ਗੱਲਬਾਤ ਕੀਤੀ।''''

ਉਨ੍ਹਾਂ ਦੱਸਿਆ, ''''ਬੈਠਕ ਉਨ੍ਹਾਂ ਨੇ ਨਿੱਜੀ ਹੈਸੀਅਤ ਨਾਲ ਬੁਲਾਈ ਸੀ। ਇਸ ਦਾ ਸੰਯੁਕਤ ਮੋਰਚਾ ਨਾਲ ਸੰਬੰਧ ਨਹੀਂ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਕਿਸਾਨੀ ਸੰਘਰਸ਼ ਦੌਰਾਨ ਉਹ ਕਿਸੀ ਰਾਜਨੀਤਿਕ ਬੈਠਕ ''ਚ ਨਹੀਂ ਜਾਣਗੇ। ਉਹ ਕਿਸਾਨਾਂ ਨਾਲ ਹਨ।"

ਉਨ੍ਹਾਂ ਕਿਹਾ ਕਿ ਕਮੇਟੀ ਨੇ ਸਪਸ਼ਟੀਕਰਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਵਿਵਾਦ ਨੂੰ ਇੱਥੇ ਹੀ ਖ਼ਤਮ ਕੀਤਾ ਜਾਵੇ। ਕੋਈ ਵੀ ਸੰਗਠਨ ਕਿਸਾਨਾਂ ਦੇ ਸੰਘਰਸ਼ ''ਚ ਸਮਰਥਨ ਦੇਣ ਨੂੰ ਆਜ਼ਾਦ ਹੈ, ਪਰ ਅੰਦੋਲਨ ਕਿਸੇ ਵੀ ਪਾਰਟੀ ਨਾਲ ਨਹੀਂ ਜੁੜੇਗਾ।

ਨਾਲ ਹੀ ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ ''ਚ ਹਮੇਸ਼ਾ ਦੀ ਤਰ੍ਹਾਂ ਗੁਰਨਾਮ ਸਿੰਘ ਚਢੂਨੀ ਵੀ ਨਾਲ ਹੀ ਜਾਣਗੇ।

ਚਢੂਨੀ ਬਾਰੇ ਜਾਂਚ ਲਈ ਕਮੇਟੀ ਵੀ ਬਣਾਈ ਗਈ

ਇਸ ਸਬੰਧੀ ਬੀਤੇ ਦਿਨੀਂ ਹੋਏ ਮੋਰਚੇ ਦੀ ਬੈਠਕ ਵਿੱਚ ਵਿਚਾਰ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਜੋ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਆਪਣੀ ਰਿਪੋਰਟ 3 ਦਿਨਾਂ ਵਿੱਚ ਸੌਂਪੇਂਗੀ।

ਇਲਜ਼ਾਮ ਹੈ ਕਿ ਗੁਰਨਾਮ ਸਿੰਘ ਚਢੂਨੀ ਨੇ ਕੱਲ ਸਿਆਸੀ ਪਾਰਟੀਆਂ ਨਾਲ ਦਿੱਲੀ ਵਿੱਚ ਇੱਕ ਸੰਮੇਲਨ ਕੀਤਾ ਸੀ। ਇਸ ਦੌਰਾਨ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀ ਦੇ ਆਗੂਆਂ ਨੇ ਹਿੱਸਾ ਲਿਆ ਸੀ।

ਸੰਯੁਕਤ ਕਿਸਾਨ ਮੋਰਚਾ ਨੂੰ ਉਨ੍ਹਾਂ ਦੀ ਇਸ ਗੱਲ ਉੱਤੇ ਇਤਰਾਜ਼ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=l4yE2Iord34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7479696e-7265-44e6-a720-553d8f0854a5'',''assetType'': ''STY'',''pageCounter'': ''punjabi.india.story.55714524.page'',''title'': ''ਕਿਸਾਨ ਅੰਦੋਲਨ: ਸਰਕਾਰ ਨਾਲ ਬੈਠਕਾਂ ਰਾਹੀਂ ਹੱਲ ਦੀ ਉਮੀਦ ਨਹੀਂ: ਟਿਕੈਤ- ਅਹਿਮ ਖ਼ਬਰਾਂ'',''published'': ''2021-01-19T04:13:24Z'',''updated'': ''2021-01-19T04:13:24Z''});s_bbcws(''track'',''pageView'');