''''ਤਾਂਡਵ'''' ਵੈੱਬ ਸੀਰੀਜ਼ ਬਾਰੇ ਕੀ ਹੈ ਵਿਵਾਦ ਜਿਸ ਕਾਰਨ ਉੱਤਰ ਪ੍ਰਦੇਸ਼ ''''ਚ FIR ਹੋਈ ਦਰਜ

Monday, Jan 18, 2021 - 03:04 PM (IST)

''''ਤਾਂਡਵ'''' ਵੈੱਬ ਸੀਰੀਜ਼ ਬਾਰੇ ਕੀ ਹੈ ਵਿਵਾਦ ਜਿਸ ਕਾਰਨ ਉੱਤਰ ਪ੍ਰਦੇਸ਼ ''''ਚ FIR ਹੋਈ ਦਰਜ

ਅਮੇਜ਼ਨ ਪ੍ਰਾਈਮ ਵੀਡੀਓ ਉੱਤੇ 15 ਜਨਵਰੀ ਨੂੰ ਰਿਲੀਜ਼ ਹੋਈ ਵੈੱਬ ਸੀਰੀਜ਼ ''ਤਾਂਡਵ'' ਦੀ ਰਿਲੀਜ਼ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਕਈ ਸੰਗਠਨ ਅਤੇ ਭਾਜਪਾ ਆਗੂ ਇਸ ਉੱਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ।

ਇਸ ਸਿਰੀਜ਼ ਨੂੰ ਲੈ ਕੇ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਐਫ਼ਆਈਆਰ ਦਰਜ ਕਰਵਾਈ ਗਈ ਹੈ।

ਐਫ਼ਆਈਆਰ ਵਿੱਚ ਕਿਹਾ ਗਿਆ ਹੈ ਕਿ ਇਸ ਸੀਰੀਜ਼ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀ ਬੇਇੱਜ਼ਤੀ ਕੀਤੀ ਗਈ ਹੈ ਅਤੇ ਜਾਤ ਦੇ ਆਧਾਰ ਉੱਤੇ ਭੇਦਭਾਵ ਨਾਲ ਭਰੀ ਟਿੱਪਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ:

ਇਹ ਐਫ਼ਆਈਆਰ ਅਮਰਨਾਥ ਯਾਦਵ ਨਾਮ ਦੇ ਸਬ-ਇੰਸਪੈਕਟਰ ਨੇ ਦਰਜ ਕਰਵਾਈ ਹੈ ਜੋ ਖ਼ੁਦ ਹਜ਼ਰਤਗੰਜ ਥਾਣੇ ਵਿੱਚ ਤਾਇਨਾਤ ਹਨ।

ਲਖਨਊ ਵਿੱਚ ਮੌਜੂਦ ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਨੇ ਦੱਸਿਆ ਕਿ ਅਮੇਜ਼ਨ ਪ੍ਰਾਈਨ ਵੀਡੀਓ ਦੀ ਓਰੀਜਿਨਲ ਕੰਟੈਟ ਹੈੱਡ ਅਪਰਣਾ ਪੁਰੋਹਿਤ, ਵੈੱਬ ਸੀਰੀਜ਼ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ, ਨਿਰਮਾਤਾ ਹਿਮਾਂਸ਼ੂ ਕ੍ਰਿਸ਼ਣ ਮਹਿਰਾ, ਲੇਖਕ ਗੌਰਵ ਸੋਲੰਕੀ ਸਣੇ ਇੱਕ ਹੋਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਹੈ।

ਐੱਫ਼ਆਈਆਰ ਵਿੱਚ ਸੀਰੀਜ਼ ਵਿੱਚ ਕੁਝ ਦ੍ਰਿਸ਼ਾਂ ਅਤੇ ਡਾਇਲੌਗਾਂ ਨੂੰ ਲੈਕੇ ਇਤਰਾਜ਼ ਜਤਾਉਂਦੇ ਹੋਏ ਕਿਹਾ ਗਿਆ ਹੈ, ''''ਵੈੱਬ ਸੀਰੀਜ਼ ਦੇ ਪਹਿਲੇ ਐਪੀਸੋਡ ਦੇ 17ਵੇਂ ਮਿੰਟ ਵਿੱਚ ਹਿੰਦੂ ਦੇਵੀ-ਦੇਵਤਿਆਂ ਨੂੰ ਗਲਤ ਢੰਗ ਨਾਲ ਰੂਪ ਧਾਰ ਕੇ ਧਰਮ ਨਾਲ ਜੋੜ ਕੇ ਮਰਿਆਦਾ ਤੋਂ ਬਾਹਰ ਬੋਲਦੇ ਦਿਖਾਇਆ ਗਿਆ ਹੈ। ਇਹ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਹੈ।"

"ਇਸੇ ਤਰ੍ਹਾਂ ਪਹਿਲੇ ਐਪੀਸੋਡ ਦੇ 22ਵੇਂ ਮਿੰਟ ਵਿੱਚ ਜਾਤ ਦੇ ਤੌਰ ''ਤੇ ਭੜਕਾਉਣ ਨਾਲੇ ਸੰਵਾਦ ਦਾ ਇਸਤੇਮਾਲ ਕੀਤਾ ਗਿਆ ਹੈ। ਪੂਰੀ ਵੈੱਬ ਸੀਰੀਜ਼ ''ਚ ਪ੍ਰਧਾਨ ਮੰਤਰੀ ਦੇ ਮਾਣਮੱਤੇ ਅਹੁਦੇ ਨੂੰ ਗ੍ਰਹਿਣ ਕਰਨ ਵਾਲੇ ਵਿਅਕਤੀ ਦਾ ਚਿਤਰਨ ਗ਼ਲਤ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਜਾਤੀਆਂ ਨੂੰ ਛੋਟਾ-ਵੱਡਾ ਦਿਖਾਇਆ ਗਿਆ ਅਤੇ ਔਰਤਾਂ ਦੀ ਬੇਇੱਜ਼ਤੀ ਵਾਲੇ ਦ੍ਰਿਸ਼ ਹਨ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

''''ਨਾਲ ਹੀ ਹੇਠਲੀ ਪੱਧਰ ਦੀ ਭਾਸ਼ਾ ਵਰਤੀ ਗਈ ਹੈ, ਜੋ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਹੈ ਅਤੇ ਠੇਸ ਪਹੁੰਚਾਉਂਦੀ ਹੈ। ਅਜਿਹੇ ਹੀ ਸੰਵਾਦ ਹੋਰ ਵੀ ਐਪੀਸੋਡ ਵਿੱਚ ਮੌਜੂਦ ਹਨ।''''

FIR ਵਿੱਚ ਇਹ ਵੀ ਇਲਜ਼ਾਮ ਲਗਾਏ ਗਏ ਹਨ ਕਿ ਸੀਰੀਜ਼ ਦੀ ਮੰਸ਼ਾ ਇੱਕ ਭਾਈਚਾਰੇ ਵਿਸ਼ੇਸ਼ ਦੀ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਨਫ਼ਰਤ ਫ਼ੈਲਾਉਣ ਦੀ ਹੈ।

9 ਐਪੀਸੋਡ ਵਾਲੀ ਇਸ ਸੀਰੀਜ਼ ਦੇ ਰਿਲੀਜ਼ ਹੋਣ ਦੇ ਦੋ ਦਿਨਾਂ ਬਾਅਦ ਹੀ ਇਸ ਨੂੰ ਲੈ ਕੇ ਵਿਰੋਧ ਦੀਆਂ ਆਵਾਜ਼ਾਂ ਸੋਸ਼ਲ ਮੀਡੀਆ ਉੱਤੇ ਸਾਹਮਣੇ ਆ ਰਹੀਆਂ ਹਨ। ਵਿਰੋਧ ਕਰ ਰਹੇ ਲੋਕਾਂ ਵਿੱਚ ਸੱਤਾ ਉੱਤੇ ਕਾਬਜ਼ ਪਾਰਟੀ ਭਾਜਪਾ ਦੇ ਲੋਕ ਸ਼ਾਮਿਲ ਹਨ।

ਭਾਜਪਾ ਆਗੂ ਕਪਿਲ ਮਿਸ਼ਰਾ ਨੇ ਇੱਕ ਲੀਗਲ ਨੋਟਿਸ ਭੇਜ ਕੇ ਅਮੇਜ਼ਨ ਇੰਡੀਆ ਨੂੰ ਇਸ ਵੈੱਬ ਸੀਰੀਜ਼ ਨੂੰ ਹਟਾਉਣ ਲਈ ਕਿਹਾ ਹੈ।

https://twitter.com/KapilMishra_IND/status/1351016374097883138

ਕਪਿਲ ਮਿਸ਼ਰਾ ਨੇ ਇਹ ਵੀ ਦਾਅਵਾ ਕੀਤਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੱਲੋਂ ਅਮੇਜ਼ਨ ਪ੍ਰਾਈਮ ਨੂੰ ਤਾਂਡਵ ਸੀਰੀਜ਼ ਬਾਬਤ ਨੋਟਿਸ ਵੀ ਭੇਜਿਆ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੰਤਰਾਲੇ ਨੇ ਤੁਰੰਤ ਇਸ ਉੱਤੇ ਜਵਾਬ ਮੰਗਿਆ ਹੈ।

ਦੂਰਦਰਸ਼ਨ ਨੇ ਵੀ ਟਵੀਟ ਰਾਹੀਂ ਕਿਹਾ ਹੈ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ ਵੈੱਬ ਸੀਰੀਜ਼ ਨੂੰ ਲੈ ਕੇ ਅਮੇਜ਼ਨ ਪ੍ਰਾਈਮ ਨੂੰ ਸਫ਼ਾਈ ਦੇਣ ਨੂੰ ਕਿਹਾ ਹੈ।

https://twitter.com/KapilMishra_IND/status/1350838124696408065

https://twitter.com/DDNewslive/status/1350843793705107457

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸਰਕਾਰ ''ਚ ਮੀਡੀਆ ਸਲਾਹਕਾਰ ਸ਼ਲਭ ਮਣੀ ਤ੍ਰਿਪਾਠੀ ਨੇ ਟਵੀਟ ਕੀਤਾ, ''''ਜਨ ਭਾਵਨਾਵਾਂ ਦੇ ਨਾਲ ਖਿਲਵਾੜ ਬਰਦਾਸ਼ਤ ਨਹੀਂ, ਘਟੀਆ ਵੈੱਬ ਸੀਰੀਜ਼ ਹੇਠਾਂ ਨਫ਼ਰਤ ਫ਼ੈਲਾਉਣ ਵਾਲੀ ਵੈੱਬ ਸੀਰੀਜ਼ ਦੀ ਪੂਰੀ ਟੀਮ ਖ਼ਿਲਾਫ਼ ਯੋਗੀ ਜੀ ਦੇ ਉੱਤਰ ਪ੍ਰਦੇਸ਼ ਵਿੱਚ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ, ਜਲਦੀ ਹੀ ਗ੍ਰਿਫ਼ਤਾਰੀ ਦੀ ਤਿਆਰੀ।''''

ਤਾਂਡਵ ਇੱਕ ਸਿਆਸੀ ਡਰਾਮਾ ਹੈ ਜਿਸ ਵਿੱਚ ਕਾਲਜ ਰਾਜਨੀਤੀ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਤੱਕ, ਸੱਤਾ ਹਾਸਿਲ ਕਰਨ ਦੀ ਜੱਦੋ ਜਹਿਦ ਦਿਖਾਈ ਗਈ ਹੈ। ਇਸ ਵਿੱਚ ਸੈਫ਼ ਅਲੀ ਖ਼ਾਨ, ਡਿੰਪਲ ਕਪਾਡੀਆ, ਸੁਨੀਲ ਗਰੋਵਰ ਅਤੇ ਜ਼ੀਸ਼ਾਨ ਆਯੂਬ ਮੁੱਖ ਭੂਮਿਕਾਵਾਂ ਵਿੱਚ ਹਨ।

https://twitter.com/shalabhmani/status/1350960410552381440

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਵਾਤਾਵਰਣ ਖ਼ਰਾਬ ਨਾ ਹੋਵੇ ਇਸ ਲਈ ਸੀਰੀਜ਼ ਵਿੱਚ ਜੋ ਵੀ ਇਤਰਾਜ਼ਯੋਗ ਦ੍ਰਿਸ਼ ਹਨ, ਉਨ੍ਹਾਂ ਨੂੰ ਹਟਾ ਦੇਣਾ ਸਹੀ ਹੋਵੇਗਾ।

https://twitter.com/Mayawati/status/1351051450777006088

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=hN0zG2Tvpe4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''36f89997-c65b-4144-b974-0a97edb89b7e'',''assetType'': ''STY'',''pageCounter'': ''punjabi.india.story.55701604.page'',''title'': ''\''ਤਾਂਡਵ\'' ਵੈੱਬ ਸੀਰੀਜ਼ ਬਾਰੇ ਕੀ ਹੈ ਵਿਵਾਦ ਜਿਸ ਕਾਰਨ ਉੱਤਰ ਪ੍ਰਦੇਸ਼ \''ਚ FIR ਹੋਈ ਦਰਜ'',''published'': ''2021-01-18T09:27:38Z'',''updated'': ''2021-01-18T09:27:38Z''});s_bbcws(''track'',''pageView'');

Related News