ਕਿਸਾਨ ਅੰਦੋਲਨ: ਸੁਪਰੀਮ ਕੋਰਟ ''''ਚ 26 ਜਨਵਰੀ ਦੀ ਕਿਸਾਨ ਪਰੇਡ ਨੂੰ ਲੈ ਕੇ ਸੁਣਵਾਈ, ਕਿਸਾਨਾਂ ਦਾ ਕੀ ਹੈ ਪਲਾਨ

Monday, Jan 18, 2021 - 11:04 AM (IST)

ਕਿਸਾਨ ਅੰਦੋਲਨ: ਸੁਪਰੀਮ ਕੋਰਟ ''''ਚ 26 ਜਨਵਰੀ ਦੀ ਕਿਸਾਨ ਪਰੇਡ ਨੂੰ ਲੈ ਕੇ ਸੁਣਵਾਈ, ਕਿਸਾਨਾਂ ਦਾ ਕੀ ਹੈ ਪਲਾਨ

ਕਿਸਾਨ ਅੰਦੋਲਨ ਨਾਲ ਜੁੜੀ ਹਰ ਅਪਡੇਟ ਅਸੀਂ ਤੁਹਾਨੂੰ ਇਸ ਪੰਨੇ ਰਾਹੀਂ ਪਹੁੰਚਾਉਂਦੇ ਰਹਾਂਗੇ।

ਭਾਜਪਾ ਦੀ ਭਾਈਵਾਲ ਪਾਰਟੀ ਰਹਿ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਜਾਂਚ ਏਜੰਸੀ NIA ਵੱਲੋਂ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਤੇ ਸਮਰਥਕਾਂ ਨੂੰ ਦਿੱਤੇ ਗਏ ਸੰਮਨ ਦਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ:

ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਉੱਤੇ ਜਾਂਚ ਏਜੰਸੀਆਂ ਦੀ ਵਰਤੋਂ ਲੋਕਾਂ ਨੂੰ ਡਰਾਉਣ ਦੇ ਲਈ ਕਰਨ ਦਾ ਇਲਜ਼ਾਮ ਲਗਾਇਆ ਹੈ।

https://twitter.com/officeofssbadal/status/1350432316145897473

ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੇ ਟਵੀਟ ਕੀਤਾ ਤੇ ਲਿਖਿਆ, ''''ਕਿਸਾਨ ਆਗੂਆਂ ਅਤੇ ਅੰਦੋਲਨ ਸਮਰਥਕਾਂ ਨੂੰ ਐੱਨਆਈਏ ਅਤੇ ਈਡੀ ਦੀ ਪੁੱਛਗਿੱਛ ਰਾਹੀਂ ਡਰਾਉਣ-ਧਮਕਾਉਣ ਦੀ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕਰਦਾ ਹਾਂ, ਇਹ ਰਾਸ਼ਟਰ-ਵਿਰੋਧੀ ਨਹੀਂ ਹੈ।''''

''''ਇਹ ਸਾਫ਼ ਹੈ ਕਿ ਭਾਰਤ ਸਰਕਾਰ ਕਿਸਾਨਾਂ ਨੂੰ ਥਕਾਉਣ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।''''

26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਸੁਪਰੀਮ ਕੋਰਟ ''ਚ ਸੁਣਵਾਈ ਅੱਜ

ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਰੋਕਣ ਲਈ ਲਗਾਈ ਗਈ ਅਰਜ਼ੀ ਉੱਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਦਾਖ਼ਲ ਕੀਤੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਖ਼ੂਫ਼ੀਆ ਏਜੰਸੀ ਦੀ ਸੂਚਨਾ ਹੈ ਕਿ 26 ਜਨਵਰੀ ਮੌਕੇ ਕੁਝ ਸੰਗਠਨ ਟਰੈਕਟਰ ਰੈਲੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਅਜਿਹੇ ''ਚ ਉਨ੍ਹਾਂ ਨੂੰ ਰਾਜਧਾਨੀ ਵਿੱਚ ਆਉਣ ਤੋਂ ਰੋਕਣ ਲਈ ਹੁਕਮ ਸੁਣਾਇਆ ਜਾਵੇ।

26 ਜਨਵਰੀ ਦੀ ਟਰੈਕਟਰ ਪਰੇਡ ਲਈ ਕਿਸਾਨ ਆਗੂਆਂ ਦਾ ਏਜੰਡਾ

ਕਿਸਾਨ ਟਰੈਕਟਰ ਪਰੇਡ ਬਾਰੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਬੈਠਕ ਕੀਤੀ ਅਤੇ ਇਸ ਦੀ ਰਣਨੀਤੀ ਦਾ ਐਲਾਨ ਕੀਤਾ। ਪਰੇਡ ਦਿੱਲੀ ਦੇ ਅੰਦਰ ਜਾ ਕੇ ਕੀਤੀ ਜਾਵੇਗੀ ਅਤੇ ਦਿੱਲੀ ਦੀ ਰਿੰਗ ਰੋਡ ਉੱਤੇ 50 ਕਿਲੋਮੀਟਰ ਦੀ ਪ੍ਰਕਿਰਿਆ ਕਰਕੇ ਕੀਤੀ ਜਾਵੇਗੀ।

  • ਇਹ ਪਰੇਡ ਪੂਰੀ ਤਰ੍ਹਾਂ ਸਾਂਤਮਈ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਹਥਿਆਰ ਵਰਤਣ ਤੇ ਭੜਕਾਊ ਭਾਸ਼ਣ ਦੀ ਮਨਾਹੀ ਹੋਵੇਗੀ
  • ਗਣਤੰਤਰ ਦਿਵਸ ਦੀ ਪਰੇਡ ਉੱਤੇ ਕਿਸੇ ਤਰ੍ਹਾਂ ਦੀ ਗੜਬੜ ਨਹੀਂ ਕੀਤੀ ਜਾਵੇਗੀ
  • ਕਿਸੇ ਰਾਸ਼ਟਰੀ ਨਿਸ਼ਾਨ ਜਾਂ ਇਮਾਰਤ ਉੱਤੇ ਕਬਜ਼ਾ ਜਾਂ ਉਸ ਦੀ ਹੇਠੀ ਨਹੀਂ ਕੀਤੀ ਜਾਵੇਗੀ
  • ਹਰ ਟਰੈਕਟਰ ਉੱਤੇ ਤਿਰੰਗਾ ਅਤੇ ਕਿਸਾਨ ਯੂਨੀਅਨ ਦੇ ਝੰਡੇ ਲਾਏ ਜਾਣਗੇ, ਪਰ ਕਿਸੇ ਪਾਰਟੀ ਦਾ ਝੰਡਾ ਨਹੀਂ ਹੋਵੇਗਾ
  • ਸੁਪਰੀਮ ਕੋਰਟ ਦੇ ਕਿਸਾਨ ਪਰੇਡ ਉੱਤੇ ਫੈਸਲੇ ਦਾ ਰੀਵਿਊ ਕਰਾਂਗੇ, ਪਰ ਜੇ ਰੋਕਿਆ ਵੀ ਜਾਂਦਾ ਹੈ ਤਾਂ ਇਹ ਪਰੇਡ ਹਰ ਹੀਲੇ ਹੋਵੇਗੀ
  • 24-25-26 ਜਨਵਰੀ ਲਈ ਵਿਦੇਸ਼ਾਂ ''ਚ ਕਾਲ ਦਿੱਤਾ ਜਾਵੇਗਾ ਕਿ ਬਾਹਰ ਬੈਠੇ ਲੋਕ ਇਸ ਤਰ੍ਹਾਂ ਆਪਣਾ ਗਣਤੰਤਰ ਦਿਵਸ ਮਨਾਉਣ

ਟਰੈਕਟਰ ਪਰੇਡ ਬਾਰੇ ਹੋਰ ਕਿਹੜੇ ਐਲਾਨ ਹੋਏ, ਤਫ਼ਸੀਲ ਵਿੱਚ ਇੱਥੇ ਪੜ੍ਹੋ

ਹੇਮਾ ਮਾਲਿਨੀ ਨੂੰ ਕਿਸਾਨਾਂ ਦੀ ਆਫ਼ਰ, ''''ਸਾਨੂੰ ਤੁਸੀਂ ਸਮਝਾ ਜਾਓ''''

ਲੰਘੇ ਦਿਨੀਂ ਭਾਜਪਾ ਆਗੂ ਅਤੇ ਅਦਾਕਾਰਾ ਹੇਮਾ ਮਾਲਿਨੀ ਵੱਲੋਂ ਖੇਤੀ ਕਾਨੂੰਨਾਂ ਬਾਬਤ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਸਮਝ ਨਹੀਂ ਹੈ।

ਹੇਮਾ ਮਾਲਿਨੀ
BBC

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹੁਣ ਹੇਮਾ ਮਾਲਿਨੀ ਨੂੰ ਜਵਾਬ ਦਿੰਦਿਆਂ ਕਿਸਾਨਾਂ ਦਾ ਕਹਿਣਾ ਹੈ ਕਿ ਹੇਮਾ ਮਾਲਿਨੀ ਪੰਜਾਬ ਆ ਕੇ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਸਮਝਾਉਣ।

ਇਸ ਸਬੰਧੀ ਕਿਸਾਨਾਂ ਨੇ ਹੇਮਾ ਮਾਲਿਨੀ ਨੂੰ ਹਵਾਈ ਟਿਕਟ ਦੇ ਨਾਲ-ਨਾਲ ਪੰਜ ਤਾਰਾ ਹੋਟਲ ਵਿੱਚ ਰਿਹਾਇਸ਼ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।

ਦਰਅਸਲ ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਦੇ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ਉੱਤੇ ਇੱਕ ਪੱਤਰ ਭੇਜਿਆ ਹੈ।

ਇਸ ਪੱਤਰ ਵਿੱਚ ਹਵਾਈ ਟਿਕਟ ਤੇ ਪੰਜ ਤਾਰਾ ਹੋਟਲ ਦੀ ਆਫ਼ਰ ਦੇ ਕੇ ਪੰਜਾਬ ਆ ਕੇ ਕਿਸਾਨਾਂ ਨੂੰ ਸਮਝਾਉਣ ਦੀ ਗੱਲ ਕਹੀ ਗਈ ਹੈ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=hN0zG2Tvpe4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1d862c77-a2d0-4b24-a19d-a7730325736f'',''assetType'': ''STY'',''pageCounter'': ''punjabi.india.story.55700854.page'',''title'': ''ਕਿਸਾਨ ਅੰਦੋਲਨ: ਸੁਪਰੀਮ ਕੋਰਟ \''ਚ 26 ਜਨਵਰੀ ਦੀ ਕਿਸਾਨ ਪਰੇਡ ਨੂੰ ਲੈ ਕੇ ਸੁਣਵਾਈ, ਕਿਸਾਨਾਂ ਦਾ ਕੀ ਹੈ ਪਲਾਨ'',''published'': ''2021-01-18T05:32:06Z'',''updated'': ''2021-01-18T05:32:06Z''});s_bbcws(''track'',''pageView'');

Related News