ਕੋਰੋਨਾਵਾਇਰਸ ਟੀਕਾਕਰਨ: ਮੁਹਿੰਮ ਦੇ ਪਹਿਲੇ ਕੀ ਹੈ ਦੇਸ਼ ਦਾ ਮਾਹੌਲ, ਕਿਵੇਂ ਹੋ ਰਿਹਾ ਟੀਕੇ ਦਾ ਸਵਾਗਤ

01/16/2021 10:34:04 AM

ਕੋਰੋਨਾਵਾਇਰਸ ਖ਼ਿਲਾਫ਼ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਣੀ ਸ਼ਨਿੱਚਰਵਾਰ ਸਵੇਰੇ ਕਰਨਗੇ। ਇਸ ਦੇ ਨਾਲ ਹੀ ਕੋਰੋਨਾਵਾਇਰਸ ਖ਼ਿਲਾਫ਼ ਦੁਨੀਆਂ ਦੇ ਸਭ ਤੋਂ ਵੱਡੇ ਟੀਕਾਰਨ ਮੁਹਿੰਮ ਦੀ ਸ਼ੁਰੂਆਤ ਹੋ ਜਾਵੇਗੀ।

ਇਸ ਪੰਨੇ ਰਾਹੀ ਤੁਹਾਡੇ ਤੱਕ ਕੋਰੋਨਾਵੈਕਸੀਨ ਦੇ ਪਹਿਲੇ ਪੜਾਅ ਨਾਲ ਜੁੜਿਆ ਪ੍ਰਮੁੱਖ ਘਟਨਾਕ੍ਰਮ ਪਹੁੰਚਾਇਆ ਜਾਵੇਗਾ।

ਟੀਕਾਕਰਨ ਦੇ ਪਹਿਲੇ ਪੜਾਅ ਵਿੱਚ ਲਗਭਗ ਤਿੰਨ ਕਰੋੜ ਹੈਲਥ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ ਏਐੱਨਈ ਮੁਤਾਬਕ ਪਿਛਲੇ ਚੌਵੀ ਘਾਂਟਿਆਂ ਦੌਰਾਨ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ 15,158 ਨਵੇਂ ਕੇਸ ਸਾਹਮਣੇ ਆਏ ਜਦਕਿ 16,977 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਅਤੇ 24 ਜਣਿਆਂ ਦੀ ਬਿਮਾਰੀ ਦੀ ਤਾਬ ਨਾ ਝੱਲਦੇ ਹੋਏ ਜਾਨ ਚਲੀ ਗਈ।

ਇਸ ਤਰ੍ਹਾਂ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ ਸਰਗਰਮ ਕੇਸ 2,11,033, ਛੁੱਟੀ ਪ੍ਰਾਪਤ ਮਰੀਜ਼ -1,01,79715 ਹੋ ਗਏ ਹਨ ਅਤੇ 1,52,093 ਜਣਿਆਂ ਦੀ ਮਹਾਂਮਾਰੀ ਕਾਰਨ ਜਾਨ ਚਲੀ ਗਈ ਹੈ।

ਦੇਸ਼ ਭਰ ਦੇ ਟੀਕਾਕਰਨ ਕੇਂਦਰਾਂ ਵਿੱਚ ਸਿਹਤ ਵਰਕਰਾਂ ਵਿੱਚ ਇਸ ਬਾਰੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕੇਂਦਰਾਂ ਦੇ ਬਾਹਰ ਸਜਵਾਟ ਕੀਤੀ ਗਈ ਹੈ ਅਤੇ ਤਾੜੀਆਂ ਅਤੇ ਮਠਿਆਈ ਨਾਲ ਵੈਕਸੀਨ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਵੈਕਸੀਨ ਦੀਆਂ ਖੁਰਾਕਾਂ ਸਾਰੇ ਜ਼ਿਲ੍ਹਾ ਕੋਲਡ ਚੇਨ ਸਟੋਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਸਾਰੀਆਂ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਗ਼ਰੀਬਾਂ ਲਈ ਕੋਰੋਨਾ ਵੈਕਸੀਨ ਮੁਫ਼ਤ ਮੁਹਈਆ ਕਰਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਲਿਖਿਆ ਕਿ ਕੋਵਿਡ-19 ਕਾਰਨ ਆਰਥਿਕ ਗਤੀਵਿਧੀਆਂ ਬੰਦ ਹੋਣ ਕਾਰਨ ਸੂਬੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਆਰਥਿਕਤਾ ਹਾਲੇ ਤੱਕ ਇਸ ਤੋਂ ਉੱਭਰੀ ਨਹੀਂ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕਿਹੋ ਜਿਹਾ- ਹੈ ਮਾਹੌਲ

ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਤਾਲ ਵਿੱਚ ਟੀਕਾਕਰਨ ਦੀ ਸ਼ੁਰੂਆਤ ਮੌਕੇ ਪਹੁੰਚਣਗੇ। ਬਾਕੀ ਦੇਸ਼ ਵਾਂਗ ਇੱਥੇ ਵੀ ਡਾਕਟਰਾਂ, ਨਰਸਿੰਗ ਅਤੇ ਸਫ਼ਾਈ ਅਮਲੇ ਨੂੰ ਟੀਕਾ ਲਾਇਆ ਜਾਣਾ ਹੈ।

https://twitter.com/ANI/status/1350288520217169924

ਮਹਾਰਸ਼ਟਰ ਦੇ ਕੂਪਰ ਹਸਪਤਾਲ ਦੇ ਟੀਕਾਕਰਨ ਕੇਂਦਰ ਦੇ ਬਾਹਰ ਵੈਕਸੀਨ ਦੇ ਸਵਾਗਤ ਵਿੱਚ ਹੈਲਥ ਵਰਕਰਾਂ ਨੇ ਕਤਾਰ ਵਿੱਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।

https://twitter.com/ANI/status/1350291535531687940

ਕਰਨਾਟਕਕ ਦੇ ਬੈਂਗਲੋਰ ਮੈਡੀਕਲ ਕਾਲਜ ਐਂਡ ਰਿਸਰਚ ਇਨਸਟੀਚਿਊਟ ਨੂੰ ਕੁਝ ਇਸ ਤਰ੍ਹਾਂ ਸਜਾਇਆ ਗਿਆ

https://twitter.com/ANI/status/1350293453620486144

ਬਿਹਾਰ ਦੇ ਇੰਦਰਾ ਗਾਂਧੀ ਇਨਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਪਟਨਾ ਨੂੰ ਗੁਬਾਰਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ

https://twitter.com/ANI/status/1350290869035835392

ਅਸਾਮ ਦੇ ਗੁਹਾਟੀ ਮੈਡੀਕਲ ਕਾਲਜ ਵਿੱਚ ਇੰਝ ਹੈ ਟੀਕਾਕਰਨ ਦੀ ਤਿਆਰੀ

https://twitter.com/ANI/status/1350289674087002114

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=o_jpMfPzvwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''24213592-0556-43c4-9fb6-de317674196a'',''assetType'': ''STY'',''pageCounter'': ''punjabi.india.story.55686383.page'',''title'': ''ਕੋਰੋਨਾਵਾਇਰਸ ਟੀਕਾਕਰਨ: ਮੁਹਿੰਮ ਦੇ ਪਹਿਲੇ ਕੀ ਹੈ ਦੇਸ਼ ਦਾ ਮਾਹੌਲ, ਕਿਵੇਂ ਹੋ ਰਿਹਾ ਟੀਕੇ ਦਾ ਸਵਾਗਤ'',''published'': ''2021-01-16T05:00:03Z'',''updated'': ''2021-01-16T05:00:03Z''});s_bbcws(''track'',''pageView'');

Related News