ਕੋਰੋਨਾਵਾਇਰਸ ਵੈਕਸੀਨ: ਦੇਸ਼ ਵਿਆਪੀ ਕੋਰੋਨਾ ਟੀਕਾਕਰਨ ਅੱਜ ਤੋਂ, ਪੰਜਾਬ ਵਿੱਚ ਇੰਝ ਲੱਗੇਗਾ ਟੀਕਾ - 5 ਅਹਿਮ ਖ਼ਬਰਾਂ

Saturday, Jan 16, 2021 - 07:49 AM (IST)

ਕੋਰੋਨਾਵਾਇਰਸ ਖ਼ਿਲਾਫ਼ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਣੀ ਸ਼ਨਿੱਚਰਵਾਰ ਸਵੇਰੇ ਦਸ ਵਜੇ ਕਰਨਗੇ।

ਟੀਕਾਕਰਨ ਦੇ ਪਹਿਲੇ ਪੜਾਅ ਵਿੱਚ ਲਗਭਗ ਤਿੰਨ ਕਰੋੜ ਹੈਲਥ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ।

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਵੈਕਸੀਨ ਦੀਆਂ ਖੁਰਾਕਾਂ ਸਾਰੇ ਜ਼ਿਲ੍ਹਾ ਕੋਲਡ ਚੇਨ ਸਟੋਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਸਾਰੀਆਂ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ:

ਇੱਥੇ ਕਲਿੱਕ ਕਰ ਕੇ ਜਾਣੋ ਪੰਜਾਬ ਵਿੱਚ ਕਦੋਂ ਤੇ ਕਿਵੇਂ ਮਿਲੇਗੀ ਵੈਕਸੀਨ ਸਣੇ ਹੋਰ ਸਵਾਲਾਂ ਦੇ ਜਵਾਬ।

ਭੁਪਿੰਦਰ ਸਿੰਘ ਮਾਨ: ਉਹ 2 ਕਾਰਨ, ਜਿਨ੍ਹਾਂ ਕਰਕੇ ਕਮੇਟੀ ਤੋਂ ਖ਼ੁਦ ਨੂੰ ਅਲੱਗ ਕੀਤਾ

ਭੁਪਿੰਦਰ ਸਿੰਘ ਮਾਨ
BBC
ਭੁਪਿੰਦਰ ਸਿੰਘ ਮੁਤਾਬਕ ਕੇਂਦਰ, ਸੂਬਾ ਸਰਕਾਰਾਂ ਅਤੇ ਇਨ੍ਹਾਂ ਕਾਨੂੰਨਾਂ ਬਾਰੇ ਰੋਸ ਰੱਖਣ ਵਾਲਿਆਂ ਦੀ ਗੱਲਬਾਤ ਨਾਲ ਹੀ ਮਾਮਲੇ ਦਾ ਹੱਲ ਹੋ ਸਕਦਾ ਹੈ

ਸੁਪਰੀਮ ਕੋਰਟ ਵੱਲੋ ਬੀਤੇ 11 ਜਨਵਰੀ ਨੂੰ ਨਵੇਂ ਖੇਤੀ ਕਾਨੂੰਨਾਂ ''ਤੇ ਫਿਲਹਾਲ ਲਈ ਰੋਕ ਲਾਉਣ ਤੋਂ ਬਾਅਦ ਇੱਕ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਖੇਤੀ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰਾਂ ਦੀ ਇਸ ਕਮੇਟੀ ਨੇ ਵੱਖ-ਵੱਖ ਪੱਖਾਂ ਨੂੰ ਸੁਣ ਕੇ ਜ਼ਮੀਨੀ ਸਥਿਤੀ ਦੀ ਜਾਣਕਾਰੀ ਅਦਾਲਤ ਨੂੰ ਦੇਣੀ ਸੀ।

ਪਰ ਇਸ ਚਾਰ ਮੈਂਬਰੀ ਕਮੇਟੀ ਵਿੱਚੋਂ ਖੇਤੀ ਮਾਹਿਰ ਭੁਪਿੰਦਰ ਸਿੰਘ ਮਾਨ ਨੇ ਖੁਦ ਨੂੰ ਕਮੇਟੀ ਤੋਂ ਅਲੱਗ ਕਰ ਲਿਆ ਹੈ।

ਇਸ ਦਾ ਕੀ ਕਾਰਨ ਹੈ, ਇਸ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਪੂਰੀ ਗੱਲਬਾਤ ਪੜ੍ਹਨ ਅਤੇ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਮੋਦੀ ਸਰਕਾਰ ਦੀ ਕਿਸਾਨ ਯੋਜਨਾ ਦੇ ਪੈਸੇ ਗਰੀਬਾਂ ਦੀ ਬਜਾਇ ਅਮੀਰਾਂ ਦੇ ਖਾਤੇ ਵਿੱਚ ਕਿਵੇਂ ਡਿੱਗੇ

ਆਰਟੀਆਈ ਤੋਂ ਪਤਾ ਲੱਗਿਆ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਰੀਬ 20.48 ਲੱਖ ਅਯੋਗ ਲਾਭਪਾਤਰੀਆਂ ਨੂੰ ਪੈਸੇ ਮਿਲੇ ਹਨ।

ਜਿਨ੍ਹਾਂ ਵਿੱਚੋਂ 55 ਫ਼ੀਸਦ ਅਜਿਹੇ ਕਿਸਾਨ ਹਨ, ਜਿਹੜੇ ਟੈਕਸ ਜਮ੍ਹਾ ਕਰਵਾਉਂਦੇ ਹਨ। ਜਦਕਿ ਸਰਕਾਰ ਨੇ ਟੈਕਸ ਦੇਣ ਵਾਲੇ ਕਿਸਾਨਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਿਆ ਸੀ।

ਇਸ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿੱਚ ਟੈਕਸ ਅਦਾ ਕਰਨ ਵਾਲੇ ਕਿਸਾਨ ਇਸ ਸੂਚੀ ਵਿੱਚ ਕਿਵੇਂ ਸ਼ਾਮਲ ਹੋ ਗਏ ਇੱਕ ਵੱਡਾ ਸਵਾਲ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਦੇ ਅਗਲੇ ਗੇੜ ਵਿਚ ਕੀ ਹੋਵੇਗਾ?

ਕਿਸਾਨਾਂ ਤੇ ਸਰਕਾਰ ਦਰਮਿਆਨ ਅਗਲੀ ਬੈਠਕ 19 ਜਨਵਰੀ ਨੂੰ ਹੋਵੇਗੀ।

ਬੈਠਕ ਤੋਂ ਬਾਅਦ ਡਾ. ਦਰਸ਼ਨਪਾਲ ਨੇ ਕਿਹਾ, "ਸਰਕਾਰ ਆਪਣੇ ਸਟੈਂਡ ''ਤੇ ਕਾਇਮ ਹੈ, ਉਹ ਖੇਤੀ ਕਾਨੂੰਨਾਂ ਵਿੱਚ ਸੋਧ ਕਰਵਾਉਣ ਨੂੰ ਕਹਿ ਰਹੇ ਹਨ। ਪਰ ਅਸੀਂ ਕਿਹਾ ਕਿ ਸੋਧ ਤਾਂ ਕਰਾਵਾਈਏ ਜੇ ਖੇਤੀ ਕਾਨੂੰਨਾਂ ਵਿੱਚ ਕੁਝ ਚੰਗਾ ਹੋਵੇ।"

"ਖਾਣੇ ਤੋਂ ਬਾਅਦ ਸਾਨੂੰ ਉਮੀਦ ਸੀ, ਕੋਈ ਪ੍ਰਪੋਜ਼ਲ ਲੈ ਕੇ ਆਉਣਗੇ ਪਰ ਅਜਿਹਾ ਨਹੀਂ ਹੋਇਆ। ਅਸੀਂ 26 ਜਨਵਰੀ ਦੇ ਪ੍ਰੋਗਰਾਮਾਂ ਤੋਂ ਇਲਾਵਾ ਹੋਰ ਪ੍ਰੋਗਰਾਮਾਂ ਦਾ ਐਲਾਨ ਕਰਾਂਗੇ। 19 ਤਰੀਕ ਨੂੰ ਤਿੰਨੋਂ ਕਾਨੂੰਨ ਅਤੇ ਐੱਮਐੱਸਪੀ ਬਾਰੇ ਚਰਚਾ ਹੋਵੇਗੀ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬਾਇਡਨ ਦੇ ਆਰਥਿਕ ਰਾਹਤ ਪੈਕੇਜ ਵਿੱਚ ਹਰੇਕ ਅਮਰੀਕੀ ਨੂੰ 1 ਲੱਖ ਰੁਪਏ ਤੋਂ ਇਲਾਵਾ ਹੋਰ ਕੀ ਹੈ

ਜੋਅ ਬਾਇਡਨ 20 ਜਨਵਰੀ ਨੂੰ ਅਮਰੀਕੀ ਅਹੁਦੇ ਦੀ ਸਹੁੰ ਚੁੱਕਣਗੇ
Getty Images

ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਇਡਨ ਨੇ ਅਹੁਦਾ ਸੰਭਾਲਣ ਤੋਂ ਇੱਕ ਹਫ਼ਤਾ ਪਹਿਲਾਂ ਕੋਰੋਨਾਵਾਇਰਸ ਦੀ ਝੰਬੀ ਅਮਰੀਕੀ ਆਰਥਿਕਤਾ ਲਈ 1.9 ਟ੍ਰਿਲੀਅਨ ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦੀ ਤਜਵੀਜ਼ ਐਲਾਨ ਕੀਤਾ ਹੈ।

ਬਾਇਡਨ ਨੇ ਆਪਣੀ ਤਜਵੀਜ਼ ਦਾ ਐਲਾਨ ਉਸ ਸਮੇਂ ਕੀਤਾ ਹੈ ਜਦੋਂ ਅਮਰੀਕਾ ਵਿੱਚ ਸਰਦੀ ਪੈ ਰਹੀ ਹੈ ਅਤੇ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਜੇ ਕਾਂਗਰਸ ਨੇ ਇਸ ਨੂੰ ਪਾਸ ਕਰ ਦਿੱਤਾ ਤਾਂ ਇਸ ਵਿੱਚੋਂ ਇੱਕ ਟ੍ਰਿਲੀਅਨ ਡਾਲਰ, ਪਰਿਵਾਰਾਂ ਲਈ ਹੋਣਗੇ ਅਤੇ 1,400 ਡਾਲਰ (ਲਗਭਗ ਇੱਕ ਲੱਖ ਭਾਰਤੀ ਰੁਪਏ) ਹਰੇਕ ਅਮਰੀਕੀ ਦੇ ਖਾਤੇ ਵਿੱਚ ਸਿੱਧੇ ਪਾਏ ਜਾਣਗੇ।

ਬਾਇਡਨ ਦੇ ਆਰਥਿਕ ਪੈਕੇਜ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=EZL5mf_1mDg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b127d415-f7b2-4115-98b1-492a081e6f6a'',''assetType'': ''STY'',''pageCounter'': ''punjabi.india.story.55686177.page'',''title'': ''ਕੋਰੋਨਾਵਾਇਰਸ ਵੈਕਸੀਨ: ਦੇਸ਼ ਵਿਆਪੀ ਕੋਰੋਨਾ ਟੀਕਾਕਰਨ ਅੱਜ ਤੋਂ, ਪੰਜਾਬ ਵਿੱਚ ਇੰਝ ਲੱਗੇਗਾ ਟੀਕਾ - 5 ਅਹਿਮ ਖ਼ਬਰਾਂ'',''published'': ''2021-01-16T02:12:19Z'',''updated'': ''2021-01-16T02:12:19Z''});s_bbcws(''track'',''pageView'');

Related News