ਕੋਰੋਨਾ ਵੈਕਸੀਨ: ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ ਤੇ ਰਜਿਸਟਰੇਸ਼ਨ ਸਬੰਧੀ ਹੋਰ ਸਵਾਲਾਂ ਦੇ ਜਵਾਬ

Saturday, Jan 16, 2021 - 07:34 AM (IST)

ਕੋਰੋਨਾ ਵੈਕਸੀ
Getty Images
16 ਜਨਵਰੀ ਤੋਂ ਭਾਰਤ ਵਿੱਚ ਟੀਕਾਕਰਨ ਮੁਹਿੰਮ ਸ਼ੁਰੂ ਹੋ ਜਾਵੇਗਾ

16 ਜਨਵਰੀ ਤੋਂ ਪੂਰੇ ਭਾਰਤ ਵਿੱਚ ਇੱਕ ਵਿਸ਼ਾਲ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਕਰੀਬ 30 ਕਰੋੜ ਤੋਂ ਵੱਧ ਲੋਕ ਸ਼ਾਮਲ ਹੋਣਗੇ।

ਸਿਹਤ ਮੰਤਰਾਲੇ ਨੇ ਭਾਰਤ ਵਿੱਚ ਕੋਵਿਡ -19 ਟੀਕਾਕਰਨ ਦੀ ਯੋਜਨਾ, ਲਾਗੂ ਕਰਨ, ਨਿਗਰਾਨੀ ਅਤੇ ਮੁਲੰਕਣ ਲਈ ਇੱਕ ਪਲੇਟਫਾਰਮ ਤਿਆਰ ਕੀਤਾ ਹੈ, ਜੋ ਕੋਵਿਨ (Co-Win) ਹੈ।

ਇਹ ਵੀ ਪੜ੍ਹੋ-

ਕੋਵਿਡ-19 ਟੀਕਾਕਰਨ ਲਈ ਕਿਵੇਂ ਰਜਿਸਟਰ ਕਰੀਏ?

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਡ-19 ਟੀਕਾਕਰਨ ਹਾਸਲ ਕਰਨ ਲਈ ਲਾਜ਼ਮੀ ਹੈ ਕਿ ਸਰਕਾਰੀ ਕੋਵਿਨ ਐਪ ''ਤੇ ਰਜਿਸਟਰ ਕੀਤਾ ਜਾਵੇ।

ਰਜਿਸਟਰੇਸ਼ਨ ਕੋਵਿਨ ਮੋਬਾਈਲ ਐਪ ਦੇ ਨਾਲ-ਨਾਲ ਵੈਸਬਾਈਟ''ਤੇ ਵੀ ਕੀਤਾ ਜਾ ਸਕਦਾ ਹੈ।

ਮੋਬਾਈਲ ਐਪ, 16 ਜਨਵਰੀ ਨੂੰ ਲਾਂਚ ਕੀਤੀ ਜਾਵੇਗੀ ਅਤੇ ਆਸ ਹੈ ਇਸ ਵਿੱਚ ਰਜਿਸਟਰੇਸ਼ਨ ਦੇ ਬਦਲ ਹੋਣਗੇ, ਜਿਵੇਂ ਸੈਲਫ ਰਜਿਸਟਰੇਸ਼ਨ, ਵਿਅਕਤੀਗਤ ਰਜਿਸਟਰੇਸ਼ਨ ਅਤੇ ਸਾਮੂਹਿਕ ਰਜਿਸਟਰੇਸ਼ਨ।

ਕੋਰੋਨਾ ਵੈਕਸੀਨ
Reuters
ਇਸ ਵਿੱਚ ਕਰੀਬ 30 ਕਰੋੜ ਤੋਂ ਵੱਧ ਲੋਕ ਸ਼ਾਮਲ ਹੋਣਗੇ

ਇਸ ਤੋਂ ਇਲਾਵਾ ਉਮੀਦ ਹੈ ਕਿ ਲਾਂਚ ਦੇ ਨਾਲ ਨਾਲ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਇਸ ਬਾਰੇ ਵੀ ਵਧੇਰੇ ਜਾਣਕਾਰੀ ਵੀ ਦਿੱਤੀ ਜਾਵੇਗੀ।

ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਸੈਲਫ ਰਜਿਸਟਰੇਸ਼ਨ (ਸਵੈ-ਰਜਿਸਟ੍ਰੇਸ਼ਨ) ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ ਤਾਂ ਨਾਗਰਿਕਾਂ ਨੂੰ ਫਰਜ਼ੀ ਐਪਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।

ਕੋਵਿਨ (Co-Win) ਐਪ ਕੀ ਹੈ?

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਮੁਤਾਬਕ, ਕੋਵਿਨ ਪਲੇਟਫਾਰਮ ਇੱਕ ਵਿਆਪਕ ਡਿਜੀਟਲ ਪਲੇਟਫਾਰਮ ਹੈ ਜੋ ਭਾਰਤ ਵਿੱਚ ਕੋਵਿਡ -19 ਟੀਕਾਕਰਨ ਪ੍ਰੋਗਰਾਮ ਦੀ ਯੋਜਨਾਬੰਦੀ, ਲਾਗੂ ਕਰਨ ਅਤੇ ਨਿਗਰਾਨੀ ਕਰਨ ਲਈ ਤਿਆਰ ਕੀਤਾ ਗਿਆ ਹੈ।

ਕੋਵਿਡ ਵੈਕਸੀਨ ਇੰਟੈਲੀਜੈਂਸ ਨੈਟਵਰਕ ਲਈ ਕੋਵਿਨ ਐਪ ਦਾ ਉਦੇਸ਼ ਵੈਕਸੀਨ ਦੇ ਅਸਲ ਸਟੌਕ, ਸਟੋਰੇਜ ਦਾ ਤਾਪਮਾਨ ਅਤੇ ਲਾਭਪਾਤਰੀਆਂ ''ਤੇ ਨਜ਼ਰ ਰੱਖਣਾ ਹੈ।

https://twitter.com/drharshvardhan/status/1349745888378327040?s=20

ਕੋਵਿਨ ਪਲੇਟਫਾਰਮ ਸਿਹਤ ਕਰਮੀਆਂ ਸਬੰਧੀ ਟੀਕਾਕਰਨ ਦੀ ਜਾਣਕਾਰੀ ਦਾ ਵੀ ਰਿਕਾਰਡ ਰੱਖੇਗਾ, ਅਤੇ ਇਸ ਦਾ ਡਾਟਾ ਸੰਗ੍ਰਿਹ ਕਰਨ ਲਈ ਪ੍ਰਕਿਰਿਆ ਪੂਰੇ ਦੇਸ਼ ਵਿੱਚ ਅਗਲੇਰੇ ਪੜਾਅ ''ਤੇ ਹੈ।

ਮੰਤਰਾਲੇ ਮੁਤਾਬਕ, ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੌਰਾਨ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 3000 ਤੋਂ ਵੱਧ ਸੈਸ਼ਨ ਸਾਈਟਾਂ ਨੂੰ ਜੋੜਿਆ ਜਾਵੇਗਾ ਅਤੇ ਇਸ ਦੌਰਾਨ ਕਰੀਬ 100 ਲਾਭਪਾਤਰੀਆਂ ਨੂੰ ਇਨ੍ਹਾਂ ਸਾਈਟਾਂ ਤੋਂ ਟੀਕਾ ਲਗਾਇਆ ਜਾਵੇਗਾ।

ਇਹ ਪਲੇਟਫਾਰਮ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਤਿਆਰ ਕੀਤਾ ਗਿਆ ਹੈ। ਟੀਕਾਕਰਨ ਦੇ ਸੈਸ਼ਨ ਦੌਰਾਨ ਕੋਵਿਨ, ਹਰੇਕ ਪੱਧਰ ''ਤੇ ਪ੍ਰਗਰਾਮਾਂ ਦੀ ਸਹਾਇਤਾ ਕਰੇਗੀ।

ਤੁਸੀਂ ਕਦੋਂ ਅਤੇ ਕਿਵੇਂ ਕੋਵਿਨ ਐਪ ਡਾਊਨਲੋਡ ਕਰ ਸਕਦੇ ਹੋ?

ਕੋਵਿਨ ਐਪ 16 ਜਨਵਰੀ ਨੂੰ ਗੂਗਲ ਪਲੇ ਸਟੋਰ ਅਤੇ ਆਈਓਐੱਸ ਐਪਸ ਸਟੋਰ ਉੱਤੇ ਲਾਂਚ ਹੋਣ ਜਾ ਰਹੀ ਹੈ।

ਸਿਹਤ ਮੰਤਰਾਲੇ ਨੇ #CoWIN ਨਾਮ ਨਾਲ ਫਰਜ਼ੀ ਐਪਸ ਡਾਊਲੌਡ ਕਰਨ ਦੇ ਖ਼ਿਲਾਫ਼ ਕਈ ਚਿਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਫਰਜ਼ੀ ਐਪਸ ''ਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸਿਹਤ ਮੰਤਰਾਲੇ ਨੇ ਇੱਕ ਟਵਿੱਟਰ ਹੈਂਡਲ ਤੋਂ ਇੰਟਰਨੈੱਟ ਦੀ ਵਧੇਰੇ ਵਰਤੋਂ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ, "ਸਰਕਾਰੀ ਪਲੇਟਫਾਰਮ ਵਾਂਗ ਹੀ ਕਈ ਸ਼ੱਕੀ ਅਨਸਰਾਂ ਵਜੋਂ #CoWIN ਨਾਮ ਦੀਆਂ ਕੁਝ ਐਪਸ, ਐਪ ਸਟੋਰ ''ਤੇ ਹਨ। ਇਨ੍ਹਾਂ ਉੱਤੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਲੋੜੀਂਦੇ ਪ੍ਰਚਾਰ ਨਾਲ ਲਾਂਚ ਕੀਤਾ ਜਾਵੇਗਾ।"

https://twitter.com/drharshvardhan/status/1349745909215551495?s=20

ਕੋਵਿਨ ਐਪ ਕਿਵੇਂ ਕੰਮ ਕਰਦਾ ਹੈ?

ਇੱਕ ਵਾਰ ਜਦੋਂ ਤੁਸੀਂ ਕੋਵਿਨ ''ਤੇ ਰਜਿਟਰ ਕਰ ਲੈਂਦੇ ਹੋ ਤਾਂ ਤੁਹਾਨੂੰ ਤਰੀਕ, ਸਮੇਂ, ਸਥਾਨ ਅਤੇ ਟੀਕਾਕਰਨ ਸੈਂਟਰ (ਜਿੱਥੇ ਟੀਕਾ ਲੱਗਣਾ ਹੈ) ਦੀ ਜਾਣਕਾਰੀ ਵਾਲਾ ਇੱਕ ਐੱਸਐਮਐੱਸ ਮਿਲੇਗਾ।

ਜਿਵੇਂ, ਟੀਕੇ ਦੀਆਂ ਦੋ ਡੋਜ਼ ਦਿੱਤੀਆਂ ਜਾਣੀਆਂ ਹਨ ਤਾਂ ਅਜਿਹੇ ਵਿੱਚ ਦੂਜੀ ਡੋਜ਼ ਦੀ ਜਾਣਕਾਰੀ ਵੀ ਐੱਸਐੱਮਐੱਸ ਰਾਹੀਂ ਹੀ ਦਿੱਤੀ ਜਾਵੇਗੀ।

ਕੋਵਿਨ ਰੀਅਲ ਟਾਇਮ ਦੇ ਆਧਾਰ ''ਤੇ ਕੰਮ ਕਰੇਗਾ ਅਤੇ ਨਾ ਸਿਰਫ਼ ਲਾਭਪਾਤਰੀਆਂ ਨੂੰ ਟਰੈਕ ਕਰੇਗਾ ਬਲਕਿ ਕੌਮੀ, ਸੂਬਾ ਅਤੇ ਜ਼ਿਲ੍ਹਾ ਪੱਧਰ ''ਤੇ ਟੀਕੇ ਬਾਰੇ ਵੀ ਜਾਣਕਾਰੀ ਦੇਵੇਗਾ।

ਐਪ ਨੂੰ ਕਈ ਮੌਡੀਊਲ ਹਨ, ਜਿਵੇਂ, ਐਡਮਿਨਸਟ੍ਰੇਟਰ ਮੌਡਿਊਲ, ਰਜਿਸਟ੍ਰੇਸ਼ਨ ਮੌਡਿਊਲ, ਵੈਕਸੀਨੇਸ਼ਨ ਮੌਡਿਊਲ, ਬੈਨੇਫੀਸ਼ੀਅਰ ਐਕਨੌਲੈਜਮੈਂਟ ਮੌਡਿਊਲ ਅਤੇ ਰਿਪੋਰਟ ਮੌਡਿਊਲ।

ਇਨ੍ਹਾਂ ਮੌਡਿਊਲਸ ਦੀ ਮਦਦ ਨਾਲ ਸਥਾਨਕ ਅਧਿਕਾਰੀ ਰਜਿਸਟ੍ਰੇਸ਼ਨ ਦਾ ਸਾਮੂਹਿਕ ਡਾਟਾ ਅਪਲੋਡ ਕਰ ਸਕਦੇ ਹਨ, ਸੈਸ਼ਨ ਕ੍ਰਿਏਟ ਕਰ ਸਕਦੇ ਹਨ, ਸਬੰਧਿਤ ਪ੍ਰਬੰਧਕਾਂ ਨੂੰ ਉਸੇ ''ਤੇ ਸੂਚਿਤ ਕਰ ਸਕਦੇ ਹਨ ਅਤੇ ਟੀਕਾਕਰਨ ਦੀ ਸਥਿਤੀ ਨੂੰ ਅਪਡੇਟ ਕਰ ਸਕਦੇ ਹਨ, ਜਿਸ ਨੂੰ ਲਾਭਪਾਤਰੀਆਂ ਨੂੰ ਐੱਸਐੱਮਐੱਸ ਵਜੋਂ ਭੇਜਿਆ ਜਾਵੇਗਾ।

ਇੱਥੇ ਕਿਊਆਰ ਆਧਾਰਿਤ ਸਰਟੀਫਿਕੇਟ ਵੀ ਮੌਜੂਦ ਹਨ ਅਤੇ ਜਿਸ ਨੂੰ ਟੀਕਾ ਲਗਦਾ ਜਾਵੇਗਾ ਉਸ ਨੂੰ ਦੇ ਦਿੱਤਾ ਜਾਵੇਗਾ।

ਕੋਰੋਨਾ ਵੈਕਸੀਨ
Getty Images
ਵੈਕਸੀਨੇਸ਼ਨ ਰਜਿਸਟਰ ਕਰਵਾਉਣ ਲਈ 12 ਆਈਡੀਜ਼ ਵਿੱਚੋਂ ਇੱਕ ਅਪਲੋਡ ਕਰਨੀ ਪਵੇਗੀ

ਕੋਵਿਨ ਐਪ ''ਤੇ ਕੌਣ ਰਜਿਸਟਰ ਕਰ ਸਕਦਾ ਹੈ?

ਫਿਲਹਾਲ, ਆਮ ਲੋਕ ਅਜੇ ਰਜਿਸਟਰ ਨਹੀਂ ਕਰ ਸਕਦੇ ਕਿਉਂਕਿ ਇਸ ਦੀ ਸਿਰਫ਼ ਅਧਿਕਾਰੀਆਂ ਕੋਲ ਹੀ ਪਹੁੰਚ ਹੈ।

ਜੋ ਫਰੰਟਲਾਈਨ ਵਰਕਰ ਜਾਂ ਸਿਹਤ ਕਰਮੀ ਨਹੀਂ ਹਨ, ਉਹ ''ਰਜਿਸਟ੍ਰੇਸ਼ਨ ਮੌਡਿਊਲ'' ਰਾਹੀਂ ਹੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਉਦੋਂ ਹੀ ਸ਼ੁਰੂ ਹੋਵੇਗਾ ਜਦੋਂ ਆਮ ਲੋਕਾਂ ਲਈ ਇਹ ਐਪ ਉਪਲਬਧ ਹੋਵੇਗੀ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

https://www.youtube.com/watch?v=xWw19z7Edrs&t=1s

ਰਜਿਸਟ੍ਰੇਸ਼ਨ ਲਈ ਕਿਹੜੇ ਦਸਤਾਵੇਜ਼ ਚਾਹੀਦੇ ਹਨ?

ਰਜਿਸਟ੍ਰੇਸ਼ਨ ਲਈ ਫੋਟੋ ਆਈਡੀ ਲਾਜ਼ਮੀ ਹੈ। ਤੁਹਾਨੂੰ ਹੇਠ ਲਿਖੇ 12 ਦਸਤਾਵੇਜ਼ਾਂ ਵਿੱਚੋਂ ਇੱਕ ਕੇਵਾਈਸੀ ਵਜੋਂ ਅਪਲੋਡ ਕਰਨਾ ਹੋਵੇਗਾ।

  • ਪਛਾਣ ਪੱਤਰ
  • ਆਧਾਰ ਕਾਰਡ
  • ਡਰਾਈਵਿੰਗ ਲਾਈਸੈਂਸ
  • ਪੈਨ ਕਾਰਡ
  • ਮਨਰੇਗਾ ਕਾਰਡ
  • ਬੈਂਕ ਪਾਸਬੁੱਕ
  • ਪਾਸਪੋਰਟ ਅਤੇ ਪੈਂਨਸ਼ਨ ਦਸਤਾਵੇਜ਼

ਇਨ੍ਹਾਂ ਵਿੱਚੋਂ ਇੱਕ ਅਪਲੋਡ ਕਰਨ ਤੋਂ ਬਾਅਦ ਲਾਭਪਤਰੀ ਨੂੰ ਉਨ੍ਹਾਂ ਦੇ ਟੀਕੇ ਸਬੰਧੀ ਸਮੇਂ, ਸਥਾਨ ਬਾਰੇ ਇੱਕ ਸੰਦੇਸ਼ ਹਾਸਲ ਹੋਵੇਗਾ।

ਇਹ ਧਿਆਨਯੋਗ ਹੈ ਕਿ ਜਿਹੜੀ ਆਈਡੀ ਤੁਸੀਂ ਇੱਕ ਵਾਰ ਵਰਤੀ ਹੈ, ਉਹੀ ਆਈਡੀ ਟੀਕਾਕਰਨ ਵੇਲੇ ਵੀ ਹੋਣੀ ਚਾਹੀਦੀ ਹੈ, ਹੋਰ ਕੋਈ ਨਹੀਂ।

ਕੋਵਿਨ ''ਤੇ ਸੈਲਫ ਰਜਿਟ੍ਰੇਸ਼ਨ ਕਿਵੇਂ ਕੰਮ ਕਰਦਾ ਹੈ?

ਪਹਿਲ ਦੇ ਆਧਾਰ ''ਤੇ ਰੱਖੇ ਲੋਕਾਂ ਦੇ ਸਮੂਹ ਤੋਂ ਬਾਅਦ ਹੀ ਸੈਲਫ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਜੋ ਟੀਕਾ ਲਗਵਾਉਣ ਯੋਗ ਹਨ ਉਹ 12 ਵਿੱਚੋਂ ਇੱਕ ਆਈਡੀ ਅਪਲੋਡ ਕਰਕੇ ਰਜਿਸਟਰ ਕਰ ਸਕਦੇ ਹਨ।

ਉਸ ਨੂੰ ਪ੍ਰਮਾਣਿਕਤਾ ਲਈ ਤਿੰਨ ਬਦਲ ਮਿਲਣਗੇ, ਬਾਓਮੈਟ੍ਰਿਕ, ਓਟੀਪੀ ਅਤੇ ਜਨਮ ਤਰੀਕ ਆਧਾਰਿਤ।

ਜਦੋਂ ਇਹ ਸਫ਼ਲਤਾਪੂਰਵਕ ਹੋ ਜਾਂਦਾ ਹੈ ਤਾਂ ਹਰੀ ਸਹੀ ਦਾ ਚਿੰਨ੍ਹ ਆ ਜਾਵੇਗਾ।

ਕਾਰਜਸ਼ੀਲ ਦਿਸ਼ਾ-ਨਿਰਦੇਸ਼ਾਂ ਮੁਤਾਬਕ, "ਸੈਲਫ ਰਜਿਟ੍ਰੇਸ਼ਨ ਮੌਡਿਊਲ ਐਪ ਲਾਂਚ ਹੋਣ ਤੋਂ ਬਾਅਦ ਅਗਲੇ ਫੇਜ਼ ਵਿੱਚ ਸ਼ੁਰੂ ਹੋਵੇਗਾ।"

ਤੁਸੀਂ ਕੋਵਿਨ ਐਪ ''ਤੇ ਰਜਿਸਟਰ ਕਰ ਲਿਆ ਤੇ ਹੁਣ ਅੱਗੇ ਕੀ?

ਜਦੋਂ ਰਜਿਸਟ੍ਰੇਸ਼ਨ ਹੋ ਜਾਂਦੀ ਹੈ, ਲਾਭਪਾਤਰੀ ਨੂੰ ਰਜਿਸਟਰਡ ਮੌਬਾਈਲ ਨੰਬਰ ''ਤੇ ਇੱਕ ਸੰਦੇਸ਼ ਮਿਲੇਗਾ, ਜਿਸ ਵਿੱਚ ਤਰੀਕ, ਸਮਾਂ ਅਤੇ ਵੈਕਸੀਨਨੇਸ਼ਨ ਸੈਂਟਰ ਬਾਰੇ ਜਾਣਕਾਰੀ ਹੋਵੇਗੀ।

ਕੋਰੋਨਾ ਵੈਕਸੀਨ
Getty Images

ਇਸੇ ਤਰ੍ਹਾਂ ਦੀ ਵੈਕਸੀਨ ਦੇ ਦੂਜੇ ਡੋਜ਼ ਲਈ ਵੀ ਤੁਹਾਨੂੰ ਮੈਸੇਜ ਰਾਹੀਂ ਦੱਸਿਆ ਜਾਵੇਗਾ।

ਕੋਵਿਨ ਐਪ ਦੇ 5 ਮੌਡਿਊਲ ਕਿਹੜੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਸ ਲਈ ਹੋਵੇਗੀ?

ਕੋਵਿਨ ਐਪ ਦੇ ਪੰਜ ਮੌਡਿਊਲ ਹਨ, ਐਡਮਿਨਸਟ੍ਰੇਸਟ ਮੌਡਿਊਲ, ਰਜਿਸਟ੍ਰੇਸ਼ਨ ਮੌਡਿਊਲ, ਵੈਕਸੀਨੇਸ਼ਨ ਮੌਡਿਊਲ, ਬੈਨੇਫੀਸ਼ੀਅਰੀ ਐਕਨੌਲੈਜਮੈਂਟ ਮੌਡਿਊਲ ਅਤੇ ਰਿਪੋਰਟ ਮੌਡਿਊਲ।

ਐਡਮਿਨਸਟ੍ਰੇਟਰ ਮੌਡਿਊਲ ਉਨ੍ਹਾਂ ਲੋਕਾਂ ਲਈ ਹੈ ਜੋ ਵੈਕਸੀਨੇਸ਼ਨ ਦੇ ਸੈਸ਼ਨ ਨਾਲ ਜੁੜੇ ਹੋਣਗੇ।

ਰਜਿਸਟ੍ਰੇਸ਼ਨ ਮੌਡਿਊਲ ਨਾਲ ਆਮ ਲੋਕ ਰਜਿਸਟਰ ਕਰਾਉਣਗੇ। ਉਨ੍ਹਾਂ ਨੂੰ ਜੇ ਕੋਈ ਹੋਰ ਬਿਮਾਰੀਆਂ ਹਨ, ਤਾਂ ਉਸ ਦਾ ਡਾਟਾ ਲੀ ਅਪਲੋਡ ਕੀਤਾ ਜਾਵੇਗਾ।

ਵੈਕਸੀਨੇਸ਼ਨ ਮੌਡਿਊਲ ਵਿੱਚ ਕੋਵਿਨ ਐਪ ਲਾਭਪਾਤਰੀਆਂ ਦੇ ਵੇਰਵੇ ਦੀ ਜਾਂਚ ਕਰੇਗਾ ਅਤੇ ਉਨ੍ਹਾਂ ਦੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਨੂੰ ਅਪਡੇਟ ਕਰੇਗਾ।

ਇਸ ਤੋਂ ਬਾਅਦ ਬੈਨੇਫਿਸ਼ਅਰੀ ਨੂੰ ਰਜਿਸਟਰ ਹੋਣ ਦੀ ਜਾਣਕਾਰੀ ਮਿਲੇਗੀ, ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਊਆਰ ਆਧਾਰਿਤ ਸਰਟੀਫਿਕੇਟ ਦਿੱਤੇ ਜਾਣਗੇ।

ਰਿਪੋਰਟ ਮੌਡਿਊਲ ਵਿੱਚ ਕਿੰਨੇ ਵੈਕਸੀਨ ਸੈਸ਼ਨ ਹੋਏ ਹਨ, ਕਿੰਨੇ ਲੋਕਾਂ ਨੇ ਉਨ੍ਹਾਂ ਸੈਸ਼ਨ ਵਿੱਚ ਹਿੱਸਾ ਲਿਆ ਹੈ, ਕਿੰਨੇ ਡਰੋਪ ਹੋਏ ਹਨ, ਕਿੰਨਿਆਂ ਨੂੰ ਟੀਕਾ ਲੱਗਾ, ਇਹ ਜਾਣਕਾਰੀ ਹੋਵੇਗੀ।

ਕੋਵਿਨ ਐਪ ਦੀ ਵਰਤੋਂ ਨਾਲ ਪ੍ਰਾਈਵੇਸੀ ਨੂੰ ਲੈ ਕੇ ਕੀ ਚਿੰਤਾਵਾਂ ਹਨ?

ਕੋਵਿਨ ਐਪ ਅਜੇ ਆਮ ਲੋਕਾਂ ਲਈ ਉਪਲਬਧ ਨਹੀਂ ਹਨ ਪਰ ਇਸ ਦੀ ਵਰਤੋਂ ''ਤੇ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਉਠ ਰਹੇ ਹਨ।

ਸਰਕਾਰ ਦੇ ਸਾਹਮਣੇ ਇਸ ਦੇ ਯੂਜ਼ਰਸ ਅਤੇ ਉਨ੍ਹਾਂ ਦੇ ਡਾਟਾ ਨੂੰ ਗੁਪਤ ਰੱਖਣ ਦੀ ਚੁਣੌਤੀ ਹੈ ਅਤੇ ਸਰਕਾਰ ਦੇ ਸਾਹਮਣੇ ਇਸ ਮੁੱਦੇ ''ਤੇ ਲੋਕਾਂ ਦਾ ਭਰੋਸਾ ਹਾਸਲ ਕਰਨ ਦੀ ਚੁਣੌਤੀ ਹੈ।

ਵੈਕਸੀਨ
Reuters
ਐਪ ਵਿੱਚ ਨਿੱਜਤਾ ਨੂੰ ਲੈ ਕੇ ਸਵਾਲ ਉਠ ਰਹੇ ਹਨ

ਇਸ ਤੋਂ ਪਹਿਲਾਂ ਆਰੋਗਿਆ ਸੇਤੂ ਐਪ ਵਿੱਚ ਵੀ ਮਾਹਰਾਂ ਨੇ ਖ਼ਾਮੀਆਂ ਕੱਢੀਆਂ ਸਨ।

ਦਰਅਸਲ ਸਰਕਾਰ ਇਨ੍ਹਾਂ ਐਪਸ ਰਾਹੀਂ ਜਿਸ ਤਰ੍ਹਾਂ ਅੰਕੜੇ ਇਕੱਠੇ ਕਰ ਰਹੀ ਹੈ, ਜਿਸ ਵਿੱਚ ਸਿਹਤ ਸਬੰਧੀ ਸੰਵਦੇਨਸ਼ੀਲ ਜਾਣਕਾਰੀ ਸ਼ਾਮਲ ਹੈ।

ਅਜਿਹੇ ਵਿੱਚ ਜੁੜੇ ਅੰਕੜੇ ਦੀ ਗੁਪਤਤਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਅਤੇ ਉੱਠਣਗੇ। ਨਿੱਜੀ ਜਾਣਕਾਰੀ ਨਾਲ ਜੁੜੇ ਅੰਕੜਿਆਂ ਦੀ ਗੁਪਤਤਾ ਨੂੰ ਲੈ ਕੇ ਸਪੱਸ਼ਟ ਕਾਨੂੰਨ ਦੀ ਘਾਟ ਵਿੱਚ ਚਿੰਤਾਵਾਂ ਉਠਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=NcMqPTryLPE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''171a1f25-6617-45df-9501-2bff556101cc'',''assetType'': ''STY'',''pageCounter'': ''punjabi.india.story.55673426.page'',''title'': ''ਕੋਰੋਨਾ ਵੈਕਸੀਨ: ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ ਤੇ ਰਜਿਸਟਰੇਸ਼ਨ ਸਬੰਧੀ ਹੋਰ ਸਵਾਲਾਂ ਦੇ ਜਵਾਬ'',''published'': ''2021-01-16T02:03:45Z'',''updated'': ''2021-01-16T02:03:45Z''});s_bbcws(''track'',''pageView'');

Related News