ਇਸ 14 ਸਾਲਾ ਮੁੰਡੇ ਦੀ ਦਰਦਨਾਕ ਕਹਾਣੀ ਰਾਹੀ ਸਮਝੋ ਕਿ ਸੈਲਫ਼ੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ

Thursday, Jan 14, 2021 - 08:34 PM (IST)

ਉਸ ਨੇ ਕਾਲੇ ਰੰਗ ਦੀ ਪੈਂਟ, ਕਾਲੀ ਜੈਕੇਟ, ਕਾਲੀ ਜੁੱਤੀ ਅਤੇ ਹੱਥਾਂ ਵਿੱਚ ਸਫ਼ੇਦ ਦਸਤਾਨੇ ਪਹਿਨੇ ਹੋਏ ਸਨ। ਉਸ ਦੇ ਹੱਥਾਂ ''ਚ ਮੋਬਾਇਲ ਫ਼ੋਨ ਸੀ। ਉਸ ਵਿੱਚ ਫ਼ਰੰਟ ਕੈਮਰਾ ਸੀ।

ਉਸ ਨੂੰ ਆਪਣੀ ਸੈਲਫ਼ੀ ਲੈਣ ਦਾ ਸ਼ੌਕ ਸੀ। ਉਸ ਨੇ ਆਪਣੇ ਫ਼ੇਸਬੁੱਕ ਪੇਜ਼ ''ਤੇ ਅਜਿਹੀਆਂ ਕਈ ਤਸਵੀਰਾਂ ਲਗਾਈਆਂ ਹੋਈਆਂ ਸਨ।

ਐਤਵਾਰ ਸਵੇਰੇ ਉਹ ਆਪਣੇ ਪਿਤਾ ਦੀ ਦੁਕਾਨ ''ਤੇ ਸੀ। ਤਦੇ ਉਸ ਨੇ ਟਰੇਨ ਦੀ ਆਵਾਜ਼ ਸੁਣੀ। ਉਸ ਨੇ ਟਰੇਨ ਦੀ ਛੱਤ ''ਤੇ ਖੜੇ ਹੋ ਕੇ ਸੈਲਫ਼ੀ ਲੈਣੀ ਸੀ।

ਉਹ ਕਾਹਲੀ ਵਿੱਚ ਰੇਲਵੇ ਸਟੇਸ਼ਨ ਪਹੁੰਚਿਆ। ਉਥੇ ਤੇਲ ਦੇ ਟੈਂਕਰਾਂ ਵਾਲੀ ਮਾਲਗੱਡੀ ਖੜੀ ਸੀ। ਉਸ ਲਈ ਸੈਲਫ਼ੀ ਲੈਣ ਦਾ ਇਹ ਇੱਕ ਚੰਗਾ ਮੌਕਾ ਸੀ।

ਮਾਇਲ
RAVI PRAKASH/BBC

ਉਹ ਇੱਕ ਬੋਘੀ ਦੀ ਛੱਤ ''ਤੇ ਚੜਿਆ। ਮੁਸਕਰਾਇਆ ਅਤੇ ਸੈਲਫ਼ੀ ਲੈਣ ਲਈ ਜਿਵੇਂ ਹੀ ਆਪਣਾ ਸੱਜਾ ਹੱਥ ਉੱਪਰ ਚੁੱਕਿਆ, ਉਹ ਉੱਪਰੋਂ ਨਿਕਲ ਰਹੀ ਹਾਈਟੈਂਸ਼ਨ ਬਿਜਲੀ ਤਾਰ ਨੂੰ ਛੂਹ ਗਿਆ। ਉਸ ਨੂੰ ਜ਼ੋਰ ਦਾ ਝਟਕਾ ਲੱਗਿਆ ਅਤੇ ਉਹ ਜ਼ਿੰਦਾ ਸੜਨ ਲੱਗਿਆ।

ਬਿਜਲੀ ਦੇ ਕਰੰਟ ਅਤੇ ਇਸ ਨਾਲ ਉਸ ਦੇ ਸਰੀਰ ਨੂੰ ਲੱਗੀ ਅੱਗ ਵਿੱਚ ਤੜਫ਼ਦਿਆਂ ਉਸ ਦੀ ਮੌਤ ਹੋ ਗਈ। ਇਸ ਵਿੱਚ ਕੁਝ ਹੀ ਮਿੰਟ ਲੱਗੇ। ਫ਼ਿਰ ਉਸ ਦਾ ਸਰੀਰ ਟਰੇਨ ਦੀ ਛੱਤ ਤੋਂ ਹੇਠਾਂ ਡਿੱਗ ਗਿਆ।

ਮਾਂ-ਬਾਪ ਦਾ ਇਕਲੌਤਾ ਪੁੱਤ

ਉਸ ਦੀ ਉਮਰ ਸਿਰਫ਼ 14 ਸਾਲ ਸੀ ਤੇ ਨਾਮ, ਸਤਿਅਮ ਸੋਨੀ। ਪਿਤਾ ਦਾ ਨਾਮ, ਸੰਤੋਸ਼ ਕੁਮਾਰ ਸੋਨੀ ਘਰ, ਚਿਤਰਪੁਰ, ਜ਼ਿਲ੍ਹਾ ਰਾਮਗੜ੍ਹ, ਸੂਬਾ, ਝਾੜਖੰਡ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਤੇ ਆਪਣੀ ਭੈਣ ਦਾ ਇਕੋ-ਇੱਕ ਭਰਾ ਸੀ।

ਹੁਣ ਮਾਤਾ ਪਿਤਾ ਕੋਲ ਬਤੌਰ ਔਲਾਦ ਇੱਕ ਧੀ ਹੈ, ਜੋ ਵਾਰ-ਵਾਰ ਆਪਣੇ ਭਰਾ ਬਾਰੇ ਪੁੱਛ ਰਹੀ ਹੈ। ਪਰ ਪਰਿਵਾਰ ਕੋਲ ਉਸ ਦਾ ਜਵਾਬ ਨਹੀਂ ਹੈ।

ਸਤਿਅਮ ਦੇ ਪਿਤਾ ਕੋਲੋਂ ਗੱਲ ਵੀ ਨਹੀਂ ਹੋ ਰਹੀ, ਉਹ ਸਦਮੇ ਵਿੱਚ ਹਨ। ਉਨ੍ਹਾਂ ਦੀ ਚਿਤਰਪੁਰ ਬਾਜ਼ਾਰ ''ਚ ਭਾਂਡਿਆਂ ਦੀ ਦੁਕਾਨ ਹੈ ਉਨ੍ਹਾਂ ਦੇ ਬਹੁਤੇ ਰਿਸ਼ਦੇਤੇਦਾਰ ਵੀ ਇਸੇ ਬਾਜ਼ਾਰ ਵਿੱਚ ਭਾਂਡਿਆਂ ਦੀਆਂ ਹੀ ਦੁਕਾਨਾਂ ਚਲਾਉਂਦੇ ਹਨ।

ਉਸ ਦੇ ਦਾਦਾ ਗੰਗਾ ਪ੍ਰਸਾਦ ਨੇ ਬੀਬੀਸੀ ਨੂੰ ਦੱਸਿਆ ਕਿ ਸਤਿਅਮ ਦੀ ਤਬੀਅਤ ਥੋੜੀ ਖ਼ਰਾਬ ਸੀ। ਉਹ ਘਰੋਂ ਆਪਣੇ ਪਿਤਾ ਦੀ ਦੁਕਾਨ ''ਤੇ ਆਇਆ, ਤਾਂ ਕਿ ਉਸ ਦੇ ਪਿਤਾ ਅਤੇ ਚਾਚਾ ਘਰ ਜਾ ਕੇ ਖਾਣਾ ਖਾ ਸਕਣ, ਅਜਿਹਾ ਹੋਇਆ ਵੀ।

ਜਦੋਂ ਉਹ ਰੋਟੀ ਖਾ ਕੇ ਵਾਪਸ ਦੁਕਾਨ ''ਤੇ ਆਏ, ਤਾਂ ਸਤਿਅਮ ਨੂੰ ਰੋਟੀ ਖਾਣ ਲਈ ਘਰ ਭੇਜਿਆ। ਪਰ ਉਹ ਘਰ ਜਾਣ ਦੀ ਬਜਾਇ ਦੋਸਤਾਂ ਦੇ ਨਾਲ ਮਾਇਲ ਸਟੇਸ਼ਨ ਚਲਾ ਗਿਆ ਅਤੇ ਇਹ ਹਾਦਸਾ ਹੋ ਗਿਆ।

ਉਨ੍ਹਾਂ ਨੇ ਕਿਹਾ, "ਸਾਨੂੰ ਲੱਗਿਆ ਉਹ ਘਰ ਗਿਆ ਹੈ। ਚਿਤਰਪੁਰ ਵਿੱਚ ਐਤਵਾਰ ਬਾਜ਼ਾਰ ਲਗਦਾ ਸੀ। ਇਸ ਕਰਕੇ ਭੀੜ ਸੀ। ਉਸ ਸਮੇਂ ਕੁਝ ਲੋਕ ਸਾਡੇ ਕੋਲ ਆਏ ਦੱਸਿਆ ਕਿ ਇੱਕ ਲੜਕਾ ਸਟੇਸ਼ਨ ''ਤੇ ਜ਼ਿਉਂਦਾ ਸੜ ਗਿਆ ਹੈ। ਲੋਕ ਉਸ ਨੂੰ ਦੇਖਣ ਜਾ ਰਹੇ ਸਨ। ਅਸੀਂ ਉਸ ਸਮੇਂ ਬੈਠੇ ਰਹੇ ਕਿਉਂਕਿ ਦੁਕਾਨ ਖੁੱਲ੍ਹੀ ਸੀ।"

ਸਤਿਅਮ ਦੇ ਦਾਦਾ ਨੇ ਅੱਗੇ ਦੱਸਿਆ, "ਫ਼ਿਰ ਕੁਝ ਹੋਰ ਲੋਕ ਆਏ ਅਤੇ ਇਹ ਹੀ ਗੱਲ ਕਹੀ, ਉਸ ਵੇਲੇ ਅਸੀਂ ਸਟੇਸ਼ਨ ''ਤੇ ਗਏ। ਉਥੇ ਸਤਿਅਮ ਦੀ ਲਾਸ਼ ਪਈ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਤੌਲੀਏ ਨਾਲ ਢੱਕ ਦਿੱਤਾ ਸੀ। ਸਾਡੇ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਕੀ ਪਤਾ ਸਾਨੂੰ ਕਿਸ ਗ਼ਲਤੀ ਦੀ ਸਜ਼ਾ ਮਿਲੀ ਹੈ।"

ਕਿਵੇਂ ਹੋਈ ਦੁਰਘਟਨਾ

ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਟਰੇਨ ਦੀ ਛੱਤ ''ਤੇ ਚੜ੍ਹਦੇ ਨਹੀਂ ਦੇਖਿਆ, ਸਿਰਫ਼ ਇਹ ਦੇਖਿਆ ਕਿ ਉਹ ਸੜ ਰਿਹਾ ਹੈ ਅਤੇ ਚੀਕ ਰਿਹਾ ਹੈ।

ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਮਾਇਲ ਦੇ ਸਟੇਸ਼ਨ ਮਾਸਟਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਮਾਲਗੱਡੀ ਦੁਪਿਹਰ 3.42 ''ਤੇ ਉਥੇ ਆ ਕੇ ਰੁਕੀ ਸੀ ਅਤੇ 3.55 ਵਜੇ ਇਹ ਹਾਦਸਾ ਹੋਇਆ।

ਰਾਂਚੀ ਰੇਲ ਮੰਡਲ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੀਰਜ ਕੁਮਾਰ ਨੇ ਬੀਬੀਸੀ ਨੂੰ ਕਿਹਾ, "ਸਾਨੂੰ ਉਸ ਨੌਜਵਾਨ ਦੀ ਮੌਤ ਦਾ ਬਹੁਤ ਦੁੱਖ ਹੈ। ਜ਼ਿੰਦਗੀ ਅਨਮੋਲ ਹੈ। ਟਰੇਨ ਦੀ ਛੱਤ ''ਤੇ ਚੜਨਾ ਜਾਨਲੇਵਾ ਹੋ ਸਕਦਾ ਹੈ। ਜਿਵੇਂ ਇਸ ਘਟਨਾ ਵਿੱਚ ਹੋਇਆ ਹੈ। ਲੋਕਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।"

ਪਹਿਲਾਂ ਵੀ ਗਈਆਂ ਕਈ ਜਾਨਾਂ

ਸਤਿਅਮ ਦੀ ਮੌਤ ਤੋਂ ਕੁਝ ਹੀ ਦਿਨ ਪਹਿਲਾਂ ਗੁਮਲਾ ਜ਼ਿਲ੍ਹੇ ਵਿੱਚ ਚਿੜੀਆ ਫ਼ਾਲ ਵਿੱਚ ਪਿਕਨਿਕ ਮਨਾਉਣ ਗਈ 14 ਸਾਲਾ ਪੁਨੀਤਾ ਕੂਜੁਰ ਸੈਲਫ਼ੀ ਲੈਂਦਿਆਂ 40 ਫ਼ੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਉਸ ਦੀ ਮੌਕੇ ''ਤੇ ਹੀ ਮੌਤ ਹੋ ਗਈ।

ਜੂਨ 2019 ਵਿੱਚ ਪਿਸਤੌਲ ਦੇ ਨਾਲ ਸੈਲਫ਼ੀ ਲੈਣ ਸਮੇਂ ਗੋਲੀ ਚੱਲ ਜਾਣ ''ਤੇ ਸਾਹਿਬਗੰਜ ਜ਼ਿਲ੍ਹੇ ਦੇ ਪਵਨ ਪਾਸਵਾਨ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ ਸੀ।

ਇਸ ਤੋਂ ਪਹਿਲਾਂ ਫ਼ਰਵਰੀ 2019 ਵਿੱਚ ਟਰੇਨ ਦੇ ਸਾਹਮਣੇ ਸੈਲਫ਼ੀ ਲੈਣ ਦੌਰਾਨ 20 ਸਾਲਾਂ ਦੇ ਫ਼ੈਸਲ ਦੀ ਮੌਤ ਹੋ ਗਈ ਸੀ।

ਦੇਸ ਅਤੇ ਦੁਨੀਆਂ ਵਿੱਚ ਅਜਿਹੀਆਂ ਕਈ ਹੋਰ ਘਟਨਾਵਾਂ ਵੀ ਹੋਈਆਂ ਹਨ।

ਸੈਲਫ਼ੀ ਲੈਂਦਿਆਂ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ

ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਵਿਦਿਆਰਥੀਆਂ ਵਲੋਂ ਕੀਤੀ ਗਈ ਖੋਜ ਦੇ ਮੁਤਾਬਕ ਸੈਲਫ਼ੀ ਲੈਣ ਦੌਰਾਨ ਦੁਨੀਆਂ ਵਿੱਚ ਹੋਣ ਵਾਲੀਂ ਮੌਤਾਂ ਵਿਚੋਂ ਸਭ ਤੋਂ ਵੱਧ ਭਾਰਤ ਵਿੱਚ ਹੋਈਆਂ ਹਨ। ਇਸ ਦੇ ਬਾਅਦ ਰੂਸ, ਅਮਰੀਕਾ ਅਤੇ ਪਾਕਿਸਤਾਨ ਦਾ ਨੰਬਰ ਹੈ।

ਇਨ੍ਹਾਂ ਵਿਦਿਆਰਥੀਆਂ ਨੇ ਅਕਤੂਬਰ 2011 ਤੋਂ ਨਵੰਬਰ 2017 ਦਰਮਿਆਨ ਦੇ ਅੰਕੜਿਆਂ ਦੇ ਆਧਾਰ ''ਤੇ ਦਾਅਵਾ ਕੀਤਾ ਹੈ ਕਿ ਉਸ ਦੌਰਾਨ ਸੈਲਫ਼ੀ ਲੈਣ ਦੌਰਾਨ ਹੋਈਆਂ 137 ਦੁਰਘਟਨਵਾਂ ਵਿੱਚ ਕੁੱਲ 259 ਲੋਕਾਂ ਦੀ ਮੌਤ ਹੋਈ।

ਉਨ੍ਹਾਂ ਦਾ ਇਹ ਖੋਜ ਪੱਤਰ ''ਏ ਬੂਨ ਐਂਡ ਬੈਨ'' ਸਿਰਲੇਖ ਹੇਠ ''ਜਨਰਲ ਆਫ਼ ਫ਼ੈਮਿਲੀ ਮੈਡੀਕਲ ਐਂਡ ਪ੍ਰਾਇਮਰੀ ਕੇਅਰ'' ਵਿੱਚ ਪ੍ਰਕਾਸ਼ਿਤ ਹੋਇਆ ਸੀ। ਦੁਨੀਆਂ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਖੋਜ ਸੀ।

ਖੋਜ ਦੇ ਮੁਤਾਬਕ ਸੈਲਫ਼ੀ ਲੈਣ ਦੌਰਾਨ ਜਾਨ ਗੁਆਉਣ ਵਾਲਿਆਂ ਵਿੱਚ 72.5 ਫ਼ੀਸਦ ਮਰਦ ਅਤੇ 27.5 ਫ਼ੀਸਦ ਔਰਤਾਂ ਸ਼ਾਮਿਲ ਹਨ।

ਸੈਲਫੀ
Getty Images

ਅਗਮ ਬਾਂਸਲ, ਚੰਦਨ ਗਰਗ, ਸਮੀਕਸ਼ਾ ਗੁਪਤਾ ਅਤੇ ਅਭੀਜੀਤ ਦੀ ਉਸ ਖੋਜ ਨੇ ਇਹ ਇਸ਼ਾਰਾ ਵੀ ਕੀਤਾ ਕਿ ਜਾਨ ਗੁਆਉਣ ਵਾਲਿਆਂ ਵਿੱਚ ਜ਼ਿਆਦਾ ਗਿਣਤੀ ਨੌਜਵਾਨਾਂ ਅਤੇ ਅੱਲ੍ਹੜ ਉਮਰ ਦੇ ਲੋਕਾਂ ਦੀ ਸੀ।

ਅਜਿਹੀਆਂ ਘਟਨਾਵਾਂ ਰੋਕਣ ਦਾ ਕੀ ਹੈ ਤਰੀਕਾ?

ਕੇਂਦਰੀ ਮਨੋਵਿਗਿਆਨ ਇੰਸਟੀਚਿਊਟ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸੰਜੇ ਮੁੰਡਾ ਕਹਿੰਦੇ ਹਨ, "ਸੋਸ਼ਲ ਮੀਡੀਆ ਦੇ ਰੁਝਾਨ ਕਰਕੇ ਲੋਕ ਆਪਣੀਆਂ ਵੱਧ ਤੋਂ ਵੱਧ ਤਸਵੀਰਾਂ ਲੈ ਕੇ ਫ਼ੇਸਬੁੱਕ ਜਾਂ ਦੂਸਰੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ''ਤੇ ਪੋਸਟ ਕਰਨਾ ਚਾਹੁੰਦੇ ਹਨ।"

"ਇਸ ਲਈ ਇਹ ਇਸ ਹੱਦ ਤੱਕ ਰਿਸਕ ਲੈਂਦੇ ਹਨ ਕਿ ਉਨ੍ਹਾਂ ਦੀਆਂ ਤਸਵੀਰਾਂ ''ਤੇ ਲਾਈਕਾਂ ਮਿਲਣ। ਕਈ ਅਜਿਹੇ ਲੋਕ ਸਾਡੇ ਕੋਲ ਸਲਾਹ ਮਸ਼ਵਰੇ ਜਾਂ ਇਲਾਜ ਲਈ ਆਉਂਦੇ ਹਨ, ਉਨ੍ਹਾਂ ਵਿੱਚ ਅਜਿਹੀ ਪ੍ਰਵਿਰਤੀ ਵਿਕਸਿਤ ਹੁੰਦੀ ਦੇਖੀ ਗਈ।"

ਉਹ ਕਹਿੰਦੇ ਹਨ, "ਇਸ ਪ੍ਰਵਿਰਤੀ ਨੂੰ ਮੈਡੀਕਲ ਇਲਾਜ ਦੀ ਬਜਾਇ ਸਵੈ-ਕਾਬੂ ਬਿਹਤਰ ਇਲਾਜ ਹੈ। ਲੋਕਾਂ ਨੂੰ ਸਮਝਣਾ ਪਵੇਗਾ ਕਿ ਉਨ੍ਹਾਂ ਦੀ ਜ਼ਿੰਦਗੀ ਕੀਮਤੀ ਹੈ।"

"ਉਨ੍ਹਾਂ ਦਾ ਜਿਉਂਦੇ ਰਹਿਣਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਲਈ ਸੈਲਫ਼ੀ ਅਤੇ ਸੋਸ਼ਲ ਮੀਡੀਆ ਨਾਲੋ ਜ਼ਿਆਦਾ ਜ਼ਰੂਰੀ ਹੈ। ਜੇ ਲੋਕ ਇਸ ਬਾਰੇ ਗੰਭੀਰਤਾ ਨਾਲ ਸੋਚਣ, ਤਾਂ ਸੈਲਫ਼ੀ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਲਿਆਂਦੀ ਜਾ ਸਕਦੀ ਹੈ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=lPVYn9AWn2U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9bc83dec-6d7e-4ff5-acec-582b204bc76a'',''assetType'': ''STY'',''pageCounter'': ''punjabi.india.story.55637668.page'',''title'': ''ਇਸ 14 ਸਾਲਾ ਮੁੰਡੇ ਦੀ ਦਰਦਨਾਕ ਕਹਾਣੀ ਰਾਹੀ ਸਮਝੋ ਕਿ ਸੈਲਫ਼ੀ ਕਿੰਨੀ ਖ਼ਤਰਨਾਕ ਹੋ ਸਕਦੀ ਹੈ'',''author'': ''ਰਵੀ ਪ੍ਰਕਾਸ਼'',''published'': ''2021-01-14T15:01:51Z'',''updated'': ''2021-01-14T15:01:51Z''});s_bbcws(''track'',''pageView'');

Related News