ਅਮਿਤ ਸ਼ਾਹ ਦੀ ਖੱਟਰ ਨੂੰ ਸਲਾਹ, ‘ਫ਼ਿਲਾਹਾਲ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਸਭਾਵਾਂ ਨਾ ਕਰੋ’ -ਪ੍ਰੈੱਸ ਰਿਵੀਊ
Thursday, Jan 14, 2021 - 09:04 AM (IST)
ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਸਾਨਾਂ ਦੇ ਰੋਹ ਕਾਰਨ ਕਰਨਾਲ ਦੇ ਇੱਕ ਪਿੰਡ ਵਿੱਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਰੱਖਿਆ ਜਲਸਾ ਰੱਦ ਕਰਨਾ ਪਿਆ ਸੀ।
ਇਸ ਤੋਂ ਬਾਅਦ ਖ਼ਬਰ ਵੈਬਸਾਈਟ ਐੱਨਡੀਟੀਵੀ ਦੀ ਰਿਪੋਰਟ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਗਲੇ ਨੋਟਿਸ ਤੱਕ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਕੋਈ ਵੀ ਹੋਰ ਸਭਾ ਰੱਖਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਹ ਜਾਣਕਾਰੀ ਵੈਬਸਾਈਟ ਨੇ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਦੇ ਹਵਾਲੇ ਨਾਲ ਲਿਖੀ ਹੈ।
ਇਹ ਵੀ ਪੜ੍ਹੋ:
- ਕਿਸਾਨ ਅੰਦੋਲਨ: ਸਿੰਘੂ ਬਾਰਡਰ ''ਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
- ਡੌਨਲਡ ਟਰੰਪ ''ਤੇ ਦੂਜੀ ਵਾਰ ਮਹਾਂਦੋਸ਼ ਲਈ ਰਿਪਬਲੀਕਨ ਸੰਸਦ ਮੈਂਬਰ ਵੀ ਰਾਜ਼ੀ
- WhatsApp ਦੇ ਬਦਲ ਵਜੋਂ ਸਿਗਨਲ ਅਤੇ ਟੈਲੀਗ੍ਰਾਮ ਕਿੰਨੇ ਸੁਰੱਖਿਅਤ
ਗੁੱਜਰ ਨੇ ਕਿਸਾਨਾਂ ਉੱਪਰ ਵੀ ਹਮਲਾ ਕੀਤਾ ਤੇ ਕਿਹਾ,"ਸਾਰੇ ਸੂਬੇ ਨੇ ਦੇਖਿਆ ਉਸ ਦਿਨ ਜਦੋਂ ਮੁੱਖ ਮੰਤਰੀ ਖੱਟਰ ਨੇ ਇੱਕ ਇਕੱਠ ਨੂੰ ਸੰਬੋਧਨ ਕਰਨਾ ਸੀ ਤਾਂ ਕਿਸਾਨਾਂ ਨੇ ਕਿਸ ਤਰ੍ਹਾਂ ਸਲੂਕ ਕੀਤਾ।"
ਗੁੱਜਰ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਅਜਿਹੀਆਂ ਬੈਠਕਾਂ ਕਰ ਕੇ ਮਾਮਲੇ ਨੂੰ ਹਵਾ ਨਾ ਦੇਣ ਦੇ ਫ਼ੈਸਲੇ ਦੀ ਵੀ ਸ਼ਲਾਘਾ ਕੀਤੀ।
ਪੰਚਾਈਤੀ ਸੀਟਾਂ ਦੀ ਬੋਲੀ ਲੱਗਣ ਮਗਰੋਂ ਚੋਣਾਂ ਰੱਦ
ਮਹਾਰਾਸ਼ਟਰ ਵਿੱਚ ਕਈ ਗਰਾਮ ਪੰਚਾਇਤਾਂ ਦੀਆਂ ਸੀਟਾ ਜਿੱਥੇ 15 ਜਨਵਰੀ ਨੂੰ ਚੋਣਾਂ ਹੋਣੀਆਂ ਹਨ ਉੱਥੇ ਸੀਟਾਂ ਦੀ ਨੀਲਾਮੀ ਕੀਤੀ ਜਾ ਰਹੀ ਜੋ ਕਿ ਸਭ ਤੋਂ ਉੱਚੀ ਬੋਲੀ ਲਗਾਉਣ ਵਾਲੇ ਨੂੰ ਦਿੱਤੀ ਜਾਵੇਗੀ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਲਗਾਈਆਂ ਜਾ ਰਹੀਆਂ ਬੋਲੀਆਂ ਦੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਦੋ ਗਰਾਮ ਪੰਚਾਇਤਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ। ਇਹ ਹਨ ਨਾਸਿਕ ਜ਼ਿਲ੍ਹੇ ਦਾ ਉਮਰਾਨੇ ਪਿੰਡ ਅਤੇ ਨੰਦੂਬਾਰ ਦਾ ਕੋਨਾਬਾਮਲੀ ਪਿੰਡ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਬੋਲੀ ਕ੍ਰਮਵਾਰ ਦੋ ਕਰੋੜ ਅਤੇ ਬਿਆਲੀ ਲੱਖ ਤੱਕ ਪਹੁੰਚ ਗਈ ਸੀ।
ਅਖ਼ਬਾਰ ਲਿਖਦਾ ਹੈ ਕਿ ਉਹ ਪੁਣੇ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਗਏ ਅਤੇ ਪਾਇਆ ਕਿ ਸਾਰੇ ਪੰਚਾਇਤ ਮੈਂਬਰ ਬੇਮੁਕਾਬਲਾ ਚੁਣ ਲਏ ਗਏ ਸਨ। ਆਮ ਕਰ ਕੇ ਗਰਾਮ ਪੰਚਾਇਤਾਂ ਵਿੱਚ ਪਿੰਡ ਦੇ ਅਕਾਰ ਅਤੇ ਵਸੋਂ ਦੇ ਹਿਸਾਬ ਨਾਲ ਨੌਂ ਤੋਂ 18 ਮੈਂਬਰ ਹੁੰਦੇ ਹਨ।
ਭਾਰਤ ਕਣਕ ਦਾ ਵੱਡਾ ਦਰਮਾਦਕਾਰ ਬਣਨ ਦੇ ਰਾਹੇ
ਚੌਲਾਂ ਤੋਂ ਬਾਅਦ ਭਾਰਤ ਕਣਕ ਦੇ ਮਾਮਲੇ ਵਿੱਚ ਵੀ ਦੁਨੀਆਂ ਦੇ ਵੱਡੇ ਦਰਾਮਦਕਾਰ ਮੁਲਕਾਂ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ।
ਅਮਰੀਕਾ ਦੇ ਖੇਤੀ ਵਿਭਾਗ ਨੇ ਮੰਗਲਵਾਰ ਨੂੰ 2020-21 ਲਈ ਭਾਰਤ ਦੀ ਬਰਾਮਦ ਦਾ ਅਨੁਮਾਨ ਵਧਾ ਕੇ 1.8 ਮਿਲਅਨ ਟਨ ਕਰ ਦਿੱਤਾ ਹੈ ਜੋ ਕਿ ਪਹਿਲਾਂ ਇੱਕ ਮਿਲੀਅਨ ਟਨ ਸੀ। ਪਿਛਲੇ ਛੇ ਸਾਲਾਂ ਦੌਰਾਨ ਇਹ ਸਭ ਤੋਂ ਉੱਚਾ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਵਿਸ਼ਵ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਚੜ੍ਹਾਈ ''ਤੇ ਹਨ। ਇਸ ਸਮੇਂ ਜੋ ਕਰਾਰ ਚਾਲੂ ਹਨ ਉਨ੍ਹਾਂ ਮੁਤਾਬਕ ਕਣਕ ਦੀ ਕੀਮਤ $244.35 ਪ੍ਰਤੀ ਟਨ ਹੈ ਜੋ ਕਿ ਇੱਕ ਸਾਲ ਪਹਿਲਾਂ ਦੀ $206.59 ਕੀਮਤ ਨਾਲੋਂ 18.3% ਫ਼ੀਸਦੀ ਜ਼ਿਆਦਾ ਹੈ।
ਇਸ ਨਾਲ ਭਾਰਤੀ ਕਾਰੋਬਾਰੀਆਂ ਲਈ ਐਕਸਪੋਰਟ ਦੀਆਂ ਨਵੀਆਂ ਸੰਭਾਵਨਾਵਾਂ ਖ਼ਾਸ ਕਰ ਗੁਆਂਢੀ ਮੁਲਕਾਂ ਵਿੱਚ ਖੁੱਲ੍ਹ ਜਾਣਗੀਆਂ ਜਿਵੇਂ ਖ਼ਾਸ ਕਰ ਕੇ ਬੰਗਲਾਦੇਸ਼ ਜੋ ਕਿ ਫ਼ਿਲਹਾਲ ਰੂਸ ਤੋਂ ਕਣਕ ਖ਼ਰੀਦਦਾ ਹੈ।
ਇਹ ਵੀ ਪੜ੍ਹੋ:
- ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
- ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
- ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ
ਇਹ ਵੀਡੀਓ ਵੀ ਦੇਖੋ:
https://www.youtube.com/watch?v=lPVYn9AWn2U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''30637f7f-ceb1-4000-9176-bf50ca193bfa'',''assetType'': ''STY'',''pageCounter'': ''punjabi.india.story.55657382.page'',''title'': ''ਅਮਿਤ ਸ਼ਾਹ ਦੀ ਖੱਟਰ ਨੂੰ ਸਲਾਹ, ‘ਫ਼ਿਲਾਹਾਲ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਸਭਾਵਾਂ ਨਾ ਕਰੋ’ -ਪ੍ਰੈੱਸ ਰਿਵੀਊ'',''published'': ''2021-01-14T03:22:47Z'',''updated'': ''2021-01-14T03:22:47Z''});s_bbcws(''track'',''pageView'');