ਡੌਨਲਡ ਟਰੰਪ ਲਈ ਸੋਸ਼ਲ ਮੀਡੀਆ ''''ਤੇ ਪਾਬੰਦੀ ਦਾ ਤੋੜ ਲੱਭਣਾ ਕਿੰਨਾ ਔਖਾ

Wednesday, Jan 13, 2021 - 07:49 PM (IST)

ਡੌਨਲਡ ਟਰੰਪ ਲਈ ਸੋਸ਼ਲ ਮੀਡੀਆ ''''ਤੇ ਪਾਬੰਦੀ ਦਾ ਤੋੜ ਲੱਭਣਾ ਕਿੰਨਾ ਔਖਾ

ਪਿਛਲੇ ਹਫ਼ਤੇ ਅਮਰੀਕੀ ਸੰਸਦ ਵਿੱਚ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਵੱਲੋਂ ਗ਼ੈਰ ਕਾਨੂੰਨੀ ਅਤੇ ਜਬਰਨ ਦਾਖ਼ਲੇ ਤੋਂ ਬਾਅਦ ਟਵਿੱਟਰ, ਫ਼ੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੇ ਰਾਸ਼ਟਰਪਤੀ ਟਰੰਪ ''ਤੇ ਹਮੇਸ਼ਾਂ ਲਈ ਪਾਬੰਦੀ ਲਗਾ ਦਿੱਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਦੇ 70,000 ਸਮਰਥਕਾਂ ਦੇ ਅਕਾਉਂਟ ਵੀ ਬੈਨ ਕਰ ਦਿੱਤੇ ਗਏ ਹਨ।

ਰਾਸ਼ਟਰਪਤੀ ਟਰੰਪ ਵਾਰ-ਵਾਰ ਬਿਨਾਂ ਸਬੂਤਾਂ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਦੀ ਜਿੱਤ ਦੀ ਯੋਗਤਾ ਨੂੰ ਚੁਣੌਤੀ ਦਿੰਦੇ ਰਹੇ ਹਨ। ਪਿਛਲੇ ਬੁੱਧਵਾਰ ਨੂੰ ਉਨ੍ਹਾਂ ਦੇ ਇੱਕ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਅਮਰੀਕੀ ਸੰਸਦ ਦੀ ਇਮਾਰਤ ਵਿੱਚ ਵੜ ਗਏ।

ਇਹ ਵੀ ਪੜ੍ਹੋ

ਉਸ ਸਮੇਂ ਉੱਥੇ ਸੈਨੇਟ ਅਤੇ ਸਦਨ ਵਿੱਚ ਸੈਸ਼ਨ ਚੱਲ ਰਿਹਾ ਸੀ ਜਿਸ ਵਿੱਚ ਜੋਅ ਬਾਇਡਨ ਦੀ ਜਿੱਤ ਦੀ ਪੁਸ਼ਟੀ ਹੋਣੀ ਸੀ, ਜੋ ਕਿ ਮਹਿਜ਼ ਇੱਕ ਰਸਮ ਸੀ। ਪਰ ਇਸ ਭੀੜ ਰਾਹੀਂ ਹਿੰਸਾ ਦੇ ਕਾਰਨ ਮੈਂਬਰਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ''ਤੇ ਪਹੁੰਚਾਉਣਾ ਪਿਆ।

ਬੁੱਧਵਾਰ ਹੋਈ ਇਸ ਹਿੰਸਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ। ਸਿਆਸੀ ਆਗੂਆਂ ਨੇ ਟਰੰਪ ਦੇ ਭੜਕਾਊ ਭਾਸ਼ਣ ਨੂੰ ਇਸ ਹਿੰਸਾ ਲਈ ਜ਼ਿੰਮੇਵਾਰ ਠਹਿਰਾਇਆ।

ਪਰ ਟੈਕਸਸ ਵਿੱਚ ਆਪਣੇ ਤਾਜ਼ਾ ਬਿਆਨ ਵਿੱਚ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਭੜਕਾਊ ਭਾਸ਼ਣ ਦੇ ਇਲਜ਼ਾਮ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ''ਬਿਆਨ ਢੁੱਕਵਾਂ ਸੀ''।

ਰਾਸ਼ਟਰਪਤੀ ਟਰੰਪ ਦੇ ਖ਼ਿਲਾਫ਼ ਲੱਗੀਆਂ ਪਾਬੰਦੀਆਂ ''ਤੇ ਕਾਨੂੰਨੀ ਮਾਹਰ ਇਸ ਬਹਿਸ ਵਿੱਚ ਲੱਗੇ ਹਨ ਕਿ ਕੀ ਇਹ ਕਦਮ ਗ਼ੈਰ ਕਾਨੂੰਨੀ ਹੈ?

ਖ਼ੁਦ ਰਾਸ਼ਟਰਪਤੀ ਟਰੰਪ ਦੇ ਬੇਟੇ ਡੌਨਲਡ ਟਰੰਪ ਜੂਨੀਅਰ ਨੇ ਟਵਿਟਰ ''ਤੇ ਲੱਗੀ ਪਾਬੰਦੀ ਤੋਂ ਬਾਅਦ ਕਿਹਾ, "ਬੋਲਣ ਦੀ ਆਜ਼ਾਦੀ ਹੁਣ ਅਮਰੀਕਾ ਵਿੱਚ ਨਹੀਂ ਹੈ।"

ਇੱਕ ਨਵਾਂ ਸੋਸ਼ਲ ਮੀਡੀਆ ਪਲੇਟਫ਼ਾਰਮ

ਪਰ ਦੂਜੇ ਪਾਸੇ ਉਨ੍ਹਾਂ ਦੇ ਸਮਰਥਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਨ ਕਿ ਉਨ੍ਹਾਂ ਦਾ ਆਪਣਾ ਇੱਕ ਵੱਖਰਾ ਸੋਸ਼ਲ ਮੀਡੀਆ ਪਲੇਟਫ਼ਾਰਮ ਹੋਵੇ ਜਿਸ ਵਿੱਚ ਉਹ ਆਜ਼ਾਦੀ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਣ।

ਖ਼ੁਦ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਇੱਕ ਨਵਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਸ਼ੁਰੂ ਕਰਨ ਦਾ ਇਰਾਦਾ ਰੱਖਦੇ ਹਨ।

ਪਰ ਇੱਕ ਨਵਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਬਣਾਉਣਾ ਕਿੰਨਾ ਕੁ ਸੌਖਾ ਕੰਮ ਹੈ?

ਜਾਂ ਫ਼ਿਰ ਕੀ ਟਵਿਟਰ, ਫ਼ੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫ਼ਾਰਮਾਂ ਦਾ ਕੋਈ ਬਦਲ ਹੈ, ਜਿਸਦੀ ਪਹੁੰਚ ਇਨ੍ਹਾਂ ਪਲੇਟਫ਼ਾਰਮਾਂ ਵਰਗੀ ਹੋਵੇ ਅਤੇ ਉਹ ਦੁਨੀਆਂ ਭਰ ''ਚ ਇਨ੍ਹਾਂ ਦੀ ਹੀ ਤਰ੍ਹਾਂ ਮਸ਼ਹੂਰ ਹੋਵੇ?

ਪਰ ਪਹਿਲਾਂ ਨਜ਼ਰ ਇਸ ਸਵਾਲ ''ਤੇ ਕਿ ਇੱਕ ਨਵਾਂ ਪਲੇਟਫ਼ਾਰਮ ਬਣਾਉਣਾ ਕਿੰਨਾ ਸੌਖਾ ਜਾਂ ਕਿੰਨਾ ਔਖਾ ਹੈ?

ਨਵਾਂ ਪਲੇਟਫ਼ਾਰਮ ਬਣਾਉਣਾ ਕਿੰਨਾ ਸੌਖਾ?

ਇਹ ਸਵਾਲ ਹਰ ਉਸ ਸ਼ਖ਼ਸ ਦੇ ਦਿਮਾਗ਼ ਵਿੱਚ ਹੋਵੇਗਾ ਜੋ ਆਪਣੇ ਵਿਚਾਰ ਦੇ ਪ੍ਰਚਾਰ ਲਈ ਇਨ੍ਹਾਂ ਮੁਫ਼ਤ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਰੋਜ਼ਾਨਾ ਵਰਤੋਂ ਕਰਦਾ ਹੈ ਪਰ ਨਾਲ ਹੀ ਡਰ ਲੱਗਿਆ ਰਹਿੰਦਾ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ਕਰਕੇ ਉਨ੍ਹਾਂ ''ਤੇ ਪਾਬੰਦੀ ਨਾ ਲੱਗ ਜਾਵੇ।

ਨਿਊਯਾਰਕ ਵਿੱਚ ਭਾਰਤੀ ਮੂਲ ਦੇ ਯੋਗੇਸ਼ ਸ਼ਰਮਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਬਣਾਉਣ ਦੇ ਖੇਤਰ ਵਿੱਚ ਕੰਮ ਕਰਦੇ ਹਨ ਅਤੇ ਅਮਰੀਕਾ ਵਿੱਚ ਉਨ੍ਹਾਂ ਦੀ ਕਾਫ਼ੀ ਮੰਗ ਹੈ।

ਇਸ ਤੋਂ ਪਹਿਲਾਂ ਕਿ ਉਹ ਸਾਡੇ ਸਵਾਲ ਦਾ ਜਵਾਬ ਦਿੰਦੇ ਉਹ ਕਹਿੰਦੇ ਹਨ, "ਜ਼ਰਾ ਸੋਚੋ, ਜੇ ਫੇਸਬੁੱਕ ਅਤੇ ਟਵਿੱਟਰ ਨਾ ਹੋਣ ਤਾਂ ਭਾਜਪਾ ਦੇ ਭਗਤ ਅਤੇ ਟਰੋਲ ਕਿੱਥੇ ਜਾਣਗੇ?"

ਉਨ੍ਹਾਂ ਮੁਤਾਬਿਕ ਉਹ ਨਵਾਂ ਪਲੇਟਫਾਰਮ ਖੋਲ੍ਹਣ ਦੀ ਕੋਸ਼ਿਸ ਕਰਨਗੇ, ਕਿਉਂਕਿ ਉਨ੍ਹਾਂ ਦੇ ਮੁਤਾਬਿਕ ਇਹ ਬਹੁਤਾ ਔਖਾ ਕੰਮ ਨਹੀਂ ਹੈ।

ਸਿਧਾਂਤਿਕ ਤੌਰ ''ਤੇ ਜੇ ਤੁਹਾਡੇ ਕੋਲ ਲੋੜੀਂਦੀ ਪੂੰਜੀ ਹੋਵੇ, ਤਕਨੀਕ ਹੋਵੇ ਅਤੇ ਫੌਲੋਅਰਜ਼ ਹੋਣ ਤਾਂ ਇੱਕ ਨਵਾਂ ਸੋਸ਼ਲ ਮੀਡੀਆ ਪਲੇਟਫ਼ਾਰਮ ਬਣਾਉਣਾ ਸੌਖਾ ਹੋਣਾ ਚਾਹੀਦਾ ਹੈ।

ਯੋਗੇਸ਼ ਸਰਮਾਂ ਕਹਿੰਦੇ ਹਨ, "ਦੇਖੋ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ਬਣਾਉਣਾ ਔਖਾ ਨਹੀਂ ਹੈ। ਸੰਭਾਵਨਾ ਹੈ ਕਿ ਇੱਕੋ ਵੇਲੇ 7 ਕਰੋੜ ਸਮਰਥਕ (ਟਰੰਪ ਦੇ) ਇੱਕ ਨਵੇਂ ਪਲੇਟਫਾਰਮ ਨਾਲ ਜੁੜ ਸਕਦੇ ਹਨ। ਇਸ ਵੱਡੇ ਨੰਬਰ ਨੂੰ ਘੱਟ ਕਰਕੇ ਨਹੀਂ ਲੈਣਾ ਚਾਹੀਦਾ। ਇਸ ਲਈ ਸਰੋਤਿਆਂ ਜਾਂ ਸਵਿਕਾਰਨ ਦਾ ਕੋਈ ਮੁੱਦਾ ਨਹੀਂ ਹੈ।"

ਇਸ ਦਲੀਲ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਵਿੱਚ ਉਹ ਕਹਿੰਦੇ ਹਨ, "ਪ੍ਰਚਾਰਕਾਂ, ਮੁੱਲਿਆਂ ਅਤੇ ਪਖੰਡੀ ਬਾਬਿਆਂ ਲਈ ਮੰਚ ਹਮੇਸ਼ਾਂ ਮੌਜੂਦ ਹੁੰਦਾ ਹੈ ਜਾਂ ਨਵਾਂ ਪਲੇਟਫਾਰਮ ਬਣਾਇਆ ਜਾ ਸਕਦਾ ਹੈ।"

ਯੋਗੇਸ਼ ਅੱਗੇ ਕਹਿੰਦੇ ਹਨ, "ਹਾਲ ਹੀ ਵਿੱਚ ਫਲੋਰਿਡਾ ਦੇ ਇੱਕ ਪ੍ਰਸਿੱਧ ਹੇਅਰਡ੍ਰੈਸਰ ਨੇ ਇੱਕ ਨਵਾਂ ਪਲੇਟਫਾਰਮ ਬਣਾਉਣ ਲਈ ਮੇਰੇ ਨਾਲ ਸੰਪਰਕ ਕੀਤਾ। ਇੱਕ ਸੋਸ਼ਲ ਮੀਡੀਆ ਪਲੇਟਫਾਰਮ ਬਣਾਉਣ ਲਈ ਤੁਹਾਨੂੰ ਇੱਕ ਚੰਗਾ ਬੁਨਿਆਦੀ ਢਾਂਚਾ, ਨਵੀਂ ਤਕਨੀਕ ਅਤੇ ਬਹੁਤ ਸਾਰੀ ਪੂੰਜੀ ਦੀ ਲੋੜ ਹੈ।"

ਉਹ ਅੱਗੇ ਕਹਿੰਦੇ ਹਨ, "ਸੰਖੇਪ ਵਿੱਚ, ਮੈਂ ਇਸ ਤਰ੍ਹਾਂ ਦੇ ਪਲੇਟਫਾਰਮ ਦਾ ਨਿਰਮਾਣ ਕਰ ਸਕਦਾ ਹਾਂ ਅਤੇ ਦਰਸ਼ਕ ਵੀ ਹਾਸਿਲ ਕਰ ਸਕਦਾ ਹਾਂ ਚਾਹੇ ਉਹ ਅਮਰੀਕਾ ਹੋਵੇ ਜਾਂ ਕਿਤੇ ਹੋਰ।"

ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਸਥਾਪਤ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਮੁਕਾਬਲੇ ਇੱਕ ਚੁਣੌਤੀ

ਸਿਧਾਂਤਿਕ ਤੌਰ ''ਤੇ ਨਵਾਂ ਪਲੇਟਫਾਰਮ ਬਣਾਉਣਾ ਸੌਖਾ ਤਾਂ ਹੈ ਪਰ ਅਸਲੀਅਤ ਇਹ ਹੈ ਕਿ ਸਥਾਪਤ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਕੋਈ ਨਵਾਂ ਪਲੇਟਫਾਰਮ ਮੁਕਾਬਲਾ ਨਹੀਂ ਕਰ ਸਕਦਾ।

ਅਮਰੀਕਾ ਵਿੱਚ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਪ੍ਰੋਫ਼ੈਸਰ ਡੰਗਨ ਫਰਗੁਸਨ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ, "ਜ਼ਮੀਨੀ ਹਕੀਕਤ ਇਹ ਹੈ ਕਿ ਸਥਾਨਕ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਦੇ ਦਾਇਰੇ ਵਿੱਚ ਰਹਿ ਕੇ ਕੁਝ ਨਵਾਂ ਕੰਮ ਕਰਨਾ ਅਸੰਭਵ ਹੈ।''''

''''ਤੁਹਾਡੀ ਨਵੀਂ ਕੰਪਨੀ ਜਿਵੇਂ ਹੀ ਚੰਗਾ ਕੰਮ ਕਰਨ ਲੱਗੇਗੀ ਉਹ ਤੁਹਾਨੂੰ ਖ਼ਰੀਦ ਲੈਣਗੀ। ਇਹ ਉਹ ਸ਼ਾਰਕਾਂ ਹਨ ਜੋ ਛੋਟੀ ਮੱਛੀ ਨੂੰ ਦੇਖਦਿਆਂ ਹੀ ਨਿਗਲ ਲੈਂਦੀਆਂ ਹਨ।"

ਜ਼ਰਾ ਇਸ ਜ਼ਮੀਨੀ ਸੱਚਾਈ ''ਤੇ ਧਿਆਨ ਦੇਵੋ- ਹਰ ਮਹੀਨੇ ਫ਼ੇਸਬੁੱਕ ਦੇ 2.3 ਅਰਬ ਯੂਜਰ ਹਨ, ਯੂ-ਟਿਊਬ ਦੇ 1.9 ਅਰਬ ਯੂਜ਼ਰ, ਵਟਸਐਪ ਦੇ 1.5 ਅਰਬ ਯੂਜ਼ਰ, ਮੈਸੇਂਜਰ ਦੇ 1.3 ਅਰਬ ਯੂਜ਼ਰ ਅਤੇ ਇੰਸਟਾਗ੍ਰਾਮ ਦੇ 1 ਅਰਬ ਯੂਜ਼ਰ ਹਨ।

ਇਨ੍ਹਾਂ ਸਾਹਮਣੇ ਕਿਸੇ ਨਵੇਂ ਪਲੇਟਫ਼ਾਰਮ ਦਾ ਟਿਕਣਾ ਤਕਰੀਬਨ ਅਸੰਭਵ ਹੈ। ਇਹ ਸਾਰੇ ਵੱਡੇ ਸੋਸ਼ਲ ਮੀਡੀਆ ਪਲੇਟਫ਼ਾਰਮ ਅਮਰੀਕਾ ਦੇ ਸਿਲੀਕਾਨ ਵੈਲੀ ਵਿੱਚ ਸਥਿਤ ਹਨ, ਇੱਥੇ ਹੀ ਇਨ੍ਹਾਂ ਦਾ ਜਨਮ ਹੋਇਆ ਅਤੇ ਇੱਥੇ ਹੀ ਇਹ ਫ਼ੈਲ ਰਹੇ ਹਨ। ਇਨ੍ਹਾਂ ਦੀ ਪਹੁੰਚ ਅਤੇ ਇਨ੍ਹਾਂ ਦੇ ਫੌਲੋਅਰ ਦੁਨੀਆਂ ਭਰ ''ਚ ਹਨ।

ਇਨ੍ਹਾਂ ਦਰਮਿਆਨ ਇੱਕ ਚੀਨੀ ਪਲੇਟਫਾਰਮ ਵੀਚੈਟ ਹੀ ਟਿੱਕ ਸਕਿਆ ਹੈ ਜਿਸਦੇ ਹਰ ਮਹੀਨੇ 1 ਅਰਬ ਤੋਂ ਵੱਧ ਯੂਜ਼ਰ ਹਨ। ਟਵਿੱਟਰ 12ਵੇਂ ਨੰਬਰ ''ਤੇ ਹੈ ਅਤੇ ਜਿਸਦੀ ਪਹੁੰਚ ਵਿੱਚ ਹਰ ਮਹੀਨੇ 33 ਕਰੋੜ ਤੋਂ ਥੋੜ੍ਹੀ ਜ਼ਿਆਦਾ ਹੈ।

ਪਾਰਲਰ ਦਾ ਗਠਨ, ਪਰ ਉਦੈ ਤੋਂ ਪਹਿਲਾਂ ਪਤਨ?

ਕੰਜ਼ਰਵੇਟਿਵ ਲੋਕਾਂ (ਰੂੜੀਵਾਦੀਆਂ ) ਦੇ ਵਿੱਚ ਮਸ਼ਹੂਰ ਸੋਸ਼ਲ ਮੀਡੀਆ ਨੈੱਟਵਰਕ ਪਾਰਲਰ (Parler) ਇਸ ਗੱਲ ਦਾ ਜਿਉਂਦਾ-ਜਾਗਦਾ ਸਬੂਤ ਹੈ ਕਿ ਸਿਲੀਕਾਨ ਵੈਲੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਸਾਹਮਣੇ ਟਿਕਣਾ ਕਿੰਨਾ ਔਖਾ ਹੈ।

ਇਸ ਪਲੇਟਫਾਰਮ ''ਤੇ ਹੁਣ ਐਪਲ, ਗੂਗਲ ਅਤੇ ਐਮਾਜ਼ੋਨ ਨੇ ਪਾਬੰਦੀ ਲਗਾ ਦਿੱਤੀ ਹੈ, ਇਨ੍ਹਾਂ ਕੰਪਨੀਆਂ ਦਾ ਇਲਜ਼ਾਮ ਹੈ ਕਿ ਪਾਰਲਰ ਨੇ ਅਜਿਹੀਆਂ ਪੋਸਟਾਂ ਨੂੰ ਜਗ੍ਹਾ ਦਿੱਤੀ ਜੋ ਹਿੰਸਾ ਨੂੰ ਸਪੱਸ਼ਟ ਰੂਪ ਵਿੱਚ ਉਤਸ਼ਾਹਿਤ ਕਰਦੀਆਂ ਹਨ ਅਤੇ ਉਕਸਾਉਂਦੀਆਂ ਹਨ।

ਪਾਰਲਰ ਨੂੰ 2018 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਕੰਪਨੀ ਮੁਤਾਬਕ ਇਸਦੇ 30 ਲੱਖ ਐਕਟਿਵ ਯੂਜ਼ਰ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਉਹ ਲੋਕ ਹਨ ਜੋ ਰਾਸ਼ਟਰਪਤੀ ਟਰੰਪ ਦੇ ਸਮਰਥਕ ਹਨ।

ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਦੇ ਫੌਲੋਅਰਜ਼ ਦੀ ਗਿਣਤੀ 16 ਕਰੋੜ ਹੈ। ਰਾਸ਼ਟਰਪਤੀ ਟਰੰਪ ਦੇ ਪਰਿਵਾਰ ਦੇ ਕੁਝ ਮੈਂਬਰ ਵੀ ਇਸਦੇ ਯੂਜ਼ਰ ਹਨ।

ਮਾਈਕ੍ਰੋਸਾਫਟ ਅਮਰੀਕਾ ਦੇ ਇੱਕ ਸਾਬਕਾ ਇੰਜੀਨੀਅਰ ਸੌਰਭ ਵਰਮਾ ਹੁਣ ਕੈਨੇਡਾ ਵਿੱਚ ਇੱਕ ਵੱਡੀ ਤਕਨੀਕੀ ਕੰਪਨੀ ਨਾਲ ਜੁੜੇ ਹੋਏ ਹਨ।

ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਭਾਰਤੀ ਮੂਲ ਦੇ ਸੌਰਭ ਵਰਮਾ ਨੇ ਫੋਨ ਜ਼ਰੀਏ ਦੱਸਿਆ ਕਿ ਅਮਰੀਕਾ ਦੇ ''ਟੇਕ ਈਕੋ (echo) ਸਿਸਟਮ'' ਵਿੱਚ ਇੱਕ ਅਜਿਹੇ ਨਵੇਂ ਪਲੇਟਫਾਰਮ ਦਾ ਲਾਂਚ ਹੋਣਾ ਔਖਾ ਹੈ ਜਿਸਦੇ ਫੌਲੋਅਰਜ਼ ਸੱਜੇ ਪੱਖੀ ਜਾਂ ਟਰੰਪ ਸਮਰਥਕ ਹੋਣ।"

ਸੌਰਭ ਵਰਮਾ ਕੁਝ ਸਾਲਾਂ ਤੱਕ ਸਿਲੀਕਾਨ ਵੈਲੀ ਦੀਆਂ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਤੋਂ ਬਾਅਦ ਕੈਨੇਡਾ ਗਏ ਹਨ।

ਉਹ ਕਹਿੰਦੇ ਹਨ, "ਦੇਖੋ ਬੁਨਿਆਦੀ ਤੌਰ ''ਤੇ ਸੋਸ਼ਲ ਮੀਡੀਆ ਪਲੇਟਫਾਰਮ ਸਿਆਸੀ ਨਹੀਂ ਆਰਥਿਕ ਫਾਇਦੇ ਲਈ ਹੋਂਦ ਵਿੱਚ ਆਏ ਹਨ। ਇਨ੍ਹਾਂ ਦਾ ਖ਼ਾਸ ਮਕਸਦ ਪੈਸੇ ਕਮਾਉਣਾ ਹੈ। ਪਰ ਪਿਛਲੇ ਕੁਝ ਸਾਲਾਂ ਵਿੱਚ ਵੰਡਣ ਵਾਲੀਆਂ ਸ਼ਖ਼ਸੀਅਤਾਂ ਅਤੇ ਤੱਤਾਂ ਕਰਕੇ ਇਹ ਪਲੇਟਫਾਰਮ ਵਿਚਾਰਧਾਰਾ ਦੀਆਂ ਲੜਾਈਆਂ ਦਾ ਅਖਾੜਾ ਬਣ ਗਏ ਹਨ। ਇਹ ਸਿਆਸੀ ਹੋ ਗਏ ਹਨ।"

ਉਹ ਅੱਗੇ ਕਹਿੰਦੇ ਹਨ, "ਸਿਲੀਕਾਨ ਵੈਲੀ ਵਿੱਚ ਪਲੇਟਫ਼ਾਰਮਾਂ ਨੂੰ ਸ਼ੁਰੂ ਕਰਨ ਵਾਲੇ ਲੋਕ ਨੌਜਵਾਨ ਪੀੜੀ ਦੇ ਹਨ ਅਤੇ ਉਹ ਅਕਸਰ ਉਦਾਰਵਾਦੀ ਵਿਚਾਰਧਾਰਾ ਦੇ ਹੁੰਦੇ ਹਨ। ਇਹੀ ਕਾਰਨ ਹੈ ਕਿ ਸੱਜੇ ਪੱਖੀ ਤੱਤਾਂ ਖ਼ਿਲਾਫ਼ ਹੁੰਦੇ ਹਨ। ਅਜਿਹੇ ਵਿੱਚ ਸੱਜੇ ਪੱਖੀਆਂ ਵਾਲੇ ਪਾਰਲਰ ਵਰਗੇ ਪਲੇਟਫਾਰਮਾਂ ਨੂੰ ਉਹ ਸਿਰਫ਼ ਸਹਿਣ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਕਦੇ ਵੀ ਅੱਗੇ ਨਹੀਂ ਵੱਧਣ ਦੇਣਗੇ।"

ਇਹ ਵੀ ਪੜ੍ਹੋ:

ਸ਼ਾਇਦ ਇਸੇ ਲਈ ਪਾਰਲਰ ''ਤੇ ਐਪਲ, ਗੂਗਲ ਅਤੇ ਐਮਾਜ਼ੋਨ ਵੱਲੋਂ ਪਾਬੰਦੀ ਲਗਾ ਦਿੱਤੀ। ਐਮਾਜ਼ੋਨ ਦੇ ਕਦਮ ਨਾਲ ਪਾਰਲਰ ਨੂੰ ਸਭ ਤੋਂ ਵੱਡਾ ਝੱਟਕਾ ਲੱਗਿਆ ਹੈ ਕਿਉਂਕਿ ਉਹ ਐਮਾਜ਼ੋਨ ਦੇ ਕਲਾਉਡ ਸਰਵਰ ''ਤੇ ਚਲਦਾ ਸੀ। ਹੁਣ ਪਾਰਲਰ ਨੇ ਐਮਾਜ਼ੋਨ ਦੇ ਖ਼ਿਲਾਫ਼ ਮੁਕੱਦਮਾ ਕਰ ਦਿੱਤਾ ਹੈ।

ਪਾਰਲਰ ਦਾ ਇਲਜ਼ਾਮ ਹੈ ਕਿ ਐਮਾਜ਼ੋਨ ਨੂੰ ਚਾਹੀਦਾ ਸੀ ਕਿ ਪਾਬੰਦੀ ਲਗਾਉਣ ਵਿੱਚ ਪਹਿਲਾਂ ਉਹ ਕੰਟਰੈਕਟ ਦੇ ਮੁਤਾਬਿਕ ਇੱਕ ਮਹੀਨੇ ਦਾ ਨੋਟਿਸ ਜਾਰੀ ਕਰਦਾ। ਪਰ ਪਾਬੰਦੀ ਅਚਾਨਕ ਲਾਈ ਗਈ। ਪਾਰਲਰ ਦੇ ਮੁਤਾਬਕ ਐਮਾਜ਼ੋਨ ਦਾ ਫ਼ੈਸਲਾ ਇਸਦੇ ਲਈ "ਮੌਤ ਦਾ ਝਟਕਾ" ਦੇਣ ਵਰਗਾ ਹੈ।

ਇਨਾਂ ਦਿਨਾਂ ਵਿੱਚ ਪਾਰਲਰ ਦੀ ਵੈੱਬਸਾਈਟ ਡਾਊਨ ਹੈ ਅਤੇ ਇਸ ਐਪ ਨੂੰ ਗੂਗਲ ਦੇ ਪਲੇਟਫ਼ਾਰਮ ਜਾਂ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਵੀ ਨਹੀਂ ਕੀਤਾ ਜਾ ਸਕਦਾ।

ਪਰ ਸੌਰਭ ਵਰਮਾਂ ਮੁਤਾਬਿਕ ਪਾਰਲਰ ਜਾਂ ਕੋਈ ਵੀ ਨਵਾਂ ਪਲੇਟਫ਼ਾਰਮ ਜੇ ਚਾਹੇ ਤਾਂ ਚੀਨ ਜਾਂ ਰੂਸ ਦੇ ਈਕੋ ਸਿਸਟਮ ਵਿੱਚ ਰਹਿ ਕੇ ਲਾਂਚ ਕਰ ਸਕਦਾ ਹੈ।

ਉਹ ਦੱਸਦੇ ਹਨ, "ਸਿਲੀਕਾਨ ਵੈਲੀ ਵਿੱਚ ਜੇ ਤੁਹਾਨੂੰ ਲੋਕ ਟਿਕਣ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਚੀਨ ਜਾਂ ਰੂਸ ਜਾ ਕੇ ਇੱਕ ਨਵਾਂ ਪਲੇਟਫ਼ਾਰਮ ਸ਼ੁਰੂ ਕਰ ਸਕਦੇ ਹੋ। ਪਰ ਇਸ ਵਿੱਚ ਸਕਿਊਰਿਟੀ ਅਤੇ ਡਾਟਾ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ ਅਤੇ ਜੇ ਤੁਹਾਡਾ ਸਰਵਰ ਚੀਨ ਵਿੱਚ ਹੈ ਤਾਂ ਪੱਛਮੀ ਫੌਲੋਅਰਜ਼ ਤੁਹਾਡੇ ਨਾਲ ਜੁੜਨਾ ਨਹੀਂ ਚਾਹਣਗੇ।"

ਮੌਜੂਦਾ ਪਲੇਟਫ਼ਾਰਮ ਵਿੱਚ ਕੋਈ ਬਦਲ ਹੈ?

ਹੁਣ ਸਵਾਲ ਇਹ ਹੈ ਕਿ ਰਾਸ਼ਟਰਪਤੀ ਟਰੰਪ ਆਪਣੇ ਸਮਰਥਕਾਂ ਤੱਕ ਸੁਨੇਹੇ ਪਹੁੰਚਾਉਣ ਲਈ ਕਿਸ ਪਲੇਟਫਾਰਮ ਦਾ ਸਹਾਰਾ ਲੈਣ? ਰੋਜ਼ ਦੇ ਦੋ-ਤਿੰਨ ਟਵੀਟ ਕਰਨ ਵਾਲਾ ਬੰਦਾ ਹੁਣ ਕੀ ਕਰੇ?

ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਬਾਅਦ ਹੁਣ ਟਵਿੱਚ, ਰੇਡਿਟ ਅਤੇ ਟਿਕ ਟਾਕ ਵਰਗੇ ਪਲੇਟਫਾਰਮਾਂ ਨੇ ਵੀ ਰਾਸ਼ਟਰਪਤੀ ''ਤੇ ਸ਼ਿਕੰਜਾ ਕੱਸਿਆ ਹੈ ਅਤੇ ਉਨ੍ਹਾਂ ਦੇ ਅਕਾਉਂਟ ਬੈਨ ਕਰ ਦਿੱਤੇ ਹਨ। ਹੁਣ ਉਹ ਕਿੱਥੇ ਜਾਣਗੇ?

ਇੱਕ ਸੰਭਾਵਨਾ ਹੈ ਕਿ ਟਰੰਪ ਗੈਬ (Gab) ਨਾਲ ਜੁੜ ਸਕਦੇ ਹਨ। ਇਹ ਟਵਿੱਟਰ ਦੀ ਤਰ੍ਹਾਂ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੋ ਅਮਰੀਕਾ ਦੇ ਸੱਜੇ-ਪੱਖੀਆਂ ਦਰਮਿਆਨ ਕਾਫ਼ੀ ਮਸ਼ਹੂਰ ਹੈ। ਅਮਰੀਕੀ ਸੰਸਦ ਵਿੱਚ ਹਿੰਸਾ ਦੇ ਬਾਅਦ ਤੋਂ ਇਸਦਾ ਦਾਅਵਾ ਹੈ ਕਿ ਇਸਨੇ ਛੇ ਲੱਖ ਨਵੇਂ ਯੂਜ਼ਰ ਬਣਾਏ ਹਨ।

ਰਾਇਟਰਜ਼ ਖ਼ਬਰ ਏਜੰਸੀ ਮੁਤਾਬਿਕ ਰਾਸ਼ਟਰਪਤੀ ਟਰੰਪ ਆਪਣੇ ਕਾਰਜਕਾਲ ਦੇ ਆਖ਼ਰੀ ਕੁਝ ਦਿਨ ਸੰਚਾਰ ਦੇ ਵਧੇਰੇ ਰਵਾਇਤੀ ਤਰੀਕਿਆਂ, ਮੁੱਖਧਾਰਾ ਮੀਡੀਆ ਜਾਂ ਛੋਟੇ ਸੱਜੇ ਪੱਖੀ ਆਨਲਾਈਨ ਚੈਨਲਾਂ ਦਾ ਸਹਾਰਾ ਲੈਣ ਲਈ ਮਜਬੂਰ ਹੋ ਸਕਦੇ ਹਨ।

ਰਾਸ਼ਟਰਪਤੀ ਟਰੰਪ ਦੇ ਸਮਰਥਕ ਫੇਸਬੁੱਕ ਵਰਗੇ ਪਲੇਟਫਾਰਮ ਮੀਵੀ (MeWe) ਦੇ ਨਾਲ ਵੀ ਤੇਜ਼ੀ ਨਾਲ ਜੁੜ ਰਹੇ ਹਨ ਪਰ ਇਹ ਵੀ ਕਾਫ਼ੀ ਛੋਟਾ ਪਲੇਟਫ਼ਾਰਮ ਹੈ ਜਿਸ ਨੂੰ ਅਮਰੀਕਾ ਦੇ ਬਾਹਰ ਸ਼ਾਇਦ ਹੀ ਕੋਈ ਜਾਣਦਾ ਹੋਵੇ।

ਯੋਗੇਸ਼ ਸ਼ਰਮਾਂ ਦੇ ਵਿਚਾਰ ਵਿੱਚ ਰਾਸ਼ਟਰਪਤੀ ਟਰੰਪ ਜਿਸ ਪਲੇਟਫਾਰਮ ਨੂੰ ਸਾਈਨਅੱਪ ਕਰਨਗੇ ਉਸ ਪਲੇਟਫਾਰਮ ਦੇ ਫੌਲੋਅਰਜ਼ ਦੀ ਗਿਣਤੀ ਵਧੇਗੀ।

ਉਨ੍ਹਾਂ ਮੁਤਾਬਕ ਜੇਕਰ ਉਨ੍ਹਾਂ ਦੇ ਸੱਤ ਕਰੋੜ ਤੋਂ ਵੱਧ ਸਮਰਥਕ ਕਿਸੇ ਪਲੇਟਫ਼ਾਰਮ ਨਾਲ ਜੁੜ ਜਾਣ ਤਾਂ ਇੱਕ ਇਸ਼ਤਿਹਾਰ ਦੇਣ ਵਾਲੇ ਲਈ ਚੰਗੀ ਖ਼ਬਰ ਹੋਵੇਗੀ ਪਰ ਕਿਸੇ ਵੀ ਅਜਿਹੇ ਪਲੇਟਫਾਰਮ ਨੂੰ ਪਹਿਲਾਂ ਸਿਲੀਕਾਨ ਵੈਲੀ ਵਿੱਚ ਵੱਡੀਆਂ ਕੰਪਨੀਆਂ ਦੇ ਸ਼ਿਕੰਜੇ ਵਿੱਚੋਂ ਨਿਕਲਣਾ ਪਵੇਗਾ ਅਤੇ ਕੈਨੇਡਾ ਵਿੱਚ ਸੌਰਭ ਵਰਮਾ ਮੁਤਾਬਿਕ ਇਹ ਸਭ ਤੋਂ ਔਖਾ ਕੰਮ ਹੋਵੇਗਾ।

ਇਹ ਵੀਡੀਓ ਵੀ ਦੇਖੋ:

https://www.youtube.com/watch?v=oFUzPFsl88s&t=102s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''db355090-466d-4df0-9371-1aac06ca5822'',''assetType'': ''STY'',''pageCounter'': ''punjabi.international.story.55648224.page'',''title'': ''ਡੌਨਲਡ ਟਰੰਪ ਲਈ ਸੋਸ਼ਲ ਮੀਡੀਆ \''ਤੇ ਪਾਬੰਦੀ ਦਾ ਤੋੜ ਲੱਭਣਾ ਕਿੰਨਾ ਔਖਾ'',''author'': ''ਜ਼ੁਬੈਰ ਅਹਿਮਦ'',''published'': ''2021-01-13T14:09:40Z'',''updated'': ''2021-01-13T14:09:40Z''});s_bbcws(''track'',''pageView'');

Related News