ਡੌਨਲਡ ਟਰੰਪ ਨੂੰ ਤਤਕਾਲ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਪੈਂਸ ''''ਤੇ ਵਧਿਆ ਦਬਾਅ

Tuesday, Jan 12, 2021 - 10:04 PM (IST)

ਡੌਨਲਡ ਟਰੰਪ ਨੂੰ ਤਤਕਾਲ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਪੈਂਸ ''''ਤੇ ਵਧਿਆ ਦਬਾਅ

ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉਪ-ਰਾਸ਼ਟਰਪਤੀ ਮਾਈਕ ਪੈਂਸ ਵਿਚਾਲੇ ਪਿਛਲੇ ਹਫ਼ਤੇ ਕੈਪੀਟਲ ਹਿਲ ''ਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ।

ਕੈਪੀਟਲ ਹਿਲ ਵਿੱਚ ਹਿੰਸਾ ਦੀ ਘਟਨਾ ਉਦੋਂ ਹੋਈ ਸੀ ਜਦੋਂ ਮਾਈਕ ਪੈਂਸ ਨਵੰਬਰ ਵਿੱਚ ਆਏ ਚੋਣ ਨਤੀਜਿਆਂ ''ਤੇ ਅੰਤਿਮ ਮੁਹਰ ਲਗਾਉਣ ਦੀ ਪ੍ਰਕਿਰਿਆ ਵਿੱਚ ਲੱਗੇ ਹੋਏ ਸਨ।

ਇਸ ਤੋਂ ਪਹਿਲਾਂ ਟਰੰਪ ਨੇ ਉਨ੍ਹਾਂ ਨੂੰ ਚੋਣ ਨਤੀਜਿਆਂ ਨੂੰ ਖਾਰਜ ਕਰਨ ਨੂੰ ਵੀ ਕਿਹਾ ਸੀ ਪਰ ਪੈਂਸ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਲੈ ਕੇ ਟਰੰਪ ਨੇ ਉਨ੍ਹਾਂ ਦੀ ਆਲੋਚਨਾ ਵੀ ਕੀਤੀ ਸੀ।

ਇਹ ਵੀ ਪੜ੍ਹੋ-

ਹਾਲਾਂਕਿ, ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਦੋਵੇਂ ਨੇਤਾਵਾਂ ਵਿਚਾਲੇ ਐਨੇ ਦਿਨਾਂ ਦੀ ਖ਼ਾਮੋਸ਼ੀ ਤੋਂ ਬਾਅਦ ਅੱਜ ਦੀ ਮੁਲਾਕਾਤ ਦੌਰਾਨ ''ਚੰਗੀ ਗੱਲਬਾਤ'' ਹੋਈ ਹੈ।

ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਦੋਵਾਂ ਨੇਤਾਵਾਂ ਨੇ ਹਿੰਸਾ ਦੀ ਘਟਨਾ ਨੂੰ ਲੈ ਕੇ ਗੱਲਬਾਤ ਕੀਤੀ।

ਟਰੰਪ
Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਤਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ

ਗੱਲਬਾਤ ਦੌਰਾਨ ਉਨ੍ਹਾਂ ਨੇ ਦੁਹਰਾਇਆ ਕਿ ਜਿਨ੍ਹਾਂ ਨੇ ਕਾਨੂੰਨ ਤੋੜਿਆ ਹੈ ਅਤੇ ਕੈਪੀਟਲ ਹਿਲ ਵਿੱਚ ਵੜ੍ਹ ਕੇ ਭੰਨਤੋੜ ਕੀਤੀ ਹੈ, ਉਹ ਅਮਰੀਕੀ ਫਰਸਟ ਮੂਵਮੈਂਟ ਦੀ ਅਗਵਾਈ ਨਹੀਂ ਕਰਦੇ ਹਨ।

ਵ੍ਹਾਈਟ ਹਾਊਸ ਦੇ ਸਾਬਕਾ ਅਧਿਕਾਰੀ ਨੇ ਸੀਬੀਐੱਸ ਨਿਊਜ਼ ਨੂੰ ਦੱਸਿਆ ਹੈ ਪੈਂਸ, ਨਿਰਾਸ਼, ਪਰੇਸ਼ਾਨ ਅਤੇ ਸੁੰਨ ਸਨ।

ਸਾਨੂੰ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਉਪ ਰਾਸ਼ਟਰਪਤੀ ''ਤੇ ਡੈਮੋਕ੍ਰੇਟਸ ਵੱਲੋਂ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਕੇ ਟਰੰਪ ਨੂੰ ਤਤਕਾਲ ਹਟਾਉਣ ਨੂੰ ਲੈ ਦਬਾਅ ਪੈ ਰਿਹਾ ਹੈ ਪਰ ਮਾਈਕ ਪੈਂਸ ਨੇ ਅਜਿਹੇ ਕੋਈ ਸੰਕੇਤ ਨਹੀਂ ਦਿੱਤੇ ਹਨ ਕਿ ਉਹ ਅਜਿਹਾ ਕੁਝ ਕਰਨ ਜਾ ਰਹੇ ਹਨ।

ਅਸੀਂ ਹਿੰਸਾ ਨਹੀਂ ਚਾਹੁੰਦੇ: ਟਰੰਪ

ਡੌਨਲਡ ਟਰੰਪ ਨੇ ਕਿਹਾ, "ਉਹ ਹਿੰਸਾ ਨਹੀਂ ਚਾਹੁੰਦੇ, ਕਦੇ ਵੀ ਤੇ ਬਿਲਕੁਲ ਵੀ ਨਹੀਂ।"

ਉਨ੍ਹਾਂ ਨੇ ਡੈਮੋਕ੍ਰੇਟਸ ਵੱਲੋਂ ਉਨ੍ਹਾਂ ''ਤੇ ਮਹਾਂਦੋਸ਼ ਲਗਾਉਣ ਦੀਆਂ ਤਾਜ਼ਾ ਕੋਸ਼ਿਸ਼ਾਂ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਅਮਰੀਕੀ ਸਰਕਾਰ ਖ਼ਿਲਾਫ਼ ਹਿੰਸਾ ਵਿਦਰੋਹ ਉਕਸਾਉਣ ਦਾ ਯਤਨ ਕੀਤਾ ਹੈ।

ਮਹਾਂਦੋਸ਼ ਬਾਰੇ ਟਰੰਪ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਇਹ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਹੈ ਅਤੇ ਜ਼ਬਰਦਸਤ ਗੁੱਸਾ ਪੈਦਾ ਕਰ ਰਿਹਾ ਹੈ।"

ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਦਾ ਪ੍ਰਸਤਾਵ ਹੋਇਆ ਪੇਸ਼

ਹਾਊਸ ਆਫ ਰਿਪਰਜ਼ੈਨਟੇਟਿਵਸ (ਪ੍ਰਤੀਨਿਧ ਸਭਾ) ਵਿੱਚ ਇੱਕ ਸੰਖੇਪ ਇਜਲਾਸ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮ ਚਲਾਉਣ ਲਈ ਪ੍ਰਸਤਾਵ ਪੇਸ਼ ਕਰ ਦਿੱਤਾ ਹੈ।

ਪ੍ਰਸਤਾਵ ਵਿੱਚ ਟਰੰਪ ''ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਬੀਤੇ ਹਫ਼ਤੇ ਕੈਪਿਟਲ ਹਿਲ ਵਿੱਚ ਹੋਈ ਹਿੰਸਾ ਲਈ ਟਰੰਪ ਨੇ ਉਕਸਾਇਆ ਸੀ।

ਪ੍ਰਸਤਾਵ ਵਿੱਚ ਟਰੰਪ ਨੇ ਉਨ੍ਹਾਂ ਗਲਤ ਦਾਅਵਿਆਂ ਦਾ ਵੀ ਜ਼ਿਕਰ ਹੈ ਕਿ ਜਿਸ ਵਿੱਚ ਉਨ੍ਹਾਂ ਨੇ ਖੁਦ ਨੂੰ ਚੋਣਾਂ ਦਾ ਜੇਤੂ ਦੱਸਿਆ ਸੀ।

ਇਹ ਇਜਲਾਸ 15 ਮਿੰਟ ਲ਼ਈ ਚੱਲਿਆ ਤੇ ਮੰਗਲਵਾਰ ਲਈ ਮੁਲਤਵੀ ਹੋ ਗਿਆ।

ਡੈਮੋਕਰੇਟਸ ਤੇ ਕਈ ਰਿਪਬਲੀਕਨਜ਼ ਲਗਾਤਾਰ ਰਾਸ਼ਟਰਪਤੀ ਟਰੰਪ ਨੂੰ ਕੈਪਿਟਲ ਹਿਲ ਦੀ ਹਿੰਸਾ ਲਈ ਜ਼ਿੰਮੇਵਾਰ ਦੱਸ ਰਹੇ ਹਨ।

ਇਹ ਵੀ ਪੜ੍ਹੋ:

ਰਾਸ਼ਟਰਪਤੀ ਟਰੰਪ ਲਈ ਅਹੁਦੇ ਛੱਡਣ ਦੀ ਤਰੀਖ 20 ਜਨਵਰੀ ਹੈ ਜਦੋਂ ਜੋਅ ਬਾਇਡਨ ਦਾ ਰਾਸ਼ਟਰਪਤੀ ਅਹੁਦੇ ਲਈ ਸਹੁੰ ਚੁੱਕ ਸਮਾਗਮ ਹੈ।

ਟਰੰਪ ਨੇ ਕਿਹਾ ਹੈ ਕਿ ਉਹ ਇਸ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ।

ਅਮਰੀਕਾ ਦੇ ਕੈਪੀਟਲ ਹਮਲੇ ਨੂੰ ਲੈ ਕੇ ਦੇਸ਼ ਦੀਆਂ ਵੱਡੀਆਂ ਹਸਤੀਆਂ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਘੇਰ ਰਹੀਆਂ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਤਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਬੁੱਧਵਾਰ ਨੂੰ ਅਮਰੀਕੀ ਸੰਸਦ ਭਵਨ ''ਤੇ ਹੋਏ ਹਮਲੇ ਤੋਂ ਬਾਅਦ ਫੇਸਬੁੱਕ ਅਤੇ ਟਵਿੱਟਰ ਨੇ ਰਾਸ਼ਟਰਪਤੀ ਡੌਨਲਡ ਟਰੰਪ ''ਤੇ ਪਾਬੰਦੀ ਲਗਾ ਦਿੱਤੀ ਸੀ। ਫੇਸਬੁੱਕ ਨੇ ਟਰੰਪ ''ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾਈ ਹੈ। ਟਵਿਟਰ ਨੇ ਤਾਂ ਉਨ੍ਹਾਂ ਦਾ ਅਕਾਊਂਟ ਹੀ ਡਿਲੀਟ ਕਰ ਦਿੱਤਾ।

ਜਾਣਦੇ ਹਾਂ ਕਿ ਅਮਰੀਕਾ ਦੀਆਂ ਵੱਡੀਆਂ ਹਸਤੀਆਂ ਨੇ ਟਰੰਪ ਬਾਰੇ ਅਤੇ ਇਸ ਹਿੰਸਾ ਬਾਰੇ ਕੀ ਕਿਹਾ ਹੈ।

ਨਾਜ਼ੀਆਂ ਦੇ ਕਾਰੇ ਨਾਲ ਹੋਈ ਤੁਲਨਾ

ਕੈਲੀਫੋਰਨੀਆ ਦੇ ਸਾਬਕਾ ਰਿਪਬਲੀਕਨ ਗਵਰਨਰ ਆਰਨੋਲਡ ਸ਼ਵਾਜ਼ਨੇਗਰ ਨੇ ਸੋਸ਼ਲ ਮੀਡੀਆ ''ਤੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਟਰੰਪ ਅਮਰੀਕਾ ਦੇ ਇਤਿਹਾਸ ਦੇ ''ਸਭ ਤੋਂ ਮਾੜੇ'' ਰਾਸ਼ਟਰਪਤੀ ਰਹੇ ਹਨ।

ਆਰਨੋਲਡ ਨੇ ਯੂਐਸ ਕੈਪੀਟਲ ''ਚ ਹੋਈ ਹਿੰਸਾ ਨੂੰ ''ਨਾਈਟ ਆਫ਼ ਬਰੌਕਨ ਗਲਾਸ'' ਨਾਲ ਜੋੜਿਆ ਹੈ ਜਿਸ ਦੌਰਾਨ 1938 ''ਚ ਜਰਮਨੀ ਵਿੱਚ ਯਹੂਦੀਆਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

https://twitter.com/Schwarzenegger/status/1348249481284874240?s=20

ਡੌਨਲਡ ਟਰੰਪ ਨਾਲ ਕੰਮ ਕਰ ਚੁੱਕੇ ਦੋ ਸਾਬਕਾ ਅਧਿਕਾਰੀਆਂ ਨੇ ਵੀ ਅਮਰੀਕੀ ਸੰਸਦ ''ਤੇ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਟਰੰਪ ਦੀ ਨਿੰਦਾ ਕੀਤੀ ਸੀ। ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਹਿੰਸਾ ਲਈ ਸਿੱਧੇ ਤੌਰ ''ਤੇ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ।

ਆਪਣੇ ਬਿਆਨ ਵਿੱਚ, ਉਨ੍ਹਾਂ ਨੇ ਕਿਹਾ, "ਕੈਪੀਟਲ ਉੱਤੇ ਹੋਏ ਹਿੰਸਕ ਹਮਲੇ ਕਾਰਨ ਅਮਰੀਕਾ ਦੇ ਲੋਕਤੰਤਰ ਨੂੰ ਭੀੜ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਟਰੰਪ ਦੇ ਕਾਰਨ ਹੋਈ ਹੈ।"

ਯੂਐਸ
Getty Images
ਦਰਜਣਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਵਿੱਚ ਦਾਖ਼ਲ ਹੋ ਜਾਣ ਦੀ ਖ਼ੁਸ਼ੀ ਮਨਾਈ ਸੀ

ਪ੍ਰੈਜ਼ੀਡੇਂਟ ਇਲੈਕਟ ਜੋਅ ਬਾਇਡਨ ਨੇ ਕਿਹਾ, "ਕੈਪੀਟਲ ''ਚ ਜੋ ਹੋਇਆ ਉਹ ਸਾਡੇ ਅਕਸ ਨੂੰ ਨਹੀਂ ਦਰਸਾਉਂਦਾ। ਅਸੀਂ ਵੇਖਿਆ ਕਿ ਕੁਝ ਚਰਮਪੰਥੀ ਅੰਦਰ ਆਏ ਅਤੇ ਕਾਨੂੰਨ ਦੀ ਉਲੰਘਨਾ ਕੀਤੀ। ਇਹ ਸਹੀ ਨਹੀਂ ਹੈ। ਇਹ ਗਲ਼ਤ ਹੈ ਅਤੇ ਇਸ ਨੂੰ ਹੁਣੇ ਰੋਕਿਆ ਜਾਣਾ ਚਾਹੀਦਾ ਹੈ।"

https://twitter.com/JoeBiden/status/1346928275470299142?s=20

ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਨੇ ਵੀ ਕਿਹਾ ਕਿ ਜੋ ਜੋਅ ਬਾਇਡਨ ਕਹਿ ਰਹੇ ਹਨ, ਉਹ ਸਹੀ ਹੈ। ਸਾਡੀ ਕੈਪੀਟਲ ''ਤੇ ਇਹ ਹਮਲਾ ਖ਼ਤਮ ਹੋਣਾ ਚਾਹੀਦਾ ਹੈ ਅਤੇ ਲੋਕਤੰਤਰ ਨੂੰ ਅੱਗੇ ਵੱਧਣ ਦੇਣਾ ਚਾਹੀਦਾ ਹੈ।"

https://twitter.com/KamalaHarris/status/1346942453241274370?s=20

ਸਾਬਕਾ ਰਾਸ਼ਟਰਪਤੀ ਜੌਰਜ ਡਬਲੂ ਬੂਸ਼ ਨੇ ਬਿਆਨ ਜਾਰੀ ਕਰਕੇ ਕਿਹਾ, "ਇਹ ਬਗਾਵਤ ਸਾਡੇ ਰਾਸ਼ਟਰ ਅਤੇ ਵੱਕਾਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, ਕਾਨੂੰਨ ਦੀ ਪਾਲਣਾ ਕਰਨਾ ਹਰ ਦੇਸ਼ ਭਗਤ ਨਾਗਰਿਕ ਦੀ ਬੁਨਿਆਦੀ ਜ਼ਿੰਮੇਵਾਰੀ ਹੈ।"

https://twitter.com/TheBushCenter/status/1346971425710620676?s=20

ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਵੀ ਆਪਣਾ ਬਿਆਨ ਦਿੰਦਿਆ ਕਿਹਾ ਸੀ ਕਿ ਹਿੰਸਾ ਕਦੇ ਨਹੀਂ ਜਿੱਤਦੀ। ਹਮੇਸ਼ਾ ਆਜ਼ਾਦੀ ਜਿੱਤਦੀ ਹੈ। ਇਹ ਅਜੇ ਵੀ ਲੋਕਾਂ ਦਾ ਹਾਊਸ ਹੈ।

https://twitter.com/Mike_Pence/status/1346994916065501184?s=20

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਘਟਨਾ ਉੱਤੇ ਆਪਣਾ ਬਿਆਨ ਜਾਰੀ ਕਰ ਚੁੱਕੇ ਹਨ। ਉਨਾਂ ਕਿਹਾ ਕਿ ਕੈਪੀਟਲ ''ਚ ਹੋਈ ਹਿੰਸਾ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ।

ਉਨ੍ਹਾਂ ਕਿਹਾ, "ਇਸ ਘਟਨਾ ਨੂੰ ਮੌਜੂਦਾ ਰਾਸ਼ਟਰਪਤੀ ਨੇ ਭੜਕਾਇਆ ਸੀ ਜੋ ਆਪਣੇ ਝੂਠ ਦੇ ਪੁਲਿੰਦਿਆਂ ਨੂੰ ਦੁਹਰਾਈ ਜਾ ਰਹੇ ਹਨ ਅਤੇ ਆਪਣੇ ਰਾਸ਼ਟਰ ਨੂੰ ਪੂਰੀ ਦੁਨੀਆ ''ਚ ਬਦਨਾਮ ਕਰ ਰਹੇ ਹਨ।

https://twitter.com/BarackObama/status/1346983894298595330?s=20

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=5GcIJkIAgAY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''27d38bdf-1eae-4e8e-87e7-f51ffb24b1bf'',''assetType'': ''STY'',''pageCounter'': ''punjabi.international.story.55639036.page'',''title'': ''ਡੌਨਲਡ ਟਰੰਪ ਨੂੰ ਤਤਕਾਲ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਪੈਂਸ \''ਤੇ ਵਧਿਆ ਦਬਾਅ'',''published'': ''2021-01-12T16:26:18Z'',''updated'': ''2021-01-12T16:26:18Z''});s_bbcws(''track'',''pageView'');

Related News