ਨਵੀਂ ਪ੍ਰਾਈਵੇਸੀ ਪੌਲਿਸੀ ''''ਤੇ ਬੋਲਿਆ ਵਟਸਐਪ, ਯੂਜ਼ਰਜ਼ ਦੇ ਨਿੱਜੀ ਡਾਟਾ ਬਾਰੇ ਇਹ ਕਿਹਾ

Tuesday, Jan 12, 2021 - 04:49 PM (IST)

ਵਟਸਐਪ
Getty Images
ਕੰਪਨੀ ਨੇ ਕਿਹਾ ਹੈ ਕਿ ਤੁਹਾਡਾ ਸੰਵੇਦਨਸ਼ੀਲ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕੀਤਾ ਜਾਂਦਾ

ਵਟਸਐਪ ਆਪਣੀ ਨਵੀਂ ਨੀਤੀ ਨੂੰ ਲੈ ਕੇ ਦੁਨੀਆ ਭਰ ਵਿੱਚ ਕਾਫ਼ੀ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ, ਕੰਪਨੀ ਨੇ ਨਵੀਂ ਨੀਤੀ ਬਾਰੇ ਲੋਕਾਂ ਦੇ ਮਨਾਂ ਵਿਚਲੇ ਸ਼ੰਕਿਆਂ ਨੂੰ ਦੂਰ ਕਰਨ ਲਈ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ।

ਨਾਲ ਹੀ, ਕੰਪਨੀ ਨੇ ਕਿਹਾ ਹੈ ਕਿ ਤੁਹਾਡਾ ਸੰਵੇਦਨਸ਼ੀਲ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕੀਤਾ ਜਾਂਦਾ। ਇਸ ਤੋਂ ਇਲਾਵਾ, ਕੰਪਨੀ ਨੇ ਇਹ ਵੀ ਕਿਹਾ ਹੈ ਕਿ ਨਵੀਂ ਪੌਲਿਸੀ ਅਪਡੇਟ ਤੁਹਾਡੇ ਦੋਸਤਾਂ ਜਾਂ ਪਰਿਵਾਰ ਨਾਲ ਤੁਹਾਡੇ ਸੰਦੇਸ਼ਾਂ ਦੀ ਨਿੱਜਤਾ ਨੂੰ ਕਿਸੇ ਵੀ ਤਰਾਂ ਪ੍ਰਭਾਵਤ ਨਹੀਂ ਕਰਦੀ।

ਵਟਸਐਪ ਨੇ ਕਿਹਾ ਹੈ ਕਿ ਨਵੀਂ ਨੀਤੀ ਵਿੱਚ ਵਟਸਐਪ ਬਿਜ਼ਨਸ ਨੂੰ ਲੈਕੇ ਬਦਲਾਅ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ

ਵਟਸਐਪ ਨੇ ਡਾਟਾ ਬਾਰੇ ਕੀ ਕਿਹਾ

ਵਟਸਐਪ ਨੇ ਬਲਾੱਗ ਵਿੱਚ ਲੋਕੇਸ਼ਨ ਡਾਟਾ, ਕਾਲ ਲੌਗਜ ਅਤੇ ਗਰੁੱਪ ਡੇਟਾ ਬਾਰੇ ਕਈ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ। ਇਹ ਵੀ ਕਿਹਾ ਹੈ ਕਿ ਵਟਸਐਪ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ।

ਮੈਸੇਜ ਅਤੇ ਕਾਲ ਦੇ ਬਾਰੇ, ਵਟਸਐਪ ਨੇ ਕਿਹਾ ਹੈ ਕਿ ਕੰਪਨੀ ਨਾ ਤਾਂ ਤੁਹਾਡੇ ਮੈਸੇਜ ਨੂੰ ਪੜ੍ਹ ਸਕਦੀ ਹੈ ਅਤੇ ਨਾ ਹੀ ਤੁਹਾਡੀਆਂ ਕਾਲਾਂ ਸੁਣ ਸਕਦੀ ਹੈ ਅਤੇ ਨਾ ਹੀ ਫੇਸਬੁੱਕ ਅਜਿਹਾ ਕਰ ਸਕਦਾ ਹੈ।

https://twitter.com/WhatsApp/status/1348839603071930368?s=20

ਕੰਪਨੀ ਨੇ ਕਿਹਾ ਕਿ ਵਟਸਐਪ ਐਂਡ-ਟੂ-ਐਂਡ ਇਨਕ੍ਰਿਪਟਡ ਹੈ ਅਤੇ ਇਸ ਤਰ੍ਹਾਂ ਹੀ ਜਾਰੀ ਰਹੇਗਾ।

ਵਟਸਐਪ ਨੇ ਕਿਹਾ ਕਿ ਅਸੀਂ ਮੈਸੇਜ ਅਤੇ ਕਾਲਿੰਗ ਦਾ ਲੌਗ ਵੀ ਨਹੀਂ ਰੱਖਦੇ। ਯਾਨੀ ਜੋ ਲੋਕ ਕਾਲ ਜਾਂ ਮੈਸੇਜ ਕਰਦੇ ਹਨ, ਉਹ ਡਾਟਾ ਵਟਸਐਪ ਨਹੀਂ ਰੱਖਦਾ। ਇਸੇ ਤਰ੍ਹਾਂ ਲੋਕੇਸ਼ਨ ਦੇ ਸਬੰਧ ਵਿੱਚ ਕੰਪਨੀ ਨੇ ਕਿਹਾ ਕਿ ਅਸੀਂ ਨਾ ਤਾਂ ਤੁਹਾਡੀ ਲੋਕੇਸ਼ਨ ਦੇਖ ਸਕਦੇ ਹਾਂ ਅਤੇ ਨਾ ਹੀ ਫੇਸਬੁੱਕ ਦੇਖ ਸਕਦਾ ਹਾਂ।

ਕੰਪਨੀ ਨੇ ਅੱਗੇ ਕਿਹਾ ਕਿ ਜਦੋਂ ਤੁਸੀਂ ਵਟਸਐਪ ਵਿੱਚ ਕਿਸੇ ਨਾਲ ਲੋਕੇਸ਼ਨ ਸ਼ੇਅਰ ਕਰਦੇ ਹੋ, ਤਾਂ ਇਹ ਐਂਡ-ਟੂ-ਐਂਡ ਇਨਕ੍ਰਿਪਟਡ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਸਿਰਫ ਓਹੀ ਸ਼ਖ਼ਸ ਲੋਕੇਸ਼ਨ ਵੇਖ ਸਕਦਾ ਹੈ ਜਿਸ ਨਾਲ ਤੁਸੀਂ ਸ਼ੇਅਰ ਕਰਦੇ ਹੋ।

https://twitter.com/wcathcart/status/1347660769878372353?s=20

ਵਟਸਐਪ ਨੇ ਕਿਹਾ ਹੈ ਕਿ ਇਹ ਫੇਸਬੁੱਕ ਨਾਲ ਤੁਹਾਡੇ ਕੌਨਟੈਕਟਾਂ ਨੂੰ ਸਾਂਝਾ ਨਹੀਂ ਕਰਦਾ। ਕੰਪਨੀ ਨੇ ਲਿਖਿਆ ਹੈ ਕਿ ਅਸੀਂ ਸਿਰਫ ਤੁਹਾਡੀ ਐਡਰੈਸ ਬੁੱਕ ਤੋਂ ਫੋਨ ਨੰਬਰ ਐਕਸੈਸ ਕਰਦੇ ਹਾਂ ਤਾਂ ਜੋ ਮੈਸੇਜਿੰਗ ਨੂੰ ਤੇਜ਼ ਕੀਤਾ ਜਾ ਸਕੇ।

ਗਰੁੱਪਾਂ ਬਾਰੇ, ਵਟਸਐਪ ਨੇ ਕਿਹਾ ਹੈ ਕਿ ਗਰੁੱਪ ਨਿੱਜੀ ਰਹਿੰਦੇ ਹਨ। ਅਸੀਂ ਇਸ ਡਾਟਾ ਨੂੰ ਫੇਸਬੁੱਕ ਨਾਲ ਇਸ਼ਤਿਹਾਰ ਲਈ ਸਾਂਝਾ ਨਹੀਂ ਕਰਦੇ।

ਵਟਸਐਪ ਨੇ ਕਿਹਾ ਹੈ ਕਿ ਯੂਜ਼ਰ ਡਿਸਅਪਿਅਰਿੰਗ ਮੈਸੇਜ ਸੈੱਟ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਅਡਿਸ਼ਨਲ ਸਿਕਿਊਰਿਟੀ ਲਈ ਆਪਣੇ ਸੰਦੇਸ਼ ਭੇਜਣ ਤੋਂ ਬਾਅਦ, ਉਪਭੋਗਤਾ ਚੈਟ ਨੂੰ ਡਿਸਅਪੀਰ ਕਰਨ ਲਈ ਸੈੱਟ ਕਰ ਸਕਦੇ ਹਨ।

https://www.youtube.com/watch?v=xWw19z7Edrs

whatsapp
Getty Images
ਜੇਕਰ ਤੁਸੀਂ ਵਟਸਐਪ ਵਰਤੋਂ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੋਵੇਗਾ

ਕੀ ਹੈ ਵਿਵਾਦ?

ਜੇਕਰ ਤੁਸੀਂ ''ਯੂਰਪੀਅਨ ਖੇਤਰ'' ਦੇ ਬਾਹਰ ਜਾਂ ਭਾਰਤ ਵਿੱਚ ਰਹਿੰਦੇ ਹੋ ਤਾਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਤੁਹਾਡੇ ਲਈ ਆਪਣੀ ਪ੍ਰਾਈਵੇਸੀ ਪਾਲਿਸੀ ਅਤੇ ਸ਼ਰਤਾਂ ਵਿੱਚ ਤਬਦੀਲੀ ਕਰ ਰਿਹਾ ਹੈ।

ਇੰਨਾ ਹੀ ਨਹੀਂ, ਜੇਕਰ ਤੁਸੀਂ ਵਟਸਐਪ ਵਰਤੋਂ ਕਰਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨਾ ਲਾਜ਼ਮੀ ਹੋਵੇਗਾ।

ਵਟਸਐਪ ਪ੍ਰਾਈਵੇਸੀ ਪਾਲਿਸੀ ਅਤੇ ਸ਼ਰਤਾਂ ਵਿੱਚ ਤਬਦੀਲੀ ਦੀ ਸੂਚਨਾ ਐਂਡਰਾਇਡ ਅਤੇ ਆਈਓਐੱਸ ਯੂਜਰਜ਼ ਨੂੰ ਇੱਕ ਨੋਟੀਫਿਕੇਸ਼ਨ ਜ਼ਰੀਏ ਦੇ ਰਿਹਾ ਹੈ।

ਇਸ ਨੋਟੀਫਿਕੇਸ਼ਨ ਵਿੱਚ ਸਾਫ਼ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਨਵੇਂ ਅਪਡੇਟਸ ਨੂੰ 8 ਫਰਵਰੀ, 2021 ਤੱਕ ਸਵੀਕਾਰ ਨਹੀਂ ਕਰਦੇ ਹੋ ਤਾਂ ਤੁਹਾਡਾ ਵਟਸਐਪ ਅਕਾਊਂਟ ਡਿਲੀਟ ਕਰ ਦਿੱਤਾ ਜਾਵੇਗਾ।

ਯਾਨਿ ਪ੍ਰਾਈਵੇਸੀ ਦੇ ਨਵੇਂ ਨਿਯਮਾਂ ਅਤੇ ਨਵੀਆਂ ਸ਼ਰਤਾਂ ਨੂੰ ਮਨਜ਼ੂਰੀ ਦਿੱਤੇ ਬਿਨਾਂ ਤੁਸੀਂ 8 ਫਰਵਰੀ ਤੋਂ ਬਾਅਦ ਵਟਸਐਪ ਦੀ ਵਰਤੋਂ ਨਹੀਂ ਕਰ ਸਕਦੇ।

ਜ਼ਾਹਰ ਹੈ ਕਿ ਵਟਸਐਪ ਤੁਹਾਡੇ ਤੋਂ ''ਫੋਰਸਡ ਕਨਸੈਂਟ'' ਯਾਨਿ ''ਜਬਰਨ ਸਹਿਮਤੀ'' ਲੈ ਰਿਹਾ ਹੈ ਕਿਉਂਕਿ ਇੱਥੇ ਸਹਿਮਤੀ ਨਾ ਦੇਣ ਦਾ ਬਦਲ ਤੁਹਾਡੇ ਕੋਲ ਹੈ ਹੀ ਨਹੀਂ।

ਸਾਈਬਰ ਕਾਨੂੰਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਆਮ ਤੌਰ ''ਤੇ ਸੋਸ਼ਲ ਮੀਡੀਆ ਪਲੈਟਫਾਰਮ ਜਾਂ ਐਪਸ ਇਸ ਤਰ੍ਹਾਂ ਦੇ ਸਖ਼ਤ ਕਦਮ ਨਹੀਂ ਚੁੱਕਦੇ ਹਨ। ਆਮ ਤੌਰ ''ਤੇ ਯੂਜਰਜ਼ ਨੂੰ ਕਿਸੇ ਅਪਡੇਟ ਨੂੰ ''ਸਵੀਕਾਰ'' (Allow) ਜਾਂ ਅਸਵੀਕਾਰ (Deny) ਕਰਨ ਦਾ ਬਦਲ ਦਿੱਤਾ ਜਾਂਦਾ ਹੈ।

ਅਜਿਹੇ ਵਿੱਚ ਵਟਸਐਪ ਦੇ ਇਸ ਤਾਜ਼ਾ ਨੋਟੀਫਿਕੇਸ਼ਨ ਨੇ ਮਾਹਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਯੂਜ਼ਰ ਵਜੋਂ ਤੁਹਾਨੂੰ ਹੀ ਇਸ ਤੋਂ ਚਿੰਤਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ

whatsapp
Getty Images
ਤੁਹਾਡੀ ਜਾਣਕਾਰੀ ਫੇਸਬੁੱਕ ਸਮੇਤ ਉਸ ਬਿਜ਼ਨਸ ਨਾਲ ਜੁੜੇ ਕਈ ਹੋਰ ਪੱਖਾਂ ਤੱਕ ਪਹੁੰਚ ਸਕਦੀ ਹੈ

ਪ੍ਰਾਈਵੇਸੀ ਪਾਲਿਸੀ ਵਿੱਚ ਕੀ ਤਬਦੀਲੀ ਹੋਈ ਹੈ?

ਫੇਸਬੁੱਕ ਨੇ ਸਾਲ 2014 ਵਿੱਚ 19 ਅਰਬ ਡਾਲਰ ਵਿੱਚ ਵਟਸਐਪ ਨੂੰ ਖਰੀਦਿਆ ਸੀ ਅਤੇ ਸਤੰਬਰ, 2016 ਤੋਂ ਹੀ ਵਟਸਐਪ ਆਪਣੇ ਯੂਜਰਜ਼ ਦਾ ਡੇਟਾ ਫੇਸਬੁੱਕ ਨਾਲ ਸ਼ੇਅਰ ਕਰਦਾ ਆ ਰਿਹਾ ਹੈ।

ਵਟਸਐਪ ਆਪਣੇ ਯੂਜਰਜ਼ ਦਾ ਇੰਟਰਨੈੱਟ ਪ੍ਰੋਟੋਕੋਲ ਅਡਰੈੱਸ (ਆਈਪੀ ਅਡਰੈੱਸ) ਫੇਸਬੁੱਕ, ਇੰਸਟਾਗ੍ਰਾਮ ਜਾਂ ਕਿਸੇ ਹੋਰ ਥਰਡ ਪਾਰਟੀ ਨੂੰ ਦੇ ਸਕਦਾ ਹੈ।

ਵਟਸਐਪ ਹੁਣ ਤੁਹਾਡੀ ਡਿਵਾਇਸ ਤੋਂ ਬੈਟਰੀ ਲੈਵਲ, ਸਿਗਨਲ ਸਟਰੈਂਥ, ਐਪ ਵਰਜਨ, ਬ੍ਰਾਊਜ਼ਰ ਨਾਲ ਜੁੜੀਆਂ ਜਾਣਕਾਰੀਆਂ, ਭਾਸ਼ਾ, ਟਾਈਮ ਜ਼ੋਨ, ਫੋਨ ਨੰਬਰ, ਮੋਬਾਇਲ ਅਤੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀ ਵਰਗੀਆਂ ਜਾਣਕਾਰੀਆਂ ਵੀ ਇਕੱਠਾ ਕਰੇਗਾ। ਪੁਰਾਣੀ ਪ੍ਰਾਈਵੇਸੀ ਪਾਲਿਸੀ ਵਿੱਚ ਇਨ੍ਹਾਂ ਦਾ ਜ਼ਿਕਰ ਨਹੀਂ ਸੀ।

ਜੇਕਰ ਤੁਸੀਂ ਆਪਣੇ ਮੋਬਾਇਲ ਤੋਂ ਸਿਰਫ਼ ਵਟਸਐਪ ਡਿਲੀਟ ਕਰਦੇ ਹੋ ਅਤੇ ''ਮਾਈ ਅਕਾਊਂਟ'' ਸੈਕਸ਼ਨ ਵਿੱਚ ਜਾ ਕੇ ''ਇਨ-ਐਪ ਡਿਲੀਟ'' ਦਾ ਬਦਲ ਨਹੀਂ ਚੁਣਦੇ ਹੋ ਤਾਂ ਤੁਹਾਡਾ ਪੂਰਾ ਡੇਟਾ ਵਟਸਐਪ ਕੋਲ ਰਹਿ ਜਾਵੇਗਾ। ਯਾਨਿ ਫੋਨ ਤੋਂ ਸਿਰਫ਼ ਵਟਸਐਪ ਡਿਲੀਟ ਕਰਨਾ ਕਾਫ਼ੀ ਨਹੀਂ ਹੋਵੇਗਾ।

ਨਵੀਂ ਪ੍ਰਾਈਵੇਸੀ ਪਾਲਿਸੀ ਵਿੱਚ ਵਟਸਐਪ ਨੇ ਸਾਫ਼ ਕਿਹਾ ਹੈ ਕਿ ਕਿਉਂਕਿ ਉਸ ਦਾ ਹੈੱਡਕੁਆਰਟਰ ਅਤੇ ਡਾਟਾ ਸੈਂਟਰ ਅਮਰੀਕਾ ਵਿੱਚ ਹੈ, ਇਸ ਲਈ ਲੋੜ ਪੈਣ ''ਤੇ ਯੂਜ਼ਰਜ਼ ਦੀਆਂ ਨਿੱਜੀ ਜਾਣਕਾਰੀਆਂ ਨੂੰ ਉੱਥੇ ਟਰਾਂਸਫਰ ਕੀਤਾ ਜਾ ਸਕਦਾ ਹੈ।

ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਜਿਨ੍ਹਾਂ ਵੀ ਦੇਸ਼ਾਂ ਵਿੱਚ ਵਟਸਐਪ ਅਤੇ ਫੇਸਬੁੱਕ ਦੇ ਦਫ਼ਤਰ ਹਨ, ਲੋਕਾਂ ਦਾ ਡਾਟਾ ਉੱਥੇ ਭੇਜਿਆ ਜਾ ਸਕਦਾ ਹੈ ਨਵੀਂ ਪਾਲਿਸੀ ਮੁਤਾਬਿਕ ਬੇਸ਼ੱਕ ਤੁਸੀਂ ਵਟਸਐਪ ਦੇ ''ਲੋਕੇਸ਼ਨ'' ਫੀਚਰ ਦੀ ਵਰਤੋਂ ਨਾ ਕਰੋ, ਤੁਹਾਡੇ ਆਈਪੀ ਅਡਰੈੱਸ, ਫੋਨ ਨੰਬਰ, ਦੇਸ਼ ਅਤੇ ਸ਼ਹਿਰ ਵਰਗੀਆਂ ਜਾਣਕਾਰੀਆਂ ਵਟਸਐਪ ਕੋਲ ਹੋਣਗੀਆਂ।

ਜੇਕਰ ਤੁਸੀਂ ਵਟਸਐਪ ਦਾ ਬਿਜ਼ਨਸ ਅਕਾਊਂਟ ਉਪਯੋਗ ਕਰਦੇ ਹੋ ਤਾਂ ਤੁਹਾਡੀ ਜਾਣਕਾਰੀ ਫੇਸਬੁੱਕ ਸਮੇਤ ਉਸ ਬਿਜ਼ਨਸ ਨਾਲ ਜੁੜੇ ਕਈ ਹੋਰ ਪੱਖਾਂ ਤੱਕ ਪਹੁੰਚ ਸਕਦੀ ਹੈ।

ਵਟਸਐਪ ਨੇ ਭਾਰਤ ਵਿੱਚ ਪੇਮੈਂਟ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਅਜਿਹੇ ਵਿੱਚ ਜੇਕਰ ਤੁਸੀਂ ਇਸ ਦਾ ਪੇਮੈਂਟ ਫੀਚਰ ਉਪਯੋਗ ਕਰਦੇ ਹੋ ਤਾਂ ਵਟਸਐਪ ਤੁਹਾਡਾ ਕੁਝ ਹੋਰ ਨਿੱਜੀ ਡੇਟਾ ਇਕੱਠਾ ਕਰੇਗਾ। ਜਿਵੇਂ ਕਿ ਤੁਹਾਡਾ ਪੇਮੈਂਟ ਅਕਾਊਂਟ ਅਤੇ ਟਰਾਂਜ਼ੈਕਸ਼ਨ ਨਾਲ ਜੁੜੀਆਂ ਜਾਣਕਾਰੀਆਂ।

ਵਟਸਐਪ ਇਹ ਦਾਅਵਾ ਕਰ ਰਿਹਾ ਹੈ ਕਿ ਪ੍ਰਾਈਵੇਸੀ ਪਾਲਿਸੀ ਬਦਲਣ ਨਾਲ ਆਮ ਯੂਜਰਜ਼ ਦੀ ਜ਼ਿੰਦਗੀ ''ਤੇ ਕੋਈ ਅਸਰ ਨਹੀਂ ਪਵੇਗਾ, ਪਰ ਕੀ ਤੁਸੀਂ ਜੋ ਮੈਸੇਜ, ਵੀਡਿਓ, ਆਡਿਓ ਅਤੇ ਡਾਕੂਮੈਂਟ ਵਟਸਐਪ ਜ਼ਰੀਏ ਇੱਕ-ਦੂਜੇ ਨੂੰ ਭੇਜਦੇ ਹੋ, ਉਸ ਨੂੰ ਲੈ ਕੇ ਤੁਹਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=5KOHQIEIoU4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b682f231-32dc-4727-8491-696b7bc0a67c'',''assetType'': ''STY'',''pageCounter'': ''punjabi.international.story.55628777.page'',''title'': ''ਨਵੀਂ ਪ੍ਰਾਈਵੇਸੀ ਪੌਲਿਸੀ \''ਤੇ ਬੋਲਿਆ ਵਟਸਐਪ, ਯੂਜ਼ਰਜ਼ ਦੇ ਨਿੱਜੀ ਡਾਟਾ ਬਾਰੇ ਇਹ ਕਿਹਾ'',''published'': ''2021-01-12T11:07:15Z'',''updated'': ''2021-01-12T11:12:31Z''});s_bbcws(''track'',''pageView'');

Related News