ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਬਾਰੇ ਕੀ ਕਿਹਾ ਤੇ ਕਿਸਾਨਾਂ ਨੇ ਕੀ ਦਿੱਤਾ ਜਵਾਬ
Tuesday, Jan 12, 2021 - 07:03 AM (IST)
ਖੇਤੀ ਕਾਨੂੰਨਾਂ ਉੱਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਕਾਨੂੰਨਾਂ ਨੂੰ ਲਾਗੂ ਕਰਨ ਉੱਤੇ ਰੋਕ ਲਾਉਣ ਅਤੇ ਮਾਮਲੇ ਦੇ ਨਿਪਟਾਰੇ ਲਈ ਕਮੇਟੀ ਬਣਾਉਣ ਉੱਤੇ ਸੋਚ ਰਹੇ ਹਨ।
ਖ਼ਬਰ ਏਜੰਸੀ ਪੀਟੀਆਈ ਅਨੁਸਾਰ ਸੁਪਰੀਮ ਕੋਰਟ ਮੰਗਲਵਾਰ ਨੂੰ ਖੇਤੀ ਕਾਨੂੰਨਾਂ ਬਾਰੇ ਦਾਖਿਲ ਪਟੀਸ਼ਨਾਂ ''ਤੇ ਸੁਣਵਾਈ ਕਰ ਸਕਦੀ ਹੀ।
ਸਰਕਾਰ ਨੇ ਅਦਾਲਤ ਕੋਲੋਂ 15 ਤਾਰੀਖ਼ ਤੱਕ ਦੀ ਗੱਲਬਾਤ ਦਾ ਸਮਾਂ ਮੰਗਿਆ ਹੈ।
ਇਹ ਵੀ ਪੜ੍ਹੋ
- ਕੋਰੋਨਾ ਵੈਕਸੀਨ : ਮੋਦੀ ਨੇ ਕਿਹਾ, ਪਹਿਲੇ 3 ਕਰੋੜ ਲੋਕਾਂ ਦਾ ਟੀਕਾਕਰਨ ਹੋਵੇਗਾ ''ਮੁਫ਼ਤ''
- ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਦਾ ਪ੍ਰਸਤਾਵ ਹੋਇਆ ਪੇਸ਼
- ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
ਸੁਪਰੀਮ ਕੋਰਟ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਮਨੋਜ ਝਾਅ ਖੇਤੀ ਕਾਨੂੰਨਾਂ ਦੀ ਸੰਵਿਧਾਨਕ ਮਾਨਤਾ ਬਾਰੇ ਪਾਈ ਪਟੀਸ਼ਨ ਉੱਤੇ ਸੁਣਵਾਈ ਕਰ ਰਹੀ ਸੀ।
ਸਰਕਾਰ ਦਾ ਪੱਖ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਕਿਸਾਨ ਜਥੇਬੰਦੀਆਂ ਦਾ ਪੱਖ ਅਤੇ ਹੋਰ ਖ਼ਬਰਾਂ ਜਾਨਣ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਕੋਰੋਨਾ ਵੈਕਸੀਨ: ਮੋਦੀ ਨੇ ਕਿਹਾ, ਪਹਿਲੇ 3 ਕਰੋੜ ਲੋਕਾਂ ਦਾ ਟੀਕਾਕਰਨ ਹੋਵੇਗਾ ''ਮੁਫ਼ਤ''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਹਿਲੇ ਫੇਜ਼ ਵਿੱਚ ਤਿੰਨ ਕਰੋੜ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ ਅਤੇ ਇਸ ਦਾ ਸਾਰਾ ਖਰਚਾ ਕੇਂਦਰ ਸਰਕਾਰ ਚੁੱਕੇਗੀ।
ਮੋਦੀ ਨੇ ਸੋਮਵਾਰ ਨੂੰ ਕੋਰੋਨਾ ਵੈਕਸੀਨ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਦੌਰਾਨ ਇਹ ਕਿਹਾ।
ਉਨ੍ਹਾਂ ਨੇ ਕਿਹਾ ਕਿ 16 ਜਨਵਰੀ ਤੋਂ ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਰਾਈ ਹਨ ਕੀਤੇ ਜਾ ਚੁੱਕੇ ਹਨ, ਜੋ ਕਿ ਇੱਕ ਵੱਡੀ ਸਫ਼ਲਤਾ ਹਨ।
ਉਨ੍ਹਾਂ ਨੇ ਕਿਹਾ ਕਿ ਦੋ ''ਮੇਡ ਇਨ ਇੰਡੀਆ'' ਵੈਕਸੀਨ ਨੂੰ ਐਮਰਜੈਂਸੀ ਵਰਗੇ ਹਾਲਾਤ ਵਿੱਚ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਭਾਰਤ ''ਚ 16 ਜਨਵਰੀ ਤੋਂ ਸ਼ੁਰੂ ਹੋ ਰਿਹਾ ਟੀਕਾਕਰਨ ਪਰ ਤੁਹਾਡੀ ਵਾਰੀ ਕਦੋਂ ਆਵੇਗੀ
ਭਾਰਤ ਵਿੱਚ 16 ਜਨਵਰੀ ਨੂੰ ਕੋਵਿਡ-19 ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਸਿਹਤ ਵਿਭਾਗ ਨੇ ਕਿਹਾ ਕਿ ਤਰਜ਼ੀਹੀ ਪੱਧਰ ''ਤੇ ਪਹਿਲਾਂ ਤਿੰਨ ਕਰੋੜ ਸਿਹਤਕਰਮੀਆਂ ਅਤੇ ਫ਼ਰੰਟਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ।
ਵਿਭਾਗ ਨੇ ਕਿਹਾ ਕਿ ਇਸ ਦੇ ਬਾਅਦ 50 ਸਾਲ ਤੋਂ ਵੱਧ ਉਮਰ ਵਾਲੇ ਅਤੇ 50 ਤੋਂ ਘੱਟ ਉਮਰ ਦੇ ਉਨ੍ਹਾਂ ਲੋਕਾਂ ਨੂੰ ਜਿਹੜੇ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ ਨੂੰ ਵੈਕਸੀਨ ਲਗਾਈ ਜਾਵੇਗੀ।
ਭਾਰਤ ਵਿੱਚ ਅਜਿਹੇ ਲੋਕਾਂ ਦੀ ਤਾਦਾਦ 27 ਕਰੋੜ ਹੈ। ਸਿਹਤ ਵਿਭਾਗ ਨੇ ਇਹ ਘੋਸ਼ਣਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਮਹਾਂਮਾਰੀ ਸੰਬੰਧੀ ਹੋਈ ਸਮੀਖਿਆ ਮੀਟਿੰਗ ਤੋਂ ਬਾਅਦ ਕੀਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
- ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
- ਕੌਣ ਹਨ ਬਾਬਾ ਲੱਖਾ ਸਿੰਘ ਜੋ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਾਲਸ ਬਣ ਰਹੇ
- ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਦਾ ਪ੍ਰਸਤਾਵ ਹੋਇਆ ਪੇਸ਼
ਹਾਊਸ ਆਫ ਰਿਪਰਜ਼ੈਨਟੇਟਿਵਸ ਵਿੱਚ ਇੱਕ ਸੰਖੇਪ ਇਜਲਾਸ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ਼ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਲਈ ਪ੍ਰਸਤਾਵ ਪੇਸ਼ ਕਰ ਦਿੱਤਾ ਹੈ।
ਪ੍ਰਸਤਾਵ ਵਿੱਚ ਟਰੰਪ ''ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਬੀਤੇ ਹਫ਼ਤੇ ਕੈਪਿਟਲ ਹਿਲ ਵਿੱਚ ਹੋਈ ਹਿੰਸਾ ਲਈ ਟਰੰਪ ਨੇ ਉਕਸਾਇਆ ਸੀ।
ਪ੍ਰਸਤਾਵ ਵਿੱਚ ਟਰੰਪ ਨੇ ਉਨ੍ਹਾਂ ਗਲਤ ਦਾਅਵਿਆਂ ਦਾ ਵੀ ਜ਼ਿਕਰ ਹੈ ਕਿ ਜਿਸ ਵਿੱਚ ਉਨ੍ਹਾਂ ਨੇ ਖੁਦ ਨੂੰ ਚੋਣਾਂ ਦਾ ਜੇਤੂ ਦੱਸਿਆ ਸੀ।
ਇਹ ਇਜਲਾਸ 15 ਮਿੰਟ ਲਈ ਚੱਲਿਆ ਤੇ ਮੰਗਲਵਾਰ ਲਈ ਮੁਲਤਵੀ ਹੋ ਗਿਆ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਕਿਵੇਂ ਗੱਦਾਫ਼ੀ ਦੇ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ
ਉਹ ਸ਼ੈਤਾਨ ਦੇ ਕੁਨਬੇ ਵਿੱਚੋਂ ਸਨ। ਸਾਲਾਂ ਤੋਂ ਪਿਛਲੀਆਂ ਗਰਮੀਆਂ ਤੱਕ ਕਾਨੀ ਭਰਾਵਾਂ ਨੇ ਲੀਬੀਆ ਦੇ ਛੋਟੇ ਸ਼ਹਿਰ ''ਤੇ ਆਪਣਾ ਕਬਜ਼ਾ ਜਮਾਇਆ ਅਤੇ ਉਸ ''ਤੇ ਆਪਣਾ ਅਧਿਕਾਰ ਕਾਇਮ ਰੱਖਦੇ ਹੋਏ ਔਰਤਾਂ ਅਤੇ ਬੱਚਿਆਂ ਦਾ ਕਤਲੇਆਮ ਕੀਤਾ। ਹੁਣ ਉਨ੍ਹਾਂ ਦੇ ਅਪਰਾਧ ਹੌਲੀ-ਹੌਲੀ ਉਜਾਗਰ ਹੋਣ ਲੱਗੇ ਹਨ।
ਸੱਤ ਮਹੀਨਿਆਂ ਤੋਂ ਚਿੱਟੇ ਕੈਮੀਕਲ ਪ੍ਰੋਟੈਕਸ਼ਨ ਸੂਟਾਂ ਵਿੱਚ ਮਜ਼ਦੂਰ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਦੱਖਣ ਪੂਰਬ ਵਿੱਚ ਲਗਭਗ ਇੱਕ ਘੰਟੇ ਦੀ ਦੂਰੀ ''ਤੇ ਖੇਤੀਬਾੜੀ ਵਾਲੇ ਛੋਟੇ ਸ਼ਹਿਰ ਤਾਰੂਨਾ ਵਿੱਚ ਪਰਤ ਰਹੇ ਸਨ।
ਉਨ੍ਹਾਂ ਨੇ ਲਾਲ ਅਤੇ ਸਫ਼ੈਦ ਰੰਗ ਦੀਆਂ ਟੇਪਾਂ ਲਾਈ ਹੋਈ ਲਾਲ-ਪੀਲੀ ਭਾਹ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਅਤੇ ਇੱਥੋਂ ਉਨ੍ਹਾਂ ਨੇ 120 ਲਾਸ਼ਾਂ ਕੱਢੀਆਂ ਅਤੇ ਅਜੇ ਵੀ ਬਹੁਤ ਵੱਡਾ ਖੇਤਰ ਅਣਛੋਹਿਆ ਹੀ ਪਿਆ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਕਿਸਾਨਾਂ ਨੇ ਭਾਜਪਾ ਖਿਲਾਫ਼ ਮੋਰਚਾ ਖੋਲ੍ਹਣ ਲਈ ਇਹ ਰਣਨੀਤੀ ਐਲਾਨੀ
- ਯੂਕੇ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ’ਤੇ ਕੀ-ਕੀ ਬਦਲ ਜਾਵੇਗਾ
- ਚੀਨ ਨੇ ਵਿਰੋਧੀ ਸੁਰਾਂ ਦਬਾ ਕੇ ਕਿਵੇਂ ਲਿਖੀ ਕੋਰੋਨਾ ਮਹਾਂਮਾਰੀ ਫ਼ੈਲਣ ਦੀ ਨਵੀਂ ਕਹਾਣੀ
ਇਹ ਵੀਡੀਓ ਵੀ ਦੇਖੋ:
https://www.youtube.com/watch?v=KGtOJC1ZOco
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cd466728-4bb2-44c2-8dc0-4b1bd7e37d28'',''assetType'': ''STY'',''pageCounter'': ''punjabi.india.story.55628062.page'',''title'': ''ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਬਾਰੇ ਕੀ ਕਿਹਾ ਤੇ ਕਿਸਾਨਾਂ ਨੇ ਕੀ ਦਿੱਤਾ ਜਵਾਬ'',''published'': ''2021-01-12T01:31:05Z'',''updated'': ''2021-01-12T01:31:05Z''});s_bbcws(''track'',''pageView'');