ਕੋਰੋਨਾ ਵੈਕਸੀਨ : ਮੋਦੀ ਨੇ ਕਿਹਾ, ਪਹਿਲੇ 3 ਕਰੋੜ ਲੋਕਾਂ ਦਾ ਟੀਕਾਕਰਨ ਹੋਵੇਗਾ ''''ਮੁਫ਼ਤ''''

Monday, Jan 11, 2021 - 07:03 PM (IST)

ਕੋਰੋਨਾ ਵੈਕਸੀਨ : ਮੋਦੀ ਨੇ ਕਿਹਾ, ਪਹਿਲੇ 3 ਕਰੋੜ ਲੋਕਾਂ ਦਾ ਟੀਕਾਕਰਨ ਹੋਵੇਗਾ ''''ਮੁਫ਼ਤ''''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਹਿਲੇ ਫੇਜ਼ ਵਿੱਚ ਤਿੰਨ ਕਰੋੜ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾਵੇਗਾ ਅਤੇ ਇਸ ਦਾ ਸਾਰਾ ਖਰਚਾ ਕੇਂਦਰ ਸਰਕਾਰ ਚੁੱਕੇਗੀ।

ਮੋਦੀ ਨੇ ਸੋਮਵਾਰ ਨੂੰ ਕੋਰੋਨਾ ਵੈਕਸੀਨ ਬਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਦੌਰਾਨ ਇਹ ਕਿਹਾ।

ਉਨ੍ਹਾਂ ਨੇ ਕਿਹਾ ਕਿ 16 ਜਨਵਰੀ ਤੋਂ ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਰਾਈ ਹਨ ਕੀਤੇ ਜਾ ਚੁੱਕੇ ਹਨ, ਜੋ ਕਿ ਇੱਕ ਵੱਡੀ ਸਫ਼ਲਤਾ ਹਨ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਕਿਹਾ ਕਿ ਦੋ ''ਮੇਡ ਇਨ ਇੰਡੀਆ'' ਵੈਕਸੀਨ ਨੂੰ ਐਮਰਜੈਂਸੀ ਵਰਗੇ ਹਾਲਾਤ ਵਿੱਚ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਹੈ।

ਉਨ੍ਹਾਂ ਨੇ ਆਪਣੀ ਸਰਕਾਰ ਦੀ ਤਾਰੀਫ਼ ਕਰਦਿਆਂ ਹੋਇਆ ਕਿਹਾ ਕਿ ਸੰਕਟ ਦੌਰਾਨ ਸਾਰਿਆਂ ਨੇ ਇੱਕਜੁਟ ਹੋ ਕੇ ਕੰਮ ਕੀਤਾ, ਛੇਤੀ ਫ਼ੈਸਲੇ ਲਏ ਗਏ ਅਤੇ ਉਸੇ ਕਾਰਨ ਦੂਜੇ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਕੋਰੋਨਾ ਉਸ ਪੱਧਰ ''ਤੇ ਨਹੀਂ ਫੈਲ ਸਕਿਆ।

ਪ੍ਰਧਾਨ ਮੰਤਰੀ ਨੇ ਹੋਰ ਕੀ-ਕੀ ਕਿਹਾ-

  • ਸਾਡਾ ਉਦੇਸ਼ ਹੈ ਕਿ ਕੁਝ ਮਹੀਨਿਆਂ ਵਿੱਚ 30 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾਵੇ
  • ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਸਿਹਤ ਕਰਮੀਆਂ ਨੂੰ ਪਹਿਲ ਦੇ ਆਧਾਰ ''ਤੇ ਟੀਕਾ ਲਗਵਾਇਆ ਜਾਵੇਗਾ
  • ਸਫ਼ਾਈ ਕਰਮੀ, ਫਰੰਟਲਾਈਨ ਵਰਕਰ, ਡਿਫੈਂਸ ਫੋਰਸਾਂ, ਪੁਲਿਸ ਅਤੇ ਹੋਰ ਪੈਰਾਮਿਲਟ੍ਰੀ ਫੋਰਸਾਂ ਨੂੰ ਵੀ ਪਹਿਲੇ ਫੇਸ ਵਿੱਚ ਟੀਕਾ ਲਗਾਇਆ ਜਾਵੇਗਾ
  • ਦੂਜੇ ਫੇਜ਼ ਵਿੱਚ 50 ਸਾਲ ਤੋਂ ਵੱਧ ਦੀ ਉਮਰ ਵਾਲੇ ਜਾਂ ਫਿਰ ਕਿਸੇ ਹੋਰ ਬਿਮਾਰੀ ਨਾਲ ਪੀੜਤਾ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ
  • ਬਰਡ ਫਲੂ ਨੂੰ ਫੈਲਣ ਤੋਂ ਰੋਕਣ ਲਈ ਪੋਲਟਰੀ ਫਾਰਮ, ਚਿੜੀਆਘਰ, ਪਾਣੀ ਵਾਲੀਆਂ ਥਾਵਾਂ ''ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ

ਇਸ ਦੌਰਾਨ ਨੇ ਪ੍ਰਧਾਨ ਮੰਤਰੀ ਮੋਦੀ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਉਹ ਲਾਈਨ ਵਿੱਚ ਨਾ ਵੜ੍ਹਨ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਭਾਰਤ ਸਰਕਾਰ ਨੇ ਸੀਰਮ ਇੰਸਟੀਚਿਊਟ ਨੂੰ 11 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤਾ ਹੈ। ਏਐੱਨਆਈ ਮੁਤਾਬਕ ਸੀਰਮ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪ੍ਰਤੀ ਖੁਰਾਕ ਦੀ ਕੀਮਤ 200 ਰੁਪਏ ਹੈ।

https://twitter.com/ani_digital/status/1348601701805133826

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=dBCvdolbFEo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2ce3cf79-9f7b-427e-a694-b5f9b7f46724'',''assetType'': ''STY'',''pageCounter'': ''punjabi.india.story.55618287.page'',''title'': ''ਕੋਰੋਨਾ ਵੈਕਸੀਨ : ਮੋਦੀ ਨੇ ਕਿਹਾ, ਪਹਿਲੇ 3 ਕਰੋੜ ਲੋਕਾਂ ਦਾ ਟੀਕਾਕਰਨ ਹੋਵੇਗਾ \''ਮੁਫ਼ਤ\'''',''published'': ''2021-01-11T13:26:32Z'',''updated'': ''2021-01-11T13:26:32Z''});s_bbcws(''track'',''pageView'');

Related News