ਟਰੰਪ ਖਿਲਾਫ਼ ਮਹਾਂਦੋਸ਼ ਦੀ ਤਿਆਰੀ, ਕੈਪਿਟਲ ਹਿਲ ਹਿੰਸਾ ਦੀ ਤੁਲਨਾ ਨਾਜ਼ੀਆਂ ਦੀ ਯਹੂਦੀਆਂ ’ਤੇ ਕੀਤੀ ਹਿੰਸਾ ਨਾਲ ਕਿਉਂ ਹੋਈ

Monday, Jan 11, 2021 - 05:19 PM (IST)

ਟਰੰਪ ਖਿਲਾਫ਼ ਮਹਾਂਦੋਸ਼ ਦੀ ਤਿਆਰੀ, ਕੈਪਿਟਲ ਹਿਲ ਹਿੰਸਾ ਦੀ ਤੁਲਨਾ ਨਾਜ਼ੀਆਂ ਦੀ ਯਹੂਦੀਆਂ ’ਤੇ ਕੀਤੀ ਹਿੰਸਾ ਨਾਲ ਕਿਉਂ ਹੋਈ
ਟਰੰਪ
Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਤਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ

ਅਮਰੀਕੀ ਹਾਊਸ ਦੀ ਸਪੀਕਰ ਨੈਨਸੀ ਪੈਲੋਸੀ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਨਸ ''ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਨੂੰ ਹਟਾਉਣ ਲਈ ਦਬਾਅ ਵਧਾਇਆ ਹੈ।

ਡੈਮੋਕਰੇਟਸ ਵੱਲੋਂ ਪ੍ਰਸਤਾਵ ਲਿਆਉਣ ਦੀ ਉਮੀਦ ਹੈ ਜਿਸ ਜ਼ਰੀਏ ਡੌਨਲਡ ਟਰੰਪ ਨੂੰ ਅਹੁਦੇ ਲਈ ਨਾਕਾਬਿਲ ਐਲਾਨ ਕੇ ਹਟਾਇਆ ਜਾਵੇ।

ਮਾਈਕ ਪੈਨਸ ਦੇ ਇਸ ਪ੍ਰਸਤਾਵ ਦਾ ਵਿਰੋਧ ਕਰਨ ਦੀ ਉਮੀਦ ਹੈ।

ਜੇ ਮਾਈਕ ਪੈਨਸ ਅਜਿਹਾ ਕਰਦੇ ਹਨ ਤਾਂ ਡੈਮਕਰੇਟਸ ਅਜਿਹਾ ਕਰਨ ਲਈ ਵੋਟ ਕਰ ਸਕਦੇ ਹਨ।

ਡੈਮੋਕਰੇਟਸ ਤੇ ਕਈ ਰਿਪਬਲੀਕਨਜ਼ ਲਗਾਤਾਰ ਰਾਸ਼ਟਰਪਤੀ ਟਰੰਪ ਨੂੰ ਕੈਪਿਟਲ ਹਿਲ ਦੀ ਹਿੰਸਾ ਲਈ ਜ਼ਿੰਮੇਵਾਰ ਦੱਸ ਰਹੇ ਹਨ।

ਰਾਸ਼ਟਰਪਤੀ ਟਰੰਪ ਲਈ ਅਹੁਦੇ ਛੱਡਣ ਦੀ ਤਰੀਖ 20 ਜਨਵਰੀ ਹੈ ਜਦੋਂ ਜੋਅ ਬਾਇਡਨ ਦਾ ਰਾਸ਼ਟਰਪਤੀ ਅਹੁਦੇ ਲਈ ਸਹੁੰ ਚੁੱਕ ਸਮਾਗਮ ਹੈ।

ਟਰੰਪ ਨੇ ਕਿਹਾ ਹੈ ਕਿ ਉਹ ਇਸ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ।

ਇਹ ਵੀ ਪੜ੍ਹੋ

ਅਮਰੀਕਾ ਦੇ ਕੈਪੀਟਲ ਹਮਲੇ ਨੂੰ ਲੈ ਕੇ ਦੇਸ਼ ਦੀਆਂ ਵੱਡੀਆਂ ਹਸਤੀਆਂ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਘੇਰ ਰਹੀਆਂ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿਰੋਧੀਆਂ ਨੇ ਉਨ੍ਹਾਂ ਨੂੰ ਤਾਂ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ।

ਬੁੱਧਵਾਰ ਨੂੰ ਅਮਰੀਕੀ ਸੰਸਦ ਭਵਨ ''ਤੇ ਹੋਏ ਹਮਲੇ ਤੋਂ ਬਾਅਦ ਫੇਸਬੁੱਕ ਅਤੇ ਟਵਿੱਟਰ ਨੇ ਰਾਸ਼ਟਰਪਤੀ ਡੌਨਲਡ ਟਰੰਪ ''ਤੇ ਪਾਬੰਦੀ ਲਗਾ ਦਿੱਤੀ ਸੀ। ਫੇਸਬੁੱਕ ਨੇ ਟਰੰਪ ''ਤੇ ਅਣਮਿਥੇ ਸਮੇਂ ਲਈ ਪਾਬੰਦੀ ਲਗਾਈ ਹੈ। ਟਵਿਟਰ ਨੇ ਤਾਂ ਉਨ੍ਹਾਂ ਦਾ ਅਕਾਊਂਟ ਹੀ ਡਿਲੀਟ ਕਰ ਦਿੱਤਾ।

ਜਾਣਦੇ ਹਾਂ ਕਿ ਅਮਰੀਕਾ ਦੀਆਂ ਵੱਡੀਆਂ ਹਸਤੀਆਂ ਨੇ ਟਰੰਪ ਬਾਰੇ ਅਤੇ ਇਸ ਹਿੰਸਾ ਬਾਰੇ ਕੀ ਕਿਹਾ ਹੈ।

ਨਾਜ਼ੀਆਂ ਦੇ ਕਾਰੇ ਨਾਲ ਹੋਈ ਤੁਲਨਾ

ਕੈਲੀਫੋਰਨੀਆ ਦੇ ਸਾਬਕਾ ਰਿਪਬਲੀਕਨ ਗਵਰਨਰ ਆਰਨੋਲਡ ਸ਼ਵਾਜ਼ਨੇਗਰ ਨੇ ਸੋਸ਼ਲ ਮੀਡੀਆ ''ਤੇ ਇੱਕ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਟਰੰਪ ਅਮਰੀਕਾ ਦੇ ਇਤਿਹਾਸ ਦੇ ''ਸਭ ਤੋਂ ਮਾੜੇ'' ਰਾਸ਼ਟਰਪਤੀ ਰਹੇ ਹਨ।

ਆਰਨੋਲਡ ਨੇ ਯੂਐਸ ਕੈਪੀਟਲ ''ਚ ਹੋਈ ਹਿੰਸਾ ਨੂੰ ''ਨਾਈਟ ਆਫ਼ ਬਰੌਕਨ ਗਲਾਸ'' ਨਾਲ ਜੋੜਿਆ ਹੈ ਜਿਸ ਦੌਰਾਨ 1938 ''ਚ ਜਰਮਨੀ ਵਿੱਚ ਯਹੂਦੀਆਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

https://twitter.com/Schwarzenegger/status/1348249481284874240?s=20

ਡੌਨਲਡ ਟਰੰਪ ਨਾਲ ਕੰਮ ਕਰ ਚੁੱਕੇ ਦੋ ਸਾਬਕਾ ਅਧਿਕਾਰੀਆਂ ਨੇ ਵੀ ਅਮਰੀਕੀ ਸੰਸਦ ''ਤੇ ਹੋਈ ਹਿੰਸਾ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਟਰੰਪ ਦੀ ਨਿੰਦਾ ਕੀਤੀ ਸੀ। ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਹਿੰਸਾ ਲਈ ਸਿੱਧੇ ਤੌਰ ''ਤੇ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ।

ਆਪਣੇ ਬਿਆਨ ਵਿੱਚ, ਉਨ੍ਹਾਂ ਨੇ ਕਿਹਾ, "ਕੈਪੀਟਲ ਉੱਤੇ ਹੋਏ ਹਿੰਸਕ ਹਮਲੇ ਕਾਰਨ ਅਮਰੀਕਾ ਦੇ ਲੋਕਤੰਤਰ ਨੂੰ ਭੀੜ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਟਰੰਪ ਦੇ ਕਾਰਨ ਹੋਈ ਹੈ।"

ਯੂਐਸ
Getty Images
ਦਰਜਣਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਵਿੱਚ ਦਾਖ਼ਲ ਹੋ ਜਾਣ ਦੀ ਖ਼ੁਸ਼ੀ ਮਨਾਈ ਸੀ

ਪ੍ਰੈਜ਼ੀਡੇਂਟ ਇਲੈਕਟ ਜੋਅ ਬਾਇਡਨ ਨੇ ਕਿਹਾ, "ਕੈਪੀਟਲ ''ਚ ਜੋ ਹੋਇਆ ਉਹ ਸਾਡੇ ਅਕਸ ਨੂੰ ਨਹੀਂ ਦਰਸਾਉਂਦਾ। ਅਸੀਂ ਵੇਖਿਆ ਕਿ ਕੁਝ ਚਰਮਪੰਥੀ ਅੰਦਰ ਆਏ ਅਤੇ ਕਾਨੂੰਨ ਦੀ ਉਲੰਘਨਾ ਕੀਤੀ। ਇਹ ਸਹੀ ਨਹੀਂ ਹੈ। ਇਹ ਗਲ਼ਤ ਹੈ ਅਤੇ ਇਸ ਨੂੰ ਹੁਣੇ ਰੋਕਿਆ ਜਾਣਾ ਚਾਹੀਦਾ ਹੈ।"

https://twitter.com/JoeBiden/status/1346928275470299142?s=20

ਵਾਈਸ ਪ੍ਰੈਜ਼ੀਡੈਂਟ ਇਲੈਕਟ ਕਮਲਾ ਹੈਰਿਸ ਨੇ ਵੀ ਕਿਹਾ ਕਿ ਜੋ ਜੋਅ ਬਾਇਡਨ ਕਹਿ ਰਹੇ ਹਨ, ਉਹ ਸਹੀ ਹੈ। ਸਾਡੀ ਕੈਪੀਟਲ ''ਤੇ ਇਹ ਹਮਲਾ ਖ਼ਤਮ ਹੋਣਾ ਚਾਹੀਦਾ ਹੈ ਅਤੇ ਲੋਕਤੰਤਰ ਨੂੰ ਅੱਗੇ ਵੱਧਣ ਦੇਣਾ ਚਾਹੀਦਾ ਹੈ।"

https://twitter.com/KamalaHarris/status/1346942453241274370?s=20

ਸਾਬਕਾ ਰਾਸ਼ਟਰਪਤੀ ਜੌਰਜ ਡਬਲੂ ਬੂਸ਼ ਨੇ ਬਿਆਨ ਜਾਰੀ ਕਰਕੇ ਕਿਹਾ, "ਇਹ ਬਗਾਵਤ ਸਾਡੇ ਰਾਸ਼ਟਰ ਅਤੇ ਵੱਕਾਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, ਕਾਨੂੰਨ ਦੀ ਪਾਲਣਾ ਕਰਨਾ ਹਰ ਦੇਸ਼ ਭਗਤ ਨਾਗਰਿਕ ਦੀ ਬੁਨਿਆਦੀ ਜ਼ਿੰਮੇਵਾਰੀ ਹੈ।"

https://twitter.com/TheBushCenter/status/1346971425710620676?s=20

ਮੌਜੂਦਾ ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਵੀ ਆਪਣਾ ਬਿਆਨ ਦਿੰਦਿਆ ਕਿਹਾ ਸੀ ਕਿ ਹਿੰਸਾ ਕਦੇ ਨਹੀਂ ਜਿੱਤਦੀ। ਹਮੇਸ਼ਾ ਆਜ਼ਾਦੀ ਜਿੱਤਦੀ ਹੈ। ਇਹ ਅਜੇ ਵੀ ਲੋਕਾਂ ਦਾ ਹਾਊਸ ਹੈ।

https://twitter.com/Mike_Pence/status/1346994916065501184?s=20

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਘਟਨਾ ਉੱਤੇ ਆਪਣਾ ਬਿਆਨ ਜਾਰੀ ਕਰ ਚੁੱਕੇ ਹਨ। ਉਨਾਂ ਕਿਹਾ ਕਿ ਕੈਪੀਟਲ ''ਚ ਹੋਈ ਹਿੰਸਾ ਨੂੰ ਦੁਨੀਆ ਹਮੇਸ਼ਾ ਯਾਦ ਰੱਖੇਗੀ।

ਉਨ੍ਹਾਂ ਕਿਹਾ, "ਇਸ ਘਟਨਾ ਨੂੰ ਮੌਜੂਦਾ ਰਾਸ਼ਟਰਪਤੀ ਨੇ ਭੜਕਾਇਆ ਸੀ ਜੋ ਆਪਣੇ ਝੂਠ ਦੇ ਪੁਲਿੰਦਿਆਂ ਨੂੰ ਦੁਹਰਾਈ ਜਾ ਰਹੇ ਹਨ ਅਤੇ ਆਪਣੇ ਰਾਸ਼ਟਰ ਨੂੰ ਪੂਰੀ ਦੁਨੀਆ ''ਚ ਬਦਨਾਮ ਕਰ ਰਹੇ ਹਨ।

https://twitter.com/BarackObama/status/1346983894298595330?s=20

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=5GcIJkIAgAY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''449099d1-ad54-4089-b86f-b85533948188'',''assetType'': ''STY'',''pageCounter'': ''punjabi.international.story.55614862.page'',''title'': ''ਟਰੰਪ ਖਿਲਾਫ਼ ਮਹਾਂਦੋਸ਼ ਦੀ ਤਿਆਰੀ, ਕੈਪਿਟਲ ਹਿਲ ਹਿੰਸਾ ਦੀ ਤੁਲਨਾ ਨਾਜ਼ੀਆਂ ਦੀ ਯਹੂਦੀਆਂ ’ਤੇ ਕੀਤੀ ਹਿੰਸਾ ਨਾਲ ਕਿਉਂ ਹੋਈ'',''published'': ''2021-01-11T11:34:56Z'',''updated'': ''2021-01-11T11:34:56Z''});s_bbcws(''track'',''pageView'');

Related News