ਗੱਦਾਫ਼ੀ ਦੇ ਰਾਜ ਪਲਟੇ ਤੋਂ ਬਾਅਦ ਕਿਵੇਂ 6 ਭਰਾਵਾਂ ਨੇ ਸ਼ੇਰਾਂ ਨਾਲ ਲੋਕਾਂ ਦਾ ਕਤਲੇਆਮ ਕੀਤਾ
Monday, Jan 11, 2021 - 11:19 AM (IST)
ਉਹ ਸ਼ੈਤਾਨ ਦੇ ਕੁਨਬੇ ਵਿੱਚੋਂ ਸਨ। ਸਾਲਾਂ ਤੋਂ ਪਿਛਲੀਆਂ ਗਰਮੀਆਂ ਤੱਕ ਕਾਨੀ ਭਰਾਵਾਂ ਨੇ ਲੀਬੀਆ ਦੇ ਛੋਟੇ ਸ਼ਹਿਰ ''ਤੇ ਆਪਣਾ ਕਬਜ਼ਾ ਜਮਾਇਆ ਅਤੇ ਉਸ ''ਤੇ ਆਪਣਾ ਅਧਿਕਾਰ ਕਾਇਮ ਰੱਖਦੇ ਹੋਏ ਔਰਤਾਂ ਅਤੇ ਬੱਚਿਆਂ ਦਾ ਕਤਲੇਆਮ ਕੀਤਾ। ਹੁਣ ਉਨ੍ਹਾਂ ਦੇ ਅਪਰਾਧ ਹੌਲੀ-ਹੌਲੀ ਉਜਾਗਰ ਹੋਣ ਲੱਗੇ ਹਨ।
ਸੱਤ ਮਹੀਨਿਆਂ ਤੋਂ ਚਿੱਟੇ ਕੈਮੀਕਲ ਪ੍ਰੋਟੈਕਸ਼ਨ ਸੂਟਾਂ ਵਿੱਚ ਮਜ਼ਦੂਰ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਦੇ ਦੱਖਣ ਪੂਰਬ ਵਿੱਚ ਲਗਭਗ ਇੱਕ ਘੰਟੇ ਦੀ ਦੂਰੀ ''ਤੇ ਖੇਤੀਬਾੜੀ ਵਾਲੇ ਛੋਟੇ ਸ਼ਹਿਰ ਤਾਰੂਨਾ ਵਿੱਚ ਪਰਤ ਰਹੇ ਸਨ।
ਉਨ੍ਹਾਂ ਨੇ ਲਾਲ ਅਤੇ ਸਫ਼ੈਦ ਰੰਗ ਦੀਆਂ ਟੇਪਾਂ ਲਾਈ ਹੋਈ ਲਾਲ-ਪੀਲੀ ਭਾਹ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਅਤੇ ਇੱਥੋਂ ਉਨ੍ਹਾਂ ਨੇ 120 ਲਾਸ਼ਾਂ ਕੱਢੀਆਂ ਅਤੇ ਅਜੇ ਵੀ ਬਹੁਤ ਵੱਡਾ ਖੇਤਰ ਅਣਛੋਹਿਆ ਹੀ ਪਿਆ ਹੈ।
ਇੱਕ ਵਰਕਰ ਵਦਾਹ ਅਲ-ਕੀਸ਼ ਨੇ ਕਿਹਾ, ''''ਹਰ ਵਾਰ ਜਦੋਂ ਮੈਂ ਇੱਕ ਨਵੇਂ ਮ੍ਰਿਤਕ ਸਰੀਰ ਦੀ ਖੁਦਾਈ ਕਰਦਾ ਹਾਂ ਤਾਂ ਮੈਂ ਜਿੰਨਾ ਹੋ ਸਕੇ, ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦਾ ਹਾਂ।''''ਉਸ ਨੇ ਅੱਗੇ ਕਿਹਾ, ''ਅਸੀਂ ਮੰਨਦੇ ਹਾਂ ਕਿ ਜੇਕਰ ਤੁਸੀਂ ਇੱਕ ਹੱਡੀ ਤੋੜਦੇ ਹੋ, ਤਾਂ ਉਸ ਦੀ ਆਤਮਾ ਇਸ ਨੂੰ ਮਹਿਸੂਸ ਕਰੇਗੀ।''''
ਇਹ ਵੀ ਪੜ੍ਹੋ:
- ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਨੂੰ ਲੈਕੇ ਚੱਲ ਰਹੇ ਰੇੜਕੇ ਦੇ ਇਹ ਹੋ ਸਕਦੇ ਨੇ ਤਿੰਨ ਹੱਲ
- ਖੱਟਰ ਦੀ ਕਿਸਾਨ ਪੰਚਾਇਤ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਉੱਤੇ ਪਾਣੀਆਂ ਦੀਆਂ ਬੁਛਾੜਾਂ ਤੇ ਹੰਝੂ ਗੈਸ ਦੇ ਗੋਲ਼ੇ ਬਰਸਾਏ
- WhatsApp: ਨਵੀਂ ਪਾਲਿਸੀ ''ਖਤਰੇ ਦੀ ਘੰਟੀ'', ਭਾਰਤ ਵਿੱਚ ਕੋਈ ਕਾਨੂੰਨ ਨਹੀਂ
ਇਹ ਲਾਸ਼ਾਂ ਨੌਂ ਸਾਲਾਂ ਤੋਂ ਚੱਲ ਰਹੇ ਲੀਬੀਆ ਦੇ ਘਰੇਲੂ ਯੁੱਧ ਵਿੱਚ ਪਿਛਲੀਆਂ ਗਰਮੀਆਂ ਵਿੱਚ ਤਾਰੂਨਾ ਦੇ ਆਲੇ ਦੁਆਲੇ ਦੀਆਂ ਲੜਾਈਆਂ ਵਿੱਚ ਮਾਰੇ ਗਏ ਨੌਜਵਾਨ ਲੜਾਕਿਆਂ ਦੀਆਂ ਜਾਪਦੀਆਂ ਹਨ, ਪਰ ਇਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਹਨ ਜਿਨ੍ਹਾਂ ਵਿੱਚ ਔਰਤਾਂ ਅਤੇ ਪੰਜ ਸਾਲਾਂ ਤੋਂ ਛੋਟੇ ਬੱਚੇ ਸ਼ਾਮਲ ਹਨ, ਇਨ੍ਹਾਂ ਵਿੱਚੋਂ ਕੁਝ ਨੂੰ ਤਸੀਹੇ ਦੇਣ ਦੇ ਨਿਸ਼ਾਨ ਵੀ ਮਿਲੇ ਹਨ।
ਇਹ ਕਬਰਾਂ ਦਹਿਸ਼ਤੀ ਸ਼ਾਸਨ ਦਾ ਭਿਆਨਕ ਅਤੀਤ ਹਨ ਜੋ ਤਕਰੀਬਨ ਅੱਠ ਸਾਲਾਂ ਤੋਂ ਚੱਲਦਾ ਆਇਆ ਹੈ, ਜਿਸ ਨੂੰ ਸਥਾਨਕ ਪਰਿਵਾਰ ਕਾਨੀ ਅਤੇ ਉਨ੍ਹਾਂ ਵੱਲੋਂ ਬਣਾਈ ਗਈ ਨਾਗਰਿਕ ਪ੍ਰਣਾਲੀ ਵੱਲੋਂ ਸ਼ਹਿਰ ''ਤੇ ਥੋਪਿਆ ਗਿਆ ਸੀ।
ਅਸਲੀ ਸੱਤ ਕਾਨੀ ਭਰਾਵਾਂ ਵਿੱਚੋਂ ਹੁਣ ਤਿੰਨ ਮਰ ਚੁੱਕੇ ਹਨ ਅਤੇ ਬਾਕੀਆਂ ਨੂੰ ਜੂਨ 2020 ਵਿੱਚ ਲੀਬੀਆ ਦੀ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਪ੍ਰਾਪਤ ''ਗਵਰਨਮੈਂਟ ਆਫ ਨੈਸ਼ਨਲ ਅਕਾਰਡ'' (ਜੀਐੱਨਏ) ਵੱਲੋਂ ਭਜਾ ਦਿੱਤਾ ਗਿਆ ਸੀ, ਪਰ ਹੁਣ ਵੀ ਤਾਰੂਨਾ ਦੇ ਕਈ ਨਿਵਾਸੀ ਉਨ੍ਹਾਂ ਦੇ ਜ਼ੁਲਮ ਬਾਰੇ ਬੋਲਣ ਤੋਂ ਡਰਦੇ ਹਨ।
ਕੁਝ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਵੀ ਕਾਨੀਆਂ ਦੇ ਸਮਰਥਕਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਨ੍ਹਾਂ ਭਰਾਵਾਂ - ਅਬਦੁੱਲ-ਖਾਲਿਕ, ਮੁਹੰਮਦ, ਮੁਆਮਰ, ਅਬਦੁੱਲ-ਰਹੀਮ, ਮੋਹਸਿਨ, ਅਲੀ ਅਤੇ ਅਬਦੁੱਲ-ਅਧੀਮ ਦੀ ਕਹਾਣੀ ਨੂੰ ਇਕੱਠੇ ਦਰਸਾਉਣਾ ਸੌਖਾ ਨਹੀਂ ਹੈ, ਪਰ ਭਰਾਵਾਂ ਦੇ ਜਾਣਕਾਰਾਂ ਮੁਤਾਬਕ ਇਹ ਇੱਕ ਭਿਆਨਕ ਕਹਾਣੀ ਹੈ ਕਿ ਕਿਵੇਂ ਇੱਕ ਗਰੀਬ ਪਰਿਵਾਰ ਨੇ ਅਰਾਜਕਤਾ ਦਾ ਫਾਇਦਾ ਉਠਾਇਆ।
ਉਹ ਤਾਨਾਸ਼ਾਹ ਕਰਨਲ ਮੁਆਮਰ ਗੱਦਾਫੀ ਖਿਲਾਫ਼ 2011 ਦੀ ਕ੍ਰਾਂਤੀ ਤੋਂ ਬਾਅਦ ਬੜੀ ਬੇਰਹਿਮੀ ਨਾਲ ਆਪਣੇ ਭਾਈਚਾਰੇ ''ਤੇ ਰਾਜ ਕਰਨ ਲੱਗੇ।
ਟ੍ਰੇਨਿੰਗ ਪ੍ਰਾਪਤ ਵਕੀਲ ਅਤੇ ਕਮਿਊਨਿਟੀ ਕਾਰਕੁਨ ਹਮਜ਼ਾ ਦਿਲਾਬ ਦਾ ਕਹਿਣਾ ਹੈ, ''ਉਹ ਸੱਤਧਾਰੀ ਭਰਾ ਗੈਰ ਸੰਵੇਦਨਸ਼ੀਲ ਅਤੇ ਘਟੀਆ ਇਨਸਾਨ ਸਨ। ਉਨ੍ਹਾਂ ਦਾ ਸਮਾਜਿਕ ਰੁਤਬਾ ਜ਼ੀਰੋ ਸੀ।'' ਉਨ੍ਹਾਂ ਨੇ 2011 ਤੋਂ ਪਹਿਲਾਂ ਇੱਕ ਵਿਆਹ ਅਤੇ ਅੰਤਿਮ ਸੰਸਕਾਰ ਸਮੇਂ ਉਨ੍ਹਾਂ ਨਾਲ ਹੋਈ ਆਪਣੀ ਮਿਲਣੀ ਨੂੰ ਯਾਦ ਕਰਦਿਆਂ ਕਿਹਾ।
"ਜਦੋਂ ਉਹ ਇਕੱਠੇ ਹੁੰਦੇ ਸਨ ਤਾਂ ਉਹ ਲੱਕੜਬੱਘਿਆਂ ਦੇ ਝੁੰਡ ਦੀ ਤਰ੍ਹਾਂ ਹੁੰਦੇ ਸਨ। ਉਹ ਬਹੁਤ ਝਗੜਾਲੂ ਸਨ। ਉਹ ਇੱਕ ਦੂਜੇ ਨੂੰ ਡਾਂਗਾਂ ਨਾਲ ਵੀ ਕੁੱਟ ਸਕਦੇ ਸਨ।'''' ਜਦੋਂ ਕ੍ਰਾਂਤੀ ਸ਼ੁਰੂ ਹੋਈ ਤਾਂ ਤਾਰੂਨਾ ਵਿੱਚ ਬਹੁਤੇ ਲੋਕ ਗੱਦਾਫੀ ਦੇ ਵਫ਼ਾਦਾਰ ਰਹੇ। ਤਾਨਾਸ਼ਾਹ ਗੱਦਾਫੀ ਨੇ ਸ਼ਹਿਰ ਨੂੰ ਸਹੂਲਤਾਂ ਦਿੱਤੀਆਂ ਅਤੇ ਪ੍ਰਮੁੱਖ ਪਰਿਵਾਰਾਂ ਦੇ ਆਦਮੀਆਂ ਨੂੰ ਆਪਣੇ ਸੁਰੱਖਿਆ ਬਲਾਂ ਵਿੱਚ ਚੰਗੀ ਨੌਕਰੀ ਦਿੱਤੀ।
ਹਮਜ਼ਾ ਦਿਲਾਬ ਕਹਿੰਦਾ ਹੈ ਕਿ ਕਾਨੀ ਭਰਾ ਉਨ੍ਹਾਂ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਕ੍ਰਾਂਤੀ ਦਾ ਸਮਰਥਨ ਕੀਤਾ - ਹਾਲਾਂਕਿ ਉਹ ਕਿਸੇ ਵਿਚਾਰਧਾਰਾਂ ਤੋਂ ਬਾਹਰ ਨਹੀਂ ਸਨ, ਪਰ ਗੱਦਾਫੀ ਸਮਰਥਕਾਂ ਦੇ ਇੱਕ ਪਰਿਵਾਰ ਚਚੇਰੇ ਭਰਾਵਾਂ ਨਾਲ 30 ਸਾਲ ਪੁਰਾਣੀ ਲੜਾਈ ਕਾਰਨ, ਉਨ੍ਹਾਂ ਨੇ ਅਜਿਹਾ ਕੀਤਾ। ਗੱਦਾਫੀ ਦੀ ਸਲਤਨਤ ਦੇ ਢਹਿ ਢੇਰੀ ਹੋਣ ਤੋਂ ਬਾਅਦ ਇਨ੍ਹਾਂ ਭਰਾਵਾਂ ਨੇ ਆਪਣਾ ਮੌਕਾ ਵੇਖਦਿਆਂ ਦਾਅ ਲਾ ਲਿਆ।
ਹਮਜ਼ਾ ਦਿਲਾਬ ਕਹਿੰਦਾ ਹੈ, "ਕਾਨੀ ਭਰਾ ਹੌਲੀ-ਹੌਲੀ ਇੱਕ-ਇੱਕ ਕਰਕੇ ਉਸ ਪਰਿਵਾਰ ਨੂੰ ਕਤਲ ਕਰਾਉਣ ਵਿੱਚ ਕਾਮਯਾਬ ਹੋ ਗਏ।''''
ਪਰ ਇਸਨੇ ਬਦਲਾ ਲੈਣ ਦਾ ਇੱਕ ਚੱਕਰ ਨਿਰਧਾਰਤ ਕਰ ਦਿੱਤਾ ਜਿਸ ਨਾਲ 2012 ਵਿੱਚ ਦੂਜੇ ਸਭ ਤੋਂ ਛੋਟੇ ਕਾਨੀ ਭਰਾ ਅਲੀ ਦਾ ਕਤਲ ਹੋਇਆ।
ਨੀਦਰਲੈਂਡਜ਼ ਦੇ ਕਲਿੰਗੇਨਡੇਲ ਇੰਸਟੀਚਿੳੂਟ ਦੇ ਲੀਬੀਆ ਦੇ ਮਾਹਿਰ ਜੈਲਲ ਹਰਚੌਈ, ਜਿਸਨੇ ਪਰਿਵਾਰ ਦੇ ਇਤਿਹਾਸ ਦੀ ਖੋਜ ਕੀਤੀ ਹੈ, ਨੇ ਕਿਹਾ, "ਅਲੀ ਖੂਬਸੂਰਤ ਕਾਨੀ ਭਰਾ ਸੀ, ਅਤੇ ਜਦੋਂ ਉਸ ਦੀ ਮੌਤ ਹੋਈ, ਤਾਂ ਉਹ ਉਸ ਨੂੰ ਇੱਕ ਦੰਤਕਥਾ ਵਿੱਚ ਬਦਲ ਗਿਆ।"
- ਈਸਾਈਆਂ ਦੇ ਜੀਸਸ, ਮੁਸਲਮਾਨਾਂ ਦੇ ਈਸਾ — ‘ਹਜ਼ਰਤ’ ਤੇ ‘ਮਸੀਹ’ ਕਿਤੇ ਇੱਕੋ ਤਾਂ ਨਹੀਂ?
- ਸਕੂਲ ਜਿੱਥੇ ਬੱਚਿਆਂ ਨੂੰ ਸੰਗਲਾਂ ਨਾਲ ਬੰਨ੍ਹਕੇ ਤੇ ਭੁੱਖੇ ਪਿਆਸੇ ਰੱਖ ਕੇ ਪੜ੍ਹਾਏ ਜਾਂਦੇ ਹਨ
"ਭਰਾਵਾਂ ਨੇ ਨਾ ਸਿਰਫ਼ ਜ਼ਿੰਮੇਵਾਰ ਲੋਕਾਂ ਨੂੰ ਮਾਰਿਆ, ਬਲਕਿ ਉਨ੍ਹਾਂ ਨੇ ਇਸ ਕਤਲ ਦਾ ਬਦਲਾ ਲੈਣ ਲਈ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਅਸਲ ਵਿੱਚ ਉਨ੍ਹਾਂ ਦੇ ਸਾਰੇ ਪਰਿਵਾਰਾਂ ਨੂੰ ਮਾਰਨ ਦਾ ਫੈਸਲਾ ਕੀਤਾ ਸੀ।"
ਕਾਨੀਆਂ ਨੇ ਹੌਲੀ-ਹੌਲੀ ਆਪਣਾ ਕਬਜ਼ਾ ਜਮਾਂ ਲਿਆ ਅਤੇ ਕਸਬੇ ਵਿੱਚ ਫੌਜੀ ਬਲਾਂ ਦਾ ਨਿਰਮਾਣ ਕੀਤਾ, ਜਿਸ ਨਾਲ ਉਨ੍ਹਾਂ ਨੇ ਹਜ਼ਾਰਾਂ ਲੜਾਕਿਆਂ ਦੀ ਆਪਣੀ ਮਿਲਟਰੀ ਬਣਾ ਲਈ। ਲੀਬੀਆ ਦੀਆਂ ਬਹੁਤੀਆਂ ਮਿਲਟਰੀਆਂ ਵਾਂਗ, ਇਸ ਨੂੰ ਵੀ ਰਾਜ ਦੇ ਫੰਡਾਂ ਤੱਕ ਪਹੁੰਚ ਪ੍ਰਾਪਤ ਸੀ।
ਉਨ੍ਹਾਂ ਨੇ ਬਦਲਾ ਲੈਣ ਤੋਂ ਅੱਗੇ ਵਧਦਿਆਂ, ਬਾਕੀ ਭਰਾਵਾਂ ਨੇ ਇਸ ਦੀ ਵਰਤੋਂ ਤਾਰੂਨਾ ''ਤੇ ਆਪਣੇ ਨਿਰੰਤਰ ਅਧਿਕਾਰ ਤੇ ਦਬਦਬਾ ਬਣਾਉਣ ਲਈ ਕੀਤੀ।
ਹਮਜ਼ਾ ਦਿਲਾਬ ਕਹਿੰਦਾ ਹੈ, "ਉਨ੍ਹਾਂ ਦੀ ਨੀਤੀ ਡਰ ਪੈਦਾ ਕਰਨ ਦੇ ਇਲਾਵਾ ਕਿਸੇ ਹੋਰ ਕਾਰਨਾਂ ਕਰਕੇ ਲੋਕਾਂ ਨੂੰ ਡਰਾਉਣਾ ਨਹੀਂ ਸੀ। ਉਨ੍ਹਾਂ ਨੇ ਇਕੱਲੇ ਇਸ ਕਾਰਨ ਹੀ ਲੋਕਾਂ ਨੂੰ ਮਾਰਿਆ। ਤਾਰੂਨਾ ਵਿਚ ਜਿਹੜਾ ਵੀ ਉਨ੍ਹਾਂ ਦੇ ਵਿਰੁੱਧ ਖੜ੍ਹਦਾ ਸੀ ਉਹ ਉਸ ਨੂੰ ਮਾਰ ਦਿੰਦੇ ਸਨ।''''
- ਅਰਮੀਨੀਆਂ ਦੀ ਸ਼ਹਿਜ਼ਾਦੀ: ਪਿਓ ਦੀ ਰਿਹਾਈ ਲਈ ਫਿਰੌਤੀ ਵਜੋਂ ਦਿੱਤੀ ਧੀ ਨੇ ਕਿਵੇਂ ਮੰਗੋਲੀਆ ਤੱਕ ਧਾਕ ਜਮਾਈ
- ਗਾਂਧੀ ਦੇ ਕਤਲ ਮਗਰੋਂ ਪਟੇਲ ਉੱਤੇ ਕਿਸ ਨੇ ਚੁੱਕੀ ਸੀ ਉਂਗਲ
ਹਨਨ ਅਬੂ-ਕਲੇਸ਼ 17 ਅਪ੍ਰੈਲ 2017 ਨੂੰ ਆਪਣੇ ਘਰ ਸੀ, ਜਦੋਂ ਕਾਨੀਆਂ ਦੇ ਫੌਜੀਆਂ ਦੀ ਭੀੜ ਉਸ ''ਤੇ ਟੁੱਟ ਪਈ। ਉਸ ਨੇ ਦੱਸਿਆ "ਉਨ੍ਹਾਂ ਵਿਚੋਂ ਇਕ ਨੇ ਮੇਰੇ ਸਿਰ ''ਤੇ ਬੰਦੂਕ ਰੱਖ ਦਿੱਤੀ।" "ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਘਰ ਵਿੱਚ ਕੌਣ ਹੈ, ਅਤੇ ਮੈਂ ਕਿਹਾ, ''ਕੋਈ ਨਹੀਂ।''
ਪਰ ਉਨ੍ਹਾਂ ਨੇ ਮੈਨੂੰ ਆਪਣੇ ਪਿਤਾ ਦੇ ਕਮਰੇ ਵਿੱਚ ਖਿੱਚ ਲਿਆ ਅਤੇ ਉਨ੍ਹਾਂ ਨੇ ਮੇਰੇ ਪਿਤਾ ਨੂੰ ਕਿਹਾ: ''ਅਸੀਂ ਪਹਿਲਾਂ ਤੁਹਾਨੂੰ ਮਾਰ ਦੇਵਾਂਗੇ.'' ਅਤੇ ਉਨ੍ਹਾਂ ਨੇ ਸਚਮੁੱਚ ਅਜਿਹਾ ਹੀ ਕੀਤਾ। ਮੈਂ ਉਨ੍ਹਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਗੋਲੀਆਂ ਉਨ੍ਹਾਂ ਦੀ ਛਾਤੀ ਵਿੱਚ ਮਾਰ ਦਿੱਤੀਆਂ।''
ਉਸ ਦਿਨ ਹਨਨ ਦੇ ਤਿੰਨ ਭਰਾ ਵੀ ਮਾਰੇ ਗਏ ਸਨ ਅਤੇ ਉਸ ਦੇ ਦੋ ਭਤੀਜਿਆਂ, ਜਿਨ੍ਹਾਂ ਦੀ ਉਮਰ 14 ਅਤੇ 16 ਸੀ, ਉਹ ਵੀ ਮਾਰੇ ਗਏ। ਉਸ ਦੇ ਹੋਰ ਰਿਸ਼ਤੇਦਾਰ ਕਾਨੀਆਂ ਦੀਆਂ ਫੌਜਾਂ ਦੁਆਰਾ ਅਗਵਾ ਕੀਤੇ ਜਾਣ ਤੋਂ ਬਾਅਦ ਲਾਪਤਾ ਹਨ।
ਹਨਨ ਦਾ ਕਹਿਣਾ ਹੈ ਕਿ ਇਸਦਾ ਹੋਰ ਕੋਈ ਮਨੋਰਥ ਨਹੀਂ ਸੀ, ਬਸ ਸਿਰਫ਼ ਇਹ ਹੀ ਸੀ ਕਿ ਉਨ੍ਹਾਂ ਦਾ ਪਰਿਵਾਰ ਤਾਰੂਨਾ ਵਿੱਚ ਹੋਰਾਂ ਦੇ ਮੁਕਾਬਲੇ ਵਧੀਆ ਸੀ ਅਤੇ ਸਭ ਉਨ੍ਹਾਂ ਦਾ ਸਤਿਕਾਰ ਕਰਦੇ ਸਨ।
ਉਦੋਂ ਤਕ, ਕਾਨੀਆਂ ਨੇ ਤਾਰੂਨਾ ਅਤੇ ਇਸ ਦੇ ਆਸ ਪਾਸ ਇੱਕ ਛੋਟਾ ਜਿਹਾ ਰਾਜ ਸਥਾਪਤ ਕਰ ਲਿਆ ਸੀ, ਇੱਥੋਂ ਤੱਕ ਕਿ ਵਰਦੀਧਾਰੀ ਪੁਲਿਸ ਨੂੰ ਵੀ ਕਾਬੂ ਕਰ ਲਿਆ ਸੀ। ਉਹ ਇੱਕ ਕਾਰੋਬਾਰੀ ਸਾਮਰਾਜ ਚਲਾਉਂਦੇ ਸਨ, ਇੱਕ ਸੀਮੈਂਟ ਫੈਕਟਰੀ ਅਤੇ ਹੋਰ ਸਥਾਨਕ ਕਾਰੋਬਾਰਾਂ ਤੋਂ "ਟੈਕਸ" ਵਸੂਲਦੇ ਸਨ।
ਇੱਕ ਸ਼ਾਪਿੰਗ ਮਾਲ ਦਾ ਨਿਰਮਾਣ ਕੀਤਾ ਅਤੇ ਕੁਝ ਜਾਇਜ਼ ਉਦਯੋਗਾਂ ਨੂੰ ਚਲਾਉਂਦੇ ਸਨ, ਜਿਸ ਵਿੱਚ ਇੱਕ ਲਾਂਡਰੀ ਵੀ ਸ਼ਾਮਲ ਸੀ, ਉਨ੍ਹਾਂ ਨੇ ਨਸ਼ਿਆਂ ਅਤੇ ਪਰਵਾਸੀਆਂ ਦੇ ਤਸਕਰਾਂ ਦੀ "ਰੱਖਿਆ" ਕਰਨ ਦਾ ਲਾਭ ਹਾਸਲ ਕੀਤਾ ਜਿਨ੍ਹਾਂ ਦੇ ਰਸਤੇ ਸਹਾਰਾ ਤੋਂ ਮੈਡੀਟੇਰੀਅਨ ਤੱਟ ਦੇ ਰਸਤੇ ਉੱਤੇ ਉਨ੍ਹਾਂ ਦੇ ਖੇਤਰ ਵਿੱਚੋਂ ਲੰਘਦੇ ਸਨ।
ਉਸੀ ਸਮੇਂ ਉਨ੍ਹਾਂ ਨੇ ਤਸਕਰੀ ਵਿਰੁੱਧ ਲੜਨ ਅਤੇ ਯੁੱਧ ਗ੍ਰਸਤ ਲੀਬੀਆ ਵਿੱਚ ਇੱਕ ਟਾਪੂ ਬਣਾ ਲਿਆ।
ਇਸ ਮਿੰਨੀ ਰਾਜ ਦੇ ਮੁਖੀ ਮੁਹੰਮਦ ਅਲ-ਕਾਨੀ ਸੀ, ਜੋ ਇੱਕ ਸਲਾਫਿਸਟ (ਇਸਲਾਮ ਦੇ ਕੱਟੜਪੰਥੀ ਰੂਪ ਦਾ ਪੈਰੋਕਾਰ) ਸੀ ਅਤੇ ਭਰਾਵਾਂ ਵਿੱਚੋਂ ਦੂਜੇ ਨੰਬਰ ''ਤੇ ਸੀ। ਉਹ ਪਰਿਵਾਰ ਦਾ ਇਕਲੌਤਾ ਮੈਂਬਰ ਸੀ ਜਿਸ ਦੀ ਥੋੜ੍ਹੀ ਜਿਹੀ ਵਿਦਿਆ ਅਤੇ ਨਿਯਮਤ ਤਨਖਾਹ ਵਾਲੀ ਨੌਕਰੀ ਸੀ - ਕ੍ਰਾਂਤੀ ਤੋਂ ਪਹਿਲਾਂ ਉਹ ਇੱਕ ਤੇਲ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ।
ਕਠੋਰ ਅਤੇ ਸ਼ਾਂਤ ਰਹਿਣ ਵਾਲਾ, ਉਹ ਆਮ ਤੌਰ ''ਤੇ ਰਵਾਇਤੀ ਸਲਾਫਿਸਟ ਗਾਉਨ ਪਹਿਨਦਾ ਸੀ। ਜੈਲਲ ਹਰਚੌਈ ਦਾ ਕਹਿਣਾ ਹੈ," ਇਹ ਆਮ ਤੌਰ ''ਤੇ ਗੈਂਗਸਟਰ ਪਰਿਵਾਰਾਂ ਵਿੱਚ ਹੁੰਦਾ ਹੈ ਕਿ ਮੁਖੀ ਵਿਅਕਤੀ ਵਿਸ਼ੇਸ਼ ਤੌਰ ''ਤੇ ਡਰਾਉਣਾ ਜਾਂ ਕ੍ਰਿਸ਼ਮਈ ਨਹੀਂ ਹੁੰਦਾ ਹੈ।''''
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
"ਸਿਖਰ ''ਤੇ, ਤੁਸੀਂ ਆਮ ਤੌਰ ''ਤੇ ਉਹ ਵਿਅਕਤੀ ਹੀ ਦੇਖਦੇ ਹੋ ਜੋ ਪੂਰੇ ਮਨਸੂਬੇ ਨੂੰ ਕੰਮ ਕਰਨ ਲਈ ਜ਼ਰੂਰੀ ਸਾਰੀਆਂ ਗੁੰਝਲਦਾਰ ਯੋਜਨਾਵਾਂ ਨੂੰ ਸਮਝਣ ਦੇ ਯੋਗ ਹੁੰਦਾ ਹੈ ਅਤੇ ਇਹ ਗੱਲ ਮੁਹੰਮਦ ਵਿੱਚ ਸੀ।"
ਉਸਦੇ ਹੇਠਾਂ ਮੁਖੀ ਅਬਦੁੱਲ-ਰਹੀਮ ਸੀ ਜੋ "ਅੰਦਰੂਨੀ ਸੁਰੱਖਿਆ" ਦਾ ਇੰਚਾਰਜ ਸੀ - ਉਹ ਕਿਸੇ ਸ਼ੱਕੀ ਗੱਦਾਰ ਨਾਲ ਨਜਿੱਠਦਾ ਸੀ, ਜਦੋਂ ਕਿ ਸੁਚੇਤ ਰਹਿਣ ਵਾਲਾ ਮੋਹਸਿਨ "ਰੱਖਿਆ ਮੰਤਰੀ" ਸੀ, ਉਹ ਕਾਨੀ ਭਰਾਵਾਂ ਦੀ ਮਿਲਟਰੀ ਦਾ ਇੰਚਾਰਜ ਸੀ। ਹਮਜ਼ਾ ਦਿਲਾਬ ਯਾਦ ਕਰਦਾ ਹੋਇਆ ਦੱਸਦਾ ਹੈ, "ਅਬਦੁੱਲ-ਰਹੀਮ ਨੰਬਰ ਇੱਕ ਕਾਤਲ ਸੀ; ਉਸ ਤੋਂ ਬਾਅਦ: ਮੋਹਸਿਨ ਸੀ,"
ਉਹ ਕਹਿੰਦਾ ਹੈ ਕਿ ਉਸਨੇ ਅਤੇ ਤਾਰੂਨਾ ਤੋਂ ਭੱਜ ਕੇ ਗਏ ਹੋਰ ਬਹੁਤ ਸਾਰੇ ਲੋਕਾਂ ਨੇ ਤ੍ਰਿਪੋਲੀ ਵਿੱਚ ਲਗਾਤਾਰ ਹੋ ਰਹੇ ਕਤਲਾਂ ਬਾਰੇ ਸਰਕਾਰ ਨੂੰ ਜਾਣਕਾਰੀ ਦਿੱਤੀ, "ਪਰ ਬਦਕਿਸਮਤੀ ਨਾਲ ਸਰਕਾਰ ਨੇ ਕਾਨੀਆਂ ਦੇ ਸਾਰੇ ਜ਼ੁਲਮਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ, ਕਿਉਂਕਿ ਕਾਨੀਆਂ ਦੀਆਂ ਮਿਲਟਰੀਆ ਉਨ੍ਹਾਂ ਲਈ ਲਾਭਦਾਇਕ ਸਨ।"
2017 ਵਿੱਚ ਇਨ੍ਹਾਂ ਭਰਾਵਾਂ ਨੇ ਇੱਕ ਭਾਰੀ ਫੌਜੀ ਪਰੇਡ ਦਾ ਕਰਵਾਈ ਜਿਸ ਵਿੱਚ ਭਾਰੀ ਹਥਿਆਰਾਂ, ਵਰਦੀਧਾਰੀ ਪੁਲਿਸ ਦੀਆਂ ਟੁਕੜੀਆਂ - ਅਤੇ ਸ਼ੇਰ ਸ਼ਾਮਲ ਸਨ। ਇਹ ਭਰਾਵਾਂ ਦੀ ਨਿੱਜੀ ਜਾਇਦਾਦ ਸਨ ਅਤੇ ਇਹ ਅਫਵਾਹ ਹੈ ਕਿ ਉਨ੍ਹਾਂ ਨੂੰ ਪਰਿਵਾਰ ਦੇ ਕੁਝ ਪੀੜਤਾਂ ਦਾ ਮਾਸ ਖੁਆਇਆ ਗਿਆ ਸੀ।
ਫਿਰ, 2019 ਵਿੱਚ ਕਾਨੀਆਂ ਨੇ ਨਾਗਰਿਕ ਯੁੱਧ ਦੇ ਨਿਰਣਾਇਕ ਦੇ ਰੂਪ ਵਿੱਚ ਰੁਖ਼ ਬਦਲ ਦਿੱਤਾ। ਪੱਛਮੀ ਲੀਬੀਆ ਨੂੰ ਕੰਟਰੋਲ ਕਰਨ ਵਾਲੇ ਜੀਐੱਨਏ ਨਾਲ ਆਪਣੇ ਗੱਠਜੋੜ ਦਾ ਤਿਆਗ ਕਰਦੇ ਹੋਏ ਉਨ੍ਹਾਂ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਜਨਰਲ ਖਲੀਫਾ ਹਫ਼ਰ ਨੂੰ ਦੇਸ਼ ਦੇ ਪੂਰਬੀ ਹਿੱਸੇ ਦੇ ਅੱਧ ਦੇ ਮਾਲਕ ਜਨਰਲ ਖਲੀਫਾ ਹਫਤਾਰ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸ਼ਹਿਰ ਨੂੰ ਰਾਜਧਾਨੀ ਉੱਤੇ ਹਮਲਾ ਕਰਨ ਲਈ ਲਾਂਚਪੈਡ ਵਜੋਂ ਵਰਤਣ।
ਅਚਾਨਕ, ਛੋਟਾ ਜਿਹਾ ਤਾਰੂਨਾ ਸ਼ਹਿਰ ਇੱਕ ਅੰਤਰਰਾਸ਼ਟਰੀ ਸੰਘਰਸ਼ ਦਾ ਕੇਂਦਰ ਬਣ ਗਿਆ, ਹਫ਼ਤਾਰ ਨੂੰ ਫਰਾਂਸ, ਮਿਸਰ, ਸੰਯੁਕਤ ਅਰਬ ਅਮੀਰਾਤ ਅਤੇ ਰੂਸ ਦੇ ਇੱਕ ਅਜੀਬ ਗਠਜੋੜ ਨੇ ਹਮਾਇਤ ਦਿੱਤੀ ਜਿਸ ਨੇ ਕਿਰਾਏ ਦੇ ਲੋਕਾਂ ਨੂੰ ਕਾਨੀਆਂ ਦੇ ਸ਼ਹਿਰ ਵਿੱਚ ਡੇਰਾ ਲਾਉਣ ਲਈ ਭੇਜਿਆ।
ਉਨ੍ਹਾਂ ਦੇ ਵਿਰੁੱਧ ਤੁਰਕੀ ਨੇ ਤ੍ਰਿਪੋਲੀ ਸਰਕਾਰ ਦਾ ਸਮਰਥਨ ਕਰਨ ਲਈ ਹਥਿਆਰਾਂ ਦੀ ਵਰਤੋਂ ਕੀਤੀ। ਅਤੇ ਇਹ ਸ਼ਾਇਦ ਤੁਰਕੀ ਡਰੋਨ ਸੀ ਜਿਸ ਨੇ ਸਾਲ, ਸਤੰਬਰ 2019 ਵਿੱਚ ਮੋਹਸਿਨ ਅਲ-ਕਾਨੀ ਅਤੇ 22 ਸਾਲ ਦੀ ਉਮਰ ਦੇ ਸਭ ਤੋਂ ਛੋਟੇ ਭਰਾ, ਅਬਦੁੱਲ-ਅਧਿਮ ਨੂੰ ਮਾਰ ਦਿੱਤਾ ਸੀ।
ਉਨ੍ਹਾਂ ਦੀ ਮੌਤ ਅਤੇ ਤ੍ਰਿਪੋਲੀ ਨੂੰ ਹਥਿਆਉਣ ਦੀ ਅਸਫਲਤਾ ਨੇ ਸਭ ਤੋਂ ਵੱਡੇ ਖੂਨੀ ਦੌਰ ਦੀ ਸ਼ੁਰੂਆਤ ਕੀਤੀ ਜਿਸ ਨੂੰ ਤਾਰੂਨਾ ਵਾਸੀ ਭੁੱਲ ਨਹੀਂ ਸਕਦੇ। ਜੈਲਲ ਹਰਚੌਈ ਕਹਿੰਦਾ ਹੈ, "ਉਨ੍ਹਾਂ ਦਾ ਮੰਤਵ ਪੂਰਾ ਨਹੀਂ ਹੋ ਰਿਹਾ ਸੀ, ਇਸ ਲਈ ਉਨ੍ਹਾਂ ਵੱਲੋਂ ਕਤਲ ਕਰਨ ਵਿੱਚ ਤੇਜ਼ੀ ਲਿਆਂਦੀ ਗਈ।"
"ਤੁਸੀਂ ਇਹ ਕਿਵੇਂ ਯਕੀਨੀ ਬਣਾਉਂਦੇ ਹੋ ਕਿ ਤੁਹਾਡੀ ਆਬਾਦੀ ਦੁਸ਼ਮਣ ਨਾਲ ਸਾਜ਼ਿਸ਼ ਨਹੀਂ ਰਚਾਉਂਦੀ? ਇਸ ਲਈ ਕਾਨੀ ਪਰਿਵਾਰ ਨੂੰ ਹੋਰ ਵੀ ਜ਼ਿਆਦਾ ਜਨੂੰਨੀ ਹੋਣਾ ਪਿਆ।" ਪਰ ਅਜਿਹੀਆਂ ਹੱਤਿਆਵਾਂ ਵੀ ਸਨ ਜੋ ਸਪੱਸ਼ਟ ਤੌਰ ''ਤੇ ਕਾਨੀਆਂ ਵੱਲੋਂ ਯੁੱਧ ਜਾਰੀ ਰੱਖਣ ਲਈ ਇੱਕ ਜ਼ਰੂਰਤ ਤੋਂ ਪ੍ਰੇਰਿਤ ਸਨ।
ਦਸੰਬਰ 2019 ਵਿੱਚ ਇੱਕ ਦਿਨ, ਤਾਰੂਨਾ ਦੀ ਘਰੇਲੂ ਔਰਤ ਰਾਬੀਆ ਜਬਲਾਹ ਨੇ ਦੇਖਿਆ ਕਿ ਉਸ ਦੇ ਚਚੇਰੇ ਭਰਾ ਤਾਰਿਕ ਨੂੰ ਕਾਨੀਆਂ ਦੀ ਸੈਨਾ ਦੁਆਰਾ ਉਸ ਦੇ ਘਰ ਦੇ ਦਰਵਾਜ਼ੇ ''ਤੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਉਸ ਦਾ 4x4 ਪਿਕਅਪ ਵੀ ਖੋਹ ਲਿਆ।
ਅਗਲੇ ਦਿਨ, ਜਦੋਂ ਉਸ ਨੂੰ ਦਫ਼ਨਾਇਆ ਜਾ ਰਿਹਾ ਸੀ ਤਾਂ ਪੁਲਿਸ ਨੇ ਉਸ ਦੇ ਪਤੀ ਸਮੇਤ ਪਰਿਵਾਰ ਦੇ 10 ਮੈਂਬਰਾਂ ਨੂੰ ਅਗਵਾ ਕਰਕੇ ਕਬਰਸਤਾਨ ''ਤੇ ਹਮਲਾ ਕਰ ਦਿੱਤਾ। ਉਨ੍ਹਾਂ ਕੋਲ ਤਾਰਿਕ ਦਾ ਟਰੱਕ ਸੀ - ਜਿਸ ''ਤੇ ਹੁਣ ਇੱਕ ਗ੍ਰਨੇਡ ਲਾਂਚਰ ਲਗਾ ਦਿੱਤਾ ਸੀ।
ਅਚਾਨਕ ਉਨ੍ਹਾਂ ਨੇ ਹਮਲੇ ਦਾ ਕਾਰਨ ਸਮਝ ਲਿਆ: "ਜਬਲਾਹ ਪਰਿਵਾਰ ਦਾ ਮੁੱਖ ਤੌਰ ''ਤੇ 4x4 ਦਾ ਆਪਣਾ ਕਾਰੋਬਾਰ ਹੈ। ਇਸ ਲਈ ਉਨ੍ਹਾਂ ਨੇ ਸਾਨੂੰ ਲੁੱਟਣ ਲਈ ਅਤੇ ਆਪਣੇ ਯੁੱਧ ਲਈ ਸਾਡੇ ਵਾਹਨਾਂ ਦੀ ਵਰਤੋਂ ਕਰਨ ਲਈ ਹਮਲਾ ਕੀਤਾ।"
ਸਰਕਾਰ ਪੱਖੀ ਲੜਾਕੂਆਂ ਨੇ ਅਖੀਰ ਜੂਨ 2020 ਦੇ ਸ਼ੁਰੂ ਵਿੱਚ ਤਾਰੂਨਾ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਬਾਕੀ ਚਾਰ ਕਾਨੀ ਭਰਾ ਅਤੇ ਉਨ੍ਹਾਂ ਦੀ ਮਿਲਟਰੀ ਹਫ਼ਤਾਰ ਦੀਆਂ ਫ਼ੌਜਾਂ ਨਾਲ ਪੂਰਬੀ ਲੀਬੀਆ ਚਲੇ ਗਈ।
ਰਾਬੀਆ ਜਬਲਾਹ ਕਹਿੰਦੀ ਹੈ."ਸਾਨੂੰ ਬਹੁਤ ਉਮੀਦ ਸੀ, ਅਸੀਂ ਉਸ ਰਾਤ ਸੁੱਤੇ ਨਹੀਂ, ਸਾਡੇ ਬੱਚੇ ਖੁਸ਼ ਸਨ।"
ਅਗਲੀ ਸਵੇਰ, ਉਹ ਅਤੇ ਹੋਰ ਬਹੁਤ ਸਾਰੀਆਂ ਔਰਤਾਂ ਜਿਨ੍ਹਾਂ ਦੇ ਪਤੀ, ਭਰਾ ਜਾਂ ਬੇਟੇ ਅਗਵਾ ਕੀਤੇ ਗਏ ਸਨ, ਉਨ੍ਹਾਂ ਦੀ ਭਾਲ ਲਈ ਕਾਨੀਆਂ ਦੇ ਮਸ਼ਹੂਰ ਨਜ਼ਰਬੰਦੀ ਕੇਂਦਰਾਂ ਵੱਲ ਭੱਜੇ।
ਇੱਕ ਜੇਲ੍ਹ ਵਿੱਚ ਉਨ੍ਹਾਂ ਦੇ ਡਰਾਉਣੇ ਸਮੇਂ ਦੇ 70-70 ਸੈਂਟੀਮੀਟਰ ਦੇ ਸੈੱਲਾਂ ਦੀ ਲਾਈਨ ਦੇਖੀ ਸੀ - ਅੰਦਰ ਬੈਠਣ ਲਈ ਮਸਾਂ ਹੀ ਥਾਂ ਸੀ। ਉੱਥੇ ਕੱਪੜੇ ਸੁੱਟੇ ਹੋਏ ਸਨ, ਪਰ ਜੇਲ੍ਹ ਖਾਲੀ ਸੀ। ਰਾਬੀਆ ਕਹਿੰਦੀ ਹੈ "ਇਸ ਨੇ ਸਾਡੀ ਉਮੀਦ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ।" "ਕੰਧਾਂ ਖੂਨ ਨਾਲ ਲਿਬੜੀਆਂ ਹੋਈਆਂ ਸਨ। ਮੈਂ ਇਸ ਨੂੰ ਹੋਰ ਦੇਖ ਨਾ ਸਕੀ। ਮੈਂ ਹੁਣ ਪੂਰੀ ਤਰ੍ਹਾਂ ਟੁੱਟ ਗਈ ਸੀ।"
''ਮਿਡਲ ਈਸਟ ਆਈ'' ਦੇ ਡੈਨੀਅਲ ਹਿੱਲਟਨ ਬਹੁਤ ਘੱਟ ਵਿਦੇਸ਼ੀ ਪੱਤਰਕਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕਾਨੀਆਂ ਦੀ ਹਾਰ ਤੋਂ ਬਾਅਦ ਤਾਰੂਨਾ ਦਾ ਦੌਰਾ ਕੀਤਾ ਸੀ, ਨੇ ਹੋਰ ਪ੍ਰੇਸ਼ਾਨ ਕਰਨ ਵਾਲੀਆਂ ਖੋਜਾਂ ਕੀਤੀਆਂ।
ਉਨ੍ਹਾਂ ਦੱਸਿਆ, "ਸੈੱਲਾਂ ਦੀਆਂ ਛੱਤਾਂ ਧੁਆਂਖੀਆਂ ਹੋਈਆਂ ਸਨ ਕਿਉਂਕਿ ਇਨ੍ਹਾਂ ਕੈਦੀਆਂ ਨੂੰ ਤਸੀਹੇ ਦੇਣ ਲਈ ਇਨ੍ਹਾਂ ਸੈਲਾਂ ਨੂੰ ਤੰਦੂਰ ਵਿੱਚ ਬਦਲ ਦਿੱਤਾ ਜਾਂਦਾ ਸੀ।'''' ਇਕ ਹੋਰ ਜੇਲ੍ਹ ਦੀ ਫਰਸ਼ ''ਤੇ ਉਸ ਨੂੰ ਚਮਕਦਾਰ ਰੰਗ ਦੇ ਛੋਟੇ ਜੁੱਤੇ ਮਿਲੇ ਜੋ ਬੱਚਿਆਂ ਦੇ ਸਨ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਹੁਣ ਉਹ ਮਰ ਗਏ ਜਾਂ ਲਾਪਤਾ ਹਨ।
ਜੀ.ਐੱਨ.ਏ. ਸਰਕਾਰ ਦੀ ਗੁੰਮਸ਼ੁਦਾ ਵਿਅਕਤੀਆਂ ਦੀ ਪਛਾਣ ਬਾਰੇ ਬਣਾਈ ਗਈ ਅਥਾਰਟੀ ਦੇ ਮੁਖੀ ਕਮਲ ਅਬੂਬਕਰ ਦਾ ਕਹਿਣਾ ਹੈ ਕਿ ਤਾਰੂਨਾ ਤੋਂ 350 ਤੋਂ ਜ਼ਿਆਦਾ ਵਿਅਕਤੀ ਲਾਪਤਾ ਹੋਏ ਹਨ - ਹਾਲਾਂਕਿ ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸਲ ਗਿਣਤੀ 1000 ਦੇ ਨੇੜੇ ਹੈ।
ਹੁਣ ਤੱਕ ਸਮੂਹਿਕ ਕਬਰਾਂ ਵਿੱਚੋਂ ਮਿਲੀਆਂ ਬਹੁਤ ਸਾਰੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ, ਕਿਉਂਕਿ ਡੀਐੱਨਏ ਨਾਲ ਮੇਲ ਖਾਂਦਾ ਕੰਮ ਅਜੇ ਸ਼ੁਰੂਆਤੀ ਦੌਰ ਵਿੱਚ ਹੈ, ਪਰ ਡਾ. ਅਬੂਬਾਕਰ ਦਾ ਕਹਿਣਾ ਹੈ ਕਿ ਹੁਣ ਤੱਕ ਲੱਭੇ ਗਏ ਮੁਰਦਾ ਲੀਬੀਆ ਵਿੱਚ ਸਾਲ 2011 ਵਿੱਚ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਮਾਰੇ ਗਏ ਹੋਰ ਲੋਕਾਂ ਦੀ ਤੁਲਨਾ ਵਿੱਚ ਹੁਣ ਤੱਕ ਮਿਲੇ ਦਫ਼ਨ ਕੀਤੇ ਵਿਅਕਤੀ ਜ਼ਿਆਦਾ ਹੈਰਾਨ ਕਰਨ ਵਾਲੇ ਹਨ।
"ਇਹ ਪਹਿਲਾ ਮੌਕਾ ਹੈ ਜਦੋਂ ਸਮੂਹਿਕ ਕਬਰਾਂ ਵਿੱਚੋਂ ਔਰਤਾਂ ਜਾਂ ਬੱਚੇ ਮਿਲੇ ਹਨ। ਨਾਲ ਹੀ ਸਾਨੂੰ ਇੱਕ ਲਾਸ਼ ਮਿਲੀ ਜਿਸ ਨੂੰ ਮੈਡੀਕਲ ਉਪਕਰਣਾਂ, ਇੱਕ ਆਕਸੀਜਨ ਮਾਸਕ ਅਤੇ ਨਾੜੀ ਟਿੳੂਬ ਨਾਲ ਹੀ ਦਫ਼ਨਾਇਆ ਗਿਆ… ਇੱਕ ਜਿਉਂਦਾ ਆਦਮੀ ਹਸਪਤਾਲ ਤੋਂ ਲਿਆਂਦਾ ਗਿਆ ਅਤੇ ਦਫ਼ਨਾਇਆ ਗਿਆ। ਇਹ ਸਾਡੇ ਸਾਰਿਆਂ ਲਈ ਇੱਕ ਸਦਮਾ ਹੈ।''''
ਤ੍ਰਿਪੋਲੀ ਵਿਚਲੀ ਸਰਕਾਰ ਦਾ ਕਹਿਣਾ ਹੈ ਕਿ ਉਹ ਕਤਲੇਆਮ ਦੀ ਜ਼ਿੰਮੇਵਾਰੀ ਨਾਲ ਜਾਂਚ ਕਰ ਰਹੀ ਹੈ, ਹਾਲਾਂਕਿ ਹਿੳੂਮਨ ਰਾਈਟਸ ਵਾਚ ਲਈ ਲੀਬੀਆ ਦੀ ਸੀਨੀਅਰ ਖੋਜਕਰਤਾ- ਹਨਾਨ ਸਾਲਾਹ - ਜਿਸ ਨੇ ਵੀਰਵਾਰ ਨੂੰ ਤਾਰੂਨਾ ''ਤੇ ਆਪਣੀ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਹੈ - ਦਾ ਕਹਿਣਾ ਹੈ ਕਿ ਉਸ ਨੇ 2015 ਵਿੱਚ ਇਸ ਦੇ ਗਠਨ ਤੋਂ ਬਾਅਦ ਕਈ ਜਾਂਚਾਂ ਦਾ ਐਲਾਨ ਕੀਤਾ ਹੈ, ਪਰ ਅਜੇ ਤੱਕ ਇੱਕ ਨੂੰ ਵੀ ਪੂਰਾ ਹੋਇਆ ਨਹੀਂ ਦੇਖਿਆ ਗਿਆ।
ਉਨ੍ਹਾਂ ਕਿਹਾ, "ਅਧਿਕਾਰੀਆਂ ਨੂੰ ਲਾਸ਼ਾਂ ਦੀ ਪਛਾਣ ਕਰਨ ਲਈ ਢੁਕਵੇਂ ਕਦਮ ਚੁੱਕਦਿਆਂ ਅਤੇ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਲਈ ਸਮੂਹਿਕ ਕਬਰਾਂ ਦੀ ਗੰਭੀਰ ਖੋਜ ''ਤੇ ਕਾਰਵਾਈ ਕਰਨੀ ਚਾਹੀਦੀ ਹੈ।
ਹਨਾਨ ਸਾਲਾਹ ਨੇ ਕਿਹਾ ਕਿ ਜੀ ਐਨੱ ਏ, ਜੋ ਕਈ ਸਾਲਾਂ ਤੋਂ ਕਾਨੀਆਂ ਨਾਲ ਜੁੜਿਆ ਹੋਇਆ ਸੀ, "ਸੰਭਾਵਤ ਤੌਰ ''ਤੇ ਇਨ੍ਹਾਂ ਬਹੁਤ ਗੰਭੀਰ ਦੋਸ਼ਾਂ ਤੋਂ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ। ਜਿਸ ਦਾ ਅਰਥ ਹੈ ਕਿ ਜੀਐੱਨਐੱਨ ਦੀ ਸੀਨੀਅਰ ਲੀਡਰਸ਼ਿਪ, ਨਾ ਸਿਰਫ਼ ਫੌਜੀ ਅਧਿਕਾਰੀ, ਬਲਕਿ ਅਧਿਕਾਰੀ ਵੀ ਬਹੁਤ ਗੰਭੀਰ ਉਲੰਘਣਾ ਲਈ ਜ਼ਿੰਮੇਵਾਰ ਹੋ ਸਕਦੇ ਹਨ।"
ਬੀਬੀਸੀ ਵੱਲੋਂ ਇੱਕ ਸਰਕਾਰੀ ਅਧਿਕਾਰੀ ਜੋ ਇਨ੍ਹਾਂ ਦੋਸ਼ਾਂ ਦਾ ਜਵਾਬ ਦੇ ਸਕਣ, ਨਾਲ ਇੱਕ ਇੰਟਰਵਿਊ ਲਈ ਲਗਾਤਾਰ ਕੀਤੀਆਂ ਗਈਆਂ ਬੇਨਤੀਆਂ ਅਸਫਲ ਰਹੀਆਂ ਹਨ।
ਇਸ ਦੌਰਾਨ, ਅੰਤਰਰਾਸ਼ਟਰੀ ਅਪਰਾਧ ਅਦਾਲਤ ਨੇ ਤਾਰੂਨਾ ਕਤਲੇਆਮ ਦੀ ਜਾਂਚ ਖੋਲ੍ਹ ਦਿੱਤੀ ਹੈ ਅਤੇ ਮੁਹੰਮਦ ਅਲ-ਕਾਨੀ ਨੂੰ ਯੂਐੱਸ ਸਰਕਾਰ ਦੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਪਰ ਜਨਰਲ ਹਫ਼ਤਾਰ ਦੀ ਸੁਰੱਖਿਆ ਹੇਠ, ਉਸ ਨੂੰ ਅਤੇ ਉਸ ਦੇ ਬਾਕੀ ਭਰਾਵਾਂ ਨੂੰ ਕਿਸੇ ਵੀ ਸਮੇਂ ਜਲਦੀ ਇਨਸਾਫ਼ ਮਿਲਣ ਦੀ ਸੰਭਾਵਨਾ ਨਹੀਂ ਹੈ।
ਤਾਰੂਨਾ ਵਿਚ ਹੀ ਕਬਰਾਂ ਦੀ ਖੁਦਾਈ ਕਰਨ ਵਾਲੇ ਨੌਜਵਾਨ ਵਦਾਹ ਅਲ-ਕੀਸ਼, ਨੂੰ ਬਦਲਾ ਲੈਣ ਲਈ ਫੋਨ ਆ ਰਹੇ ਹਨ। ਉਹ ਹੁਣ ਆਪਣੇ ਭਵਿੱਖ ਪ੍ਰਤੀ ਫਿਕਰਮੰਦ ਹੈ।
ਉਹ ਕਹਿੰਦਾ ਹੈ, "ਤਾਰੂਨਾ ਦੇ ਲੋਕਾਂ ਨੂੰ ਹੁਣ ਇੱਕ ਮਿਲਟਰੀ ਤੋਂ ਦੂਜੀ ਮਿਲਟਰੀ ਅਧੀਨ ਲਿਆਂਦਾ ਗਿਆ ਹੈ - ਸਰਕਾਰ ਸਿਰਫ਼ ਇੱਕ ਚਿਹਰਾ ਹੈ, ਮਿਲਟਰੀ ਜ਼ਮੀਨੀ ਪੱਧਰ ''ਤੇ ਕੰਟਰੋਲ ਕਰਦੀ ਹੈ ਅਤੇ ਉਹ ਸਿਰਫ਼ ਆਪਣਾ ਕੰਮ ਕਰਦੇ ਹਨ, ਜੋ ਲੋਕਾਂ ਨੂੰ ਡਰਾਉਣਾ ਹੈ।''
ਪਰ ਇੱਕ ਮ੍ਰਿਤਕ ਦੇਹ ਨੂੰ ਦਫ਼ਨਾਉਣ ਸਮੇਂ ਮੈਸਬਾਹ ਅਲ-ਸ਼ਸ਼ੀ ਨੇ ਕਿਹਾ, ਵਦਾਹ ਨੇ ਪੀੜਤ ਭਰਾ ਦਾ ਇੱਕ ਭਾਸ਼ਣ ਸੁਣਿਆ ਜੋ ਉਸ ਨੂੰ ਦੁਖਦਾਈ ਸ਼ਹਿਰ ਵਿੱਚ ਰੋਸ਼ਨੀ ਦੀ ਇੱਕ ਛੋਟੀ ਜਿਹੀ ਚਮਕ ਵਾਂਗ ਜਾਪਦਾ ਸੀ।
"ਉਸਨੇ ਕਿਹਾ:'' ਮੇਰੇ ਭਰਾ ਦਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਮਕਸਦ ਨਹੀਂ ਸੀ। ਮੇਰੇ ਭਰਾ ਦਾ ਮਕਸਦ ਸਿਰਫ਼ ਆਪਣੇ ਅਤੇ ਆਪਣੇ ਬੱਚਿਆਂ ਲਈ ਜੀਉਣਾ ਸੀ। ਸਾਡਾ ਇਸ ਯੁੱਧ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਲਈ ਜੇ ਕੋਈ ਦਾਅਵਾ ਕਰਦਾ ਹੈ ਕਿ ਲੋਕਾਂ ਦੀ ਮੌਤ ਕਿਸੇ ਮਕਸਦ ਲਈ ਹੋਈ ਹੈ, ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿਓ ਕਿਉਂਕਿ ਉਹ ਸਿਰਫ਼ ਦੂਜਿਆਂ ਦੀ ਮੌਤ ਨੂੰ ਆਪਣੇ ਫਾਇਦੇ ਲਈ ਵਰਤਣਾ ਚਾਹੁੰਦੇ ਹਨ। ਅਸੀਂ ਬਦਲਾ ਲੈਣ ਦੇ ਚੱਕਰ ਨੂੰ ਰੋਕਣਾ ਚਾਹੁੰਦੇ ਹਾਂ, ਕਿਉਂਕਿ ਇਹ ਇਸ ਦੇਸ਼ ਲਈ ਤਬਾਹਕੁੰਨ ਹੈ। ''
"ਅਤੇ ਜਦੋਂ ਮੈਂ ਇਹ ਸੁਣਿਆ, ਮੈਂ ਅਸਲ ਵਿੱਚ ਰੋਣ ਲੱਗ ਪਿਆ ਸੀ। ਇਹ ਇੱਕ ਤਰ੍ਹਾਂ ਨਾਲ ਸ਼ਾਨਦਾਰ ਪਲ ਸੀ।"
ਇਹ ਵੀ ਪੜ੍ਹੋ:
- ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ
- MSP ਤੋਂ ਘੱਟ ਰੇਟ ਉੱਤੇ ਝੋਨਾ ਵਿਕਣ ਤੋਂ ''ਪ੍ਰੇਸ਼ਾਨ'' ਬਿਹਾਰੀ ਕਿਸਾਨ, ਅੰਦੋਲਨ ਵਿਚ ਸ਼ਾਮਲ ਕਿਉਂ ਨਹੀਂ
- ਕਿਸਾਨ ਅੰਦੋਲਨ: ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਹਟਾਉਣ ਬਾਰੇ ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਕੀ ਹੋਇਆ
ਇਹ ਵੀਡੀਓ ਵੀ ਦੇਖੋ:
https://www.youtube.com/watch?v=lfNGEEEtKJw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8db64e46-8f38-49c2-ba4b-78aac55645e3'',''assetType'': ''STY'',''pageCounter'': ''punjabi.international.story.55607496.page'',''title'': ''ਗੱਦਾਫ਼ੀ ਦੇ ਰਾਜ ਪਲਟੇ ਤੋਂ ਬਾਅਦ ਕਿਵੇਂ 6 ਭਰਾਵਾਂ ਨੇ ਸ਼ੇਰਾਂ ਨਾਲ ਲੋਕਾਂ ਦਾ ਕਤਲੇਆਮ ਕੀਤਾ'',''author'': ''ਟਿਮ ਵੀਵੈੱਲ'',''published'': ''2021-01-11T05:40:23Z'',''updated'': ''2021-01-11T05:40:23Z''});s_bbcws(''track'',''pageView'');